August 17, 2026

Justice News

ਅਵਾਮ ਦੀ ਆਵਾਜ਼

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ

ਭਾਰਤ ਵਿੱਚ ਹਰ ਸਾਲ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੇ ਬਲੀਦਾਨਾਂ ਨੂੰ ਯਾਦ ਕਰ ਕੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। 23 ਮਾਰਚ 1931 ਨੂੰ ਹੀ ਦੇਸ਼ ਦੇ ਇਹਨਾਂ ਨੌਜ਼ਵਾਨਾਂ ਨਾਇਕਾਂ ਨੂੰ ਬ੍ਰਿਟਿਸ਼ ਸਰਕਾਰ ਨੇ ਫ਼ਾਂਸੀ ਦੇ ਦਿੱਤੀ ਸੀ।
ਦਸ ਦਈਏ ਕਿ ਸ੍ਰ.ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਨੇ 1928 ਵਿੱਚ ਲਾਹੌਰ ਵਿੱਚ ਇੱਕ ਬ੍ਰਿਟਿਸ਼ ਜੂਨੀਅਰ ਪੁਲਿਸ ਅਧਿਕਾਰੀ ਜਾਨ ਸਾਂਡਰਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।ਭਾਰਤ ਦੇ ਤਤਕਾਲੀਨ ਵਾਇਰਸਰਾਏ ਲਾਰਡ ਇਰਵਿਨ ਨੇ ਇਸ ਮਾਮਲੇ ਤੇ ਮੁਕੱਦਮੇ ਲਈ ਇੱਕ ਵਿਸ਼ੇਸ਼ ਟ੍ਰਾਈਬਿਊਨਲ ਦਾ ਗਠਨ ਕੀਤਾ, ਜਿਸ ਨੇ ਤਿੰਨਾਂ ਦੇਸ਼ ਪ੍ਰੇਮੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਤਿੰਨਾਂ ਨੇ ਹੀ ਦੇਸ਼ ਲਈ ਹੱਸਦੇ-ਹੱਸਦੇ ਫ਼ਾਂਸੀ ਦਾ ਰੱਸਾ ਚੁੰਮ ਲਿਆ ਸੀ। ਜਿਸ ਹਿੰਮਤ ਨਾਲ ਸ੍ਰ. ਭਗਤ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਦਾ ਮੁਕਾਬਲਾ ਕੀਤਾ, ਉਹ ਜਵਾਨਾਂ ਲਈ ਹਮੇਸ਼ਾਂ ਇੱਕ ਮਹਾਨ ਆਦਰਸ਼ ਰਹੇਗਾ।ਉਸਦੇ ਵਿਚਾਰ ਉਸਦੇ ਜੇਲ੍ਹ ਦੇ ਦਿਨਾਂ ਦੌਰਾਨ ਲਿਖੇ ਉਸਦੇ ਪੱਤਰਾਂ ਅਤੇ ਲੇਖਾਂ ਤੋਂ ਝਲਕਦੇ ਹਨ। ਉਨ੍ਹਾਂ ਨੇ ਭਾਰਤੀ ਸਮਾਜ ਵਿੱਚ ਭਾਸ਼ਾ, ਜਾਤੀ ਅਤੇ ਧਰਮ ਕਾਰਨ ਪਈਆਂ ਦੂਰੀਆਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।
  ਸ਼ਹੀਦ ਦਿਹਾੜੇ ਦੇ ਮੌਕੇ ਤੇ ਆਓ ਜਾਣਦੇ ਹਾਂ ਭਗਤ ਸਿੰਘ ਦੇ ਕੁੱਝ ਅਨਮੋਲ ਵਿਚਾਰ। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਪਾਪ, ਗਰੀਬ ਹੋਣਾ ਹੈ। ਗਰੀਬੀ ਇੱਕ ਸਰਾਪ ਹੈ, ਇਹ ਇੱਕ ਸਜ਼ਾ ਹੈ, ਜੋ ਵੀ ਵਿਕਾਸ ਲਈ ਖੜ੍ਹਾ ਹੋਇਆ ਹੈ। ਉਸ ਨੂੰ ਹਰ ਰੂੜੀਵਾਦੀ ਚੀਜ਼ ਦੀ ਆਲੋਚਨਾ ਕਰਨੀ ਪੈਂਦੀ ਹੈ ਅਤੇ ਉਸ ਨੂੰ ਗ਼ਲਤ ਸਾਬਿਤ ਕਰਕੇ ਉਸ ਨੂੰ ਚੁਣੌਤੀ ਦੇਣੀ ਪਵੇਗੀ। ਜੇ ਬੋਲਿਆਂ ਨੂੰ ਸੁਣਨਾ ਹੈ ਤਾਂ ਅਵਾਜ਼ ਬਹੁਤ ਜ਼ੋਰਦਾਰ ਅਤੇ ਉੱਚੀ ਹੋਣੀ ਚਾਹੀਦੀ ਹੈ। ਜਦੋਂ ਉਹਨਾਂ ਨੇ ਅਸੈਂਬਲੀ ਵਿੱਚ ਬੰਬ ਸੁਟਿਆ ਸੀ ਤਾਂ ਉਹਨਾਂ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ। ਉਹਨਾਂ ਨੇ ਕੇਵਲ ਅੰਗਰੇਜ਼ੀ ਹਕੂਮਤ ਤੇ ਬੰਬ ਸੁੱਟਿਆ ਸੀ। ਸਾਨੂੰ ਇਸ ਅਯੋਗਤਾ ਨੂੰ ਇੱਕ ਇਨਕਲਾਬੀ ਭਾਵਨਾ ਨਾਲ ਬਦਲਣ ਦੀ ਜ਼ਰੂਰਤ ਹੈ। ਭਾਰਤ ਦੇ ਤਿੰਨ ਅਸਾਧਾਰਣ ਅਜ਼ਾਦੀ ਘੁਲਾਟੀਆਂ – ਸ੍ਰ.ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀਆਂ ਕੁਰਬਾਨੀਆਂ ਨੂੰ 23 ਮਾਰਚ ਨੂੰ ਯਾਦ ਕੀਤਾ ਜਾਂਦਾ ਹੈ।ਸਾਡੇ ਦੇਸ਼ ਨੂੰ ਅਜ਼ਾਦੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਤਿੰਨਾਂ ਨਾਇਕਾਂ ਨੂੰ ਬ੍ਰਿਟਿਸ਼ ਸ਼ਾਸਨ ਦੁਆਰਾ 23 ਮਾਰਚ ਨੂੰ ਫਾਂਸੀ ਦਿੱਤੀ ਗਈ ਸੀ। ਇਹ ਤਿੰਨੇ ਭਾਰਤ ਦੇ ਨੌਜ਼ਵਾਨਾਂ ਲਈ ਪ੍ਰੇਰਣਾ ਸਰੋਤ ਹਨ।
ਪੇਸ਼ਕਸ਼- ਬੱਲ ਮਲਕੀਤ ਸਿੰਘ ਚੇਅਰਮੈਨ
ਮਹਾਂਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ

Leave a Reply

Your email address will not be published. Required fields are marked *

Copyright © All rights reserved. | Newsphere by AF themes.