August 17, 2026

Justice News

ਅਵਾਮ ਦੀ ਆਵਾਜ਼

ਮਾਂਝੇ ਦਾ ਮਾਣ ਬਣ ਗਈ ਹੈ ਮਝੈਲ ਮੁਟਿਆਰ- ਮਨਦੀਪ ਕੌਰ ਟਾਂਗਰਾ

ਅੰਮ੍ਰਿਤਸਰ
(ਰਣਜੀਤ ਸਿੰਘ ਮਸੌਣ)
ਮਨਦੀਪ ਕੌਰ ਟਾਂਗਰਾ ਮਾਂਝੇ ਦੀ ਉਦਮੀ ਅਤੇ ਹਿੰਮਤੀ ਧੀ ਹੈ। ਉਹ ਸਟੀਫ਼ਨ ਹੌਕਿੰਗ ਦੀ ਥਿਊਰੀ ਦਾ ਰਸਤਾ ਸਰ ਕਰ ਰਹੀ ਹੈ। ਉਹ ਸਾਬਿਤ ਕਰ ਚੁੱਕੀ ਹੈ ਕਿ ਮਨੁੱਖ ਜੋਂ ਸੋਚਦਾ ਉਹ ਹੋ ਜਾਂਦਾ ਹੈ। ਉਹ ਪੰਜਾਬ ਦੀਆਂ ਹੋਰਨਾਂ ਲੱਖਾਂ ਧੀਆਂ ਲਈ ਰਸਤਾ ਖੋਲ੍ਹ ਰਹੀ ਹੈ ਕਿ ਕੁੜੀਆਂ ਕਹਿਣ ਨੂੰ ਹੀ ਮੁੰਡਿਆਂ ਦੇ ਬਰਾਬਰ ਨਾ ਹੋਣ, ਸਗੋਂ ਉਹ ਪ੍ਰੈਕਟੀਕਲ ਮੁੰਡਿਆਂ ਤੋਂ ਅੱਗੇ ਵੱਧ ਕੇ ਵਿਖਾਉਣ। ਮਨੁੱਖ ਪ੍ਰਧਾਨ ਪੰਜਾਬੀ ਸਮਾਜ ਵਿੱਚ ਉਸ ਨੇ ਆਪਣੀ ਸੋਚ ਅਤੇ ਹਿੰਮਤ ਦੀ ਲਕੀਰ ਖਿੱਚੀ ਹੈ। ਜਿਸ ‘ਤੇ ਤੁਰ ਕੇ ਲੋਕ ਸਫ਼ਲ ਹੋ ਰਹੇ ਹਨ। ਪੰਜਾਬ ਵਿੱਚ ਯੂਥ ਨੂੰ ਸਫ਼ਲਤਾ ਦਾ ਰਾਹ ਵਿਖਾਉਣ ਅਤੇ ਸਫ਼ਲ ਰਾਹਾਂ ਉੱਤੇ ਤੋਰਨ ਵਾਲੀ ਮੈਨੂੰ ਪਹਿਲੀ ਕੋਚ ਹੀ  ਨਜ਼ਰ ਆਉਂਦੀ ਹੈ- ਮਨਦੀਪ ਕੌਰ ਟਾਂਗਰਾ।
       ਮੇਰੇ ਨਿੱਜ਼ੀ ਕਿਆਫ਼ੇ ਅਨੁਸਾਰ ਪੰਜਾਬ ਦੇ ਪਿੰਡਾਂ ਵਿੱਚ ਧੀਆਂ ਨੂੰ ਬਚਪਨ ਵਿੱਚ ਹੀ ਪਰਾਏ ਮਰਦਾਂ ਦੇ ਮੱਥੇ ਲੱਗਣ ਤੋਂ ਵੀ ਡਰਾਇਆ ਜਾਂਦਾ ਹੈ। ਸਕੂਲ ਭੇਜਣ ਲੱਗਿਆਂ ਵੀ ਚੁੱਪ ਰਹਿਣ ਦੀ ਹੀ ਸਲਾਹ ਦਿੱਤੀ ਜਾਂਦੀ ਹੈ। ਕਾਲਜ਼ ਜਾਣ ਲੱਗਿਆਂ ਵੀ ਸਿਖਾਇਆ ਜਾਂਦਾ ਹੈ ਕੋਈ ਕੁੱਝ ਵੀ ਕਹੇ ਚੁੱਪ ਰਹਿਣਾ ਜਾਂ ਕੋਈ ਮੁਸ਼ਕਲ ਹੋਵੇ ਤਾਂ ਘਰ ਪਰਿਵਾਰ ‘ਚ ਸਾਂਝੀ ਕਰਨੀ ਹੈ। ਕੁੜੀਆਂ ਨੂੰ ਪੇਕੇ ਸਹੁਰੇ ਕਿਤੇ ਵੀ ਆਪਣੇ ਫ਼ੈਸਲੇ ਲੈਣ ਦੀ ਖੁੱਲ੍ਹ ਦੇ ਕੇ ਹਿੰਮਤ ਨਹੀਂ ਸਿਖਾਈ ਜਾਂਦੀ। ਪਰ ਅਜਿਹੇ ਜਜ਼ਬੇ ਦੀ ਪੂਰਤੀ ਲਈ  ਮਨਦੀਪ ਕੌਰ ਟਾਂਗਰਾ ਨੇ ਨਵੇਂ ਰਾਹ ਬਣਾਏ ਨੇ ਉਹ ਕਿਸੇ ਦੇ ਬਣੇ ਰਹਿਣ ਦੀ ਗੁਲਾਮ ਨਹੀਂ ਬਣੀ। ਜਿਹੜਾ ਹੋਣਹਾਰ ਬੱਚੀਆਂ ਦਾ ਅੰਦਰਲਾ ਟੈਲੈਂਟ ਦਬਾ ਦਿੱਤਾ ਜਾਂਦਾ ਹੈ। ਆਮ ਜੱਟਾਂ ਦੇ ਪਰਿਵਾਰਾਂ ਅੰਦਰ ਘਰ ਗੈਸਟ ਆਉਣ ਤੇ ਵੀ ਕੁੜੀਆਂ ਮਗਰਲੇ ਕਮਰੇ ਵਿੱਚ ਜਾ ਵੜ੍ਹਦੀਆਂ ਹਨ । ਅਜਿਹੀ ਕਮਜ਼ੋਰ ਮਾਨਸਿਕਤਾ ਵਿਕਸਿਤ ਕਰਨ ਲਈ ਮਾਪੇ ਹੀ ਕੰਮ ਕਰਦੇ ਹਨ।
ਬਚਪਨ ਵਿੱਚ ਮੁੰਡਿਆਂ ਤੋਂ ਦੂਰ ਰਹਿਣ ਤੇ ਫ਼ਿਰ ਹੌਲੀ-ਹੌਲੀ ਮੁੰਡਿਆਂ ਨਾਲ ਬੋਲਣ ਉੱਤੇ ਪਾਬੰਦੀ ਲਾਈ ਜਾਂਦੀ ਹੈ। ਅਜਿਹੀ ਵਿਚਾਰਧਾਰਾ ਨੇ ਸਾਡੀਆਂ ਮਾਤਾ ਭਾਗੋ ਦੀਆਂ ਧੀਆਂ ਆਪਣਾ ਹੌਂਸਲਾ ਖੋਹ ਬੈਠਦੀਆਂ ਹਨ। ਮਨੁੱਖ ਦਾ ਡਰ ਬਣਾਉਣ ਦੀ ਬਜ਼ਾਏ ਲੋੜ ਆਪਣੀ ਧੀ ਕਾਬਲ ਬਣਾਉਣ ਦੀ ਹੁੰਦੀ ਹੈ ਕਿ ਉਹ ਕਿਸੇ ਬਾਜ਼ ਦੇ ਚੁੰਘਲ ਵਿੱਚ ਜਾਣ ਤੋਂ ਪਹਿਲਾਂ ਆਪਣਾ ਚੰਗਾ ਮਾੜਾ ਜਾਣਦੀ ਹੋਵੇ। ਮਨਦੀਪ ਕੌਰ ਟਾਂਗਰਾ ਅਜਿਹੀਆਂ ਕੁੜੀਆਂ ਲਈ ਰੋਲ ਮਾਡਲ ਹੈ। ਉਹ ਆਪਣੇ ਕੰਮ ਜਾਂ ਫ਼ੈਸਲੇ ਲੈਣ ਲਈ ਖ਼ੁਦ ਸੋਚਦੀ ਹੈ, ਖ਼ੁਦ ਕੰਮ ਕਰਦੀ ਹੈ। ਮੈਂ ਨਿੱਤ ਉਸ ਦੀਆਂ ਪੋਸਟਾਂ ਵੇਖਦਾ ਹਾਂ ਉਸ ਦੀ ਹਿੰਮਤ , ਦਲੇਰੀ ਤੇ ਜਜ਼ਬਾ ਪੜ੍ਹਦਾ ਹਾਂ ਤਾਂ ਮਨ ਪ੍ਰਸੰਨ ਹੋ ਜਾਂਦਾ ਹੈ। ਉਹ ਮੋਟੀਵੇਸ਼ਨਲ ਸਪੀਕਰ ਬਿਜਨਸ ਕਨਸਲਟੈਂਟ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸਾਬਿਤ ਹੋ ਚੁੱਕੀ ਹੈ। ਕਰੀਅਰ ਗਾਈਡੈਂਸ ਬਿਜਨਸ ਲਾਈਫ ਮੋਟੀਵੇਸ਼ਨ ਬਾਰੇ ਲੈਕਚਰ ਦਿੰਦੀ ਹੈ। ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਦੇ ਹੋਏ ਐਕਟਿਵ ਰਹਿੰਦੀ ਹੈ। ਕਈ ਵਾਰ ਉਹ TEOX ਟਾਕਸ ਕਾਰਪੋਰੇਟ ਅਤੇ ਵੱਡੇ ਐਜੂਕੇਸਨ ਇੰਸਟੀਚਿਊਟਾਂ ( ਆਈ.ਆਈ.ਟੀ, ਆਈ.ਆਈ.ਐਮ) ਆਦਿ ਵਿੱਚ ਭਾਸ਼ਣ ਦੇ ਚੁੱਕੀ ਹੈ ਉਹ ਐਮ.ਬੀ. ਏ ਗ੍ਰੈਜੂਏਟ ਅਤੇ ਯੂਨੀਵਰਸਿਟੀ ਟੋਪਰ ਹੈ।
ਮਨਦੀਪ ਕੌਰ ਟਾਂਗਰਾ ਪੰਜਾਬ ਵਿੱਚ ਆਈ.ਟੀ. ਪਿੰਡ ਬਣਾਉਣ ਦੀ ਸੋਚ ਤੇ ਕੰਮ ਕਰਦੀ ਰਹੀ ਹੈ ਤਾਂ ਜੋ ਪਿੰਡਾਂ ਵਿੱਚ ਰੁਜ਼ਗਾਰ ਪੈਂਦਾ ਹੋਵੇ। ਪਿੰਡਾਂ ‘ਚੋਂ ਸ਼ਹਿਰਾਂ ਵਿੱਚ ਹੁੰਦੀ ਮਾਈਗ੍ਰੇਸ਼ਨ ਘਟੇ। ਸੋਸ਼ਲ ਮੀਡੀਆ ਤੇ ਮਨਦੀਪ ਕੌਰ ਟਾਂਗਰਾ ਦੇ ਲੱਖਾਂ ਫੋਲੋਅਰ ਹਨ।
ਉਸ ਦੇ ਪਿੰਡਾਂ ਵਿੱਚ ਆਈ.ਟੀ. ਵਿਕਸਿਤ ਕਰਨ ਦੇ ਤਜ਼ਰਬੇ ਕਾਰਨ ਉਸ ਨੂੰ ਕੁੱਝ ਮੁੱਖ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਵੀ ਦਿੱਤਾ ਗਿਆ ਹੈ। ਪੰਜਾਬ ਦੀਆਂ ਧੀਆਂ ਲਈ ਉਸ ਨੂੰ ਕੁੱਝ ਸੈਮੀਨਾਰ ਕਰਨੇ ਚਾਹੀਦੇ ਹਨ ਤਾਂ ਜੋਂ ਕਈ ਹੋਰ ਪਿੰਡਾਂ ਦੀਆਂ ਕੁੜੀਆਂ ਮਨਦੀਪ ਕੌਰ ਟਾਂਗਰਾ ਵਾਂਗ ਟੈਲੈਂਟਡ ਬਣ ਕੇ ਅੱਗੇ ਆਉਣ।ਮਨਦੀਪ ਕੌਰ ਟਾਂਗਰਾ ਨੇ ਅਮਰੀਕਾ ਛੱਡ ਕੇ ਵਾਪਿਸ ਆਪਣੇ ਵਤਨ ਵਿੱਚ ਸਫ਼ਲ ਹੋਣ ਲਈ ਇਕ ਚਨੌਤੀ ਭਰਿਆ ਰਾਹ ਚੁਣਿਆ ਸੀ। ਜਿਹੜਾ ਉਹਦੀ ਸਫ਼ਲਤਾ ਨਾਲ ਇਕ ਵੱਡਾ ਲਾਂਘਾ ਬਣ ਰਿਹਾ ਹੈ।ਸਾਡੇ ਲਈ ਮਨਦੀਪ ਕੌਰ ਟਾਂਗਰਾ ਦਾ ਕੰਮ ਤੇ ਸੋਚ ਇੱਕ ਰੋਲ ਮਾਡਲ ਹੈ, ਕਹਿ ਸਕਦੇ ਹਾਂ ਕਿ ਇਹ ਮਾਂਝੇ ਦੀ ਧੀ ਲੋਕਾਂ ਦੀ ਜ਼ਿੰਦਗੀ ਸੁਖਾਲੀ ਕਰਨ ਲਈ ਇੱਕ ਚੰਗੀ ਕੋਚ ਹੈ। ਇਹ ਮੁਟਿਆਰ ਮਾਂਝੇ ਦਾ ਮਾਣ ਬਣ ਗਈ ਹੈ। ਰੱਬ ਮੈਨੂੰ ਇਸ ਕਾਬਿਲ ਬਣਾਏ ਕਿ ਮੈਂ ਇਸ ਦੀ ਹਿੰਮਤ ਨੂੰ ਸਲਿਊਟ ਕਰਨ ਬਾਰੇ ਸਮਝਾ ਸਕਾਂ।

Leave a Reply

Your email address will not be published. Required fields are marked *

Copyright © All rights reserved. | Newsphere by AF themes.