August 17, 2026

Justice News

ਅਵਾਮ ਦੀ ਆਵਾਜ਼

ਪਿੰਡ ਚਾਟੀਵਿੰਡ ਦੀ ਪੰਚਾਇਤ ਵੱਲੋੰ ਖਸ਼ਤਾ ਹਾਲਤ ਸੜਕਾਂ ਨੂੰ ਬਣਾਉਣ ਦੀ ਕੀਤੀ ਸ਼ੁਰੂਆਤ !   

ਅੰਮ੍ਰਿਤਸਰ
( ਮਲਕੀਤ ਸਿੰਘ ਚੀਦਾ )
– ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਦੇ ਸਮੂਹ ਲੋਕਾਂ ਦੀ ਮੁੱਖ ਮੰਗ ਨੂੰ ਪੂਰਾ ਕਰਨ ਲਈ ਸਰਪੰਚ ਬੀਬੀ ਮਨਿੰਦਰ ਕੌਰ ਦੀ ਅਗਵਾਈ ਵਾਲੀ ਪੰਚਾਇਤ ਵੱਲੋ ਪਿੰਡ ਨੂੰ ਸ਼ਹਿਰ ਨਾਲ ਜੋੜਨ ਵਾਲੀ ਲਿੰਕ ਸੜਕ ਤੇ ਪਿੰਡ ਦੀਆਂ ਸਾਰੀਆਂ ਗਲੀਆਂ ਬਜ਼ਾਰਾਂ ਵਿੱਚ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ  ਜੰਗੀ ਪੱਧਰ ਤੇ ਜਾਰੀ ਕਰਵਾਇਆ। ਉੱਥੇ ਹੀ ਬੀਬੀ ਮਨਿੰਦਰ ਕੌਰ ਜੀ ਵੱਲੋਂ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਪਿੰਡ ਦੇ ਲੋਕਾਂ ਨੂੰ ਆ ਰਹੀਆਂ ਸਾਰੀਆਂ ਮੁੱਖ ਮੁਸ਼ਕਿਲਾਂ ਦੇ ਜਲਦੀ ਤੋਂ ਜਲਦੀ  ਹਲ ਕੀਤੇ ਜਾਣਗੇ ।ਜਿਵੇਂ ਕਿ ਪੀਣ ਵਾਲੇ ਸ਼ਾਫ ਪਾਣੀ ਦੀ ਦਿੱਕਤ ਪਿੰਡ ਵਿੱਚ ਸਰਕਾਰੀ ਡਿਸਪੈਂਸਰੀ, ਵੈਟਰਨਰੀ ਹਸਪਤਾਲ ਦਾ ਨਵੀਨੀਕਰਨ , ਪੋਸਟ ਆਫਿਸ ਲਈ ਢੁੱਕਵੀ ਜਗ੍ਹਾ ਜਿਵੇਂ ਕਿ ਪਿੰਡ ਵਿੱਚ ਇੱਕ ਪੰਚਾਇਤੀ ਐਬੂਲੈਂਸ ਅਤੇ ਸਰਕਾਰੀ ਸਕੂਲ ਵਿੱਚ 66 ਕੇ ਵੀ ਜਰਨੇਟਰ ਇਹ ਸਾਰੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆ। ਇਸ ਮੌਕੇ ਤੇ ਬਾਬਾ ਇੰਦਰਜੀਤ ਸਿੰਘ,ਪ੍ਰਗਟ ਸਿੰਘ, ਪੰਚ ਅਨੋਖ ਸਿੰਘ,ਪੰਚ ਹਰਕਵਲ ਸਿੰਘ,ਮੇਜਰ ਸਿੰਘ, ਪੰਚ ਸਿਮਰਨਜੀਤ ਕੌਰ, ਪੰਚ ਬੀਬੀ ਦਲਬੀਰ ਕੌਰ, ਪੰਚ ਗੁਰਮੀਤ ਕੌਰ, ਬਲਾਕ ਸਮਪਤੀ ਸਰਵਣ ਸਿੰਘ ਮੈਂਬਰ  ਅਤੇ ਸਮੂਹ ਮੋਤਬਾਰ ਸਜਣ ਹਾਜਰ ਸਨ

Leave a Reply

Your email address will not be published. Required fields are marked *

Copyright © All rights reserved. | Newsphere by AF themes.