August 17, 2026

Justice News

ਅਵਾਮ ਦੀ ਆਵਾਜ਼

ਸਿੱਖਿਆ ਪ੍ਰਣਾਲੀ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾਵੇਗਾ- ਕੁਲਵੰਤ ਸਿੰਘ ਸਿੱਧੂ – ਕਿਹਾ ਅਣਗਹਿਲੀ ਅਤੇ ਮਨਮਾਨੀ ਕਰਨ ਵਾਲੇ ਸਕੂਲਾਂ ਤੇ ਹੋਵੇਗੀ ਸਖਤ ਕਾਰਵਾਈ 

ਲੁਧਿਆਣਾ
(ਜਸਟਿਸ ਨਿਊਜ਼)
ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਪਾਰਦਰਸ਼ਤਾ ਅਤੇ ਸੰਚਾਰੂ ਢੰਗ ਨਾਲ ਚਲਾਉਣ ਲਈ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਬਚਤ ਭਵਨ ਵਿਖੇ ਚੇਅਰਮੈਨ ਅਧੀਨ ਸੇਵਾਵਾ ਕਮੇਟੀ ਵਿਧਾਨ ਸਭਾ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਤੋਂ ਸਿੱਖਿਆ ਵਿਭਾਗ ਦੇ ਸੈਕਟਰੀ ਅਤੇ ਹੋਰ ਵਿਭਾਗ ਨਾਲ ਸੰਬੰਧਿਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਏਡੀਸੀ, ਜਿਲਾ ਸਿੱਖਿਆ ਅਫਸਰ ਅਤੇ ਵੱਖ ਵੱਖ ਸਕੂਲਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਡੀਸੀ ਦੀ ਮੌਜੂਦਗੀ ਵਿੱਚ ਹਦਾਇਤਾਂ ਜਾਰੀ ਕਰਦਿਆਂ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਨੇ ਆਖਿਆ ਕਿ ਮਾਪਿਆਂ ਨੂੰ ਹਰ ਸਾਲ ਫੀਸਾਂ ਦੇ ਵਾਧੇ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲ ਮਾਪਿਆਂ ਕੋਲੋਂ ਲੁਕਵੇ ਢੰਗ ਨਾਲ ਕਦੇ ਬਿਲਡਿੰਗ ਫੰਡ, ਜਰਨੇਟਰ ਦਾ ਖਰਚਾ, ਏਸੀ ਦਾ ਖਰਚਾ, ਸਪੋਰਟਸ ਖਰਚਾ ਵਗੈਰਾ ਵਸੂਲ ਕਰਦੇ ਹਨ, ਜਿਨਾਂ ਨੂੰ ਹੁਣ ਸਕੂਲਾਂ ਨੂੰ ਬੰਦ ਕਰਨਾ ਹੋਵੇਗਾ।
ਉਹਨਾਂ ਕਿਹਾ ਕਿ ਅਗਰ ਕੋਈ ਸਕੂਲ ਅਣਗਹਿਲੀ ਜਾਂ ਮਨਮਾਨੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਚੇਅਰਮੈਨ ਸਿੱਧੂ ਨੇ ਡੀਸੀ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਸਮੇਂ ਸਮੇਂ ਤੇ ਸਕੂਲਾਂ ਵਿੱਚ ਜਾ ਕੇ ਚੈਕਿੰਗ ਕਰਦੇ ਰਹਿਣ ਅਤੇ ਇਹ ਯਕੀਨੀ ਬਣਾਉਣ ਕਿ ਮਾਪੇ ਕਿਤਾਬਾਂ ਅਤੇ ਵਰਦੀਆਂ ਆਪਣੀ ਮਨ ਪਸੰਦ ਜਗਹਾ ਤੋਂ ਲੈ ਸਕਣ। ਉਹਨਾਂ ਕਿਹਾ ਕਿ ਸਕੂਲ ਮਾਪਿਆਂ ਉੱਤੇ ਕਿਤਾਬਾਂ ਅਤੇ ਵਰਦੀਆਂ ਲਈ ਦੁਵਾਵ ਨਹੀਂ ਬਣਾ ਸਕਣਗੇ। ਉਹਨਾਂ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਿਲੇਬਸ ਦੀਆਂ ਕਿਤਾਬਾਂ ਬਾਜ਼ਾਰਾਂ ਵਿੱਚੋਂ ਸੁਖਾਲੇ ਤੌਰ ਤੇ ਉਪਲਬਧ ਹੋ ਸਕਣ। ਇਸ ਵਕਤ ਵੱਖ ਵੱਖ ਸਕੂਲਾਂ ਵੱਲੋਂ ਪਹੁੰਚੇ ਪ੍ਰਿੰਸੀਪਲਾ ਵੱਲੋਂ ਚੇਅਰਮੈਨ ਕਲਵੰਤ ਸਿੰਘ ਸਿੱਧੂ ਅੱਗੇ ਸਕੂਲਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਦੱਸਿਆ ਗਿਆ, ਜਿਸ ਦਾ ਨੋਟਿਸ ਲੈਂਦੇ ਹੋਏ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਮਾਨਯੋਗ ਚੇਅਰਮੈਨ ਕੁਲਵੰਤ ਸਿੰਘ ਸਿੱਧੂ ਤੋਂ ਇਲਾਵਾ ਐਮਐਲਏ ਫਿਰੋਜਪੁਰ ਸ਼ਹਿਰੀ ਸ੍ਰੀ ਰਜਨੀਸ਼ ਦਈਆ, ਐਮਐਲਏ ਫਾਜਲਕਾ ਨਰਿੰਦਰ ਸਪਨਾ, ਐਮਐਲਏ ਜਲੰਧਰ ਕੈਂਟ ਪ੍ਰਗਟ ਸਿੰਘ ਵੀ ਹਾਜ਼ਰ ਸਨ

Leave a Reply

Your email address will not be published. Required fields are marked *

Copyright © All rights reserved. | Newsphere by AF themes.