August 17, 2026

Justice News

ਅਵਾਮ ਦੀ ਆਵਾਜ਼

ਨਡਾਲਾ ਚੌਂਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ/ਬਜਰੀ ਵਾਲੀਆਂ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ

ਕਪੂਰਥਲਾ
( ਜਸਟਿਸ ਨਿਊਜ਼)ਉਪ
-ਮੰਡਲ ਮੈਜਿਸਟਰੇਟ ਭੁਲੱਥ ਰੁਪਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਡਾਲਾ ਚੌਂਕ ਤੋਂ ਟਾਂਡਾ ਰੋਡ, ਬੇਗੋਵਾਲ ਤੱਕ ਰੇਤ/ਬਜਰੀ ਦੇ ਟਰੱਕਾਂ ਅਤੇ ਟਰਾਲੀਆਂ ਦੀ ਆਵਾਜਾਈ ਵਿੱਚ ਹਾਲ ਹੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਕਾਰਨ ਇਸ ਸੜਕ ਉੱਤੇ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਘਮਾਉਦਾਰ ਸੜਕ ਅਤੇ ਆਸ-ਪਾਸ ਦੀ ਅਬਾਦੀ ਕਾਰਨ ਵੱਡੇ ਜਾਨੀ ਨੁਕਸਾਨ ਅਤੇ ਅਮਨ-ਕਾਨੂੰਨ ਦੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ਹੈ।
ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਜਨਹਿੱਤ ਵਿੱਚ ਕਾਰਵਾਈ ਕਰਦਿਆਂ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਪ-ਮੰਡਲ ਮੈਜਿਸਟਰੇਟ ਭੁਲੱਥ ਵੱਲੋਂ ਰੇਤ/ਬਜਰੀ ਦੇ ਟਰੱਕਾਂ ਅਤੇ ਟਰਾਲੀਆਂ ਦੀ ਆਵਾਜਾਈ ’ਤੇ ਸਵੇਰੇ 07:00 ਵਜੇ ਤੋਂ ਸ਼ਾਮ 09:00 ਵਜੇ ਤੱਕ ਪਾਬੰਦੀ ਲਗਾਈ ਗਈ ਹੈ।ਇਹ ਪਾਬੰਦੀ ਅਨਾਜ/ਚਾਵਲਾਂ ਦੇ ਟਰੱਕਾਂ, ਭੱਟਾ ਮਾਲਕਾਂ ਦੇ ਟਿਪਰਾਂ ਅਤੇ ਦਾਣਾ ਮੰਡੀ ਦਮੂਲੀਆਂ ਅਤੇ ਫੋਕਲ ਪੁਆਇੰਟ ਇਬਰਾਹਿਮਵਾਲ ਨਾਲ ਸੰਬੰਧਿਤ ਗੱਡੀਆਂ ’ਤੇ ਲਾਗੂ ਨਹੀਂ ਹੋਵੇਗੀ।
ਇਹ ਹੁਕਮ ਮਿਤੀ 12.04.2026 ਤੱਕ ਲਾਗੂ ਰਹਿਣਗੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.