August 17, 2026

Justice News

ਅਵਾਮ ਦੀ ਆਵਾਜ਼

38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸਮਾਪਤ 6 ਸ਼ਖਸੀਅਤਾਂ ਦਾ ਹੋਇਆ ਸਨਮਾਨ ,

ਲੁਧਿਆਣਾ

(  ਜਸਟਿਸ ਨਿਊਜ਼   )

ਜੇ ਐਸਟੀ ਟਰੱਕ ਪਰਮਿਟ ਅਮਰੀਕਾ, ਏਵਨ ਸਾਈਕਲ ਅਤੇ ਕੋਕਾ ਕੋਲਾ 38ਵੀਂਆਂ ਮਾਡਰਨ ਪੇਂਡੂ ਮਿੰਨੀ  ਓਲੰਪਕ  ਜਰਖੜ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵੀਆਂ ਪੈੜਾਂ ਪਾਉਂਦੀਆਂ ਹੋਈਆਂ  ਧੂਮ ਧੜੱਕੇ ਨਾਲ ਸਮਾਪਤ ਹੋਈਆਂ।
,ਕਬੱਡੀ ਓਪਨ ਵਿੱਚ ਨਾਇਬ ਸਿੰਘ ਗਰੇਵਾਲ ਯਾਦਗਾਰੀ ਕਬੱਡੀ ਕੱਪ ਲਈ 16 ਟੀਮਾਂ ਦੇ ਆਪਸੀ ਮੁਕਾਬਲੇ ਹੋਏ ਜਿਸ ਵਿੱਚ ਘੱਲੂਘਾਰਾ ਕੁੱਪ ਦੀ ਟੀਮ ਚੈਂਪੀਅਨ ਅਤੇ ਚਕਰ ਮੋਗਾ  ਉਪ ਜੇਤੂ ਰਹੀ। ਹਾਕੀ ਸੀਨੀਅਰ ਵਰਗ ਵਿੱਚ  ਲਵਲੀ ਯੂਨੀਵਰਸਿਟੀ ਜਲੰਧਰ  ਨੇ ਜਰਖੜ ਅਕੈਡਮੀ ਨੂੰ 3-1 ਨਾਲ ਹਰਾ ਕੇ ਮਹਿੰਦਰ ਪ੍ਰਤਾਪ ਗਰੇਵਾਲ ਗੋਲਡ ਕੱਪ ਹਾਕੀ  ਟਰਾਫੀ ਤੇ ਕਬਜ਼ਾ ਕੀਤਾ । ਹਾਕੀ ਕੁੜੀਆਂ ਦੇ ਵਰਗ ਵਿੱਚ  ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਵਲੀ ਯੂਨੀਵਰਸਿਟੀ ਜਲੰਧਰ   ਨੂੰ 4-2 ਨਾਲ ਹਰਾ ਕੇ ਮੋਹਿੰਦਰਪਰਤਾਪ ਗਰੇਵਾਲ ਟਰਾਫੀ ਹਾਸਲ ਕੀਤੀ।
ਹਾਕੀ ਸਬ ਜੂਨੀਅਰ ਜਗਤਾਰ ਯਾਦਗਾਰੀ ਹਾਕੀ ਕੱਪ ਵਿੱਚ ਜਰਖੜ ਅਕੈਡਮੀ ਨੇ ਅਮਰਗੜ੍ਹ ਨੂੰ 2-1 ਨਾਲ ਹਰਾਕੇ ਜਿੱਤ ਖਿਤਾਬੀ ਜਿੱਤ ਹਾਸਲ ਕੀਤੀ।

ਫੁੱਟਬਾਲ  ਅਮਰਜੀਤ ਸਿੰਘ ਗਰੇਵਾਲ  ਕੱਪ  ਵਿੱਚ ਮੁੰਡਿਆਂ ਦੇ ਵਰਗ ਵਿੱਚ ਭੈਣੀ ਅਰੋੜਾ ਨੇ ਭੁੱਟਾ ਨੂੰ 2-1ਨਾਲ ਅਤੇ ਕੁੜੀਆਂ ਦੇ ਵਰਗ ਵਿੱਚ ਗੁਜਰਵਾਲ ਨੇ ਕੋਟਲਾ ਨੂੰ 3-2 ਨਾਲ਼ ਹਰਾਕੇ ਚੈਂਪੀਅਨ ਜਿੱਤ ਹਾਸਲ ਕੀਤੀ। ਬਾਬਾ ਸੁਰਜਨ ਸਿੰਘ ਸਰੀਂਹ ਰੱਸਾਕਸੀ ਕੱਪ ਵਿੱਚ ਰੋਪੜ ਨੇ ਪਹਿਲਾ ਸਥਾਨ ਬਠਿੰਡਾ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦਕਿ 50 ਸਾਲਾ ਕਬੱਡੀ ਧਰਮ ਸਿੰਘ ਕੱਪ ਵਿੱਚ ਰਾਏਕੋਟ ਨੇ ਪਹਿਲਾ ਸਥਾਨ ਸੀਹਾਦੋਦ ਦੂਸਰਾ ਸਥਾਨ ਹਾਸਲ ਕੀਤਾ

Leave a Reply

Your email address will not be published. Required fields are marked *

Copyright © All rights reserved. | Newsphere by AF themes.