August 17, 2026

Justice News

ਅਵਾਮ ਦੀ ਆਵਾਜ਼

ਐਮ.ਵਾਈ. ਭਾਰਤ ਅੰਮ੍ਰਿਤਸਰ ਵੱਲੋਂ ਅੰਤਰ-ਜ਼ਿਲ੍ਹਾ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਯੋਜਨ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਐਮ.ਵਾਈ. ਭਾਰਤ ਅੰਮ੍ਰਿਤਸਰ ਵੱਲੋਂ, ਜੋ ਕਿ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਕੰਮ ਕਰਦਾ ਹੈ, ਪੰਜ ਦਿਨਾਂ ਦਾ ਅੰਤਰ-ਜ਼ਿਲ੍ਹਾ ਯੂਥ ਐਕਸਚੇਂਜ ਪ੍ਰੋਗਰਾਮ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ 20 ਫ਼ਰਵਰੀ ਤੱਕ ਮਨਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਨੇ ਦੱਸਿਆ ਕਿ ਇਸ ਪਹਿਲ ਵਿੱਚ ਜ਼ਿਲ੍ਹਾ ਪਟਿਆਲਾ ਤੋਂ 15 ਤੋਂ 29 ਸਾਲ ਦੀ ਉਮਰ ਵਰਗ ਦੇ ਕੁੱਲ 35 ਨੌਜਵਾਨ ਭਾਗ ਲੈ ਰਹੇ ਹਨ। ਪ੍ਰੋਗਰਾਮ ਦਾ ਮੁੱਖ ਉਦੇਸ਼ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ, ਸਾਂਸਕ੍ਰਿਤਿਕ ਸਾਂਝ, ਨੇਤ੍ਰਿਤਵ ਵਿਕਾਸ ਅਤੇ ਪਰਸਪਰ ਸਮਝ ਨੂੰ ਮਜ਼ਬੂਤ ਕਰਨਾ ਹੈ।
ਪ੍ਰੋਗਰਾਮ ਦਾ ਉਦਘਾਟਨ ਮੁੱਖ ਅਤਿਥੀ ਮੈਡਮ ਡਾ. ਮਨਜੂ ਬਾਲਾ, ਡਾਇਰੈਕਟਰ, ਖਾਲਸਾ ਕਾਲਜ ਵੱਲੋਂ ਦੀਪ ਪ੍ਰਜਵਲਿਤ ਕਰਕੇ ਕੀਤਾ ਗਿਆ।
ਅਇਸ ਮੌਕੇ ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ, ਸ਼੍ਰੀ ਸਾਧੂ ਰਾਮ ਸਲਗੋਤਰਾ (ਅਕਾਊਂਟੈਂਟ ਅਤੇ ਪ੍ਰੋਗਰਾਮ ਅਸਿਸਟੈਂਟ) ਅਤੇ ਮੈਡਮ ਰਿਪਿਨ ਕੋਹਲੀ ਵੀ ਹਾਜ਼ਰ ਸਨ। ਸਨਮਾਨਿਤ ਮਹਿਮਾਨਾਂ ਨੇ ਐਮ.ਵਾਈ. ਭਾਰਤ ਅੰਮ੍ਰਿਤਸਰ ਦੇ ਯੁਵਾਂ ਨੂੰ ਸਸ਼ਕਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ।
ਪੰਜ ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸਰੋਤ ਵਿਅਕਤੀਆਂ ਵੱਲੋਂ ਜਾਣਕਾਰੀਪੂਰਕ ਅਤੇ ਸੰਵਾਦਾਤਮਕ ਸੈਸ਼ਨ ਕਰਵਾਏ ਜਾ ਰਹੇ ਹਨ। ਰੈਡ ਕ੍ਰਾਸ ਤੋਂ ਮਿਸਟਰ ਯੂਸੁਫ਼ ਨੇ ਫਸਟ ਏਡ ਟ੍ਰੇਨਿੰਗ ਅਤੇ ਸੈਲਫ-ਡਿਫੈਂਸ ਬਾਰੇ ਸੈਸ਼ਨ ਲਿਆ। ਜ਼ਿਲ੍ਹਾ ਖੇਡ ਦਫ਼ਤਰ ਤੋਂ ਮੈਡਮ ਅਕਾਂਸ਼ਾ ਰਾਵਤ ਨੇ ਸਿਹਤ ਅਤੇ ਫਿਟਨੈੱਸ ਬਾਰੇ ਵਿਅਖਿਆਨ ਦਿੱਤਾ। ਜ਼ਿਲ੍ਹਾ ਕਰੀਅਰ ਕੌਂਸਲਰ ਮੈਡਮ ਭਾਰਤੀ ਸ਼ਰਮਾ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ, ਕਰੀਅਰ ਮਾਰਗਦਰਸ਼ਨ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਰਿਪਿਨ ਕੋਹਲੀ ਵੱਲੋਂ ਯੋਗ ਅਤੇ ਵੱਖ-ਵੱਖ ਮੁਦਰਾਵਾਂ ਬਾਰੇ ਸੈਸ਼ਨ ਕਰਵਾਇਆ ਗਿਆ, ਜਦਕਿ ਡਾ. ਸ਼੍ਰੁਤੀ ਨੇ ਕਮਿਊਨੀਕੇਸ਼ਨ ਸਕਿਲਜ਼ ਉੱਤੇ ਸੈਸ਼ਨ ਲਿਆ।ਡਿਪਟੀ ਡਾਇਰੈਕਟਰ ਮੈਡਮ ਜਸਲੀਨ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਭਾਗੀਦਾਰਾਂ ਨੂੰ ਅੰਮ੍ਰਿਤਸਰ ਦੀ ਧਨਾਢ ਇਤਿਹਾਸਕ ਅਤੇ ਸਾਂਸਕ੍ਰਿਤਿਕ ਵਿਰਾਸਤ ਨਾਲ ਵੀ ਰੂਬਰੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਇਸ ਦੀ ਮਹੱਤਤਾ ਨੂੰ ਸਮਝ ਸਕਣ। ਸ਼ਾਮ ਦੇ ਸਮੇਂ ਨੌਜਵਾਨਾਂ ਨੂੰ ਵੱਖ-ਵੱਖ ਸਾਂਸਕ੍ਰਿਤਿਕ ਅਤੇ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ।ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿੱਚ ਦੋ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਰਾਹੀਂ ਕਰੀਅਰ ਯੋਜਨਾ ਅਤੇ ਰੋਜ਼ਗਾਰ ਸੇਵਾਵਾਂ ਬਾਰੇ ਪ੍ਰਯੋਗਾਤਮਕ ਜਾਣਕਾਰੀ ਦਿੱਤੀ ਗਈ। ਨਾਟਕ ਸ਼ਾਲਾ ਗਰੁੱਪ ਨਾਲ ਇੱਕ ਰੁਚਿਕਰ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦਾ ਉਦੇਸ਼ ਨੌਜਵਾਨਾਂ ਵਿੱਚ ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਨੂੰ ਵਧਾਉਣਾ ਸੀ।ਇਹ ਪ੍ਰੋਗਰਾਮ ਉਤਸ਼ਾਹਪੂਰਵਕ ਭਾਗੀਦਾਰੀ ਨਾਲ ਸਫਲਤਾਪੂਰਵਕ ਅੱਗੇ ਵੱਧ ਰਿਹਾ ਹੈ ਅਤੇ ਨੌਜ਼ਵਾਨਾਂ ਵਿੱਚ ਏਕਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰ ਰਿਹਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.