August 17, 2026

Justice News

ਅਵਾਮ ਦੀ ਆਵਾਜ਼

43 ਲੱਖ ਦੀ ਲਾਗਤ ਨਾਲ ਬਦਲੇਗੀ ਵਾਰਡ ਨੰਬਰ 35 ਦੀ ਨੁਹਾਰ – ਵਿਧਾਇਕ ਰਾਜਿੰਦਰਪਾਲ ਕੌਰ ਛੀਨਾ-ਸੜਕ ਨਿਰਮਾਣ ਕਾਰਜਾਂ ਦਾ ਕਰਵਾਇਆ ਸ਼ੁਭਾਰੰਭ

ਲੁਧਿਆਣਾ
( ਜਸਟਿਸ ਨਿਊਜ਼)
– ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਵਾਰਡ ਨੰਬਰ 35 ਦੇ ਮਹਾਸਿੰਘ ਨਗਰ ਵਿੱਚ ਲੰਬੇ ਸਮੇਂ ਤੋਂ ਲੰਬਿਤ ਪਈ ਸੜਕ ਨਿਰਮਾਣ ਦੀ ਮੰਗ ਨੂੰ ਪੂਰਾ ਕਰਦਿਆਂ ਪ੍ਰੋਜੈਕਟ ਦੀ ਸ਼ੁਰੁਆਤ ਕਰਵਾਈ।ਲਗਭਗ 43 ਲੱਖ ਰੁਪਏ ਦੀ ਲਾਗਤ ਵਾਲੇ ਇਸ ਵਿਕਾਸ ਕਾਰਜ ਅਧੀਨ ਇਲਾਕੇ ਦੀਆਂ ਸੜਕਾਂ ਨੂੰ ਆਰ ਐਮ ਸੀ ਨਾਲ ਮਜ਼ਬੂਤ ਅਤੇ ਆਧੁਨਿਕ ਬਣਾਇਆ ਜਾਵੇਗਾ, ਜਿਸ ਨਾਲ ਇਲਾਕੇ ਦੀ ਤਸਵੀਰ ਬਦਲ ਜਾਵੇਗੀ।
ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਖਰਾਬ ਸੜਕਾਂ ਕਾਰਨ ਉਹਨਾਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਹਾਲਤ ਬਹੁਤ ਹੀ ਗੰਭੀਰ ਹੋ ਜਾਂਦੀ ਸੀ ਅਤੇ ਲੋਕਾਂ ਨੂੰ ਕਾਫੀ ਦਿਕ਼ਤਾਂ ਝੱਲਣੀਆਂ ਪੈਂਦੀਆਂ ਸਨ।ਹੁਣ ਸੜਕ ਨਿਰਮਾਣ ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਨੇ ਇਸ ਉਪਰਾਲੇ ਲਈ ਵਾਰਡ ਨੰਬਰ 35 ਦੀ ਕੌਂਸਲਰ ਪ੍ਰਭਜੋਤ ਕੌਰ ਧੁੰਨਾ ਅਤੇ ਹਲਕਾ ਦੱਖਣੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.