August 17, 2026

Justice News

ਅਵਾਮ ਦੀ ਆਵਾਜ਼

ਭਾਰਤ ਦਾ ਭਵਿੱਖ ਰਾਹੁਲ ਗਾਂਧੀ ਦੀ ਕਿਰਤੀਆਂ, ਕਿਸਾਨਾਂ ਅਤੇ ਸਨਅਤਕਾਰਾਂ ਲਈ ਲੜੀ ਜਾ ਰਹੀ ਲੜਾਈ ਵਿੱਚ ਹਰ ਭਾਰਤੀ ਉਹਨਾਂ ਨਾਲ ਚਟਾਨ ਵਾਂਗ ਖੜਾ ਹੈ- ਬਾਵਾ

ਲੁਧਿਆਣਾ
( ਵਿਜੇ ਭਾਂਬਰੀ )
ਹਲਕਾ ਦੱਖਣੀ ਲੁਧਿਆਣਾ ਤੋਂ ਬਰਨਾਲਾ ਵਿਖੇ “ਮਨਰੇਗਾ ਬਚਾਓ ਰੈਲੀ” ਲਈ ਜਾਣ ਸਮੇਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਨੇ ਕਿਹਾ ਕਿ ਭਾਰਤ ਦਾ ਭਵਿੱਖ ਯੁਵਾ ਨੇਤਾ ਰਾਹੁਲ ਗਾਂਧੀ ਦੀ ਕਿਰਤੀਆਂ, ਕਿਸਾਨਾਂ ਅਤੇ ਸਨਅਤਕਾਰਾਂ ਲਈ ਲੜੀ ਜਾ ਰਹੀ ਲੜਾਈ ਵਿੱਚ ਹਰ ਭਾਰਤੀ ਉਹਨਾਂ ਦੇ ਨਾਲ ਚਟਾਨ ਵਾਂਗ ਖੜਾ ਹੈ। ਇਸ ਸਮੇਂ ਸੀਨੀਅਰ ਨੇਤਾ ਰਮੇਸ਼ ਜੋਸ਼ੀ ਜਨਰਲ ਸਕੱਤਰ ਪੀ.ਪੀ.ਸੀ.ਸੀ., ਗੁਰਨਾਮ ਸਿੰਘ ਕਲੇਰ ਜਰਨਲ ਸਕੱਤਰ ਓ.ਬੀ.ਸੀ, ਮਾਸਟਰ ਹਰੀਦੇਵ ਬਾਵਾ ਜਨਰਲ ਸਕੱਤਰ ਓ.ਬੀ.ਸੀ, ਰਾਕੇਸ਼ ਗੋਇਲ, ਵਰਿੰਦਰ ਭੱਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
           ਸ਼੍ਰੀ ਬਾਵਾ ਨੇ ਕਿਹਾ ਕਿ “ਮਨਰੇਗਾ ਬਚਾਓ” ਬਰਨਾਲਾ ਰੈਲੀ ‘ਆਪ’, ਅਕਾਲੀ ਅਤੇ ਭਾਜਪਾ ਦੀ ਬੋਲਤੀ ਬੰਦ ਕਰ ਦੇਵੇਗੀ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਹੈ ਜਿਸ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਇਤਿਹਾਸਿਕ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ‘ਆਪ’ ਪਾਰਟੀ ਦੇ ਨੇਤਾ ਮਜ਼ਾਕ, ਚੁਟਕਲੇ, ਝੂਠੇ ਨਾਅਰੇ, ਝੂਠੇ ਵਾਅਦਿਆਂ ਦੀ ਰਾਜਨੀਤੀ ਕਰਕੇ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ।
           ਬਾਵਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਧਰਮ ਦੇ ਨਾਂ ‘ਤੇ ਸਮਾਜ ਦੀਆਂ ਵੰਡੀਆਂ ਪਾ ਕੇ ਹਮੇਸ਼ਾ ਸਿਆਸੀ ਰੋਟੀਆਂ ਸੇਕੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਅਕਾਲੀ ਦਲ 6 ਮਹੀਨੇ ਤਿੰਨ ਕਿਸਾਨ ਮਾਰੂ ਬਿੱਲਾਂ ਦੀ ਵਕਾਲਤ ਕਰਦਾ ਰਿਹਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਯਾਦਦਾਸ਼ਤ ਇੰਨੀ ਕਮਜ਼ੋਰ ਨਹੀਂ ਜਿੰਨੀ ਅਕਾਲੀ ਦਲ ਸਮਝ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਭਾਰਤ ਨੂੰ ਅੰਡਾਨੀ, ਅੰਬਾਨੀ ਕੋਲ ਗਹਿਣੇ ਰੱਖ ਰਹੀ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅੱਗੇ ਗੋਡੇ ਟੇਕ ਕੇ ਭਾਰਤ ਦਾ ਦੁਨੀਆਂ ਵਿੱਚ ਨੱਕ ਕਟਾ ਰਹੀ ਹੈ।
           ਬਾਵਾ ਨੇ ਕਿਹਾ ਕਿ ਭਾਰਤ ਨੂੰ ਰਾਹੁਲ ਗਾਂਧੀ ਵਰਗੇ ਨਿਧੜਕ ਨੇਤਾ ਦੀ ਲੋੜ ਹੈ ਜੋ ਸਭ ਧਰਮਾਂ, ਜਾਤੀਆਂ, ਭਾਸ਼ਾਵਾਂ ਦਾ ਸਤਿਕਾਰ ਕਰਦਾ ਹੋਇਆ ਸੈਕੂਲਰ ਸੋਚ ‘ਤੇ ਪਹਿਰਾ ਦੇ ਕੇ ਭਾਰਤ ਦੇ ਸਰਵਪੱਖੀ ਵਿਕਾਸ ਦਾ ਮੁਦਈ ਹੈ। ਇਸ ਸਮੇਂ ਮਨਜੀਤ ਕੌਰ, ਮਮਤਾ ਰਾਣੀ, ਸ਼ਰਨਜੀਤ ਵਰਮਾ, ਰਜਿੰਦਰ ਕੌਰ, ਮੰਗਾ ਬਾਵਾ, ਵਿੱਕੀ, ਨਰਿੰਦਰ ਕੁਮਾਰ ਬਾਵਾ, ਪੁਸ਼ਪਾ ਦੇਵੀ, ਸੁਮਨ ਲਤਾ, ਰਾਮਪਾਲ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.