ਆਪ’ ਯੂਥ ਵਿੰਗ ਵਿੱਚ ਵੱਡੀ ਨਿਯੁਕਤੀ: ਲੁਧਿਆਣਾ ਦੇ ਪਰਮਿੰਦਰ ਸੰਧੂ ਬਣੇ ‘ਸੂਬਾ ਮੀਤ ਪ੍ਰਧਾਨ’
– ਯੂਥ ਵਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗਾ ਅਤੇ ਖਾਸ ਤੌਰ ‘ਤੇ ਯੂਥ ਨੂੰ ਪਾਰਟੀ ਨਾਲ ਵੱਧ ਤੋਂ ਵੱਧ ਜੋੜਨ ਦਾ ਯਤਨ ਕਰਾਂਗਾ – ਪਰਮਿੰਦਰ ਸੰਧੂ
– ਪਾਰਟੀ ਦੀਆਂ ਨੀਤੀਆਂ ਅਤੇ ਮੁੱਲਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਆਪਣੀ ਪੂਰੀ ਤਾਕਤ ਲਗਾਵਾਂਗਾ ਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਲਗਾਤਾਰ ਮਿਹਨਤ ਕਰਾਂਗਾ – ਪਰਮਿੰਦਰ ਸੰਧੂ
ਲੁਧਿਆਣਾ,
( ਜਸਟਿਸ ਨਿਊਜ਼ )
ਆਮ ਆਦਮੀ ਪਾਰਟੀ ਪੰਜਾਬ ਨੇ ਆਪਣੀ ਯੂਥ ਵਿੰਗ ਵਿੱਚ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ। ਇਸ ਲਿਸਟ ਵਿੱਚ ਲੁਧਿਆਣਾ ਦੇ ਲੰਬੇ ਸਮੇਂ ਤੋਂ ਡਟੇ ਹੋਏ ਆਪ ਯੂਥ ਵਿੰਗ ਵਿੱਚ ‘ਮਾਲਵਾ ਸੈਂਟਰਲ ਜੋਨ’ ਦੇ ਪ੍ਰਧਾਨ ਪਰਮਿੰਦਰ ਸੰਧੂ ਨੂੰ ‘ਸੂਬਾ ਮੀਤ ਪ੍ਰਧਾਨ’ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਮੌਕੇ ਪਰਮਿੰਦਰ ਸੰਧੂ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ, ਪੰਜਾਬ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਪਰਮਿੰਦਰ ਗੋਲਡੀ ਅਤੇ ਸਮੁੱਚੀ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਖਾਸ ਤੌਰ ‘ਤੇ ਪੰਜਾਬ ਪ੍ਰਭਾਰੀ ਸ਼੍ਰੀ ਮਨੀਸ਼ ਸਿਸੋਦੀਆ ਨੂੰ ਆਪਣਾ ਆਭਾਰ ਪ੍ਰਗਟ ਕੀਤਾ। ਉਨ੍ਹਾਂ ਨੇ ਸਿਸੋਦੀਆ ਤੋਂ ਆਸ਼ੀਰਵਾਦ ਵੀ ਲਿਆ।
ਸੰਧੂ ਨੇ ਕਿਹਾ, “ਮੈਂ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਨਿਸ਼ਠਾ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਆ ਰਿਹਾ ਹਾਂ। ਹੁਣ ਮਿਲੀ ਇਸ ਨਵੀਂ ਜ਼ਿੰਮੇਵਾਰੀ ਨੂੰ ਮੈਂ ਹੋਰ ਵੀ ਵਧੀਆ ਢੰਗ ਨਾਲ, ਪੂਰੀ ਸਮਰਪਣ ਭਾਵਨਾ ਨਾਲ ਨਿਭਾਉਣਗਾ।”
ਪਰਮਿੰਦਰ ਸੰਧੂ ਨੇ ਇਹ ਵੀ ਭਰੋਸਾ ਦਵਾਇਆ ਕਿ ਯੂਥ ਵਿੱਚ ਪਾਰਟੀ ਪ੍ਰਤੀ ਮੌਜੂਦ ਉਤਸ਼ਾਹ ਨੂੰ ਸਹੀ ਦਿਸ਼ਾ ਦੇ ਕੇ ਹੋਰ ਵਧਾਇਆ ਜਾਵੇਗਾ।