ਹਰਿਆਣਾ ਖ਼ਬਰਾਂ

ਹੜ੍ਹ ਤੋਂ ਪ੍ਰਭਾਵਿਤ ਸੜਕਾਂ ਦੇ ਸੁਧਾਰ ਨੂੰ ਲੈ ਕੇ ਸਰਕਾਰ ਨੇ ਮਹਤੱਵਪੂਰਣ ਕਦਮ ਚੁੱਕੇ  ਕੈਬਨਿਟ ਮੰਤਰੀ ਰਣਬੀਰ ਗੰਗਵਾ

ਸੂਬੇ ਵਿੱਚ ਰਿਸਰਚ ਲੈਬ ਅਤੇ ਕੁਆਲਿਟੀ ਕੰਟਰੋਲ ਨਾਲ ਜੁੜੇ ਕੰਮਾਂ ਦੇ ਸੰਚਾਲਨ ਵਿੱਚ ਤੇਜੀ ਲਿਆਉਣ ਦੇ ਵੀ ਯਤਨ

ਹਿਸਾਰ ਦੇ ਗੰਗਵਾ ਤੋਂ ਆਰਿਆ ਨਗਰ ਤੱਕ ਜਾਣ ਵਾਲੀ ਸੜਕ (ਰੋੜ ਆਈਡੀ 11551) ਦੇ ਵਿਸ਼ੇਸ਼ ਮੁਰੰਮਤ ਕੰਮ ਲਈ ਪ੍ਰਸਤਾਵ ਨੂੰ ਮਿਲੀ ਮੰਜੂਰੀ

ਚੰਡੀਗੜ੍ਹ

  ( ਜਸਟਿਸ ਨਿਊਜ਼  )

ਲੋਕ ਨਿਰਮਾਣ ਅਤੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਹੜ੍ਹ ਤੋਂ ਪ੍ਰਭਾਵਿਤ ਸੜਕਾਂ ਦੇ ਸੁਧਾਰ ਨੂੰ ਲੈ ਕੇ ਸਰਕਾਰ ਨੇ ਮਹਤੱਵਪੂਰਣ ਕਦਮ ਚੁੱਕਿਆ ਹੈ। ਉਨ੍ਹਾਂ ਨੇ ਦਸਿਆ ਕਿ ਇਸੀ ਦੇ ਤਹਿਤ ਹਿਸਾਰ ਦੇ ਗੰਗਵਾ ਤੋਂ ਆਰਿਆ ਨਗਰ ਤੱਕ ਜਾਣ ਵਾਲੀ ਸੜਕ (ਰੋਡ ਆਈਡੀ 11551) ਦੇ ਵਿਸ਼ੇਸ਼ ਮੁਰੰਮਤ ਕੰਮ ਲਈ ਪ੍ਰਸਤਾਵ ਨੁੰ ਵੀ ਸਰਕਾਰ ਤੋਂ ਮੰਜੂਰੀ ਮਿਲ ਗਈ ਹੈ। ਇਹ ਸੜਕ ਹੜ੍ਹ ਦੇ ਕਾਰਨ ਕਾਫੀ ਨੁਕਸਾਨ ਹੋ ਗਈ ਸੀ, ਜਿਸ ਦੇ ਚਲਦੇ ਆਮ ਨਾਗਰਿਕਾਂ ਅਤੇ ਵਾਹਨ ਚਾਲਕਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

          ਉਨ੍ਹਾਂ ਨੇ ਦਸਿਆ ਕਿ ਨੋਟੀਫਾਇਡ ਰੋਡ ਮੇਂਟੇਨੇਂਸ ਪੋਲਿਸੀ ਤਹਿਤ ਇਸ ਸੜਕ ਦੇ ਰੱਖਰਖਾਵ ਅਤੇ ਮੁਰੰਮਤ ਨਾਲ ਸਬੰਧਿਤ ਨਿਯਮਾਂ ਵਿੱਚ ਛੋਟ ਦੇ ਕੇ ਸੜਕ ਦੇ ਨਿਰਮਾਣ ਕੰਮ ਪੂਰੇ ਕੀਤੇ ਜਾਣਗੇ। ਕੈਬਨਿਟ ਮੰਤਰੀ ਨੇ ਦਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਸੜਕ ਦੇ ਵਿਸ਼ੇਸ਼ ਮੁਰੰਮਤ ਕੰਮ ਲਈ ਲਗਭਗ 18.28 ਕਰੋੜ ਰੁਪਏ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰਨ ਦਾ ਠੇਕਾ ਕੀਤਾ ਗਿਆ ਸੀ, ਜਿਸ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਮੰਜੂਰੀ ਦੇ ਦਿੱਤੀ ਗਈ ਹੈ।

          ਉਨ੍ਹਾਂ ਨੇ ਕਿਹਾ ਕਿ ਸੜਕ ਦੀ ਮੁਰੰਮਤ ਹੋਣ ਨਾਲ ਗੰਗਵਾ ਅਤੇ ਆਰਿਆ ਨਗਰ ਸਮੇਤ ਨੇੜੇ ਦੇ ਖੇਤਰਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਖੇਤਰ ਦੇ ਵਿਕਾਸ ਨੂੰ ਵੀ ਗਤੀ ਮਿਲੇਗੀ। ਸਥਾਨਕ ਨਾਗਰਿਕਾਂ ਨੇ ਵੀ ਲੰਬੇ ਸਮੇਂ ਤੋਂ ਇਸ ਸੜਕ ਦੇ ਸੁਧਾਰ ਦੀ ਮੰਗ ਕੀਤੀ ਸੀ।

          ਇਸ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਦਸਿਆ ਕਿ ਸੂਬੇ ਵਿੱਚ ਰਿਸਰਚ ਲੈਬ ਅਤੇ ਕੁਆਲਿਟੀ ਕੰਟਰੋਲ ਨਾਲ ਜੁੜੇ ਕੰਮਾਂ ਦੇ ਸੰਚਾਲਨ ਵਿੱਚ ਤੇਜੀ ਤੇ ਸੜਕਾਂ ਦੀ ਗੁਣਵੱਤਾ ਜਾਂਚ ਵਿਵਸਥਾ ਨੂੰ ਹੋਰ ਮਜਬੂਤ ਬਨਾਉਣ ਲਈ ਨੈਸ਼ਨਲ ਹਾਈਵੇ ਸਰਕਲ ਨਾਲ ਜੁੜੇ ਅਹੁਦੇ ਵਿੱਚ ਅਹਿਮ ਬਦਲਾਅ ਕੀਤਾ ਗਿਆ ਹੈ। ਸਰਕਲ ਜੀਂਦ ਦੇ ਸੁਪਰਡੈਂਟ ਇੰਜੀਨੀਅਰ ਦੇ ਅਹੁਦੇ ਦੀ ਰੀ-ਡਿਜਿਗੇ੍ਰਅ ਕਰ ਸੁਪਰਰਿਟੇਂਡਿੰਗ ਇੰਜੀੀਨਅਰ-ਕਮ-ਡਾਇਰੈਕਟਰ, ਰਿਸਰਚ ਲੈਬ ਹਿਸਾਰ ਕੀਤਾ ਗਿਆ ਹੈ। ਇਸ ਦਾ ਮੁੱਖ ਦਫਤਰ ਹਿਸਾਰ ਹੋਵੇਗਾ। ਲੋਕ ਨਿਰਮਾਣ ਵਿਭਾਗ ਹਰਿਆਣਾ ਦੀ ਤਿੰਨਾਂ ਕੁਆਲਿਟੀ ਕੰਟਰੋਲ ਡਿਵੀਜਨਾਂ ਦੀ ਨਿਗਰਾਨੀ ਵੀ ਇਸੀ ਅਹੁਦੇ ਦੇ ਅਧਿਕਾਰ ਖੇਤਰ ਵਿੱਓ ਰਹੇਗੀ।

ਸੁਨਹਿਰੇ ਅਤੇ ਵਿਕਸਿਤ ਬੰਗਾਲ ਬਨਾਉਣ ਲਈ ਜਨਤਾ ਤਿਆਰ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

24 ਪਰਗਨਾ ਵਿੱਚ ਪਰਿਵਰਤਨ ਸੰਕਲਪ ਯਾਤਰਾ ਨੂੰ ਕੀਤਾ ਸੰਬੋਧਿਤ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੁਨਹਿਰੇ ਅਤੇ ਵਿਕਸਿਤ ਬੰਗਾਲ ਬਨਾਉਣ ਲਈ ਜਨਤਾ ਪਰਿਵਰਤਨ ਸੰਕਲਪ ਨੂੰ ਮਜਬੂਤ ਕਰਨ ਦਾ ਕੰਮ ਕਰੇਗੀ। ਉਨ੍ਹਾਂ ਨੇ ਪਾਰਦਰਸ਼ੀ ਸ਼ਾਸਨ, ਜਨਭਲਾਈਕਾਰੀ ਯੋਜਨਾਵਾਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਾਸ ਅਧਾਰਿਤ ਰਾਜਨੀਤੀ ਦੇ ਮਹਤੱਵ ‘ਤੇ ਜੋਰ ਦਿੱਤਾ।

          ਮੁੱਖ ਮੰਤਰੀ ਮੰਗਲਵਾਰ ਨੂੰ ਬੰਗਾਲ ਦੇ 24 ਪਰਗਨਾ ਦੇ ਕੁਲਪੀ ਵਿੱਚ ਪਰਿਵਰਤਨ ਯਾਤਰਾ ਦੌਰਾਨ ਆਯੋਜਿਤ ਜਨਸਭਾ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਵੱਡੀ ਗਿਣਤੀ ਵਿੱਚ ਮੌਜੁਦ ਲੋਕਾਂ ਨੂੰ ਧਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਦੇਸ਼ ਵਿੱਚ ਵਿਕਾਸ ਅਤੇ ਬਦਲਾਅ ਦੀ ਭਾਵਨਾ ਲਗਾਤਾਰ ਮਜਬੂਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਭੁਮੀ ਤੋਂ ਬੰਗਾਲ ਦੇ ਲੋਕਾਂ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਹੈ ਜਿਸ ਨੂੰ ਭੁਮੀ ‘ਤੇ ਭਗਵਾਨ ਸ਼੍ਰੀਕ੍ਰਿਸ਼ਣ ਨੇ ਗੀਤਾ ਦਾ ਸੰਦੇਸ਼ ਦਿੱਤਾ।੦

          ਮੁੱਖ ਮੰਤਰੀ ਨੇ ਕਿਹਾ ਕਿ ਬੰਗਾਲ ਮੱਛੀ ਪਾਲਕ ਕਿਸਾਨਾਂ ਦੀ ਧਰਤੀ ਹੈ। ਇੱਥੇ ਦੇ ਲੋਕਾਂ ਨੇ ਇਤਿਹਾਸ ਤੇ ਸਭਿਆਚਾਰ ਨੂੰ ਬਦਲਣ ਦਾ ਕੰਮ ਕੀਤਾ। ਬੰਗਾਲ ਦੀ ਖੁਸ਼ਹਾਲ ਸਭਿਆਚਾਰਕ ਵਿਰਾਸਤ ਦੀ ਭਾਵਨਾ ਪੂਰੇ ਦੇਸ਼ ਵਿੱਚ ਫੈਲੀ ਹੈ। ਬੰਗਾਲ ਦੀ ਮਿੱਟੀ ਦੇ ਲੋਕ ਸਾਡੇ ਲਈ ਮਾਣ ਅਤੇ ਗੌਰਵ ਹਨ। ਇਸ ਧਰਤੀ ਨੇ ਸਵਾਮੀ ਵਿਵੇਕਾਨੰਦ, ਸ਼ਿਆਮਾ ਪ੍ਰਸਾਦ ਮੁਖਰਜੀ, ਨੇਤਾ ਜੀ ਸੁਭਾਸ਼ ਚੰਦਰ ਬੋਸ, ਬਕਿੰਮਚੰਦਰ ਚਟਰਜੀ ਵਰਗੇ ਮਹਾਨ ਸਪੂਤ ਦਿੱਤੇ ਹਨ। ਇੱਥੇ ਦੇ ਰਣਬਾਕੁੰਰਾਂ ਨੇ ਦੇਸ਼ ਦੀ ਆਜਾਦੀ ਦੀ ਲੜਾਈ ਨੁੰ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਬੰਗਾਲ ਦੀ ਭੁਮੀ ਨੇ ਵੰਦੇ ਮਾਤਰਮ ਦਾ ਮੰਤਰ ਦੇ ਕੇ ਦੇਸ਼ ਵਿੱਚ ਰਾਸ਼ਟਰਵਾਦ ਦੀ ਜੋਤੀ ਜਲਾਈ ਜੋ ਅੱਜ ਵੀ ਜੱਗ ਰਹੀ ਹੈ।

ਬੰਗਾਲ ਦੀ ਜਨਤਾ ਬਦਲਾਅ ਅਤੇ ਵਿਕਾਸ ਦੇ ਨਾਲ- ਡਰ, ਭ੍ਰਿਸ਼ਟਾਾਰ ਤੋਂ ਚਾਹੁੰਦੀ ਹੈ ਮੁਕਤੀ

          ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਰਫ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ, ਸਗੋ ਬੰਗਾਲ ਦੀ ਲਚਰ-ਪਚਰ, ਭ੍ਰਿਸ਼ਟਾਚਾਰ ਵਿੱਚ ਫਸੀ ਸਰਕਾਰ ਨੂੰ ਉਖਾੜ ਸੁੱਟਣ ਲਈ ਬਦਲਾਅ ਦੀ ਪੁਕਾਰ ਹੈ। ਬੰਗਾਲ ਦੀ ਜਨਤਾ ਬਦਲਾਅ ਅਤੇ ਵਿਕਾਸ ਦੇ ਨਾਲ ਚੱਲ ਕੇ ਡਰ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਚਾਹੁੰਦੀ ਹੈ। ਇਸੀ ਉਤਸਾਹ ਅਤੇ ਜੋਸ਼ ਦੇ ਨਾਲ ਭਾਰੀ ਗਿਣਤੀ ਵਿੱਚ ਜਨਸਭਾ ਵਿੱਚ ਆਉਣਾ ਇਸ ਗੱਲ ਦਾ ਸੰਕੇਤ ਹੈ ਕਿ ਬੰਗਾਲ ਹੁਣ ਬਦਲਾਅ ਦੀ ਰਾਹ ‘ਤੇ ਗਤੀ ਨਾਲ ਅੱਗੇ ਵੱਧ ਰਿਹਾ ਹੈ।੦

          ਮੁੱਖ ਮੰਤਰੀ ਨੇ ਕਿਹਾ ਕਿ 24 ਪਰਗਨਾ ਦੀ ਖਾਸ ਪਹਿਚਾਣ ਹੈ ਕਿ ਇੱਥੇ ਜਨਤਾ ਮਿਹਨਤੀ, ਸਮੁੰਦਜ ਦੇ ਕੰਢੇ ਵਸੇ ਮਛੁਆਰੇ ਕਿਸਾਨ ਮਿਹਨਤ ਨਾਲ ਜੀਵਨ ਬਤੀਤ ਕਰ ਰਹੇ ਹਨ। ਕਿਸਾਨਾਂ ਨੂੰ ਸਹੂਲਤਾਂ ਤੇ ਬਾਜਾਰ ਨਹੀਂ ਮਿਲ ਰਹੇ, ਨੌਜੁਆਨ ਬੇਰੁਜ਼ਗਾਰ ਹਨ ਅਤੇ ਭ੍ਰਿਸ਼ਟਾਚਾਰ, ਤੁਸ਼ਟੀਕਰਣ ਅਤੇ ਹਿੰਸਾ ਦਾ ਬੋਲਬਾਲਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕੁਦਰਤੀ ਆਫਤਾਂ ਤੇ ਚੱਕਰਵਾਤ ਤੋਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਵੀ ਨਹੀਂ ਕੀਤੀ। ਨਾਲੇ ਟੁੱਟ ਗਏ, ਖੇਤੀ ਵੱਗ ਗਈ, ਉਨ੍ਹਾਂ ਦਾ ਪੈਸਾ ਵੀ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਿਆ। ਬੰਗਾਲ ਦਾ ਭ੍ਰਿਸ਼ਟਾਚਾਰ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਸਰਕਾਰ ਜਨਤਾ ਦੇ ਨਾਲ ਬਹੁਤ ਅਨਿਆਂ ਕਰ ਰਹੀ ਹੈ।

ਬੰਗਾਲ ਦਾ ਨੌਜੁਆਨ ਅਨਿਆਂ ਦੀ ਦੀਵਾਰ ਅਤੇ ਭ੍ਰਿਸ਼ਟਾਚਾਰੀ ਸਰਕਾਰ ਨੂੰ ਗਿਰਾਉਣ ਲਈ ਪ੍ਰਤੀਬੱਧ

          ਮੁੱਖ ਮੰਤਰੀ ਨੇ ਕਿਹਾ ਕਿ ਜਿਸ ਧਰਤੀ ਦੇ ਮਹਾਪੁਰਸ਼ਾਂ ਨੇ ਦੇਸ਼ ਚਲਾਉਣ ਦਾ ਕੰਮ ਕੀਤਾ ਅਤੇ ਆਜਾਦੀ ਲਈ ਆਪਣਾ ਸੱਭ ਕੁੱਝ ਕੁਰਬਾਨ ਕਰ ਦਿੱਤਾ। ਉਨ੍ਹਾਂ ਦੇ ਲੋਕਾਂ ਨੂੰ ਇਹ ਦਿਨ ਦੇਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇੱਥੇ ਦਾ ਨੌਜੁਆਨ ਅਨਿਆਂ ਦੀ ਦੀਵਾਰ ਅਤੇ ਭ੍ਰਿਸ਼ਟਾਚਾਰੀ ਸਰਕਾਰ ਨੂੰ ਗਿਰਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਕੰਮ ਨਹੀਂ ਕੀਤਾ, ਸਗੋ ਬੰਗਾ ਤੋਂ ਉਦਯੋਗ ਉਜਾੜਣ ਦਾ ਕੰਮ ਕੀਤਾ ਹੈ। ਜਨਤਾ ਵਿੱਚ ਆਕ੍ਰੋਸ਼ ਹੈ। ਬੰਗਾਲ ਵਿੱਚ ਸਰਕਾਰ ਨੇ ਘੁਸਪੈਠੀਆਂ ਦੇ ਲਈ ਸੁਰੱਖਿਅਤ ਥਾਂ ਬਣਾਈ ਹੈ। ਸਰਕਾਰ ਦੀ ਗਲਤ ਨੀਤੀਆਂ ਦੇ ਕਾਰਨ ਲੋਕਤੰਤਰ ਖਤਰੇ ਵਿੱਚ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਵਰਗੀ ਯੋਜਨਾਵਾਂ ਦਾ ਉਦੇਸ਼ ਗਰੀਬ ਅਤੇ ਜਰੂਰਤਮੰਦ ਲੋਕਾਂ ਨੁੰ ਸਿਹਤ ਸੇਵਾਵਾਂ ਦਾ ਲਾਭ ਪਹੁੰਚਾਉਣਾ ਹੈ। ਹਰਿਆਣਾ ਵਿੱਚ 5 ਲੱਖ ਰੁਪਏ ਤੱਕ ਦਾ ਇਲਾਜ ਹਸਪਤਾਲਾਂ ਵਿੱਚ ਮੁਫਤ ਕੀਤਾ ਜਾ ਰਿਹਾ ਹੈ। ਹੁਣ ਤੱਕ 27 ਲੱਖ ਪਰਿਵਾਰਾਂ ਨੇ ਇਸ ਦਾ ਲਾਭ ਚੁੱਕਿਆ ਹੈ ਜਿਸ ਦੇ 450 ਕਰੋੜ ਰੁਪਏ ਕੇਂਦਰ ਸਰਕਾਰ ਨੇ ਦਿੱਤੇ ਹਨ, ਪਰ ਬੰਗਾਲ ਸਰਕਾਰ ਨੇ ਇਸ ਮਹਤੱਵਪੂਰਣ ਯੋਜਨਾ ਦਾ ਲਾਭ ਗਰੀਬਾਂ ਤੱਕ ਨਹੀਂ ਪਹੁੰਚਾਇਆ। ਉਨ੍ਹਾਂ ਨੇ ਚਿੰਤਾ ਜਤਾਈ ਕਿ ਕਈ ਯੋਗ ਲੋਕਾਂ ਤੱਕ ਇਸ ਯੋਜਨਾ ਦਾ ਲਾਭ ਪ੍ਰਸਾਸ਼ਨਿਕ ਅਤੇ ਰਾਜਨੀਤਿਕ ਕਾਰਣਾਂ ਨਾਲ ਨਹੀਂ ਪਹੁੰਚ ਪਾਇਆ। ਜਦੋਂ ਕਿ ਹਰਿਆਣਾ ਸਰਕਾਰ ਇਹ ਯਕੀਨੀ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਬਿਨ੍ਹਾ ਕਿਸੇ ਭੇਦਭਾਵ ਦੇ ਯੋਗ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਭਾਰਤ ਦੀ ਚੌਥੀ ਆਰਥਕ ਸ਼ਕਤੀ ਵਜੋ ਵਿਸ਼ਵ ਪੱਧਰ ਤੇ ਵਧੀ ਸਾਖ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਲੱਖਣ ਤਰੱਕੀ ਕਰ ਰਿਹਾ ਹੈ ਅਤੇ ਭਾਰਤ ਦੀ ਵਿਸ਼ਵ ਪੱਧਰ ‘ਤੇ ਚੌਥੀ ਆਰਥਕ ਸ਼ਕਤੀ ਵਜੋ ਸਾਖ ਵਧੀ ਹੈ। ਇਹ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਅਤੇ ਵਿਕਾਸ ਦੀ ਰਾਜਨੀਤੀ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਮਹਿਲਾਵਾਂ ਨੂੰ ਆਰਥਕ ਅਤੇ ਸਮਾਜਿਕ ਰੂਪ ਨਾਲ ਮਜਬੁਤ ਬਨਾਉਣ ਦਾ ਕੰਮ ਕਰ ਰਹੀ ਹੈ। ਜਦੋਂ ਤੱਕ ਨਾਰੀ ਸਸ਼ਕਤ ਨਹੀਂ ਹੁੰਦੀ ਉਦੋਂ ਤੱਕ ਦੇਸ਼ ਪੂਰੀ ਤਰ੍ਹਾ ਨਾਲ ਤਰੱਕੀ ਨਹੀਂ ਕਰ ਸਕਦਾ। ਇਸ ਲਈ ਸਰਕਾਰ ਨੇ ਤਿੰਨ ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਫੈਸਲਾ ਕੀਤਾ ਹੈ। ਲਾਡੋ ਲੱਛਮੀ ਯੋਜਨਾ ਤਹਿਤ 2100 ਰੁਪਏ ਦੀ ਰਕਮ ਦਿੱਤੀ ਜਾ ਰਹੀ ਹੈ। ਹੁਣ ਤੱਕ 5 ਕਿਸਤਾਂ ਵਿੱਚ 750 ਕਰੋੜ ਰੁਪਏ ਦੀ ਰਕਮ ਮਹਿਲਾਵਾਂ ਨੂੰ ਦਿੱਤੀ ਜਾ ਚੁੱਕੀ ਹੈ।

          ਉਨ੍ਹਾਂ ਨੇ ਕਿਹਾ ਕਿ ਜਿਸ ਰਾਜ ਵਿੱਚ ਮੁੱਖ ਮੰਤਰੀ ਮਹਿਲਾ ਹੋਣ ‘ਤੇ ਵੀ ਉੱਥੇ ਦੀ ਮਹਿਲਾਵਾਂ ਸੁਰੱਖਿਅਤ ਨਹੀਂ ਅਤੇ ਉਨ੍ਹਾਂ ‘ਤੇ ਜੁਲਮ ਹੋ ਰਿਹਾ ਹੈ। ਕੌਮਾਂਤਰੀ ਮਹਿਲਾ ਦਿਵਸ ‘ਤੇ ਦੇਸ਼ ਦੀ ਰਾਸ਼ਟਰਪਤੀ ਦਾ ਬੰਗਾਲ ਦੀ ਭੁਮੀ ‘ਤੇ ਅਪਮਾਨ ਹੋਇਆ ਹੈ। ਅਗਾਮੀ ਚੋਣ ਵਿੱਚ ਜਨਤਾ ਗਿਸ਼ੇਸ਼ਕਰ ਮਹਿਲਾਵਾਂ ਬੰਗਾਲ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰਣਗੀਆਂ।

          ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਛੋਟਾ ਸੂਬਾ ਹੋਣ ਦੇ ਬਾਵਜੂਦ ਡਬਲ ਇੰਜਨ ਸਰਕਾਰ ਦੇ ਮਾਡਲ ਤਹਿਤ ਵਿਕਾਸ ਅਤੇ ਜਨਭਲਾਈ ਦੇ ਕਈ ਮਹਤੱਵਪੂਰਣ ਕੰਮ ਕਰ ਰਿਹਾ ਹੈ। ਊਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਦੀ ਨੀਅਤ ਸਾਫ ਅਤੇ ਨੀਤੀਆਂ ਜਨਹਿੱਤ ਵਿੱਚ ਬਣਾਈ ਜਾਂਦੀ ਹੈ, ਤਾਂ ਉਨ੍ਹਾਂ ਦਾ ਲਾਭ ਸਿੱਧੇ ਜਨਤਾ ਤੱਕ ਪਹੁੰਚਦਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨਾ ਦੇ ਰੁਜ਼ਗਾਰ ਅਤੇ ਉਦਯੋਗਾਂ ਲਈ ਅਜਿਹੀ ਨੀਤੀਆਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਜਿਸ ਵਿੱਚ ਉਦਯੋਗਾਂ ਨੂੰ ਪ੍ਰੋਤਸਾਹਨ ਮਿਲੇ ਅਤੇ ਨੌਜੁਆਨਾਂ ਦੇ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕੇਂਦ੍ਰਿਤ ਸ਼ਾਸਨ ਨਾਲ ਉਦਯੋਗਾਂ ਦਾ ਪਲਾਇਨ ਰੁਕਦਾ ਹੈ ਅਤੇ ਨੌਜੁਆਨਾ ਨੂੰ ਆਪਣੇ ਹੀ ਰਾਜ ਵਿੱਚ ਬਿਹਤਰ ਰੁਜ਼ਗਾਰ ਦੇ ਮੌਕੇ ਮਿਲਦੇ ਹਨ।

          ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਪਾਰਦਰਸ਼ਿਤਾ ਦੀ ਜਰੂਰਤ ‘ਤੇ ਵੀ ਜੋਰ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਜਨਤਾ ਵਿਕਾਸ, ਸੁਸਾਸ਼ਨ ਅਤੇ ਜਵਾਬਦੇਹੀ ਚਾਹੁੰਦੀ ਹੈ। ਉਨ੍ਹਾਂ ਨੇ ਲੋਕਾਂ ਤੋਂ ਵਿਕਾਸ ਅਤੇ ਪ੍ਰਗਤੀ ਦੀ ਰਾਜਨੀਤੀ ਦਾ ਸਮਰਥਨ ਕਰਨ ਦੀ ਅਪੀਲ ਕਰਦੇ ਹੋਏ ਇੱਕ ਮਜਬੂਤ ਤੇ ਖੁਸ਼ਹਾਲ ਬੰਗਾਲ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਪ੍ਰੋਗਰਾਮ ਵਿੱਚ ਪਹੁੰਚਣ ‘ਤੇ ਗ੍ਰਾਮੀਣਾਂ ਨੇ ਫੁੱਲਾਂ ਦੀ ਵੱਰਖਾ ਕਰ ਮੁੱਖ ਮੰਤਰੀ ਦਾ ਸਵਾਗਤ ਕੀਤਾ।

ਸਹਤ ਮੰਤਰੀ ਨੇ ਸੁਣੀ ਆਮਜਨ ਦੀ ਸਮੱਸਿਆਵਾਂ

ਚੰਡੀਗੜ੍ਹ  (ਜਸਟਿਸ ਨਿਊਜ਼   )

ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਅੱਜ ਚੰਡੀਗੜ੍ਹ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਆਮਜਨ ਦੀ ਸਮੱਸਿਆਵਾਂ ਸੁਣੀਆਂ ਅਤੇ ਸਬੰਧਿਤ ਕਰਮਚਾਰਿਆਂ ਨੂੰ ਉਨ੍ਹਾਂ ਦੇ ਜਲਦ ਹੱਲ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਲੋਕਾਂ ਨੇ ਸਿਹਤ ਸੇਵਾਵਾਂ, ਪ੍ਰਸਾਸਨਿਕ ਕੰਮਾਂ ਅਤੇ ਹੋਰ ਜਨਭਲਾਈ ਨਾਲ ਜੁੜੇ ਮੁੱਦਿਆਂ ਨੂੰ ਮੰਤਰੀ ਸਾਹਮਣੇ ਰੱਖਿਆ। ਸਿਹਤ ਮੰਤਰੀ ਨੇ ਸਾਰੇ ਲੋਕਾਂ ਦੀ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਅਧਿਕਾਰਿਆਂ ਨੂੰ ਲੋੜਵੰਦ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ‘ਤੇ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਆਮ ਜਨਤਾ ਦੀ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਕਿਸੇ ਹੋਰ ਵੀ ਨਾਗਰਿਕ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਾਪਤ ਸ਼ਿਕਾਇਤਾਂ ਦਾ ਪ੍ਰਾਥਮਿਕਤਾ ਦੇ ਅਧਾਰ ‘ਤੇ ਨਿਪਟਾਰਾ ਯਕੀਨੀ ਕੀਤਾ ਜਾਵੇ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਤੁਰੰਤ ਕਾਰਵਾਈ  ਕੀਤੀ ਜਾਵੇ। ਸਿਹਤ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਸਰਕਾਰ ਪਾਰਦਰਸ਼ੀ ਅਤੇ ਜਵਾਬਦੇਈ ਪ੍ਰਸ਼ਾਸਨ ਰਾਹੀਂ ਜਨਤਾ ਲਈ ਲਗਾਤਾਰ ਕੰਮ ਕਰ ਰਹੀ ਹੈ।

ਹਰਿਆਣਾ ਦੇ ਕਰਮਚਾਰਿਆਂ ਅਤੇ ਪੇਨਸ਼ਨਰਾਂ ਨੂੰ  ਪੰਜਾਬ ਦੇ ਚਾਰ ਵੱਡੇ ਹਸਪਤਾਲਾਂ ਵਿੱਚ ਮਿਲੇਗਾ ਇਲਾਜ-ਸਿਹਤ ਮੰਤਰੀ ਆਰਤੀ ਸਿੰਘ ਰਾਓ

ਇਨ੍ਹਾਂ ਹਸਪਤਾਲਾਂ ਵਿੱਚ ਕੈਂਸਰ, ਰੀਢ ਦੀ ਚੋਟ ਅਤੇ ਲਿਵਰ ਨਾਲ ਸਬੰਧਿਤ ਗੰਭੀਰ ਬੀਮਾਰਿਆਂ ਦਾ ਬੇਹਤਰੀਨ ਇਲਾਜ ਉਪਲਬਧ

ਚੰਡੀਗੜ੍ਹ

( ਜਸਟਿਸ ਨਿਊਜ਼  )

ਹਰਿਆਣਾ ਸਰਕਾਰ ਦੇ ਕਰਮਚਾਰਿਆਂ, ਪੇਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਲਈ ਸਿਹਤ ਸਹੂਲਤਾਂ ਨੂੰ ਹੋਰ ਬੇਹਤਰ ਬਨਾਉਣ ਦੀ ਦਿਸ਼ਾ ਵਿੱਚ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇੱਕ ਮਹਤੱਵਪੂਰਨ ਕਦਮ ਚੁੱਕਿਆ ਹੈ। ਉਨ੍ਹਾਂ ਦੇ ਯਤਨਾਂ ਨਾਲ ਹੁਣ ਹਰਿਆਣਾ ਸਰਕਾਰ ਦੇ ਕਰਮਚਾਰਿਆਂ, ਪੇਨਸ਼ਨਰਾਂ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਨੂੰ ਪੰਜਾਬ ਦੇ ਚਾਰ ਪ੍ਰਮੁੱਖ ਹਸਪਤਾਲਾਂ ਵਿੱਚ ਉਪਚਾਰ ਦੀ ਸਹੂਲਤ ਮਿਲ ਸਕੇਗੀ।

ਸਿਹਤ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਜਾਬ ਦੇ ਚਾਰ ਪ੍ਰਮੁੱਖ ਹਸਪਤਾਲਾਂ ਨੂੰ ਇਲਾਜ ਲਈ ਲਿਸਟਿਡ ਕੀਤਾ ਹੈ। ਇਨ੍ਹਾਂ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਐਂਡ ਰਿਸਰਚ ਸੇਂਟਰ, ਮੁੱਲਾਪੁਰ, ਪੰਜਾਬ ( ਇਹ ਟਾਟਾ ਮੇਮੋਰਿਅਲ ਸੇਂਟਰ ਮੁੰਬਈ ਦੀ ਯੂਨਿਟ ਹੈ ), ਹੋਮੀ ਭਾਭਾ ਕੈਂਸਰ ਹਸਪਤਾਲ, ਸੰਗਰੂਰ, ਪੰਜਾਬ ( ਇਹ ਵੀ ਟਾਟਾ ਮੇਮੋਰਿਅਲ ਸੇਂਟਰ ਮੁੰਬਈ ਦੀ ਯੂਨਿਟ ਹੈ ), ਰੀਜਨਲ ਸਪਾਇਨਲ ਇੰਜਰੀਜ ਸੇਂਟਰ, ਸੈਕਟਰ-70 ਮੋਹਾਲੀ ਅਤੇ ਪੰਜਾਬ ਇੰਸਟੀਟਯੂਟ ਆਫ਼ ਲਿਵਰ ਐਂਡ ਬਿਲਿਅਰੀ ਸਾਇੰਸ, ਫੇਜ-3 ਬੀ 1, ਸੈਕਟਰ-60 ਮੋਹਾਲੀ ਸ਼ਾਮਲ ਹਨ। ਇਨ੍ਹਾਂ ਹਸਪਤਾਲਾਂ ਵਿੱਚ ਕੈਂਸਰ, ਰੀਢ ਦੀ ਚੋਟ ਅਤੇ ਲਿਵਰ ਨਾਲ ਸਬੰਧਿਤ ਗੰਭੀਰ ਬੀਮਾਰਿਆਂ ਦਾ ਉੱਨਤ ਇਲਾਜ ਉਪਲਬਧ ਹੈ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਇਹ ਫੈਸਲਾ ਰਾਜ ਦੇ ਕਰਮਚਾਰਿਆਂ ਅਤੇ ਪੇਨਸ਼ਨਰਾਂ ਨੂੰ ਬੇਹਤਰ ਅਤੇ ਵਿਸ਼ੇਸ਼ ਇਲਾਜ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਗੰਭੀਰ ਬੀਮਾਰਿਆਂ ਦੇ ਇਲਾਜ ਲਈ ਵਿਸ਼ੇਸ਼ ਹਸਪਤਾਲਾਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਹਸਪਤਾਲਾਂ ਨੂੰ ਲਿਸਟਿਡ ਕੀਤੇ ਜਾਣ ਨਾਲ ਮਰੀਜਾਂ ਨੂੰ ਸਮੇ ਸਿਰ ਹੋਰ ਬੇਹਤਰ ਇਲਾਜ ਮਿਲ ਸਕੇਗਾ।

ਸਿਹਤ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਅਰਮਜੰਸੀ , ਆਪਦਾ, ਮਹਾਮਾਰੀ ਜਾਂ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਦੀ ਵੱਧ ਗਿਣਤੀ  ਹੋਣ ਦੀ ਸਥਿਤੀ ਵਿੱਚ ਇਹ ਲਿਸਟਿਡ ਹਸਪਤਾਲ ਏਂਬੁਲੇਂਸ, ਆਈਸੀਯੂ/ ਸੀਸੀਯੂ, ਬਰਨ ਯੂਨਿਟ, ਵਾਰਡ, ਬੈਡ ਅਤੇ ਮੋਰਚਰੀ ਜਿਹੀ ਸਹੂਲਤਾਂ ਵੀ ਲੋੜ ਅਨੁਸਾਰ ਮੁਹੱਈਆ ਕਰਾਉਣਗੇ।

ਇਹ ਨਿਰਦੇਸ਼ ਪੱਤਰ ਜਾਰੀ ਹੋਣ ਦੀ ਮਿਤੀ ਤੋਂ ਪ੍ਰਭਾਵੀ ਹੋ ਗਏ ਹਨ। ਵਿਸਥਾਰ ਜਾਣਕਾਰੀ ਹਰਿਆਣਾ ਦੇ ਸਿਹਤ ਵਿਭਾਗ ਦੀ ਅਧਿਕਾਰਿਕ ਵੇਬਸਾਇਟ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਦੇ ਕਰਮਚਾਰਿਆਂ, ਪੇਨਸ਼ਨਰਾਂ ਅਤੇ ਆਮ ਜਨਤਾ ਨੂੰ ਬੇਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਕਦਮ ਚੁੱਕੇ ਜਾਂਦੇ ਰਹਿਣਗੇ।

ਹਰਿਆਣਾ ਦੇ ਸ਼ਰਧਾਲੁਆਂ ਨੂੰ ਟ੍ਰੇਨ ਰਾਹੀਂ ਕਰਵਾਏ ਜਾਣਗੇ ਤੀਰਥ ਸਥਲਾਂ ਦੇ ਨਿਸ਼ੁਲਕ ਦਰਸ਼ਨ=ਹਰਿਆਣਾ ਸਰਕਾਰ ਅਤੇ ਰੇਲਵੇ ਵਿੱਚਕਾਰ ਹੋਇਆ ਸਮਝੌਤਾ ਮੈਮੋ

ਚੰਡੀਗੜ੍ਹ

(ਜਸਟਿਸ ਨਿਊਜ਼   )

ਹਰਿਆਣਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੂਬੇ ਦੇ ਯੋਗ ਬਜੁਰਗ ਸ਼ਰਧਾਲੁਆਂ ਨੂੰ ਹੁਣ ਟੇ੍ਰਨ ਰਾਹੀਂ ਵੱਖ ਵੱਖ ਤੀਰਥ ਸਥਲਾਂ ਦੇ ਦਰਸ਼ਨ ਕਰਾਵੇਗੀ। ਇਸ ਦੇ ਲਈ ਹਰਿਆਣਾ ਸਰਕਾਰ ਅਤੇ ਆਈ.ਆਰ.ਸੀ.ਟੀ.ਸੀ. ਵਿੱਚਕਾਰ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ ਹਨ। ਸਰਕਾਰ ਵੱਲੋਂ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਅਤੇ ਆਈਆਰਸੀਟੀਸੀ ਵੱਲੋਂ ਸਰਕਲ ਰਿਜਨਲ ਮੈਨੇਜਰ ਸ੍ਰੀ ਹਰਜੋਤ ਸਿੰਘ ਸੰਧੂ ਨੇ ਐਮਓਯੂ ‘ਤੇ ਹਸਤਾਖਰ ਕੀਤੇ।

ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਯੋਗ ਬਜੁਰਗ ਸ਼ਰਧਾਲੁਆਂ ਨੂੰ ਵੱਖ ਵੱਖ ਤੀਰਥ ਸਥਲਾਂ ਦੀ ਮੁਫਤ ਯਾਤਰਾ ਕਰਵਾਉਣ ਲਈ ਹਰਿਆਣਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਹੁਣ ਤੱਕ ਵੱਖ ਵੱਖ ਜ਼ਿਲ੍ਹਿਆਂ ਤੋਂ ਹਰਿਆਣਾ ਟ੍ਰਾਂਸਪੋਰਟ ਵਿਭਾਗ ਦੀ ਵੋਲਵੋ ਬੱਸਾਂ ਰਾਹੀਂ ਹਜ਼ਾਰਾਂ ਯੋਗ ਬਜੁਰਗਾਂ ਨੂੰ ਅਯੋਧਿਆ ਸਮੇਤ ਵੱਖ ਵੱਖ ਤੀਰਥ ਸਥਲਾਂ ਦੇ ਮੁਫਤ ਦਰਸ਼ਨ ਕਰਵਾਏ ਜਾ ਚੁੱਕੇ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਆਦੇਸ਼ ‘ਤੇ ਸ਼ਰਧਾਲੁਆਂ ਲਈ ਟ੍ਰੇਨ ਰਾਹੀਂ ਵੀ ਤੀਰਥ ਸਥਲਾਂ ਦੇ ਦਰਸ਼ਨ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਦੇ ਤਹਿਤ ਹਰਿਆਣਾ ਸਰਕਾਰ ਅਤੇ ਆਈਆਰਸੀਟੀਸੀ ਵਿੱਚਕਾਰ ਸਮਝੌਤਾ ਮੈਮੋ ਸਾਇਨ ਕੀਤਾ ਗਿਆ ਹੈ। ਇਸ ਮੌਕੇ ‘ਤੇ ਰੇਲਵੇ ਤੋਂ ਸ੍ਰੀ ਹਰਸ਼ ਦੀਪ ਅਤੇ ਸ੍ਰੀ ਨਿਤਿਨ ਸ਼ਰਮਾ ਅਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਸ੍ਰੀ ਰਣਬੀਰ ਸਿੰਘ ਸਾਂਗਵਾਨ ਸਮੇਤ ਹੋਰ ਅਧਿਕਾਰੀ ਵੀ ਮੌਜ਼ੂਦ ਸਨ।

ਇਨ੍ਹਾਂ ਪਵਿੱਤਰ ਸਥਲਾਂ ਤੇ ਲੈ ਜਾਣ ਦਾ ਹੋਇਆ ਕਰਾਰ

ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਦੱਸਿਆ ਕਿ ਆਈਆਰਸੀਟੀਸੀ ਨਾਲ ਹੋਏ ਸਮਝੌਤੇ ਤਹਿਤ ਹਰਿਆਣਾ ਤੋਂ ਅਯੋਧਿਆ, ਵਾਰਾਣਸੀ, ਪਟਨਾ ਸਾਹਿਬ, ਨਾਂਦੇੜ ਸਾਹਿਬ, ਪੁਸ਼ਕਰ ਜੀ, ਵੈਸ਼ਣੋ ਦੇਵੀ ਅਤੇ ਸ਼ਿਰਡੀ ਅਤੇ ਸ਼ਨੀ ਸ਼ਿੰਗਣਾਪੁਰ ਤੀਰਥ ਸਥਲਾਂ ਦੀ ਯਾਤਰਾ ਕਰਵਾਉਣ ਬਾਰੇ ਸਮਝੌਤਾ ਹੋਇਆ ਹੈ। ਲੋੜ ਅਨੁਸਾਰ ਹੋਰ ਤੀਰਥ ਸਥਲ ਵੀ ਜੋੜੇ ਜਾ ਸਕਦੇ ਹਨ।

ਖਾਣ-ਪੀਣ ਅਤੇ ਰੁਕਣ ਦੀ ਵੀ ਮੁਫਤ ਵਿਵਸਥਾ

ਉਨ੍ਹਾਂ ਨੇ ਦੱਸਿਆ ਕਿ ਇੱਕ ਟ੍ਰੇਨ ਵਿੱਚ 11 ਕੋਚ ਹੋਣਗੇ। ਇਨ੍ਹਾਂ ਵਿੱਚੋਂ 10 ਕੋਚ ਸ਼ਰਧਾਲੁਆਂ ਲਈ ਅਤੇ ਇੱਕ ਕੋਚ ਸਰਵਿੰਗ ਸਟਾਫ ਲਈ ਰਵੇਗਾ। ਯਾਤਰਾ ਦੌਰਾਨ ਸ਼ਰਧਾਲੁਆਂ ਲਈ ਖਾਣ-ਪੀਣ ਦੀ ਵਿਵਸਥਾ, ਨਜਦੀਕੀ ਰੇਵਲੇ ਸਟੇਸ਼ਨ ਤੋਂ ਸ਼ਰਧਾਲੁਆਂ ਨੂੰ ਤੀਰਥ ਸਥਲ ਤੱਕ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਅਤੇ ਠਹਿਰਣ ਦੀ ਵਿਵਸਥਾ ਵੀ ਹਰਿਆਣਾ ਸਰਕਾਰ ਵੱਲੋਂ ਮੁਫਤ ਕੀਤੀ ਜਾਵੇਗੀ।

ਕੀ ਹੈ ਤੀਰਥ ਯਾਤਰਾ ਯੋਜਨਾ

ਹਰਿਆਣਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 60 ਸਾਲ ਤੋਂ ਵੱਧ ਉਮਰ ਦੇ ਹਰਿਆਣਾ ਦੇ ਸੀਨੀਅਰ ਨਾਗਰਿਕਾਂ, ਜਿਨ੍ਹਾਂ ਦੀ ਆਮਦਣ 1.80 ਲੱਖ ਰੁਪਏ ਤੋਂ ਘੱਟ ਹੈ, ਨੂੰ ਮੁਫਤ ਪਵਿੱਤਰ ਸਥਲਾਂ ਦੀ ਯਾਤਰਾ ਕਰਵਾਈ ਜਾਂਦੀ ਹੈ। ਯੋਜਨਾ ਦਾ ਲਾਭ ਚੁੱਕਣ ਲਈ ਯੋਗ ਵਿਅਕਤੀ ਤੀਰਥ ਯਾਤਰਾ ਲਈ ਅਧਿਕਾਰਿਕ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਦੇ ਹਨ।

ਐਚਪੀਵੀ ਟੀਕਾਕਰਣ ਮੁਹਿੰਮ ਲਈ ਮੀਡੀਆ ਸਹਿਯੋਗ ਜੂਰੀ  ਐਨਐਚਐਮ ਹਰਿਆਣਾ

ਚੰਡੀਗੜ੍ਹ

  (ਜਸਟਿਸ ਨਿਊਜ਼   )

ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਦੇ ਮਿਸ਼ਨ ਨਿਦੇਸ਼ਕ ਨੇ ਰਾਜ ਵਿੱਚ ਚਲਾਏ ਜਾ ਰਹੇ ਐਚਪੀਵੀ (ਹਿਯੂਮਨ ਪੈਪਿਲੋਮਾ ਵਾਇਰਸ) ਟੀਕਾਕਰਣ ਮੁਹਿੰਮ ਦੀ ਸਫਲਤਾ ਲਈ ਮੀਡੀਆ ਅਤੇ ਜਨਸੰਪਰਕ ਸਰੋਤਾਂ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ।

          ਉਨ੍ਹਾਂ ਨੇ ਇੱਥੇ ਜਾਰੀ ਬਿਆਲ ਵਿੱਚ ਦਸਿਆ ਕਿ ਭਾਰਤ ਸਰਕਾਰ ਨੇ ਐਚਪੀਵੀ ਵੈਕਸੀਨ ਨੂੰ ਨਿਯਮਤ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਪੱਧਰ ‘ਤੇ ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਚੌਥਾ ਸੱਭ ਤੋਂ ਆਮ ਕੈਂਸਰ ਹੈ, ਜਦੋਂ ਕਿ ਭਾਰਤ ਵਿੱਚ ਇਹ ਮਹਿਲਾਵਾਂ ਵਿੱਚ ਹੋਣ ਵਾਲਾ ਦੂਜਾ ਸੱਭ ਤੋਂ ਵੱਡਾ ਕੈਂਸਰ ਹੈ। ਮਾਹਰਾਂ ਅਨੁਸਾਰ ਜਿਆਦਾਤਰ ਸਰਵਾਈਕਲ ਕੈਂਸਰ ਦੇ ਮਾਮਲੇ ਜਨਨਾਂਗ ਮਾਰਗ ਵਿੱਚ ਉੱਚ ਜੋਖਿਮ ਵਾਲੇ ਹਿਯੂਮਲ ਪੈਪਿਲੋਕਾ ਵਾਇਰਸ ਸੰਕ੍ਰਮਣ ਦੇ ਕਾਰਨ ਹੁੰਦੇ ਹਨ।

          ਉਨ੍ਹਾਂ ਨੇ ਦਸਿਆ ਕਿ ਐਚਪੀਵੀ ਵੈਕਸੀਨ ਦਾ ਵਿਸ਼ੇਸ਼ ਮੁਹਿੰਮ 28 ਫਰਵਰੀ, 2026 ਤੋਂ ਸ਼ੁਰੂ ਕੀਤੀ ਗਈ ਹੈ, ਜੋ ਤਿੰਨ ਮਹੀਨੇ ਤੱਕ ਚੱਲੇਗੀ। ਇਸ ਮੁਹਿੰਮ ਦੌਰਾਨ ਵੈਕਸੀਨ-ਸਿੰਗਲ ਡੋਜ਼ ਸ਼ੈਡੀਯੂਲ ਤਹਿਤ ਦਿੱਤੀ ਜਾ ਰਹੀ ਹੈ। ਮੁਹਿੰਮ ਦੌਰਾਨ ਟ੍ਰੇਨਡ ਸਿਹਤ ਕਰਮਚਾਰੀ ਦੀ ਤੈਨਾਤੀ, ਵੈਕਸੀਨ ਦੇ ਸਹੀ ਸਟੋਰੇਜ ਅਤੇ ਸੁਰੱਖਿਆ ਦੀ ਸਖਤ ਨਿਗਰਾਨੀ ਯਕੀਨੀ ਕੀਤੀ ਜਾ ਰਹੀ ਹੈ। ਇਹ ਵਿਵਸਥਾ ਭਵਿੱਖ ਵਿੱਚ ਇਸ ਨੂੰ ਨਿਯਮਤ ਟੀਕਾਕਰਣ ਪ੍ਰੋਗਰਾਮ ਦਾ ਹਿੱਸਾ ਬਨਾਉਣ ਲਈ ਮਜਬੂਤ ਆਧਾਰ ਤਿਆਰ ਕਰੇਗੀ।

          ਨਿਦੇਸ਼ਕ ਨੇ ਦਸਿਆ ਕਿ 14 ਸਾਲ ਦੀ ਉਮਰ ਦੀ ਕੁੜੀਆਂ-ਜਿਨ੍ਹਾਂ ਨੇ ਆਪਣਾ 14ਵਾਂ ਜਨਮਦਿਨ ਪੂਰਾ ਕਰ ਲਿਆ ਹੈ ਪਰ ਹੁਣੀ 15 ਸਾਲ ਦੀ ਨਹੀਂ ਹੋਈਆਂ ਹਨ-ਐਚਪੀਵੀ ਟੀਕਾਕਰਣ ਲਈ ਯੋਗ ਹਨ। ਯੋਗ ਕੁੜੀਆਂ ਨੂੰ ਨਿਰਧਾਰਿਤ ਸਿਹਤ ਕੇਂਦਰਾਂ ‘ਤੇ ਟੀਕਾ ਲਗਾਇਆ ਜਾਵੇਗਾ, ਬੇਸ਼ਰਤੇ ਉਨ੍ਹਾਂ ਨੇ ਪਹਿਲਾਂ ਕਿਤੇ ਵੀ ਐਚਪੀਵੀ ਵੈਕਸੀਨ ਦੀ ਕੋਈ ਖੁਰਾਕ ਨਾ ਲਈ ਹੋਵੇ।

          ਉਨ੍ਹਾਂ ਨੇ ਕਿਹਾ ਕਿ ਮੁਹਿੰਮ ਦੀ ਸਫਲਤਾ ਲਈ ਮੀਡੀਆ ਦੀ ਮਹਤੱਵਪੂਰਣ ਭੁਕਿਮਾ ਹੈ। ਇਸ ਸਬੰਧ ਵਿੱਚ ਮੀਡੀਆ ਵਰਕਸ਼ਾਂਪਸ ਦਾ ਆਯੋਜਨ, ਐਚਪੀਵੀ ਟੀਕਾਕਰਣ ਕੈਂਪਾਂ ਦੇ ਪ੍ਰਚਾਰ-ਪ੍ਰਸਾਰ ਵਿੱਚ ਜਨਮਾਧਿਅਮਾਂ ਦੀ ਭਾਗੀਦਾਰੀ ਅਤੇ ਸੋਸ਼ਲ ਮੀਡੀਆ ਰਾਹੀਂ ਟੀਕਾਕਰਣ ਦੇ ਪ੍ਰਤੀ ਸਕਾਰਾਤਮਕ ਸੰਦੇਸ਼ ਫੈਲਾਉਣ ਦਾ ਸਹਿਯੋਗ ਮੰਗਿਆ ਗਿਆ ਹੈ।

          ਐਨਐਚਐਮ ਹਰਿਆਣਾ ਦੇ ਨਿਦੇਸ਼ਕ ਨੇ ਕਿਹਾ ਕਿ ਮੀਡੀਆ ਦੇ ਸਹਿਯੋਗ ਨਾਲ ਲੋਕਾਂ ਵਿੱਚ ਜਾਗਰੁਕਤਾ ਵਧੇਗੀ ਅਤੇ ਵੱਧ ਤੋਂ ਵੱਧ ਯੋਗ ਕੁੜੀਆਂ ਟੀਕਾਕਰਣ ਦਾ ਲਾਭ ਚੁੱਕ ਸਕਣਗੀਆਂ, ਜਿਸ ਨਾਲ ਭਵਿੱਖ ਵਿੱਚ ਸਰਵਾਈਕਲ ਕੈਂਸਰ ਦੀ ਰੋਕਥਾਮ ਵਿੱਚ ਮਦਦ ਮਿਲੇਗੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin