Oplus_0

ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਪ੍ਰੈੱਸ ਕਲੱਬ ਦੀ ਚੋਣ ਸਬੰਧੀ ਜ਼ਿਲ੍ਹੇ ਦੇ ਸਮੂੰਹ ਪੱਤਰਕਾਰਾਂ ਨਾਲ ਕੀਤੀ ਮੀਟਿੰਗ=ਸਾਰਿਆਂ ਦੀ ਸਹਿਮਤੀ ਨਾਲ ਪ੍ਰੈੱਸ ਕਲੱਬ ਦੀਆਂ ਵੋਟਾਂ ਬਣਾਉਣ ਲਈ 11 ਮੈਂਬਰੀ ਕਮੇਟੀ ਗਠਿਤ

ਅੰਮ੍ਰਿਤਸਰ
(ਰਣਜੀਤ ਮਸੌਣ/ਰਾਘਵ/ਸੁਰਿੰਦਰ/ਕੁਸ਼ਾਲ)
ਸ੍ਰੀ ਦਲਵਿੰਦਰਜੀਤ ਸਿੰਘ, ਆਈ.ਏ.ਐੱਸ. ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਤਹਿਤ ਪ੍ਰੈੱਸ ਕਲੱਬ ਅੰਮ੍ਰਿਤਸਰ ਦੀ ਚੋਣ ਕਰਵਾਉਣ ਸਬੰਧੀ ਬਣਾਏ ਜਾਣ ਵਾਲੇ ਚੋਣ ਨਿਯਮਾਂ ਅਤੇ ਪੱਤਰਕਾਰਾਂ ਦੀ ਵੋਟਰ ਸੂਚੀ ਬਣਾਉਣ ਸਬੰਧੀ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਅੰਮ੍ਰਿਤਸਰ ਇੰਦਰਜੀਤ ਸਿੰਘ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਯੋਗੇਸ਼ ਸ਼ਰਮਾ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਪੱਤਰਕਾਰਾਂ ਅਤੇ ਪੱਤਰਕਾਰ ਐਸੋਸੀਏਸ਼ਨ/ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਪ੍ਰੈੱਸ ਕਲੱਬ ਅੰਮ੍ਰਿਤਸਰ ਵਿਖੇ ਕੀਤੀ ਗਈ।
       ਇਸ ਮੀਟਿੰਗ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਪੱਤਰਕਾਰਾਂ ਅਤੇ ਪੱਤਰਕਾਰ ਐਸੋਸੀਏਸ਼ਨ/ਯੂਨੀਅਨਾਂ ਦੇ ਨੁਮਾਇੰਦਿਆਂ ਨੇ ਆਪਸੀ ਸਹਿਮਤੀ ਨਾਲ ਪ੍ਰੈੱਸ ਕਲੱਬ ਦੀਆਂ ਚੋਣਾਂ ਸਬੰਧੀ ਨਿਯਮਾਂ ਅਤੇ ਪੱਤਰਕਾਰਾਂ ਦੀ ਵੋਟਰ ਸੂਚੀ ਬਣਾਉਣ ਸਬੰਧੀ ਆਪਣੀ ਸਹਿਮਤੀ ਦਿੱਤੀ ਹੈ।            ਇਸ ਮੌਕੇ ਸਰਬਸੰਮਤੀ ਨਾਲ ਪੱਤਰਕਾਰਾਂ ਦੀ ਇੱਕ 11 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਤਹਿ ਨਿਯਮਾਂ ਅਨੁਸਾਰ ਪ੍ਰੈੱਸ ਕਲੱਬ ਦੀਆਂ ਚੋਣਾਂ ਲਈ ਪੱਤਰਕਾਰਾਂ ਦੀ ਵੋਟਰ ਸੂਚੀ ਤਿਆਰ ਕਰੇਗੀ।
ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਅੰਮ੍ਰਿਤਸਰ ਵੱਲੋਂ ਜਾਰੀ ਪ੍ਰੈੱਸ ਸ਼ਨਾਖ਼ਤੀ ਕਾਰਡ (ਪੀਲੇ ਕਾਰਡ) ਧਾਰਕ ਸਾਰੇ ਪੱਤਰਕਾਰ/ਪ੍ਰੈੱਸ ਫੋਟੋਗ੍ਰਾਫਰ ਪ੍ਰੈੱਸ ਕਲੱਬ ਦੀਆਂ ਚੋਣਾਂ ਵਿੱਚ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਜਿਨ੍ਹਾਂ ਪੱਤਰਕਾਰਾਂ ਨੂੰ ਐਕਰੀਡੇਸ਼ਨ ਕਾਰਡ (ਪਿੰਕ ਕਾਰਡ) ਅਤੇ ਵੈਟਰਨ ਐਕਰੀਡੇਸ਼ਨ ਕਾਰਡ ਜਾਰੀ ਕੀਤੇ ਗਏ ਹਨ ਉਹ ਸਾਰੇ ਵੀ ਪ੍ਰੈੱਸ ਕਲੱਬ ਦੀਆਂ ਚੋਣਾਂ ਵਿੱਚ ਭਾਗ ਲੈ ਸਕਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਦੇ ਜਿਨ੍ਹਾਂ ਪੱਤਰਕਾਰਾਂ/ਪ੍ਰੈੱਸ ਫੋਟੋਗ੍ਰਾਫਰਾਂ ਦੇ ਲੋਕ ਸੰਪਰਕ ਵਿਭਾਗ ਵੱਲੋਂ ਕਾਰਡ ਜਾਰੀ ਨਹੀਂ ਹੋਏ ਹਨ ਪਰ ਉਨ੍ਹਾਂ ਦੀ ਅਖ਼ਬਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਛੱਪਦੀ ਹੈ ਅਤੇ ਉਹ ਅਖ਼ਬਾਰ ਭਾਰਤ ਸਰਕਾਰ ਕੋਲ ਆਰ.ਐੱਨ.ਆਈ. ਰਜਿਸਟਰਡ ਹੈ ਉਸ ਦੇ ਪੱਤਰਕਾਰ ਵੀ ਵੋਟ ਪਾਉਣ ਅਤੇ ਚੋਣ ਪ੍ਰੀਕ੍ਰਿਆ ਵਿੱਚ ਹਿੱਸਾ ਲੈਣ ਦੇ ਯੋਗ ਹੋਣਗੇ। ਸਾਰੇ ਰਾਸ਼ਟਰੀ ਅਤੇ ਪੰਜਾਬੀ ਦੇ ਖੇਤਰੀ ਸੈਟੇਲਾਈਟ ਨਿਊਜ਼ ਚੈਨਲ ਜੋ ਡੀ.ਏ.ਵੀ.ਪੀ. ਦੀ ਲਿਸਟ ਵਿੱਚ ਦਰਜ ਹਨ ਦੇ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਿਤ ਪੱਤਰਕਾਰ/ਪ੍ਰੈੱਸ ਫ਼ੋਟੋਗ੍ਰਾਫਰ ਵੋਟਰ ਸੂਚੀ ਵਿੱਚ ਸ਼ਾਮਲ ਹੋਣਗੇ। ਜਿਹੜੇ ਵੈੱਬ ਪੋਰਟਲ ਪੰਜਾਬ ਸਰਕਾਰ ਵੱਲੋਂ ਇੰਮਪੈਨਲਡ ਕੀਤੇ ਗਏ ਹਨ, ਉਨ੍ਹਾਂ ਦੇ ਪੱਤਰਕਾਰ ਵੀ ਵੋਟਰ ਸੂਚੀ ਵਿੱਚ ਸ਼ਾਮਲ ਹੋਣਗੇ। ਵੋਟ ਬਣਾਉਣ ਲਈ ਪੱਤਰਕਾਰ ਕੋਲ ਆਪਣੇ ਅਦਾਰੇ/ਮੀਡੀਆ ਹਾਊਸ ਦਾ ਘੱਟੋਂ-ਘੱਟ 6 ਮਹੀਨੇ ਪੁਰਾਣਾ ਅਥਾਰਿਟੀ ਲੈਟਰ/ਕਾਰਡ ਹੋਣਾ ਲਾਜ਼ਮੀ ਹੈ।
ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਦਲਵਿੰਦਰਜੀਤ ਸਿੰਘ ਦੀਆਂ ਹਦਾਇਤਾਂ ਤਹਿਤ ਪ੍ਰੈੱਸ ਕਲੱਬ ਦੀਆਂ ਚੋਣਾਂ ਲਈ ਵੋਟਰ ਸੂਚੀ ਬਣਾਉਣ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਲਈ ਨਵੀਆਂ ਵੋਟਾਂ ਬਣਾਉਣ ਲਈ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਕਮਰਾ ਨੰਬਰ 216, ਦੂਸਰੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਅਪਲਾਈ ਕੀਤਾ ਜਾ ਸਕਦਾ ਹੈ। ਨਵੀਂ ਵੋਟ ਬਣਾਉਣ ਲਈ ਕਰਨ ਦਾ ਸਮਾਂ 18 ਮਾਰਚ ਤੋਂ 25 ਮਾਰਚ 2026 (ਦਫ਼ਤਰੀ ਕੰਮ ਵਾਲੇ ਦਿਨ) ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਮਿਤੀ 27 ਮਾਰਚ 2026 ਨੂੰ ਡਰਾਫ਼ਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਮਿਤੀ 30 ਮਾਰਚ ਤੋਂ 2 ਅਪ੍ਰੈਲ 2026 ਤੱਕ ਦਾਅਵੇ ਤੇ ਇਤਰਾਜ਼ ਲਏ ਜਾਣਗੇ ਅਤੇ ਇਤਰਾਜਾਂ ਨੂੰ ਦੂਰ ਕਰਨ ਤੋਂ ਬਾਅਦ ਮਿਤੀ 6 ਅਪ੍ਰੈਲ 2026 ਨੂੰ ਫਾਈਨਲ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪੱਤਰਕਾਰਾਂ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪ੍ਰੈੱਸ ਸ਼ਨਾਖਤੀ ਕਾਰਡ (ਯੈਲੋ ਕਾਰਡ), ਐਕਰੀਡੇਸ਼ਨ ਕਾਰਡ ਅਤੇ ਵੈਟਰਨ ਐਕਰੀਡੇਸ਼ਨ ਕਾਰਡ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਵੋਟ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ ਅਪਲਾਈ ਕਰਨ ਦੀ ਕੋਈ ਲੋੜ ਨਹੀਂ ਹੈ।
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਫਾਈਨਲ ਹੋਣ ਤੋਂ ਬਾਅਦ ਪ੍ਰੈੱਸ ਕਲੱਬ ਅੰਮ੍ਰਿਤਸਰ ਦੀ ਚੋਣ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin