August 17, 2026

Justice News

ਅਵਾਮ ਦੀ ਆਵਾਜ਼

ਥਾਣਾ ਘਰਿੰਡਾ ਪੁਲਿਸ ਵੱਲੋਂ 1 ਕਿੱਲੋ ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਗ੍ਰਿਫਤਾਰ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਗੋਰਵ ਯਾਦਵ ਵੱਲੋਂ ਨਸ਼ਾ ਤਸ਼ਕਰੀ ਖਿਲਾਫ਼ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ, ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਇਸੇ ਮੁਹਿੰਮ ਅਧੀਨ ਯਾਦਵਿੰਦਰ ਸਿੰਘ ਉਪ ਪੁਲਿਸ ਕਪਤਾਨ ਸਬ-ਡਵੀਜ਼ਨ ਅਟਾਰੀ ਦੀ ਅਗਵਾਈ ਵਿੱਚ ਥਾਣਾ ਘਰਿੰਡਾ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ 3 ਨਸ਼ਾ ਤਸ਼ਕਰਾਂ ਨੂੰ 1 ਕਿੱਲੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਹਿਚਾਣ ਮਦਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਬਾਬਾ ਜੀਵਨ ਸਿੰਘ ਵਾਲੀ ਗਲੀ, ਅਟਾਰੀ, ਕਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੇਸ਼ਟਾ ਅਤੇ ਸੋਨੂ ਸਿੰਘ ਪੁੱਤਰ ਕਾਂਤਾ ਸਿੰਘ ਵਾਸੀ ਨੇੜੇ ਮਾਤਾ ਰਾਣੀ ਮੰਦਿਰ, ਵਾਸੀ ਪਿੰਡ ਰੋੜਾਵਾਲਾ ਖ਼ੁਰਦ ਵਜੋਂ ਹੋਈ ਹੈ।
ਇਹਨਾਂ ਕੋਲੋਂ 1 ਕਿੱਲੋਗ੍ਰਾਮ ਹੈਰੋਇਨ, 3 ਮੋਬਾਇਲ ਫ਼ੋਨ ਅਤੇ ਇੱਕ ਸਪਲੈਂਡਰ ਮੋਟਰਸਾਈਕਲ  ਬਰਾਮਦ ਕੀਤਾ ਗਿਆ।
ਜੋਂ ਥਾਣਾ ਘਰਿੰਡਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮਦਨ ਸਿੰਘ, ਕਰਨਜੀਤ ਸਿੰਘ ਅਤੇ ਸੋਨੂ ਸਿੰਘ ਆਪਣੇ ਹੋਰ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਮੋਟਰਸਾਈਕਲ ਸਪਲੈਂਡਰ ਤੇ ਸਵਾਰ ਹੋ ਕੇ ਪਿੰਡ ਨੇਸ਼ਟਾ ਅਤੇ ਰੋੜਾਵਾਲਾ ਸਾਈਡ ਤੋਂ ਡਿਫੈਂਸ ਡਰੇਨ ਰਾਹੀਂ ਅਟਾਰੀ ਵੱਲ ਹੈਰੋਇਨ ਸਪਲਾਈ ਲਈ ਆ ਰਹੇ ਹਨ।
ਉਕਤ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਡਿਫੈਂਸ ਡਰੇਨ ਨਾਲ ਲੱਗਦੀ ਸੜਕ ‘ਤੇ ਪਿੰਡ ਨੇਸ਼ਟਾ-ਰੋੜਾਵਾਲਾ ਤੋਂ ਅਟਾਰੀ ਆਉਂਦੇ ਰਸਤੇ ‘ਤੇ ਨਾਕਾਬੰਦੀ ਕੀਤੀ ਗਈ। ਦੌਰਾਨੇ ਚੈਕਿੰਗ ਉਕਤ ਤਿੰਨਾਂ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਇਸ ਸਬੰਧੀ ਉਕਤ ਮੁਕੱਦਮਾਂ ਨੰਬਰ 52 ਮਿਤੀ 16.02.2026
ਧਾਰਾ 21-ਸੀ, 25, 29, 61, 85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਅਗਲੀ ਤਫਤੀਸ਼ ਜਾਰੀ ਹੈ।
ਦੋਸ਼ੀਆਂ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇਂ ਆਵੇਗੀ, ਉਸ ਦੇ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.