ਸੀ.ਐਸ.ਆਰ ਪਹਿਲਕਦਮੀ ਤਹਿਤ ਵਰਧਮਾਨ ਸਪੈਸ਼ਲ ਸਟੀਲਜ਼ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ 5.5 ਲੱਖ ਰੁਪਏ ਦਾ ਚੈੱਕ=ਔਰਤਾਂ ਦੀ ਡਿਜੀਟਲ ਸਾਖਰਤਾ ਅਤੇ ਸਿਹਤ ਸੰਭਾਲ ਲਈ ਵਰਧਮਾਨ ਸਪੈਸ਼ਲ ਸਟੀਲਜ਼ ਦੀ ਮਦਦ
ਲੁਧਿਆਣਾ
( ਜਸਟਿਸ ਨਿਊਜ਼ )
ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਆਪਣੇ ਸੀ.ਐਸ.ਆਰ ਪਹਿਲਕਦਮੀ ਪ੍ਰੋਜੈਕਟ ਅਧੀਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰਤਾਂ ਲਈ ਡਿਜੀਟਲ ਸਾਖਰਤਾ ਸਿੱਖਿਆ ਅਤੇ ਲੋੜਵੰਦ ਲੋਕਾਂ ਦੀ ਸਿਹਤ ਸੰਭਾਲ ਲਈ ਲੁਧਿਆਣਾ ਵਿੱਚ ਚਲਾਏ ਜਾ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ 5.5 ਲੱਖ ਰੁਪਏ ਦੀ ਸਹਾਇਤਾ ਦਿੱਤੀ।
ਇਹ ਸਹਾਇਤਾ ਦਾ ਚੈੱਕ ਸ੍ਰੀ ਅਮਿਤ ਧਵਨ ਹੈੱਡ ਸੀ.ਐਸ.ਆਰ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਨੂੰ ਸੌਂਪਿਆ।
ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਆਈ.ਏ.ਐਸ ਨੇ ਸ੍ਰੀ ਸਚਿਤ ਜੈਨ ਚੇਅਰਮੈਨ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਅਤੇ ਸ਼੍ਰੀਮਤੀ ਸੌਮਿਆ ਜੈਨ ਕਾਰਜਕਾਰੀ ਨਿਰਦੇਸ਼ਕ ਵਰਧਮਾਨ ਸਟੀਲਜ਼ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਪੂਰੀ ਸੀ.ਐਸ.ਆਰ ਟੀਮ ਦਾ ਭਲਾਈ ਕਾਰਜਾਂ ਲਈ ਹਮੇਸ਼ਾ ਜ਼ਿਲ੍ਹਾ ਪ੍ਰਸ਼ਾਸਨ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।