ਭਾਰਤੀ ਸ਼ਾਸਨ ਪ੍ਰਣਾਲੀ ਨੂੰ ਨਵਾਂ ਰੂਪ ਦੇ ਰਿਹਾ ਹੈ ਮਿਸ਼ਨ ਕਰਮਯੋਗੀ

 

  • ਡਾ. ਜਿਤੇਂਦਰ ਸਿੰਘ
    ਕਲਪਨਾ ਕਰੋ ਕਿ ਰਾਜਸਥਾਨ ਦੇ ਦੂਰ-ਦੁਰਾਡੇ ਕਿਸੇ ਕੋਨੇ ਵਿੱਚ ਇੱਕ ਜ਼ਿਲ੍ਹਾ ਕਲੈਕਟਰ ਨੂੰ ਇੱਕ ਅਜਿਹੀ ਅਭਿਲਾਸ਼ੀ ਭਲਾਈ ਯੋਜਨਾ ਦੀ
    ਜ਼ਿੰਮੇਵਾਰੀ ਸੌਂਪੀ ਜਾਂਦੀ ਹੈ, ਜਿਸ ਬਾਰੇ ਉਸ ਨੂੰ ਜਾਣਕਾਰੀ ਬਹੁਤ ਘੱਟ ਹੈ। ਇੱਕ ਦਹਾਕਾ ਪਹਿਲਾਂ ਉਸ ਨੂੰ ਜਾਣਕਾਰੀ ਲਈ ਕਿਤੇ ਧੂੜ ਖਾ
    ਰਹੀ ਕਿਸੇ ਨਿਯਮਾਵਲੀ ਦਾ ਸਹਾਰਾ ਲੈਣਾ ਪੈਂਦਾ ਸੀ। ਜਾਂ ਫਿਰ ਉਹ ਆਪਣੇ ਕਿਸੇ ਸੀਨੀਅਰ ਸਹਿਕਰਮੀ ਦੀਆਂ ਤਿੰਨ ਮੀਟਿੰਗਾਂ ਅਤੇ
    ਲੰਚ ਤੋਂ ਬਾਅਦ ਵਿਹਲੇ ਹੋਣ ਦਾ ਇੰਤਜ਼ਾਰ ਕਰਦਾ ਸੀ। ਉਸ ਦੀ ਉਮੀਦ ਉਸ ਸਿਖਲਾਈ ਪ੍ਰੋਗਰਾਮ ’ਤੇ ਵੀ ਟਿਕੀ ਹੋ ਸਕਦੀ ਸੀ ਜੋ
    ਸ਼ਾਇਦ ਇੱਕ ਜਾਂ ਦੋ ਸਾਲ ਵਿੱਚ ਕਦੇ ਆਉਂਦਾ। ਪਰ ਅੱਜ ਉਹ ਆਪਣੇ ਫੋਨ ਰਾਹੀਂ ਆਈਗੌਟ (ਇੰਟੀਗ੍ਰੇਟਡ ਗਵਰਨਮੈਂਟ ਆਨਲਾਈਨ
    ਟ੍ਰੇਨਿੰਗ ਪਲੇਟਫਾਰਮ) ’ਤੇ ਲੌਗ ਆਨ ਕਰਦਾ ਹੈ। ਉਸ ਨੂੰ ਮਿੰਟਾਂ ਵਿੱਚ ਹੀ ਆਪਣੀ ਲੋੜ ਅਨੁਸਾਰ ਇੱਕ ਸੁਵਿਧਾਜਨਕ ਕਾਰਗੁਜ਼ਾਰੀ-
    ਅਧਾਰਤ ਪਾਠਕ੍ਰਮ ਮਿਲ ਜਾਂਦਾ ਹੈ। ਉਹ ਸ਼ਾਮ ਤੱਕ ਜਾਣਕਾਰੀਆਂ ਅਤੇ ਆਤਮਵਿਸ਼ਵਾਸ ਨਾਲ ਲੈਸ ਹੋ ਕੇ ਯੋਜਨਾ ਦੇ ਲਾਭਪਾਤਰੀਆਂ
    ਦੀ ਪਹਿਲੀ ਮੀਟਿੰਗ ਦੀ ਅਗਵਾਈ ਕਰ ਰਿਹਾ ਹੁੰਦਾ ਹੈ। ਇਹ ਬਦਲਾਅ ਵੇਖਣ ਵਿੱਚ ਛੋਟਾ ਲੱਗ ਸਕਦਾ ਹੈ ਪਰ ਅਸਲ ਵਿੱਚ ਇਹ ਕਿਸੇ
    ਕ੍ਰਾਂਤੀ ਤੋਂ ਘੱਟ ਨਹੀਂ ਹੈ।
    ਚਮਕ-ਧਮਕ ਤੋਂ ਦੂਰ ਠਰੰਮੇ ਨਾਲ ਪੰਜ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਮਿਸ਼ਨ ਕਰਮਯੋਗੀ ਇੱਕ ਕ੍ਰਾਂਤੀ ਲਿਆ ਰਿਹਾ ਹੈ। ਇਹ ਨਵੇਂ
    ਭਾਰਤ ਲਈ ਇੱਕ ਨਵੇਂ ਕਿਸਮ ਦੇ ਪ੍ਰਸ਼ਾਸਨਿਕ ਅਧਿਕਾਰੀ ਤਿਆਰ ਕਰਨ ਦੇ ਮੰਤਵ ਨਾਲ ਚੁੱਪ-ਚਾਪ ਕੰਮ ਕਰ ਰਿਹਾ ਹੈ।
    ਇਸ ਦੇ ਮਹੱਤਵ ਨੂੰ ਸਮਝਣ ਲਈ ਸਾਨੂੰ ਪਹਿਲਾਂ ਸੰਦਰਭ ਨੂੰ ਜਾਣਨਾ ਹੋਵੇਗਾ। 2047 ਤੱਕ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਤੈਅ
    ਟੀਚੇ ਤੱਕ ਇੰਝ ਹੀ ਨਹੀਂ ਪਹੁੰਚਿਆ ਜਾ ਸਕਦਾ। ਇਸ ਮੰਜ਼ਿਲ ਤੱਕ ਪਹੁੰਚਣ ਲਈ ਸਾਨੂੰ ਭਾਰਤੀ ਗਣਤੰਤਰ ਨੂੰ ਚਲਾਉਣ ਵਾਲੀਆਂ
    ਸੰਸਥਾਵਾਂ ਅਤੇ ਵਿਅਕਤੀਆਂ ਰਾਹੀਂ ਸਾਵਧਾਨੀ ਨਾਲ ਇੱਕ-ਇੱਕ ਕਦਮ ਅੱਗੇ ਵਧਾਉਣਾ ਹੋਵੇਗਾ। ਇਸ ਯਾਤਰਾ ਵਿੱਚ ਸਭ ਤੋਂ
    ਮਹੱਤਵਪੂਰਨ ਪੂੰਜੀ, ਤਕਨੀਕ ਜਾਂ ਨੀਤੀ ਨਹੀਂ ਹੈ। ਸਭ ਤੋਂ ਵੱਧ ਅਹਿਮੀਅਤ ਉਨ੍ਹਾਂ ਲਗਭਗ 3.5 ਕਰੋੜ ਸਿਖਲਾਈ ਹਾਸਲ, ਉਤਸ਼ਾਹੀ
    ਅਤੇ ਨਾਗਰਿਕ-ਕੇਂਦਰਿਤ ਸਰਕਾਰੀ ਕਰਮਚਾਰੀਆਂ ਦੀ ਸਮਰੱਥਾ ਦੀ ਹੈ ਜੋ ਹਰ ਸਵੇਰ ਉੱਠ ਕੇ ਭਾਰਤੀ ਸ਼ਾਸਨ ਨੂੰ ਚਲਾਉਂਦੇ ਹਨ।
    ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਜ਼ਿਆਦਾਤਰ ਸਮੇਂ ਸਮਰੱਥਾ ਨਿਰਮਾਣ ਦਾ ਮਾਡਲ ਇਤਫ਼ਾਕੀਆ ਰਿਹਾ ਹੈ। ਕਿਸੇ ਨੌਜਵਾਨ
    ਅਧਿਕਾਰੀ ਨੂੰ ਸੇਵਾ ਦੀ ਸ਼ੁਰੂਆਤ ਸਮੇਂ ਰਸਮੀ ਸਿਖਲਾਈ ਦਿੱਤੀ ਜਾਂਦੀ ਸੀ। ਫਿਰ ਕਰੀਅਰ ਦਰਮਿਆਨ ਕਦੇ-ਕਦੇ ਉਸ ਨੂੰ ਕੁਝ
    ਪਾਠਕ੍ਰਮਾਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਸਕਦਾ ਸੀ। ਬਾਕੀ, ਉਸ ਨੂੰ ਕੰਮ ਕਰਦੇ ਹੋਏ ਅਤੇ ਹੋਰਾਂ ਨੂੰ ਵੇਖ ਕੇ ਹੀ ਸਿੱਖਣਾ ਪੈਂਦਾ ਸੀ।
    ਇੱਕ ਸਥਿਰ ਅਤੇ ਹੌਲੀ ਗਤੀ ਨਾਲ ਅੱਗੇ ਵਧਦੇ ਸੰਸਾਰ ਵਿੱਚ ਇਹ ਕਾਫ਼ੀ ਸੀ। ਪਰ ਮਸਨੂਈ ਬੁੱਧੀ, ਜਲਵਾਯੂ ਰੁਕਾਵਟਾਂ, ਜਨਸੰਖਿਅਕ
    ਦਬਾਅ ਅਤੇ ਭਾਰੀ ਤਕਨੀਕੀ ਬਦਲਾਅ ਦੇ ਯੁੱਗ ਵਿੱਚ ਇਹ ਬਿਲਕੁਲ ਨਾਕਾਫ਼ੀ ਹੈ। ਪ੍ਰਸ਼ਾਸਨ ਦੇ ਸਾਹਮਣੇ ਚੁਣੌਤੀਆਂ ਜਿਸ ਰਫ਼ਤਾਰ
    ਨਾਲ ਆਉਂਦੀਆਂ ਹਨ, ਉਸ ਦੇ ਮੁਕਾਬਲੇ ਸਿਖਲਾਈ ਦੀਆਂ ਪੁਰਾਣੀਆਂ ਪ੍ਰਣਾਲੀਆਂ ਦੀ ਗਤੀ ਕਿਤੇ ਨਹੀਂ ਟਿਕਦੀ।

'ਮਿਸ਼ਨ ਕਰਮਯੋਗੀ' ਨੂੰ ਇਸੇ ਬੇਮੇਲ ਸਥਿਤੀ ਦੇ ਹੱਲ ਵਜੋਂ ਲਿਆਂਦਾ ਗਿਆ ਸੀ। 2021 ਵਿੱਚ ਸ਼ੁਰੂ ਕੀਤਾ ਗਿਆ ਇਹ ਮਿਸ਼ਨ—ਜਿਸ ਨੂੰ
ਉਸੇ ਸਾਲ ਅਪ੍ਰੈਲ ਵਿੱਚ ਸਥਾਪਤ 'ਸਮਰੱਥਾ ਨਿਰਮਾਣ ਆਯੋਗ' ਵੱਲੋਂ ਸੰਸਥਾਗਤ ਤੌਰ ’ਤੇ ਚਲਾਇਆ ਗਿਆ—ਇੱਕ ਵਾਕਈ ਅਭਿਲਾਸ਼ੀ
ਟੀਚਾ ਹਾਸਲ ਕਰਨ ਲਈ ਅੱਗੇ ਵਧਿਆ। ਭਾਰਤੀ ਸਿਵਲ ਸੇਵਾਵਾਂ ਦੀ ਸਿੱਖਣ ਸੰਸਕ੍ਰਿਤੀ ਨੂੰ, ਸਮੇਂ-ਸਮੇਂ ’ਤੇ ਹੋਣ ਵਾਲੀ ਅਤੇ ਕੇਵਲ
ਨਿਯਮਾਂ ਦੇ ਪਾਲਣ ਤੱਕ ਸੀਮਿਤ ਪ੍ਰਕਿਰਿਆ ਤੋਂ ਬਦਲ ਕੇ, ਇੱਕ ਨਿਰੰਤਰ ਚੱਲਣ ਵਾਲੀ, ਭੂਮਿਕਾ-ਅਧਾਰਤ ਅਤੇ ਸਵੈ-ਨਿਰਦੇਸ਼ਿਤ
ਵਿਕਾਸ ਯਾਤਰਾ ਵਿੱਚ ਤਬਦੀਲ ਕਰਨਾ ਇਸ ਦਾ ਮਕਸਦ ਹੈ। ਜਿਵੇਂ ਕਿ ਆਯੋਗ ਇਸ ਦਾ ਵਰਣਨ ਕਰਦਾ ਹੈ, ਇਹ ਬਦਲਾਅ
‘ਕਰਮਚਾਰੀ’—ਅਰਥਾਤ ਨਿਯਮਾਂ ਦਾ ਪਾਲਣ ਕਰਨ ਵਾਲੇ ਇੱਕ ਅਧਿਕਾਰੀ ਤੋਂ ‘ਕਰਮਯੋਗੀ’ ਬਣਨ ਵੱਲ ਹੈ: ਇੱਕ ਅਜਿਹਾ ਲੋਕ ਸੇਵਕ
ਜੋ ਕਿਸੇ ਮੰਤਵ, ਸੇਵਾ-ਭਾਵਨਾ ਅਤੇ ਉੱਤਮਤਾ ਤੋਂ ਪ੍ਰੇਰਿਤ ਹੋਵੇ।
ਪੰਜ ਸਾਲਾਂ ਬਾਅਦ, ਇਹ ਅੰਕੜੇ ਬਹੁਤ ਹੀ ਸਿੱਖਿਆਦਾਇਕ ਹਨ। ‘ਆਈਗੌਟ’ (ਇੰਟੀਗ੍ਰੇਟਡ ਗਵਰਨਮੈਂਟ ਆਨਲਾਈਨ ਟ੍ਰੇਨਿੰਗ)
ਪਲੇਟਫਾਰਮ ’ਤੇ ਹੁਣ 1.5 ਕਰੋੜ ਤੋਂ ਵੱਧ ਸਰਕਾਰੀ ਅਧਿਕਾਰੀ ਸਰਗਰਮ ਸਿੱਖਿਆਰਥੀ ਵਜੋਂ ਜੁੜੇ ਹੋਏ ਹਨ — ਇਹ ਇੱਕ ਅਜਿਹੀ
ਗਿਣਤੀ ਹੈ, ਜੋ ਸ਼ੁਰੂਆਤ ਦੇ ਸਮੇਂ ਕਲਪਨਾਤਮਕ ਲੱਗਦੀ ਸੀ। 4,600 ਤੋਂ ਵੱਧ ਯੋਗਤਾ-ਅਧਾਰਤ ਪਾਠਕ੍ਰਮਾਂ ਰਾਹੀਂ, ਇਨ੍ਹਾਂ ਅਧਿਕਾਰੀਆਂ
ਨੇ 8.3 ਕਰੋੜ ਤੋਂ ਵੱਧ ਕੋਰਸ ਪੂਰੇ ਕੀਤੇ ਹਨ। ਕੇਵਲ ਪਿਛਲੇ ‘ਰਾਸ਼ਟਰੀ ਸਿਖਲਾਈ ਹਫ਼ਤੇ’ ਦੌਰਾਨ, ਭਾਗੀਦਾਰੀ ਦੇ ਨਤੀਜੇ ਵਜੋਂ 4.5
ਮਿਲੀਅਨ ਘੰਟਿਆਂ ਦੇ ਕੋਰਸ ਰਜਿਸਟਰੇਸ਼ਨ ਅਤੇ 3.8 ਮਿਲੀਅਨ ਘੰਟਿਆਂ ਦੀ ਅਸਲ ਸਿੱਖਿਆ ਦਰਜ ਕੀਤੀ ਗਈ। ਇਹ ਸਿਰਫ਼
ਸੰਖੇਪ ਅੰਕੜੇ ਨਹੀਂ ਹਨ। ਦਰਜ ਕੀਤਾ ਗਿਆ ਹਰ ਇੱਕ ਘੰਟਾ ਭਾਰਤ ਵਿੱਚ ਕਿਤੇ ਨਾ ਕਿਤੇ ਇੱਕ ਲੋਕ ਸੇਵਕ ਦੀ ਨੁਮਾਇੰਦਗੀ ਕਰਦਾ
ਹੈ — ਛੱਤੀਸਗੜ੍ਹ ਵਿੱਚ ਇੱਕ ਰੈਵਿਨਿਊ ਇੰਸਪੈਕਟਰ, ਪੁਣੇ ਵਿੱਚ ਇੱਕ ਸ਼ਹਿਰੀ ਸਥਾਨਕ ਸੰਸਥਾ ਅਧਿਕਾਰੀ, ਮਣੀਪੁਰ ਵਿੱਚ ਇੱਕ
ਸਿਹਤ ਕਰਮਚਾਰੀ — ਇਹ ਸਾਰੇ ਆਪਣੇ ਸਾਥੀ ਨਾਗਰਿਕਾਂ ਦੀ ਬਿਹਤਰ ਸੇਵਾ ਕਰਨ ਲਈ ਆਪਣੀ ਸਮਰੱਥਾ ਵਧਾ ਰਹੇ ਹਨ।
ਜੋ ਗੱਲ ਆਈਗੌਟ ਪਲੇਟਫਾਰਮ ਨੂੰ ਅਸਲ ਵਿੱਚ ਬਦਲਾਅਕਾਰੀ ਬਣਾਉਂਦੀ ਹੈ, ਉਹ ਸਿਰਫ਼ ਇਸ ਦਾ ਪੈਮਾਨਾ ਨਹੀਂ, ਸਗੋਂ ਇਸ ਦੀ
‘ਪਹੁੰਚ ਦੀ ਬਣਤਰ’ ਹੈ। ਇਹ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ, ਸਮਾਰਟਫੋਨ ਜਾਂ ਡੈਸਕਟਾਪ ’ਤੇ, ਕਈ ਭਾਸ਼ਾਵਾਂ ਵਿੱਚ ਉਪਲਬਧ ਹੈ,
ਅਤੇ ਇਸ ਨੂੰ ਸਿੱਖਿਆਰਥੀ ਦੇ ਪੇਸ਼ਾਵਰ ਪ੍ਰੋਫ਼ਾਈਲ ਅਨੁਸਾਰ ਤਿਆਰ ਕੀਤਾ ਗਿਆ ਹੈ। ਪਾਠਕ੍ਰਮਾਂ ਨੂੰ ਹਰ ਤਿੰਨ ਤੋਂ ਛੇ ਮਹੀਨੇ ਵਿੱਚ
ਅਪਡੇਟ ਕੀਤਾ ਜਾਂਦਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸ਼ਾਸਨ ਵਿੱਚ ਏਆਈ ਟੂਲਾਂ ਦਾ ਉਪਯੋਗ ਕਿਵੇਂ ਕਰਨਾ ਹੈ
ਜਾਂ ਨਵੇਂ ਵਿੱਤੀ ਨਿਯਮਾਂ ਨੂੰ ਕਿਵੇਂ ਸਮਝਣਾ ਹੈ — ਇਸ ਨਾਲ ਸਬੰਧਤ ਸਮੱਗਰੀ ਤਾਜ਼ਾ ਅਤੇ ਪ੍ਰਸੰਗਿਕ ਰਹੇ। ਦੂਜੇ ਸ਼ਬਦਾਂ ਵਿੱਚ, ਇਹ
ਪਲੇਟਫਾਰਮ ਧੂੜ 'ਚ ਦੱਬੀ ਜਾਣ ਵਾਲੀ ਕੋਈ ਡਿਜ਼ੀਟਲ ਲਾਇਬ੍ਰੇਰੀ ਨਹੀਂ ਹੈ — ਬਲਕਿ ਇਹ ਸਿੱਖਣ ਦਾ ਇੱਕ ਜੀਵੰਤ ਅਤੇ ਅਨੁਕੂਲ
ਤੰਤਰ ਹੈ। ਇਸ ਬਾਰੇ ਸੋਚੋ ਕਿ ਇੱਕ ਆਦਿਵਾਸੀ ਜ਼ਿਲ੍ਹੇ ਦੀ ਜੂਨੀਅਰ ਆਂਗਣਵਾੜੀ ਵਰਕਰ ਲਈ ਇਸ ਦਾ ਕੀ ਅਰਥ ਹੈ, ਜਿਸ ਨੂੰ ਉਸ
ਦੀ ਆਪਣੀ ਭਾਸ਼ਾ ਵਿੱਚ ਬਾਲ ਪੋਸ਼ਣ ਮੁਲਾਂਕਣ ਦੇ ਨਵੇਂ ਪ੍ਰੋਟੋਕਾਲ ਸਮਝਾਉਣ ਵਾਲਾ ਇੱਕ ਮੋਡੀਊਲ ਮਿਲਦਾ ਹੈ। ਉਸ ਨੂੰ ਆਪਣੇ ਬਲਾਕ
ਵਿੱਚ ਕਿਸੇ ਟ੍ਰੇਨਰ ਦੇ ਆਉਣ ਦੀ ਉਡੀਕ ਕਰਨ ਦੀ ਲੋੜ ਨਹੀਂ ਪੈਂਦੀ। ਉਹ ਸਿੱਖਦੀ ਹੈ ਅਤੇ ਕੰਮ ਕਰਦੀ ਹੈ। ਇਹੀ ਇਸ ਮਿਸ਼ਨ ਦਾ
‘ਲੋਕਤੰਤਰੀ ਲਾਭਅੰਸ਼’ ਹੈ।
ਸਮਰੱਥਾ ਨਿਰਮਾਣ ਆਯੋਗ, ਇਸ ਤੰਤਰ ਦੇ ਰਣਨੀਤਿਕ ਰਾਖੇ ਵਜੋਂ, ਇੱਕੋ ਸਮੇਂ ‘ਆਰਕੀਟੈਕਟ’ ਅਤੇ ‘ਸੰਚਾਲਕ’ ਦੋਵਾਂ ਦੀ ਭੂਮਿਕਾ
ਨਿਭਾਉਂਦਾ ਹੈ। ਰਾਸ਼ਟਰੀ ਨੀਤੀ ਬਣਾਉਣ ਵਾਲੇ ਇੱਕ ਸਕੱਤਰ ਤੋਂ ਲੈ ਕੇ ਪਿੰਡ ਪੱਧਰ ’ਤੇ ਇਸ ਨੂੰ ਲਾਗੂ ਕਰਨ ਵਾਲੇ ਇੱਕ ਪੰਚਾਇਤ

ਅਧਿਕਾਰੀ ਤੱਕ, ਇਹ ਇਹ ਤੈਅ ਕਰਦਾ ਹੈ ਕਿ ਜਨਤਕ ਭੂਮਿਕਾਵਾਂ ਦੇ ਵਿਸ਼ਾਲ ਖੇਤਰ ਵਿੱਚ ਕਿਹੜੀਆਂ ਯੋਗਤਾਵਾਂ ਦੀ ਲੋੜ ਹੈ। ਇਹ
ਸਿਵਲ ਸੇਵਾ ਸਿਖਲਾਈ ਸੰਸਥਾਵਾਂ ਲਈ ਨੈਸ਼ਨਲ ਸਟੈਂਡਰਡ 2.0 ਫਰੇਮਵਰਕ ਰਾਹੀਂ ਦੇਸ਼ ਦੇ ਸਿਖਲਾਈ ਸੰਸਥਾਨਾਂ ਲਈ ਗੁਣਵੱਤਾ
ਮਾਪਦੰਡ ਤੈਅ ਕਰਦਾ ਹੈ, ਜਿਸ ਦੇ ਅਧੀਨ ਦੇਸ਼ ਭਰ ਦੇ 200 ਤੋਂ ਵੱਧ ਸਿਖਲਾਈ ਸੰਸਥਾਨ ਪਹਿਲਾਂ ਹੀ ਮਾਨਤਾ ਪ੍ਰਾਪਤ ਕਰ ਚੁੱਕੇ ਹਨ।
ਇਹ ਰਾਜਾਂ ਨਾਲ ਮਿਲ ਕੇ ਕੰਮ ਕਰਦਾ ਹੈ। ਸਾਰੇ 30 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁਣ ਰਸਮੀ ਸਮਝੌਤਾ ਪੱਤਰਾਂ ਰਾਹੀਂ ਜੁੜ ਚੁੱਕੇ
ਹਨ ਤਾਂ ਜੋ ਵਿਸ਼ੇਸ਼ ‘ਸਮਰੱਥਾ ਨਿਰਮਾਣ ਯੋਜਨਾਵਾਂ’ ਤਿਆਰ ਕੀਤੀਆਂ ਜਾ ਸਕਣ ਜੋ ਕਿਰਤਬਲ ਦੀਆਂ ਯੋਗਤਾਵਾਂ ਨੂੰ ਸੰਗਠਨਾਤਮਕ
ਟੀਚਿਆਂ ਨਾਲ ਜੋੜਦੀਆਂ ਹਨ। ‘ਰਾਸ਼ਟਰੀ ਕਰਮਯੋਗੀ ਜਨ ਸੇਵਾ ਪ੍ਰੋਗਰਾਮ’ ਵਰਗੀਆਂ ਇਤਿਹਾਸਕ ਪਹਿਲਕਦਮੀਆਂ ਰਾਹੀਂ, ਇਸ ਨੇ
ਇੱਕ ਮਿਲੀਅਨ ਤੋਂ ਵੱਧ ਪ੍ਰਮਾਣਿਤ ਅਧਿਕਾਰੀਆਂ ਨੂੰ ਵੱਡੇ ਪੱਧਰ ’ਤੇ ਵਿਵਹਾਰਕ ਸਿਖਲਾਈ ਦਿੱਤੀ ਹੈ — ਜੋ ਹਰ ਨਾਗਰਿਕ ਨੂੰ ਅੰਤਿਮ
ਹਿੱਸੇਦਾਰ ਵਜੋਂ ਦੇਖਣ ਦੀ ਸੂਖ਼ਮ ਪਰ ਮਹੱਤਵਪੂਰਨ ਕਲਾ ਹੈ।
ਮਿਸ਼ਨ ਦੇ ਇਸ ਅੰਤਿਮ ਪੱਖ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਹ ਇੱਕ ਅਜਿਹੀ ਚੀਜ਼ ਨਾਲ ਸਬੰਧਤ ਹੈ ਜਿਸ ਨੂੰ
‘ਪੂਰਨਤਾ ਪ੍ਰਮਾਣ ਪੱਤਰ’ ਜਾਂ ‘ਲੌਗ ਕੀਤੇ ਘੰਟਿਆਂ’ ਵਿੱਚ ਆਸਾਨੀ ਨਾਲ ਨਹੀਂ ਮਾਪਿਆ ਜਾ ਸਕਦਾ। ਮਿਸ਼ਨ ਕਰਮਯੋਗੀ ਦੀਆਂ ਸਭ ਤੋਂ
ਡੂੰਘੀਆਂ ਆਸਾਂ ਵਿੱਚੋਂ ਇੱਕ ਹੈ—ਦ੍ਰਿਸ਼ਟੀਕੋਣ ਵਿੱਚ ਬਦਲਾਅ। ਇਹ ਰਾਜ ਅਤੇ ਨਾਗਰਿਕ ਵਿਚਕਾਰ ਇੱਕ ‘ਲੈਣ-ਦੇਣ’ ਵਾਲੇ ਰਿਸ਼ਤੇ ਤੋਂ
ਹਟ ਕੇ ‘ਨਾਗਰਿਕ ਦੇਵੋ ਭਵ’ ਦੀ ਭਾਵਨਾ ਨਾਲ ਪਰਿਭਾਸ਼ਿਤ ਰਿਸ਼ਤੇ ਵੱਲ ਇੱਕ ਮੁਹਿੰਮ ਹੈ: ਨਾਗਰਿਕ ਪਰਮਾਤਮਾ ਦੇ ਸਮਾਨ ਹੈ, ਉਹ
ਸਭ ਤੋਂ ਉੱਚਾ ਅਧਿਕਾਰੀ ਹੈ, ਜਿਸ ਦੇ ਪ੍ਰਤੀ ਰਾਜ ਦਾ ਸੇਵਕ ਜਵਾਬਦੇਹ ਹੈ। ਜਦੋਂ ਰੇਲਵੇ ਕਾਊਂਟਰਾਂ, ਮਾਲ ਦਫ਼ਤਰਾਂ ਅਤੇ ਸਿਹਤ ਕੇਂਦਰਾਂ
’ਤੇ ਨਾਗਰਿਕ-ਕੇਂਦਰਿਤ ਅਧਿਕਾਰੀਆਂ ਨੂੰ ਇਸ ਦੇ ਤਹਿਤ ਸਿਖਲਾਈ ਦਿੱਤੀ ਗਈ ਅਤੇ ਬਾਅਦ ਵਿੱਚ ਨਾਗਰਿਕਾਂ ਦਾ ਸਰਵੇਣ ਕੀਤਾ
ਗਿਆ, ਤਾਂ ਪ੍ਰਤੀਕ੍ਰਿਆ ਹੈਰਾਨ ਕਰਨ ਵਾਲੀ ਸੀ। ਉਨ੍ਹਾਂ ਨੇ ਬਦਲਾਅ ਨੂੰ ਮਹਿਸੂਸ ਕੀਤਾ। ਸਿਰਫ਼ ਯੋਗਤਾ ਵਿੱਚ ਹੀ ਨਹੀਂ, ਸਗੋਂ ਵਿਹਾਰ
ਦੀ ਆਪਣੇਪਣ, ਤਤਪਰਤਾ ਅਤੇ ਗੱਲਬਾਤ ਦੀ ਮਨੁੱਖੀ ਗੁਣਵੱਤਾ ਵਿੱਚ ਵੀ। ਇੱਕ ਅਜਿਹੇ ਯੁੱਗ ਵਿੱਚ ਜਦੋਂ ਏਆਈ ਪ੍ਰਸ਼ਾਸਨਿਕ ਕੰਮਾਂ ਦੇ
ਵੱਡੇ ਹਿੱਸਿਆਂ ਨੂੰ ਆਟੋਮੇਟ ਕਰਨ ਦੀ ਚੁਣੌਤੀ ਦੇ ਰਿਹਾ ਹੈ, ਇਹ ਮਨੁੱਖੀ ਪੱਖ—ਜੋ ਹਮਦਰਦੀ ਭਰਪੂਰ, ਸੱਭਿਆਚਾਰਕ ਤੌਰ ’ਤੇ
ਜਾਗਰੂਕ ਅਤੇ ਸਥਾਨਕ ਮੂਲ ਨਾਲ ਜੁੜਿਆ ਹੋਇਆ ਹੈ—ਇਹ ਕੋਈ ਗੈਰ-ਜ਼ਰੂਰੀ ਚੀਜ਼ ਨਹੀਂ, ਸਗੋਂ ਭਾਰਤ ਦੇ ਸ਼ਾਸਨ ਦੀ ਸਭ ਤੋਂ ਵੱਡੀ
ਤਾਕਤ ਹੈ।
ਇਸ ਮਿਸ਼ਨ ਨੇ ਆਪਣੀਆਂ ਤਕਨੀਕੀ ਅਭਿਲਾਸ਼ਾਵਾਂ ਦੇ ਨਾਲ-ਨਾਲ ਭਾਰਤ ਦੀ ਬੌਧਿਕ ਵਿਰਾਸਤ ਦਾ ਸਤਿਕਾਰ ਕਰਨ ਦਾ ਵੀ ਇੱਕ
ਜਾਗਰੂਕ ਯਤਨ ਕੀਤਾ ਹੈ। ‘ਭਾਰਤੀ ਗਿਆਨ ਪ੍ਰਣਾਲੀ ਸੈੱਲ’ ਰਾਹੀਂ, ਪਰੰਪਰਾਗਤ ਗਿਆਨ—ਜਿਸ ਵਿੱਚ ਭਾਈਚਾਰਕ ਸ਼ਾਸਨ ਅਤੇ
ਖੇਤੀਬਾੜੀ ਤੋਂ ਲੈ ਕੇ ਵਿੱਤ ਅਤੇ ਸਿਹਤ ਸੇਵਾ ਤੱਕ ਦੇ ਖੇਤਰ ਸ਼ਾਮਲ ਹਨ—ਨੂੰ ਸਿਖਲਾਈ ਸਮੱਗਰੀ ਦੇ ਤਾਣੇ-ਬਾਣੇ ਵਿੱਚ ਬੁਣਿਆ ਜਾ
ਰਿਹਾ ਹੈ; ਇਸ ਨੂੰ ਸਿਰਫ਼ ਅਤੀਤ ਦੀਆਂ ਯਾਦਾਂ ਵਜੋਂ ਨਹੀਂ, ਸਗੋਂ ਇੱਕ ਜੀਵੰਤ ਗਿਆਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ‘ਅਮ੍ਰਿਤ ਗਿਆਨ
ਕੋਸ਼’ ਭੰਡਾਰ, ਜਿਸ ਵਿੱਚ 70 ਤੋਂ ਵੱਧ ਪੂਰੀਆਂ ਕੇਸ ਅਧਿਐਨ ਸ਼ਾਮਲ ਹਨ, ਜੋ ਸ਼ਾਸਨ-ਪ੍ਰਸ਼ਾਸਨ ਨਾਲ ਸਬੰਧਤ ਅਜਿਹੇ ਗਿਆਨ ਦਾ
ਇੱਕ ਸੰਗ੍ਰਹਿ ਤਿਆਰ ਕਰ ਰਿਹਾ ਹੈ ਜਿਸ ਦੀਆਂ ਜੜ੍ਹਾਂ ਭਾਰਤੀ ਸੰਦਰਭਾਂ ਅਤੇ ਭਾਰਤੀ ਹੱਲਾਂ ਵਿੱਚ ਸਮਾਈਆਂ ਹੋਈਆਂ ਹਨ।
ਪ੍ਰਸ਼ਾਸਨਿਕ ਸੋਚ ਦਾ ਇਹ ‘ਬਸਤੀਵਾਦ ਤੋਂ ਮੁਕਤੀ’, ਜਿਸ ਦੇ ਤਹਿਤ ਭਾਰਤੀ ਲੋਕ ਸੇਵਕਾਂ ਨੂੰ ਆਧੁਨਿਕ ਚੁਣੌਤੀਆਂ ਦਾ ਸਾਹਮਣਾ

ਕਰਦੇ ਹੋਏ ਆਪਣੀ ਹੀ ਸਭਿਆਚਾਰਕ ਵਿਰਾਸਤ ਨਾਲ ਆਤਮਵਿਸ਼ਵਾਸ ਨਾਲ ਜੁੜਨ ਵੱਲ ਮੋੜਿਆ ਜਾਂਦਾ ਹੈ, ਜੋ ਪ੍ਰਧਾਨ ਮੰਤਰੀ
ਨਰੇਂਦਰ ਮੋਦੀ ਦੀਆਂ ਪ੍ਰਮੁੱਖ ਅਭਿਲਾਸ਼ਾਵਾਂ ਵਿੱਚੋਂ ਇੱਕ ਹੈ ਅਤੇ ‘ਮਿਸ਼ਨ ਕਰਮਯੋਗੀ’ ਇਸੇ ਆਸ ਨੂੰ ਅਮਲੀ ਰੂਪ ਦੇ ਰਿਹਾ ਹੈ।
‘ਸਾਧਨਾ’ ਹਫ਼ਤਾ — 2 ਤੋਂ 8 ਅਪ੍ਰੈਲ ਤੱਕ ਮਨਾਇਆ ਜਾਣ ਵਾਲਾ ਰਾਸ਼ਟਰੀ ਸਿਖਲਾਈ ਹਫ਼ਤਾ — ਇਸ ਪੰਜ ਸਾਲਾਂ ਦੀ ਯਾਤਰਾ ਦਾ
ਜਸ਼ਨ ਵੀ ਹੈ ਅਤੇ ਇਸ ਦੇ ਅੱਧਵਾਟੇ ਪਏ ਕੰਮਾਂ ਪ੍ਰਤੀ ਨਵਾਂ ਸੰਕਲਪ ਵੀ ਹੈ। ‘ਸਾਧਨਾ’ ਸ਼ਬਦ ਇੱਥੇ ਬਹੁਤ ਹੀ ਢੁਕਵਾਂ ਹੈ। ਇਸ ਦਾ ਅਰਥ
ਹੈ ਸਮਰਪਿਤ ਅਭਿਆਸ; ਇੱਕ ਅਜਿਹੇ ਵਿਅਕਤੀ ਦਾ ਅਨੁਸ਼ਾਸਿਤ ਰੋਜ਼ਾਨਾ ਯਤਨ ਜੋ ਕਿਸੇ ਇੱਕ ਅਸਾਧਾਰਣ ਕੰਮ ਨਾਲ ਨਹੀਂ, ਸਗੋਂ
ਆਪਣੇ ਹੁਨਰ ਪ੍ਰਤੀ ਲਗਾਤਾਰ ਸਮਰਪਣ ਰਾਹੀਂ ਨਿਪੁੰਨਤਾ ਹਾਸਲ ਕਰਨਾ ਚਾਹੁੰਦਾ ਹੈ।
ਜਿਵੇਂ ਹੀ ਅਸੀਂ ਸਿਵਲ ਸੇਵਾ ਸਿਖਲਾਈ ਸੰਸਥਾਵਾਂ ਦੇ ਇੱਕ ‘ਰਾਸ਼ਟਰੀ ਸੰਮੇਲਨ’ ਨਾਲ ਇਸ ਹਫ਼ਤੇ ਦੀ ਸ਼ੁਰੂਆਤ ਕਰ ਰਹੇ ਹਾਂ, ਜਿਸ
ਵਿੱਚ ਲਗਭਗ 700 ਸੀਨੀਅਰ ਅਧਿਕਾਰੀ ਸਿੱਧੇ ਤੌਰ ’ਤੇ ਅਤੇ 3,000 ਤੋਂ ਵੱਧ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋ ਰਹੇ ਹਨ, ਅਸੀਂ
ਸਿਰਫ਼ ਇੱਕ ਵਰ੍ਹੇਗੰਢ ਨਹੀਂ ਮਨਾ ਰਹੇ। ਅਸੀਂ ਅਗਲੇ ਪੰਜ ਸਾਲਾਂ ਲਈ ਆਪਣਾ ਟੀਚਾ ਨਿਰਧਾਰਤ ਕਰ ਰਹੇ ਹਾਂ — ਇੱਕ ਅਜਿਹੇ ਭਵਿੱਖ
ਵੱਲ, ਜਿੱਥੇ ਹਰ ਪੱਧਰ ’ਤੇ ਹਰ ਇੱਕ ਸਿਵਲ ਸੇਵਕ ਨਿਰੰਤਰ ਸਿੱਖਣ ਵਾਲਾ, ਇੱਕ ‘ਨਾਗਰਿਕ-ਚੈਂਪੀਅਨ’ ਅਤੇ ਭਾਰਤ ਦੀਆਂ ਆਸਾਂ ਦਾ
ਇੱਕ ਆਤਮਵਿਸ਼ਵਾਸੀ ਰਖਵਾਲਾ ਹੋਵੇਗਾ।
ਵਿਕਸਿਤ ਭਾਰਤ 2047 ਦਾ ਟੀਚਾ— ਵਿਆਪਕ ਸਿਹਤ ਕਵਰੇਜ ਤੋਂ ਲੈ ਕੇ ਸਿਫ਼ਰ ਸ਼ੁੱਧ ਨਿਕਾਸੀ ਦੇ ਸੰਕਲਪ ਤੱਕ, ਡਿਜ਼ੀਟਲ ਜਨਤਕ
ਢਾਂਚੇ ਤੋਂ ਲੈ ਕੇ ਵਿਸ਼ਵ ਪੱਧਰੀ ਉਤਪਾਦਨ ਅਗਵਾਈ ਤੱਕ — ਸਿਰਫ਼ ਨੀਤੀਆਂ ਰਾਹੀਂ ਪੂਰਾ ਨਹੀਂ ਹੋਵੇਗਾ। ਇਹ ਲੋਕਾਂ ਰਾਹੀਂ ਪੂਰੇ ਹੋਣਗੇ:
ਉਸ ਜ਼ਿਲ੍ਹਾ ਅਧਿਕਾਰੀ ਰਾਹੀਂ ਜੋ ਯੋਜਨਾ ਨੂੰ ਠੀਕ ਤਰ੍ਹਾਂ ਸਮਝ ਕੇ ਉਸ ਨੂੰ ਪੂਰੀ ਸ਼ੁੱਧਤਾ ਨਾਲ ਲਾਗੂ ਕਰ ਸਕੇ; ਉਸ ਸ਼ਹਿਰੀ ਯੋਜਕ
ਰਾਹੀਂ ਜੋ ਸਥਾਨਕ ਡਾਟਾ ਟੂਲਾਂ ਦੀ ਵਰਤੋਂ ਕਰ ਸਕੇ; ਉਸ ਅਗਲੀ ਕਤਾਰ ਦੇ ਸਿਹਤ ਕਰਮਚਾਰੀ ਰਾਹੀਂ ਜੋ ਜਨ ਸਿਹਤ ਸੁਨੇਹਿਆਂ ਨੂੰ
ਇਸ ਤਰ੍ਹਾਂ ਪਹੁੰਚਾਵੇ ਕਿ ਉਸ ਦਾ ਭਾਈਚਾਰਾ ਉਸ ’ਤੇ ਭਰੋਸਾ ਕਰੇ। ਮਿਸ਼ਨ ਕਰਮਯੋਗੀ ਨਾ ਸਿਰਫ਼ ਕੱਲ੍ਹ ਲਈ, ਸਗੋਂ ਆਉਣ ਵਾਲੇ
ਦਹਾਕਿਆਂ ਲਈ ਟੀਮ ਦਾ ਨਿਰਮਾਣ ਕਰ ਰਿਹਾ ਹੈ।
ਭਾਰਤ ਦੀ ਸ਼ਾਸਨ ਪ੍ਰਣਾਲੀ ਦੀ ਲੰਬੀ ਅਤੇ ਰੌਸ਼ਨ ਯਾਤਰਾ ਵਿੱਚ, ਇਹ ਸ਼ਾਇਦ ਉਹ ਅਧਿਆਇ ਹੈ, ਜਿੱਥੇ ਸ਼ਾਸਨ ਨੇ ਆਖਿਰਕਾਰ
‘ਸਿੱਖਣਾ’ ਸਿੱਖ ਲਿਆ ਹੈ।


(ਲੇਖਕ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ,
ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਅਤੇ ਅਮਲਾ, ਲੋਕ ਸ਼ਿਕਾਇਤ ਅਤੇ ਪੈਨਸ਼ਨ ਰਾਜ ਮੰਤਰੀ ਹਨ)

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin