ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਦੀ ਫਰੀਦਾਬਾਦ ਨੂੰ ਵੱਡੀ ਸੌਗਾਤਜੰਕਸ਼ਨ ਸੁਧਾਰ ਤੋਂ ਲੈ ਕੇ ਮਲਟੀਸਪੈਸ਼ਲਿਟੀ ਹਸਪਤਾਲ ਤੱਕ ਕਈ ਐਲਾਨ

ਵਿਕਸਿਤ ਫਰੀਦਾਬਾਦ ਰੈਲੀ ਨੂੰ ਨਾਇਬ ਸਿੰਘ ਸੈਣੀ ਨੇ ਕੀਤਾ ਸੰਬੋਧਿਤ

ਫਰੀਦਾਬਾਦ ਦੇ ਵਿਕਾਸ ਨੂੰ ਨਵੀਂ ਰਫ਼ਤਾਰ: ਮੁੱਖ ਮੰਤਰੀ ਨੇ ਪੀਣ ਵਾਲੇ ਪਾਣੀਪਾਰਕਿੰਗਹਸਪਤਾਲ ਅਤੇ ਆਰਆਰਟੀਐਸ ਨੂੰ ਲੈ ਕੇ ਕੀਤੇ ਵੱਡੇ ਐਲਾਨ

ਚੰਡੀਗੜ੍ਹ

(  ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਫਰੀਦਾਬਾਦ ਵਿੱਚ ਆਯੋਜਿਤ ‘ਧੰਨਵਾਦ ਅਤੇ ਵਿਕਸਿਤ ਫਰੀਦਾਬਾਦ ਰੈਲੀ’ ਦੌਰਾਨ ਫਰੀਦਾਬਾਦ ਲਈ ਕਈ ਮਹੱਤਵਪੂਰਨ ਵਿਕਾਸ ਐਲਾਨ ਕਰਦਿਆਂ ਕਿਹਾ ਕਿ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸ਼ਹਿਰ ਦੇ ਪ੍ਰਮੁੱਖ ਜੰਕਸ਼ਨਾਂ ਦਾ ਪੜਾਅਵਾਰ ਸੁਧਾਰ ਕੀਤਾ ਜਾਵੇਗਾ, ਤਾਂ ਜੋ ਟ੍ਰੈਫਿਕ ਸੁਚਾਰੂ ਹੋਵੇ ਅਤੇ ਪ੍ਰਦੂਸ਼ਣ ਵਿੱਚ ਕਮੀ ਲਿਆਂਦੀ ਜਾ ਸਕੇ।

ਉਨ੍ਹਾਂ ਕਿਹਾ ਕਿ ਭੂਜਲ ਅਧਾਰਿਤ ਜਲ ਸਪਲਾਈ ਕਾਰਨ ਗੁਣਵੱਤਾ ਸੰਬੰਧੀ ਚੁਣੌਤੀਆਂ ਨੂੰ ਦੇਖਦੇ ਹੋਏ ਅੱਪਰ ਗੰਗਾ ਨਹਿਰ ਤੋਂ ਤਾਜ਼ਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀ ਸੰਭਾਵਨਾ ਤਲਾਸ਼ੀ ਜਾਵੇਗੀ। ਇਸ ਦੇ ਲਈ ਉੱਤਰ ਪ੍ਰਦੇਸ਼ ਸਰਕਾਰ ਨਾਲ ਤਾਲਮੇਲ ਸਥਾਪਿਤ ਕਰਕੇ ਫਰੀਦਾਬਾਦ ਤੱਕ ਗੰਗਾ ਨਹਿਰ ਦਾ ਪਾਣੀ ਪਹੁੰਚਾਉਣ ਦੀ ਦਿਸ਼ਾ ਵਿੱਚ ਲੋੜੀਂਦੇ ਕਦਮ ਚੁੱਕੇ ਜਾਣਗੇ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਫਰੀਦਾਬਾਦ ਸ਼ਹਿਰ ਦੇ 50 ਕਮਿਊਨਿਟੀ ਸੈਂਟਰਾਂ ਅਤੇ ਪਾਰਕਾਂ ਵਿੱਚ ਪਹਿਲੇ ਪੜਾਅ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਸਥਾਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਇਮਾਰਤਾਂ ਵਿੱਚ ਵੀ ਸਬੰਧਤ ਵਿਭਾਗਾਂ ਵੱਲੋਂ ਮੀਂਹ ਦੇ ਪਾਣੀ ਦੀ ਸੰਭਾਲ ਦੀ ਵਿਵਸਥਾ ਯਕੀਨੀ ਕੀਤੀ ਜਾਵੇਗੀ, ਜਿਸ ਨਾਲ ਜਲ ਸੰਭਾਲ ਦੇ ਨਾਲ-ਨਾਲ ਜਲਭਰਾਵ ਦੀ ਸਮੱਸਿਆ ਦਾ ਹੱਲ ਹੋ ਸਕੇ।

ਉਨ੍ਹਾਂ ਕਿਹਾ ਕਿ ਗ੍ਰੇਟਰ ਫਰੀਦਾਬਾਦ ਵਿੱਚ ਦਿਵਯ ਨਗਰ ਯੋਜਨਾ ਤਹਿਤ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨੇਚਰ ਪਾਰਕ ਵਿਕਸਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕਨਵੈਨਸ਼ਨ ਹਾਲ ਦੇ ਸਾਹਮਣੇ ਅਤੇ ਲੇਬਰ ਕੋਰਟ ਦੇ ਨੇੜੇ ਐਚ.ਐਸ.ਵੀ.ਪੀ. ਦੀ ਲਗਭਗ 3 ਏਕੜ ਜ਼ਮੀਨ ‘ਤੇ ਮਲਟੀ-ਲੈਵਲ ਪਾਰਕਿੰਗ ਦੇ ਉੱਪਰ ਇੱਕ ਵੱਡਾ ਬੈਂਕੁਇਟ ਹਾਲ ਵਿਕਸਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਗ੍ਰੇਟਰ ਫਰੀਦਾਬਾਦ ਵਿੱਚ ਕੇਂਦਰੀ ਸਕੂਲ ਖੋਲ੍ਹਣ ਲਈ ਸੂਬਾ ਸਰਕਾਰ ਜ਼ਮੀਨ ਮੁਹੱਈਆ ਕਰਵਾਏਗੀ, ਜਿਸ ਨਾਲ ਖੇਤਰ ਦੇ ਬੱਚਿਆਂ ਨੂੰ ਗੁਣਵੱਤਾਪੂਰਣ ਸਿੱਖਿਆ ਦਾ ਲਾਭ ਮਿਲ ਸਕੇ।

ਮੁੱਖ ਮੰਤਰੀ ਨੇ ਸੈਕਟਰ-8 ਵਿੱਚ ਪੀਪੀਪੀ ਮੋਡ ‘ਤੇ ਮਲਟੀਸਪੈਸ਼ਲਿਟੀ ਹਸਪਤਾਲ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ। ਨਾਲ ਹੀ ਆਈ.ਐਮ.ਟੀ. ਸੈਕਟਰ-66 ਨੂੰ ਵਪਾਰਕ ਸੈਕਟਰ ਵਜੋਂ ਵਿਕਸਿਤ ਕਰਦੇ ਹੋਏ ‘ਐਂਟਰਟੇਨਮੈਂਟ ਸਿਟੀ’ ਵਜੋਂ ਵਿਕਸਿਤ ਕੀਤਾ ਜਾਵੇਗਾ, ਜਿੱਥੇ ਸਿਨੇਮਾ ਹਾਲ, ਹੋਟਲ, ਮਲਟੀਪਲੈਕਸ ਨਾਲ ਸਬੰਧਤ ਆਧੁਨਿਕ ਸਹੂਲਤਾਂ ਵਿਕਸਿਤ ਹੋਣਗੀਆਂ।

ਇਸ ਤੋਂ ਇਲਾਵਾ, ਸੈਕਟਰ-12 ਸਥਿਤ ਸਵਿਮਿੰਗ ਪੂਲ ਨੂੰ ਪੀਪੀਪੀ ਮੋਡ ‘ਤੇ ਅਪਗ੍ਰੇਡ ਕਰਕੇ ਆਲ-ਵੈਦਰ ਅਤੇ ਅੰਤਰਰਾਸ਼ਟਰੀ ਮਾਨਕਾਂ ਅਨੁਸਾਰ ਵਿਕਸਿਤ ਕੀਤਾ ਜਾਵੇਗਾ।

ਸ਼੍ਰੀ ਨਾਇਬ ਸਿੰਘ ਸੈਣੀ ਨੇ ਵਿਕਾਸ ਕਾਰਜਾਂ ਲਈ ਵੱਖ ਤੋਂ 5 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮੰਜੂਰ ਦਿੱਲੀ-ਗੁਰੂਗ੍ਰਾਮ-ਫਰੀਦਾਬਾਦ-ਨੋਇਡਾ ਆਰਆਰਟੀਐਸ/ਨਮੋ ਭਾਰਤ ਕਾਰੀਡੋਰ ਨਾਲ ਫਰੀਦਾਬਾਦ ਨੂੰ ਆਰਥਿਕ ਤੌਰ ‘ਤੇ ਨਵੀਂ ਮਜ਼ਬੂਤੀ ਮਿਲੇਗੀ ਅਤੇ ਖੇਤਰ ਦੀ ਕਨੈਕਟੀਵਿਟੀ ਨੂੰ ਬੇਮਿਸਾਲ ਹੁਲਾਰਾ ਮਿਲੇਗਾ।

ਵਿਕਸਿਤ ਫਰੀਦਾਬਾਦ ਰੈਲੀ ਵਿੱਚ ਮੁੱਖ ਮੰਤਰੀ ਦੀ ਵੱਡੀ ਸੌਗਾਤ, 120 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ  

ਇਨਫਰਾਸਟਰੱਕਚਰਸਿਹਤਸਿੱਖਿਆ ਅਤੇ ਸੀਵਰੇਜ ਨੂੰ ਮਜ਼ਬੂਤੀਫਰੀਦਾਬਾਦ ਦੇ ਵਿਕਾਸ ਨੂੰ ਮਿਲੀ ਨਵੀਂ ਦਿਸ਼ਾ  

ਚੰਡੀਗੜ੍ਹ  (ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਸ਼ਨੀਵਾਰ ਨੂੰ ਫਰੀਦਾਬਾਦ ਵਿੱਚ ਆਯੋਜਿਤ ‘ਧੰਨਵਾਦ ਅਤੇ ਵਿਕਸਿਤ ਫਰੀਦਾਬਾਦ ਰੈਲੀ’ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪਿਛਲੇ ਸਾਢੇ 11 ਸਾਲਾਂ ਵਿੱਚ ਫਰੀਦਾਬਾਦ ਵਿੱਚ ਇਨਫਰਾਸਟਰੱਕਚਰ, ਕਨੈਕਟੀਵਿਟੀ, ਉਦਯੋਗ, ਸਮਾਰਟ ਸਿਟੀ, ਮੈਟਰੋ ਵਿਸਤਾਰ ਅਤੇ ਡਿਜੀਟਲ ਸਹੂਲਤਾਂ ਦੇ ਖੇਤਰ ਵਿੱਚ ਬੇਮਿਸਾਲ ਕੰਮ ਹੋਏ ਹਨ। ਇਸੇ ਲੜੀ ਤਹਿਤ ਅੱਜ ਮੁੱਖ ਮੰਤਰੀ ਨੇ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਗਤੀ ਦਿੰਦੇ ਹੋਏ 120 ਕਰੋੜ 76 ਲੱਖ ਰੁਪਏ ਦੀ ਲਾਗਤ ਵਾਲੇ ਚਾਰ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਰੈਸਟ ਹਾਊਸ ਦੀ ਉਸਾਰੀ ‘ਤੇ 50 ਕਰੋੜ 61 ਲੱਖ ਰੁਪਏ, ਡਿਸਪੈਂਸਰੀ-ਕਮ-ਸੀਐਮਓ ਦਫ਼ਤਰ ਦੇ ਨਿਰਮਾਣ ‘ਤੇ 41 ਕਰੋੜ 70 ਲੱਖ ਰੁਪਏ, ਵੱਖ-ਵੱਖ ਖੇਤਰਾਂ ਵਿੱਚ ਸੀਵਰੇਜ ਲਾਈਨ ਵਿਛਾਉਣ ਦੇ ਕੰਮ ‘ਤੇ 25 ਕਰੋੜ ਰੁਪਏ ਅਤੇ ਓਲਡ ਫਰੀਦਾਬਾਦ ਵਿੱਚ ਸਕੂਲ ਦੀ ਇਮਾਰਤ ਦੇ ਨਿਰਮਾਣ ‘ਤੇ 3 ਕਰੋੜ 45 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਤੇ ਮੁੱਖ ਮੰਤਰੀ ਨੇ ਰਿਮੋਟ ਰਾਹੀ ਜੇਸੀ ਬੋਸ ਯੂਨੀਵਰਸਿਟੀ ਵਿੱਚ ਪਹਿਲਾਂ ਵਿੱਚ ਆਯੋਜਿਤ ਮੇਗਾ ਰੁਸ਼ਗਾਰ ਮੇਲੇ ਵਿੱਚ ਚੁਣੇ 1331 ਨੌਜੁਆਨਾਂ ਨੂੰ ਈ-ਨਿਯੁਕਤੀ ਪੱਤਰ ਵੀ ਜਾਰੀ ਕੀਤੇ।

ਸਵੱਛਤਾ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਦੀ ਅਪੀਲ  

ਉਨ੍ਹਾਂ ਕਿਹਾ ਕਿ ਸਰਕਾਰ ਫਰੀਦਾਬਾਦ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹੈ। ਇਸੇ ਉਦੇਸ਼ ਲਈ ਮੁੱਖ ਮੰਤਰੀ ਨੇ ‘ਸਵੱਛਤਾ ਸ਼ੁਭੰਕਰ’ ਅਤੇ ‘ਸਵੱਛਤਾ ਕਾਮਿਕ’ ਦੀ ਘੁੰਡ-ਚੁਕਾਈ ਕੀਤੀ ਅਤੇ ਸ਼ਹਿਰਵਾਸੀਆਂ ਨੂੰ ਸਵੱਛਤਾ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਦੀ ਅਪੀਲ ਕੀਤੀ।

ਸੀਐਮ ਐਲਾਨਾਂ ਅਤੇ ਸੰਕਲਪ ਪੱਤਰ ਦੇ ਵਾਅਦਿਆਂ ਤੇ ਤੇਜ਼ੀ ਨਾਲ ਕੰਮ  

ਮੁੱਖ ਮੰਤਰੀ ਨੇ ਦੱਸਿਆ ਕਿ ਇਸ ਖੇਤਰ ਵਿੱਚ ਪਿਛਲੇ ਸਾਢੇ 11 ਸਾਲਾਂ ਵਿੱਚ 44 ਸੀਐਮ ਐਲਾਨ ਕੀਤੇ ਗਏ, ਜਿਨ੍ਹਾਂ ਵਿੱਚੋਂ 24 ਪੂਰੀਆਂ ਹੋ ਚੁੱਕੀਆਂ ਹਨ, ਜਦੋਂ ਕਿ ਬਾਕੀ ‘ਤੇ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ। ਇਸ ਦਾ ਸਬੂਤ ਇਹ ਹੈ ਕਿ ਸੰਕਲਪ ਪੱਤਰ ਦੇ 217 ਵਿੱਚੋਂ 60 ਵਾਅਦੇ ਡੇਢ ਸਾਲ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਕਾਰਜ ਪ੍ਰਗਤੀ ਤੇ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ 2047’ ਦੇ ਸੰਕਲਪ ਨੂੰ ਹਰਿਆਣਾ ‘ਵਿਕਸਿਤ ਹਰਿਆਣਾ’ ਰਾਹੀਂ ਸਾਕਾਰ ਕਰ ਰਿਹਾ ਹੈ। ਡਬਲ ਇੰਜਨ ਸਰਕਾਰ ਨੇ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’ ਦੇ ਮੰਤਰ ਨੂੰ ਜ਼ਮੀਨੀ ਪੱਧਰ ‘ਤੇ ਉਤਾਰਿਆ ਹੈ।

ਅਫਵਾਹਾਂ ਤੋਂ ਬਚੋਪੈਟਰੋਲ-ਡੀਜ਼ਲ ਅਤੇ ਗੈਸ ਦਾ ਕਾਫੀ ਸਟਾਕ ਉਪਲਬਧ  

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰ ਵਿਕਾਸ ਅਤੇ ਜਨਹਿਤ ਦੀ ਗੱਲ ਕਰਦੀ ਹੈ, ਤਾਂ ਵਿਰੋਧੀ ਧਿਰ ਦੇ ਕੁਝ ਨੇਤਾਵਾਂ ਨੂੰ ਇਹ ਪਸੰਦ ਨਹੀਂ ਆਉਂਦਾ ਅਤੇ ਉਹ ਸਿਰਫ ਗੁਮਰਾਹ  ਫੈਲਾਉਣ ਅਤੇ ਝੂਠੇ ਵਾਅਦਿਆਂ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵੱਲੋਂ ਪੈਟਰੋਲੀਅਮ ਉਤਪਾਦਾਂ ‘ਤੇ ਐਕਸਾਈਜ਼ ਡਿਊਟੀ ਘਟਾ ਕੇ ਜਨਤਾ ਨੂੰ ਰਾਹਤ ਦੇਣ ਦੇ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਨੇਤਾ ਵਿਸ਼ਵ ਦੀਆਂ ਸਥਿਤੀਆਂ ਦੌਰਾਨ ਵੀ ਸਸਤੀ ਰਾਜਨੀਤੀ ਕਰਕੇ ਜਨਤਾ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸਰਕਾਰ ਪੂਰੀ ਸੰਵੇਦਨਸ਼ੀਲਤਾ ਨਾਲ ਸੂਬਾ ਵਾਸੀਆਂ ਦੇ ਹਿੱਤਾਂ ਦੀ ਰਾਖੀ ਕਰ ਰਹੀ ਹੈ।

 ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕੋਈ ਕਮੀ ਨਹੀਂ ਹੈ ਅਤੇ ਸੂਬੇ ਦੇ 4,032 ਪੈਟਰੋਲ ਪੰਪਾਂ ਅਤੇ ਗੈਸ ਏਜੰਸੀਆਂ ਕੋਲ ਕਾਫੀ ਸਟਾਕ ਉਪਲਬਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਘਬਰਾ ਕੇ ਬੇਲੋੜੀ ਖਰੀਦਦਾਰੀ ਤੋਂ ਬਚਣ।

ਹਰ ਵਰਗ ਲਈ ਜਨ-ਭਲਾਈਕਾਰੀ ਯੋਜਨਾਵਾਂ ਦਾ ਲਾਭ  

ਮੁੱਖ ਮੰਤਰੀ ਨੇ ਸੂਬਾ ਸਰਕਾਰ ਦੀਆਂ ਜਨ-ਭਲਾਈਕਾਰੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ, 500 ਰੁਪਏ ਵਿੱਚ ਗੈਸ ਸਿਲੰਡਰ, ਫਸਲਾਂ ਦੀ ਐਮਐਸਪੀ ‘ਤੇ ਖਰੀਦ, ਫਸਲੀ ਮੁਆਵਜ਼ਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਸਮਾਜਿਕ ਸੁਰੱਖਿਆ ਪੈਨਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ-ਚਿਰਾਯੂ ਯੋਜਨਾ, ਮੁਫਤ ਡਾਇਲਸਿਸ ਅਤੇ ਬਿਨਾਂ ਪਰਚੀ-ਖਰਚੀ ਦੇ ਸਰਕਾਰੀ ਨੌਕਰੀਆਂ ਵਰਗੀਆਂ ਯੋਜਨਾਵਾਂ ਦਾ ਲਾਭ ਹਰ ਵਰਗ ਨੂੰ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਬਜਟ 2026-27 ਵਿੱਚ ਵੀ ਕਿਸਾਨਾਂ, ਮਹਿਲਾਵਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਗਰੀਬਾਂ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਇਨ੍ਹਾਂ ਵਿੱਚ ਹਰਿਆਣਾ ਐਗਰੀ ਡਿਸਕੌਮ, ਘੱਟੋ-ਘੱਟ ਮਜਦੂਰੀ ਵਿੱਚ ਵਾਧਾ, 3 ਲੱਖ ਲਖਪਤੀ ਦੀਦੀ, 4 ਹਜ਼ਾਰ ਨਵੇਂ ਰਾਸ਼ਨ ਡਿਪੂ, ਅਗਨੀਵੀਰਾਂ ਲਈ 20 ਫੀਸਦੀ ਰਾਖਵਾਂ ਕਰਨ ਅਤੇ ਮੁੱਖ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਨਵੇਂ ਪਲਾਟਾਂ ਦੀ ਅਲਾਟਮੈਂਟ ਵਰਗੇ ਫੈਸਲੇ ਸ਼ਾਮਲ ਹਨ।

  ਮੁੱਖ ਮੰਤਰੀ ਨੇ ਕਿਹਾ ਕਿ ‘ਵਿਕਸਿਤ ਫਰੀਦਾਬਾਦ’ ਕੇਵਲ ਇੱਕ ਸੁਪਨਾ ਨਹੀਂ ਹੈ, ਸਗੋਂ ਇੱਕ ਵਿਆਪਕ ਵਿਜ਼ਨ ਹੈ, ਜਿਸ ਵਿੱਚ ਹਰ ਨਾਗਰਿਕ ਨੂੰ ਬਿਹਤਰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਉੱਚ ਜੀਵਨ ਪੱਧਰ ਮੁਹੱਈਆ ਹੋਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਫਰੀਦਾਬਾਦ ਦਾ ਵਿਕਾਸ ਕਿਸੇ ਵੀ ਕੀਮਤ ‘ਤੇ ਨਹੀਂ ਰੁਕੇਗਾ ਅਤੇ ਸਰਕਾਰ ਖੇਤਰ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੇਗੀ।

ਕੇਂਦਰੀ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੇ ਵਿਕਾਸ ਦੀਆਂ ਉਪਲੱਬਦੀਆਂ ਗਿਣਵਾਈਆਂ  

ਇਸ ਮੌਕੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨਪਾਲ ਗੁੱਜਰ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਫਰੀਦਾਬਾਦ ਵਿੱਚ ਕੋਈ ਵਿਸ਼ੇਸ਼ ਵਿਕਾਸ ਕਾਰਜ ਨਹੀਂ ਹੋਇਆ ਸੀ, ਇਹ ਗੱਲ ਸਾਰਿਆਂ ਨੇ ਦੇਖੀ ਹੈ, ਪਰ ਪਿਛਲੇ 12 ਸਾਲਾਂ ਵਿੱਚ ਜੋ ਬੇਮਿਸਾਲ ਵਿਕਾਸ ਹੋਇਆ ਹੈ, ਉਸ ਨੂੰ ਅੱਜ ਦੇਸ਼ ਅਤੇ ਸੂਬੇ ਦੇ ਲੋਕ ਸਾਫ਼ ਦੇਖ ਰਹੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕਾਫੀ ਬਿਜਲੀ ਮੁਹੱਈਆ ਨਹੀਂ ਕਰਵਾ ਪਾਉਂਦੀਆਂ ਸਨ, ਜਦਕਿ ਅੱਜ ਪਿੰਡਾਂ ਅਤੇ ਸ਼ਹਿਰਾਂ ਵਿੱਚ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਗਈ ਹੈ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹਰਿਆਣਾ ਵਿੱਚ ਸਿਰਫ਼ 500 ਕਿਲੋਮੀਟਰ ਹਾਈਵੇ ਬਣੇ ਸਨ, ਜਦਕਿ ਪਿਛਲੇ 12 ਸਾਲਾਂ ਵਿੱਚ ਇਹ ਅੰਕੜਾ ਵੱਧ ਕੇ 5,000 ਕਿਲੋਮੀਟਰ ਤੱਕ ਪਹੁੰਚ ਗਿਆ ਹੈ।

 ਉਨ੍ਹਾਂ ਕਿਹਾ ਕਿ ਹਰਿਆਣਾ ਨੇ ਪਾਣੀ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਸਮੇਤ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। ਐਲੀਵੇਟਿਡ ਐਕਸਪ੍ਰੈਸਵੇ, ਹਸਪਤਾਲਾਂ, ਕਾਲਜਾਂ ਅਤੇ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਵਰਗੇ ਕੰਮਾਂ ਨੇ ਫਰੀਦਾਬਾਦ ਦੀ ਤਸਵੀਰ ਬਦਲ ਦਿੱਤੀ ਹੈ।

ਰੈਲੀ ਦੇ ਸੰਯੋਜਕ ਹਰਿਆਣਾ ਦੇ ਕੈਬਨਿਟ ਮੰਤਰੀ ਸ਼੍ਰੀ ਵਿਪੁਲ ਗੋਇਲ ਨੇ ਕਿਹਾ ਕਿ “ਵਿਕਸਿਤ ਫਰੀਦਾਬਾਦ” ਹੁਣ ਕੇਵਲ ਸੁਪਨਾ ਨਹੀਂ ਰਿਹਾ, ਸਗੋਂ ਤੇਜ਼ੀ ਨਾਲ ਹਕੀਕਤ ਵਿੱਚ ਬਦਲ ਰਿਹਾ ਹੈ। ਮੁੱਖ ਮੰਤਰੀ ਨੇ ਫਰੀਦਾਬਾਦ ਨੂੰ ਬਜਟ ਅਤੇ ਵਿਕਾਸ ਯੋਜਨਾਵਾਂ ਵਿੱਚ ਵੱਧ ਤੋਂ ਵੱਧ ਤਰਜੀਹ ਦੇ ਕੇ ਵਿਕਾਸ ਨੂੰ ਨਵੀਂ ਗਤੀ ਦਿੱਤੀ ਹੈ।

  ਉਨ੍ਹਾਂ ਕਿਹਾ ਕਿ ਫਰੀਦਾਬਾਦ ਦੇ ਇੰਟਰਨੈਸ਼ਨਲ ਗਲੋਬਲ ਕਾਰੀਡੋਰ ਬਣਨ ਤੋਂ ਬਾਅਦ ਜੇਵਰ ਏਅਰਪੋਰਟ ਤੱਕ ਦੀ ਦੂਰੀ ਮਹਿਜ਼ 30 ਮਿੰਟਾਂ ਵਿੱਚ ਤੈਅ ਕੀਤੀ ਜਾ ਸਕੇਗੀ, ਜਿਸ ਨੂੰ ਮੌਜੂਦਾ ਸਮੇਂ ਵਿੱਚ ਲਗਭਗ ਦੋ ਘੰਟੇ ਲੱਗਦੇ ਹਨ। ਆਰਟੀਐਸ (ਰੀਜਨਲ ਟਰਾਂਜ਼ਿਟ ਸਿਸਟਮ) ਰਾਹੀਂ ਫਰੀਦਾਬਾਦ, ਗੁਰੂਗ੍ਰਾਮ ਅਤੇ ਨੋਇਡਾ ਵਿਚਕਾਰ ਦੂਰੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਫਰੀਦਾਬਾਦ ਨੂੰ ਹੜ੍ਹ ਮੁਕਤ ਬਣਾਉਣ ਦਾ ਸੰਕਲਪ ਲਿਆ ਹੈ ਅਤੇ ਇਸ ਦਿਸ਼ਾ ਵਿੱਚ ਯਤਨ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਫਰੀਦਾਬਾਦ ਹੁਣ ਹਰਿਆਣਾ ਦਾ ਨਵਾਂ ਅੰਤਰਰਾਸ਼ਟਰੀ ਸ਼ਹਿਰ ਬਣਨ ਵੱਲ ਵਧ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਹੋਈ ਐਫਐਮਡੀਏ (FMDA) ਦੀ ਮੀਟਿੰਗ ਵਿੱਚ ਫਰੀਦਾਬਾਦ ਦੇ ਵਿਕਾਸ ਕਾਰਜਾਂ ਲਈ 985 ਕਰੋੜ ਰੁਪਏ ਦੀ ਅਹਿਮ ਸੌਗਾਤ ਦਿੱਤੀ ਗਈ ਸੀ, ਜਿਸ ਲਈ ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਫਰੀਦਾਬਾਦ ਦੇ ਵਿਕਾਸ ਨਾਲ ਜੁੜੀਆਂ ਕੁਝ ਅਹਿਮ ਮੰਗਾਂ ਵੀ ਮੁੱਖ ਮੰਤਰੀ ਅੱਗੇ ਰੱਖੀਆਂ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਮੋਹਨ ਲਾਲ ਬੜੌਲੀ, ਰਾਜ ਮੰਤਰੀ ਸ਼੍ਰੀ ਰਾਜੇਸ਼ ਨਾਗਰ, ਸ਼੍ਰੀ ਗੌਰਵ ਗੌਤਮ, ਵਿਧਾਇਕ ਸ਼੍ਰੀ ਮੂਲਚੰਦ ਸ਼ਰਮਾ, ਸ਼੍ਰੀ ਸਤੀਸ਼ ਫਾਗਨਾ, ਸ਼੍ਰੀ ਧਨੇਸ਼ ਅਦਲਖਾ, ਸ਼੍ਰੀ ਹਰਿੰਦਰ ਸਿੰਘ ਵੀ ਹਾਜ਼ਰ ਸਨ।

ਹਰਿਆਣਾ ਸਰਕਾਰ ਨੇ ਐਚਆਈਵੀ/ਏਡਜ਼ ਕੰਟਰੋਲ ਨੂੰ ਮਜ਼ਬੂਤ ਕਰਨ ਲਈ ਚੁੱਕੇ ਠੋਸ ਕਦਮ: 47.16 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤਪੰਚਕੂਲਾ ਵਿੱਚ ਦੂਜੀ ਵਾਇਰਲ ਲੋਡ ਲੈਬ ਹੋਵੇਗੀ ਸਥਾਪਿਤਜੀਵਨਸਾਥੀ ਦੀ ਜਾਂਚ ਪਹਿਲ ਵੀ ਹੋਵੇਗੀ ਸ਼ੁਰੂ

ਚੰਡੀਗੜ੍ਹ

   (ਜਸਟਿਸ ਨਿਊਜ਼    )

ਹਰਿਆਣਾ ਵਿੱਚ ਐਚਆਈਵੀ/ਏਡਜ਼ ਵਿਰੁੱਧ ਲੜਾਈ ਨੂੰ ਤੇਜ਼ ਕਰਨ ਅਤੇ ਜਨਤਕ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅੱਜ ਹਰਿਆਣਾ ਸਟੇਟ ਏਡਜ਼ ਕੰਟਰੋਲ ਸੋਸਾਇਟੀ (HSACS) ਦੀ 23ਵੀਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਦੀ ਅਗਵਾਈ ਹੇਠ ਹੋਈ।

ਮੀਟਿੰਗ ਵਿੱਚ ਬਜਟ ਵਿਵਸਥਾ, ਤਕਨੀਕੀ, ਜਾਂਚ ਸੇਵਾਵਾਂ ਦੇ ਵਿਸਥਾਰ ਅਤੇ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਗਏ। ਸਾਲ 2026–27 ਲਈ 47.16 ਕਰੋੜ ਰੁਪਏ ਦਾ ਬਜਟ ਪ੍ਰਸਤਾਵਿਤ ਕੀਤਾ ਗਿਆ ਹੈ। ਕਮੇਟੀ ਨੇ ਸਾਲ 2026–27 ਲਈ ਪ੍ਰਸਤਾਵਿਤ ਸਾਲਾਨਾ ਕਾਰਜ ਯੋਜਨਾ ਨੂੰ ਮੰਜ਼ੂਰੀ ਦਿੱਤੀ, ਜਿਸ ਦਾ ਕੁੱਲ ਖਰਚਾ 47.16 ਕਰੋੜ ਰੁਪਏ ਤੋਂ ਵੱਧ ਹੈ।

ਇਸ ਬਜਟ ਵਿੱਚ ਲਕਸ਼ਿਤ ਦਖਲਅੰਦਾਜ਼ੀ ਅਤੇ ਲਿੰਕ ਵਰਕਰ ਸਕੀਮ ਲਈ 16.45 ਕਰੋੜ ਰੁਪਏ, ICTC/BSD ਸੇਵਾਵਾਂ ਲਈ 10.90 ਕਰੋੜ ਰੁਪਏ, ਸੰਸਥਾਗਤ ਮਜ਼ਬੂਤੀ ਲਈ 6.22 ਕਰੋੜ ਰੁਪਏ, ਦੇਖਭਾਲ, ਸਹਿਯੋਗ ਅਤੇ ਇਲਾਜ (ART) ਲਈ 4.68 ਕਰੋੜ ਰੁਪਏ, ਵੱਖ-ਵੱਖ ਗਤੀਵਿਧੀਆਂ ਲਈ 3.75 ਕਰੋੜ ਰੁਪਏ ਅਤੇ STI ਸੇਵਾਵਾਂ ਲਈ 1.52 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

ਪੰਚਕੂਲਾ ਵਿੱਚ ਸਥਾਪਿਤ ਹੋਵੇਗੀ ਦੂਜੀ ਵਾਇਰਲ ਲੋਡ ਲੈਬ

ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਸੂਬੇ ਵਿੱਚ ਦੂਜੀ ਐਚਆਈਵੀ ਵਾਇਰਲ ਲੋਡ ਲੈਬ ਨੂੰ ਮੰਜ਼ੂਰੀ ਮਿਲ ਚੁੱਕੀ ਹੈ, ਜਿਸ ਨੂੰ ਇੱਕ ਮਹੀਨੇ ਦੇ ਅੰਦਰ ਪੰਚਕੂਲਾ ਵਿੱਚ ਸ਼ੁਰੂ ਕੀਤਾ ਜਾਵੇਗਾ। ਮੌਜੂਦਾ ਵਿੱਚ ਪੀਜੀਆਈਐਮਐਸ ਰੋਹਤਕ ਸਥਿਤ ਇੱਕੋ-ਇੱਕ ਲੈਬ 17 ਜ਼ਿਲ੍ਹਿਆਂ ਨੂੰ ਸੇਵਾਵਾਂ ਦੇ ਰਹੀ ਹੈ, ਜਦੋਂ ਕਿ 5 ਜ਼ਿਲ੍ਹੇ ਨਵੀਂ ਦਿੱਲੀ ਸਥਿਤ IHBAS ਨਾਲ ਜੁੜੇ ਹੋਏ ਹਨ।

ਪੰਚਕੂਲਾ ਵਿੱਚ ਨਵੀਂ ਲੈਬ ਦੇ ਸ਼ੁਰੂ ਹੋਣ ਨਾਲ, ਜ਼ਿਲ੍ਹਿਆਂ ਨੂੰ ਤਿੰਨ ਵਾਇਰਲ ਲੋਡ ਲੈਬਾਂ ਵਿਚਕਾਰ ਮੁੜ ਵਰਗੀਕ੍ਰਿਤ ਕੀਤਾ ਜਾਵੇਗਾ – ਜਿਸ ਨਾਲ ਜਾਂਚ ਰਿਪੋਰਟ ਮਿਲਣ ਵਿੱਚ ਲੱਗਣ ਵਾਲਾ ਸਮਾਂ ਘੱਟ ਹੋਵੇਗਾ। ਇਸ ਤੋਂ ਇਲਾਵਾ ਕੈਥਲ, ਹਿਸਾਰ, ਪਾਣੀਪਤ ਅਤੇ ਫਰੀਦਾਬਾਦ ਵਿੱਚ ਚਾਰ ਨਵੀਆਂ CD4 ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, ਜੋ ਜਲਦੀ ਹੀ ਚਾਲੂ ਹੋ ਜਾਣਗੀਆਂ। ਇਸ ਨਾਲ PLHIV ਦੀ ਨਿਗਰਾਨੀ ਅਤੇ ਦੇਖਭਾਲ ਲਈ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਮਿਲੇਗੀ। ਕਰਨਾਲ ਦੇ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਪੰਚਕੂਲਾ ਦੇ ਸਿਵਲ ਹਸਪਤਾਲ ਵਿੱਚ ਨਵੀਂ CD4 ਲੈਬ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਹੈ।

ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਜੀਵਨਸਾਥੀਆਂ ਦੀ ਐਚਆਈਵੀ ਅਤੇ ਸਿਫਿਲਿਸ ਦੀ ਸਾਂਝੀ ਜਾਂਚ

ਮੀਟਿੰਗ ਵਿੱਚ ਇੱਕ ਅਹਿਮ ਫੈਸਲੇ ਤਹਿਤ ਸਾਰੀਆਂ ਗਰਭਵਤੀ ਔਰਤਾਂ (ANC) ਦੇ ਨਾਲ-ਨਾਲ ਉਨ੍ਹਾਂ ਦੇ ਜੀਵਨਸਾਥੀਆਂ ਦੀ ਵੀ ਐਚਆਈਵੀ ਅਤੇ ਸਿਫਿਲਿਸ ਦੀ ਇੱਕੋ ਵੇਲੇ ਜਾਂਚ ਕਰਨ ਦੇ ਪ੍ਰਸਤਾਵ ਨੂੰ ਮੰਜ਼ੂਰੀ ਦਿੱਤੀ ਗਈ। NACO ਦੇ ਸੋਧੇ ਹੋਏ ਅੰਦਾਜੇ ਅਨੁਸਾਰ ਸਾਲ 2025-26 ਲਈ ਹਰਿਆਣਾ ਵਿੱਚ 5,95,880 ਜਾਂਚਾਂ ਦਾ ਟੀਚਾ ਮਿੱਥਿਆ ਗਿਆ ਹੈ। ਇਸ ਨਵੀਂ ਪਹਿਲ ਦੇ ਤਹਿਤ ਹਰ ਸਾਲ ਲਗਭਗ 12 ਲੱਖ ਸਾਂਝੀਆਂ ਜਾਂਚਾਂ ਦੀ ਲੋੜ ਹੋਵੇਗੀ, ਤਾਂ ਐਚਆਈਵੀ ਅਤੇ ਸਿਫਿਲਿਸ ਦੇ ਮਾਂ-ਤੋਂ-ਬੱਚੇ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਲਗਭਗ ਜ਼ੀਰੋ ਤੱਕ ਲਿਆਉਣ ਦਾ ਟੀਚਾ ਹਾਸਲ ਕੀਤਾ ਜਾ ਸਕੇ।

ਇਸ ਦੇ ਨਾਲ ਹੀ ਐਚਆਈਵੀ ਪੀੜਤ ਵਿਅਕਤੀਆਂ ਲਈ ਇੱਕ ਸੁਰੱਖਿਅਤ ਵੈਬ-ਅਧਾਰਿਤ ਪਲੇਟਫਾਰਮ ਵਿਕਸਿਤ ਕਰਨ ਨੂੰ ਮੰਜ਼ੂਰੀ ਦਿੱਤੀ ਗਈ ਹੈ, ਜਿਸ ਰਾਹੀਂ ਵੌਇਸ ਮੈਸੇਜ, ਐਸਐਮਐਸ ਅਲਰਟ ਅਤੇ ਫਾਲੋ-ਅਪ ਰੀਮਾਈਂਡਰ ਭੇਜੇ ਜਾਣਗੇ। ਇਸ ਨਾਲ ਇਲਾਜ ਵਿੱਚ ਨਿਰੰਤਰਤਾ ਬਣੀ ਰਹੇਗੀ ਅਤੇ ਮਰੀਜ਼ਾਂ ਦੀਆਂ ਸਿਹਤ ਸੇਵਾਵਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕੇਗੀ।

ਮੀਟਿੰਗ ਵਿੱਚ ਐਚਆਈਵੀ ਜਾਂਚ ਅਤੇ ਇਲਾਜ ਨਾਲ ਜੁੜੇ ਖੇਤਰ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਗਈ। ਵਿਭਾਗ 95-95-99 ਦੇ ਟੀਚਿਆਂ ਨੂੰ ਹਾਸਲ ਕਰਨ ਲਈ ਵਚਨਬੱਧ ਹੈ, ਜਿਸ ਤਹਿਤ 95 ਫੀਸਦੀ ਪੀੜਤ ਵਿਅਕਤੀਆਂ ਦੀ ਪਛਾਣ, 95 ਫੀਸਦੀ ਨੂੰ ਸਮੇਂ ਸਿਰ ਇਲਾਜ ਨਾਲ ਜੋੜਨਾ ਅਤੇ 99 ਫੀਸਦੀ ਮਰੀਜ਼ਾਂ ਵਿੱਚ ਵਾਇਰਲ ਲੋਡ ਨੂੰ ਕੰਟਰੋਲ ਕਰਨਾ ਸ਼ਾਮਲ ਹੈ।

ਇਸ ਦਿਸ਼ਾ ਵਿੱਚ ਜਾਗਰੂਕਤਾ ਮੁਹਿੰਮ, ਜਾਂਚ ਸੇਵਾਵਾਂ ਦਾ ਵਿਸਥਾਰ, ART ਪ੍ਰਣਾਲੀ ਨੂੰ ਮਜ਼ਬੂਤ ਕਰਨਾ ਅਤੇ ਨਿਯਮਤ ਨਿਗਰਾਨੀ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਮਰੀਜ਼ਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ, ਸਗੋਂ ਨਵੇਂ ਇਨਫੈਕਸ਼ਨਾਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ। ਡਾ. ਸੁਮਿਤਾ ਮਿਸ਼ਰਾ ਨੇ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਜਾਗਰੂਕਤਾ ਹੀ ਸਮਾਜਿਕ ਕਲੰਕ ਨੂੰ ਖਤਮ ਕਰਨ ਅਤੇ ਸਮੇਂ ਸਿਰ ਪਛਾਣ ਯਕੀਨੀ ਬਣਾਉਣ ਦੀ ਕੁੰਜੀ ਹੈ। ਉਨ੍ਹਾਂ ਕਿਹਾ ਕਿ ਹਰ ਕਾਮੇ -ਚਾਹੇ ਉਹ ਰਸਮੀ ਖੇਤਰ ਵਿੱਚ ਹੋਵੇ ਜਾਂ ਗਿਗ ਵਰਕਰ – ਤੱਕ ਪਹੁੰਚ ਬਣਾਉਣੀ ਜ਼ਰੂਰੀ ਹੈ।

ਮੀਟਿੰਗ ਵਿੱਚ ਕਿਰਤ ਅਤੇ ਉਦਯੋਗ ਵਿਭਾਗ ਨੂੰ ਸਾਰੇ ਵੱਡੇ ਅਦਾਰਿਆਂ ਵਿੱਚ ਐਚਆਈਵੀ/ਏਡਜ਼ ਕਾਰਜਸਥਾਨ ਨੀਤੀ ਲਾਗੂ ਕਰਨ ਅਤੇ CSR ਗਤੀਵਿਧੀਆਂ ਵਿੱਚ ਐਚਆਈਵੀ ਰੋਕਥਾਮ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿੱਚ ਰੈਡ ਰਿਬਨ ਕਲੱਬ ਸਥਾਪਿਤ ਕਰਨ ਅਤੇ ਸਕੂਲਾਂ ਵਿੱਚ ਕਿਸ਼ੋਰ ਸਿੱਖਿਆ ਪ੍ਰੋਗਰਾਮ ਲਾਗੂ ਕਰਨ ‘ਤੇ ਜ਼ੋਰ ਦਿੱਤਾ।

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਆਪਣੇ ਵਰਕਰਾਂ ਰਾਹੀਂ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਚਲਾਉਣ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin