August 17, 2026

Justice News

ਅਵਾਮ ਦੀ ਆਵਾਜ਼

ਬਲੀਏਵਾਲ ਨੇ ਅਮਿਤ ਸ਼ਾਹ ਦਾ ਮੋਗਾ ਪਹੁੰਚਣ ਤੇ ਗਰਮਜੋਸ਼ੀ ਨਾਲ ਕੀਤਾ ਸਵਾਗਤ =ਹਲਕਾ ਸਾਹਨੇਵਾਲ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਬੀਜੇਪੀ ਦੀ ਰੈਲੀ ਵਿੱਚ ਕੀਤੀ ਸ਼ਿਰਕਤ

ਲੁਧਿਆਣਾ
( ਜਸਟਿਸ ਨਿਊਜ਼ )
ਹਲਕਾ ਸਾਹਨੇਵਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੇ ਅਤੇ ਸਮਰਥਕਾਂ ਨੇ ਮੋਗਾ ਵਿਖੇ ਆਯੋਜਿਤ ਭਾਜਪਾ ਦੀ ਵਿਸ਼ਾਲ “ਬਦਲਾਅ ਰੈਲੀ” ਵਿੱਚ ਸ਼ਿਰਕਤ ਕੀਤੀ। ਦੇਸ਼ ਦੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਸ ਰੈਲੀ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ, ਜਿੰਨ੍ਹਾ ਦਾ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਬੜੀ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਰੈਲੀ ਨੂੰ ਲੈ ਕੇ ਸਾਹਨੇਵਾਲ ਹਲਕੇ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।
ਰੈਲੀ ਲਈ ਹਲਕਾ ਸਾਹਨੇਵਾਲ ਦੇ ਪਿੰਡ ਘੁਮੈਤ, ਪੰਜੇਟਾ, ਕੂੰਮ ਕਲਾਂ, ਕੂੰਮ ਖੁਰਦ, ਬੱਲੀਏਵਾਲ, ਚੌਂਤਾ, ਮੱਤੇਵਾੜਾ, ਮੰਗਲੀ, ਸਸਰਾਲੀ, ਬੂਥਗੜ੍ਹ, ਕਨੀਜਾ, ਢੇਰੀ, ਕਾਕੋਵਾਲ, ਨੂਰਵਾਲਾ, ਮੇਹਰਬਾਨ, ਜਗੀਰਪੁਰ, ਕੱਕਾ, ਭਾਮੀਆਂ, ਮੁੰਡੀਆਂ, ਮੁੰਡੀਆਂ ਟਿੱਬਾ, ਨੀਚੀ ਮੰਗਲੀ, ਕਟਾਣੀ ਕਲਾਂ, ਸਾਹਨੇਵਾਲ ਸ਼ਹਿਰ, ਲੁਧਿਆਣਾ ਕਾਰਪੋਰੇਸ਼ਨ ਦੇ 5 ਵਾਰਡ ਅਤੇ ਢੰਡਾਰੀ ਵਿੱਚੋਂ ਭਾਜਪਾ ਵਰਕਰ ਬੱਸਾਂ, ਕਾਰਾਂ ਅਤੇ ਹੋਰ ਸਾਧਨਾਂ ਰਾਹੀਂ ਮੋਗਾ ਲਈ ਰਵਾਨਾ ਹੋਏ ਅਤੇ
ਬੱਲੀਏਵਾਲ ਦੀ ਅਗਵਾਈ ਹੇਠ ਸਾਹਨੇਵਾਲ ਹਲਕੇ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਲੋਕ ਮੋਗਾ ਪਹੁੰਚੇ ਅਤੇ ਰੈਲੀ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਬੱਲੀਏਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਰਾਜ ਵਿੱਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੀ ਉਹ ਪਾਰਟੀ ਹੈ ਜੋ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਨਵੀਂ ਦਿਸ਼ਾ ਦੇ ਸਕਦੀ ਹੈ। ਮੋਗਾ ਵਿੱਚ ਹੋਈ ਇਹ ਵਿਸ਼ਾਲ ਰੈਲੀ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੰਜਾਬ ਦੇ ਲੋਕ ਭਾਜਪਾ ਦੀ ਨੀਤੀਆਂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ’ਤੇ ਭਰੋਸਾ ਕਰਦੇ ਹਨ।
ਬੱਲੀਏਵਾਲ ਨੇ ਸਾਹਨੇਵਾਲ ਹਲਕੇ ਦੇ ਸਾਰੇ ਕਾਰਕੁੰਨਾਂ, ਆਗੂਆਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਜਜ਼ਬੇ ਨਾਲ ਹੀ ਰੈਲੀ ਇਤਿਹਾਸਕ ਬਣੀ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਭਾਜਪਾ ਨੂੰ ਹੋਰ ਵੱਧ ਸਮਰਥਨ ਦੇਣਗੇ ਅਤੇ ਰਾਜ ਵਿੱਚ ਨਵਾਂ ਬਦਲਾਅ ਲਿਆਉਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.