ਕੈਬਨਿਟ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਰਾਦੌਰ ਵਿਧਾਨਸਭਾ ਖੇਤਰ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਲੋਕਾਂ ਦੀ ਸਮਸਿਆਵਾਂ ਸੁਣੀਆਂ
ਚੰਡੀਗੜ੍ਹ
( ਜਸਟਿਸ ਨਿਊਜ਼ )
ਹਰਿਆਣਾ ਦੇ ਖੇਤਬਾੜੀ ਅਤੇ ਪਸ਼ੂਪਾਲਣ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕੇਂਦਰੀ ਬਜਟ ਅਤੇ ਵਿਕਸਿਤ ਭਾਰਤ ਜੀ ਰਾਮ ਜੀ ਮੁਹਿੰਮ ਅਤੇ ਕਿਸਾਨ ਚੌਪਾਲ ਪ੍ਰੋਗਰਾਮ ਤਹਿਤ ਵਿਧਾਨਸਭਾ ਖੇਤਰ ਰਾਦੌਰ ਦੇ ਪਿੰਡ ਗੁਮਥਲਾ, ਸੰਧਾਲਾ, ਨਹਿਰਪੁਰ, ਕਮਾਲਪੁਰ, ਬੀਚ ਦਾ ਮਾਜਰਾ, ਕਰੇੜਾ-2, ਕਾਂਸੀਪੁਰ, ਫਰਕਪੁਰ, ਇਸ਼ੋਪੁਰ, ਮੰਡੌਲੀ ਅਤੇ ਦਾਮਲਾ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਾਲ ਹੀ ਵਿੱਚ ਦੇਸ਼ ਦੀ ਵਿੱਤ ਮੰਤਰੀ ਵੱਲੋਂ ਪੇਸ਼ ਕੇਂਦਰੀ ਬਜਟ ‘ਤੇ ਚਰਚਾ ਕੀਤੀ ਅਤੇ ਲੋਕਾਂ ਦੀ ਸਮਸਿਆਵਾਂ ਵੀ ਸੁਣੀਆਂ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੇਂਦਰੀ ਬਜਟ ਵਿੱਚ ਵਿਸ਼ੇਸ਼ ਰੂਪ ਨਾਲ ਖੇਤੀਬਾੜੀ ਪ੍ਰਣਾਲੀ ਨੁੰ ਮਜਬੂਤ ਅਤੇ ਬਿਹਤਰ ਬਨਾਉਣ ਲਈ ਲੱਖਾਂ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸ ਬਜਟ ਵਿੱਚ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਦੇਸ਼ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਲਈ ਨਿਰਧਾਰਿਤ ਰਕਮ ਨਾਲ ਕਿਸਾਨਾਂ ਨੂੰ ਫਸਲੀ ਦੇ ਬਿਹਤਰ ਭਾ, ਖੇਤੀਬਾੜੀ ਯੰਤਰਾਂ ‘ਤੇ ਸਬਸਿਡੀ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਵੀਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਕੇਂਦਰ ਅਤੇ ਸੂਬਾ ਸਰਕਾਰ ਦਾ ਟੀਚਾ ਕੁਦਰਤੀ ਖੇਤੀ ਨੁੰ ਪ੍ਰੋਤਸਾਹਨ ਦੇਣਾ ਹੈ।
ਖੇਤੀਬਾੜੀ ਮੰਤਰੀ ਨੇ ਪ੍ਰੋਗਰਾਮ ਵਿੱਚ ਦਸਿਆ ਕਿ ਮਨਰੇਗਾ ਯੋਜਨਾ ਨੂੰ ਵਿਕਸਿਤ ਭਾਰਤ ਮੁਹਿੰਮ ਨਾਲ ਜੋੜਿਆ ਗਿਆ ਹੈ ਅਤੇ ਇਸ ਦਾ ਵਿਸਤਾਰ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਵਜੋ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮਨਰੇਗਾ ਦੇ ਤਹਿਤ 100 ਦਿਨ ਦਾ ਰੁਜਗਾਰ ਦਿੱਤਾ ਜਾਂਦਾ ਸੀ, ਜਿਸ ਨੂੰ ਹੁਣ ਵਧਾ ਕੇ 125 ਦਿਨ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ ਅਤੇ ਉਸ ਦੀ ਵਿਦੇਸ਼ ਨੀਤੀ ਮਜਬੂਤ ਹੱਥਾਂ ਵਿੱਚ ਹੈ, ਜਿੱਥੇ ਦੇਸ਼ ਦੀ ਕਾਰਜਪ੍ਰਣਾਲੀ ਸੰਵਿਧਾਨ ਅਨੁਸਾਰ ਚਲਦੀ ਹੈ। ਇਸ ਤੋਂ ਵਿਪਰੀਤ ਪਾਕੀਸਤਾਨ ਵਿੱਚ ਸੇਨਾ ਦਾ ਪ੍ਰਭਾਵ ਵੱਧ ਹੈ, ਜਿਸ ਨਾਲ ਉੱਥੇ ਦੀ ਵਿਵਸਥਾ ਪ੍ਰਭਾਵਿਤ ਹੁੰਦੀ ਹੈ। ਇਹੀ ਕਾਰਨ ਹੈ ਕਿ ਅਮੇਰਿਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕੀਸਤਾਨ ਦੀ ਅਪੇਕਸ਼ਾ ਭਾਰਤ ਦੀ ਵਿਦੇਸ਼ ਨੀਤੀ ਨੂੰ ਵੱਧ ਮਹਤੱਵ ਦਿੱਤਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਾਰਜਸ਼ੈਲੀ ਅਤੇ ਦੂਰਦਰਸ਼ਿਤਾ ਨੂੰ ਦੇਖਦੇ ਹੋਏ ਭਾਰਤ ਦੇ ਨਾਲ ਦੋਸਤੀ ਦਾ ਹੱਥ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2047 ਤੱਕ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿੱਚ ਸਾਰਿਆਂ ਦੀ ਸਹਿਾਭਾਗਤਾ ਜਰੂਰੀ ਹੈ।
ਸ੍ਰੀ ਰਾਣਾ ਨੇ ਕਿਹਾ ਕਿ ਭਾਜਪਾ ਇੱਕ ਸੰਗਠਤ ਪਾਰਟੀ ਹੈ ਅਤੇ ਸੰਗਠਤ ਪਾਰਟੀ ਹੀ ਵਿਕਾਸ ਦੇ ਰਾਹ ‘ਤੇ ਅੱਗੇ ਵੱਧਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਰਾਸ਼ਟਰੀ ਅਗਵਾਈ ਨੌਜੁਆਨਾਂ ਨੂੰ ਅੱਗੇ ਵੱਧਣ ਦੀ ਪ੍ਰੇਰਣਾ ਦਿੰਦਾ ਹੈ ਅਤੇ ਸੰਗਠਨ ਨੂੰ ਨਵੀਂ ਊਰਜਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ।
ਉਨ੍ਹਾਂ ਨੇ ਦਸਿਆ ਕਿ ਰਾਦੌਰ ਵਿਧਾਨਸਭਾ ਖੇਤਰ ਵਿੱਚ ਸੱਭ ਤੋਂ ਵੱਧ ਅੰਬੇਦਕਰ ਭਵਨਾਂ ਦਾ ਨਿਰਮਾਣ ਕਰਾਇਆ ਅਿਗਾ ਹੈ ਅਤੇ ਖੇਡਾਂ ਦੇ ਰਸਤਿਆਂ ਨੂੰ ਪੱਕਾ ਕਰਨ ਦਾ ਕੰਮ ਵੀ ਇੱਥੇ ਸ਼ੁਰੂ ਹੋਇਆ ਸੀ। ਸਰਕਾਰ ਪਸ਼ੂਪਾਲਣ ਨੂੰ ਪ੍ਰੋਤਸਾਹਨ ਦੇਣ ਲਈ ਦੇਸੀ ਗਾਂ ਦੀ ਖਰੀਦ ‘ਤੇ ਸਬਸਿਡੀ ਵੀ ਉਪਲਬਧ ਕਰਾ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇ ਸੂਬੇ ਦੇ ਹਰ ਖੇਤਰ ਵਿੱਚ ਵਿਕਾਸ ਕੰਮ ਤੇਜੀ ਨਾਲ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਗ੍ਰਾਮੀਣਾਂ ਦੀ ਸਮਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦੀ ਹੱਲ ਦਾ ਭਰੋਸਾ ਦਿੱਤਾ।
ਏਅਰੋਡ੍ਰੋਮ ‘ਤੇ ਏਵੀਏਸ਼ਨ ਸੁਰੱਖਿਆ ਹੋਵੇਗੀ ਮਜਬੂਤ=ਹਰਿਆਣਾ ਸਰਕਾਰ ਨੇ ਕੀਤਾ ਉੱਚ ਪੱਧਰੀ ਕਮੇਟੀ ਦਾ ਗਠਨ
ਚੰਡੀਗੜ੍ਹ
(ਜਸਟਿਸ ਨਿਊਜ਼ )
ਹਰਿਆਣਾ ਦੇ ਸਿਵਲ ਏਵੀਏਸ਼ਨ ਵਿਭਾਗ ਨੇ ਰਾਜ ਦੇ ਏਅਰੋਡ੍ਰੋਮ ‘ਤੇ ਸੁਰੱਖਿਅਤ ਅਤੇ ਸਰੰਖਤ ਉੜਾਨ ਸੰਚਾਲਨ ਯਕੀਨੀ ਕਰਨ ਲਈ ਇੱਕ ਉੱਚ ਪੱਧਰੀ ਤਕਨੀਕੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਡੀਜੀਸੀਏ ਦੇ ਦਿਸ਼ਾ-ਨਿਰਦੇਸ਼ਾਂ ਅਨੁਰੂਪ ਵਿਆਪਕ ਮਾਨਕ ਸੰਚਾਲਨ ਪ੍ਰਕ੍ਰਿਆ (ਐਸਓਪੀ) ਤਿਆਰ ਕਰੇਗੀ। ਇਸ ਕਮੇਟੀ ਦੀ ਅਗਵਾਈ ਵਿਭਾਗ ਦੇ ਅਕਾਂਊਟੇਬਲ ਮੈਨੇਜਰ ਕਰਣਗੇ ਅਤੇ ਇਸ ਵਿੱਚ ਏਵੀਏਸ਼ਨ ਅਤੇ ਯੋਜਨਾ ਖੇਤਰ ਦੇ ਤਜਰਬੇਕਾਰ ਮਾਹਰ ਸ਼ਾਮਿਲ ਹੋਣਗੇ। ਕਮੇਟੀ ਵਿਭਾਗ ਵਿੱਚ ਤਕਨੀਕੀ ਅਹੁਦਿਆਂ ਦੀ ਜਰੂਰਤ ਦਾ ਵੀ ਮੁਲਾਂਕਣ ਕਰੇਗੀ, ਤਾਂ ਜੋ ਸਾਰੇ ਰੈਗੂਲੇਸ਼ਨ ਮਾਨਕਾਂ ਦਾ ਪੂਰਾ ਪਾਲਣ ਯਕੀਨੀ ਹੋ ਸਕੇ।
ਇਹ ਪਹਿਲ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਹੋਈ ਵਰਚੂਅਲ ਸਮੀਖਿਆ ਮੀਟਿੰਗ ਦੌਰਾਨ ਸਾਹਮਣੇ ਆਈ, ਜਿਸ ਵਿੱਚ ਪੂਰੇ ਸੂਬੇ ਦੇ ਰਨਵੇ ਅਤੇ ਏਅਰੋਡਰੋਮ ਦੇ ਰੱਖਰਖਾਵ ਅਤੇ ਵਿਕਾਸ ਕੰਮਾਂ ਦੀ ਵਿਸਤਾਰ ਸਮੀਖਿਆ ਕੀਤੀ ਗਈ। ਮੁੱਖ ਸਕੱਤਰ ਨੇ ਕਿਹਾ ਕਿ ਏਅਰੋਡਰੋਮ ਦਾ ਰੱਖਰਖਾਵ ਇੱਕ ਲਗਾਤਾਰ ਪ੍ਰਕ੍ਰਿਆ ਹੈ। ਵਿਭਾਗ ਵੱਲੋਂ ਰਨਵੇ ਦੀ ਸਮੇਂ-ਸਮੇਂ ‘ਤੇ ਰੀਕਾਰਪੇਂਟਿੰਗ ਅਤੇ ਨਿਯਮਤ ਨਿਰੀਖਣ ਵਰਗੇ ਕਈ ਸੁਧਾਰਾਤਮਕ ਕਦਮ ਪਹਿਲਾਂ ਹੀ ਉਠਾਏ ਜਾ ਚੁੱਕੇ ਹਨ। ਹੁਣ ਇੰਨ੍ਹਾਂ ਯਤਨਾਂ ਨੂੰ ਇੱਕ ਸੁਵਿਵਸਥਿਤ ਐਸਓਪੀ ਢਾਂਚੇ ਰਾਹੀਂ ਹੋਰ ਮਜਬੂਤ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕ) ਬਾਗਬਾਨੀ ਬ੍ਰਾਂਚ ਅਤੇ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਡੀਜੀਸੀਏ ਦੇ ਸੁਰੱਖਿਆ ਅਤੇ ਪਰਿਚਾਲਣ ਮਾਨਕਾਂ ਦੇ ਅਨੁਰੂਪ ਏਅਰੋਡਰੋਮ ਦਾ ਵਿਵਸਥਿਤ, ਤਾਲਮੇਲ ਅਤੇ ਸਮੇਂਬੱਧ ਰੱਖਰਖਾਵ ਯਕੀਨੀ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ। ਇਹ ਨਿਰਦੇਸ਼ ਭਿਵਾਨੀ, ਨਾਰਨੌਲ, ਪਿੰਜੌਰ ਅਤੇ ਕਰਨਾਲ ਸਮੇਤ ਰਾਜ ਦੇ ਸਾਰੇ ਆਪ੍ਰੇਸ਼ਨਲ ਏਅਰੋਡਰੋਮ ‘ਤੇ ਲਾਗੂ ਹੋਣਗੇ, ਜਿੱਥੇ ਸੁਧਾਰ ਅਤੇ ਰੱਖਰਖਾਵ ਕੰਮ ਸਰਗਰਮ ਰੂਪ ਨਾਲ ਵਿਚਾਰਧੀਨ ਹੈ।
ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕ) ਨੂੰ ਰਨਵੇ ਅਤੇ ਸਬੰਧਿਤ ਬੁਨਿਆਦੀ ਢਾਂਚੇ ਕੰਮਾਂ ਦੇ ਲਹੀ ਕੱਚਾ ਲਾਗਤ ਅੰਦਾਜਾ ਤਿਆਰ ਕਰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇੰਨ੍ਹਾਂ ਵਿੱਚ ਡੀਜੀਸੀਏ ਦੀ ਜਰੂਰਤਾਂ ਦੇ ਅਨੁਸਾਰ ਰੀਕਾਰਪੇਂਟਿੰਗ ਰਨਵੇ ਚੌੜੀਕਰਣ, ਸ਼ੋਲਡਰ ਨਿਰਮਾਣ, ਰਨਵੇ ਮਾਰਕਿੰਗ, ਬਾਉਂਡਰੀ ਵਾਲ, ਗਾਰਡ ਰੂਮ, ਘੇਰਾ ਸੜਕ ਅਤੇ ਹੋਰ ਸੁਰੱਖਿਆ ਸਹੂਲਤਾਂ ਸ਼ਾਮਿਲ ਹਨ। ਵਿਭਾਗ ਨੂੰ ਸਾਰੇ ਮੰਜੂਰ ਕੰਮ ਸਮੇਂ ‘ਤੇ ਪੂਰਾ ਕਰਨ ਅਤੇ ਏਅਰੋਡ੍ਰੋਮ ਦਾ ਮਹੀਨਾ ਨਿਰੀਖਣ ਕਰਨ ਨੂੰ ਕਿਹਾ ਗਿਆ ਹੈ। ਨਿਰੀਖਣ ਰਿਪੋਰਟ ਸਿਵਲ ਏਵੀਏਸ਼ਨ ਵਿਪਾਗ ਤਅੇ ਸਬੰਧਿਤ ਡਿਪਟੀ ਕਮਿਸ਼ਨਰਾਂ ਦੇ ਨਾਲ ਸਾਂਝਾ ਕੀਤੀ ਜਾਵੇਗੀ। ਨਾਲ ਹੀ, ਵਿਭਾਗ ਨੂੰ ਰਨਵੇ ਲਈ ਆਗਿਆਯੋਗ ਵਿਨਿਰਦੇਸ਼ਾਂ ਅਨੁਸਾਰ ਡੀਐਨਆਈਆਈਟੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਨਾ ਕਿ ਸੜਕਾਂ ਦੇ ਲਈ।
ਬਾਗਬਾਨੀ ਬ੍ਰਾਂਚ ਨੂੰ ਏਅਰਡ੍ਰੋਮ ਪਰਿਸਰ ਵਿੱਚ ਪੇੜ-ਪੌਧਿਆਂ ਦੀ ਨਿਯਮਤ ਅਤੇ ਪੂਰੀ ਸਫਾਈ ਯਕੀਨੀ ਕਰਨ ਅਤੇ ਸਮੇਂ-ਸਮੇਂ ‘ਤੇ ਛੰਟਾਈ ਅਤੇ ਰੱਖਰਖਾਵ ਕਰਨ ਦੀ ਜਿਮੇਵਾਰੀ ਸੌਂਪੀ ਗਈ ਹੈ। ਇਹ ਕੰਮ ਏਅਰੋਡੋ੍ਰਮ ਅਧਿਕਾਰੀਆਂ ਦੇ ਨਾਲ ਤਾਲਮੇਲ ਵਿੱਚ ਕੀਤਾ ਜਾਵੇਗਾ।
ਭਿਵਾਨੀ, ਨਾਰਨੋਲ, ਪਿੰਜੌਰ ਅਤੇ ਕਰਨਾਲ ਨਾਲ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਇੰਟਰ-ਵਿਭਾਗ ਦੇ ਤਾਲਮੇਲ ਲਈ ਲੋੜਲ ਅਧਿਕਾਰੀ ਨਾਮਜਦ ਕੀਤਾ ਅਿਗਾ ਹੈ। ਉਨ੍ਹਾਂ ਨੇ ਏਅਰੋਡ੍ਰੋਮ ਅਧਿਕਾਰੀਆਂ ਵੱਲੋਂ ਚੁੱਕੀ ਗਈ ਜਰੂਰਤਾਂ ‘ਤੇ ਤੁਰੰਤ ਕਾਰਵਾਈ ਯਕੀਨੀ ਕਰਨ, ਲੋਕ ਨਿਰਮਾਣ ਵਿਭਾਗ, ਬਾਗਬਾਨੀ ਬ੍ਰਾਂਚ, ਜੰਗਲਾਤ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਵਿੱਚ ਤਾਲਮੇਲ ਸਥਾਪਿਤ ਕਰਨ ਅਤੇ ਨਿਰਧਾਰਿਤ ਸਮੇਂ ਅਨੁਸਾਰ ਕੰਮਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੁੱਖ ਸਕੱਤਰ ਨੇ ਦੋਹਰਾਇਆ ਕਿ ਵਿਮਾਨਨ ਸੁਰੱਖਿਆ, ਰੈਗੂਲੇਟਰੀ ਪਾਲਣ ਅਤੇ ਬੁਨਿਆਦੀ ਢਾਂਚੇ ਦੀ ਤਿਆਰ ਰਾਜ ਸਰਕਾਰ ਦੀ ਸਰਵੋਚ ਪ੍ਰਾਥਮਿਕਤਾਵਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਨਾਲ ਲਗਾਤਾਰ ਤਾਲਮੇਲ ਬਣਾਏ ਰੱਖਦੇ ਹੋਏ ਏਅਰੋਡ੍ਰੋਮ ‘ਤੇ ਉੱਚ ਪਰਿਚਾਲਣ ਮਾਨਕ ਯਕੀਨੀ ਕਰਦੇ ਹੋਏ ਸੁਰੱਖਿਅਤ ਤੇ ਕੁਸ਼ਲ ਉੜਾਨ ਸੰਚਾਲਿਤ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿੱਚ ਸਿਵਲ ਏਵੀਏਸ਼ਨ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਸਿਵਲ ਏਵੀਏਸ਼ਨ ਵਿਭਾਗ ਦੇ ਸਲਾਕਹਰ ਅਤੇ ਸਕੱਤਰ ਸ੍ਰੀ ਅੰਸ਼ਜ ਸਿੰਘ, ਮਹੇਂਦਰਗੜ੍ਹ ਦੇ ਡਿਪਟੀ ਕਮਿਸ਼ਨਰ ਸ੍ਰੀ ਮਨੋਜ ਕੁਮਾਰ-1, ਅੰਬਾਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਅਜੈ ਸਿੰਘ ਤੋਮਰ, ਕਰਨਾਲ ਦੇ ਡਿਪਟੀ ਕਮਿਸ਼ਨਰ ਸ੍ਰੀ ਉੱਤਮ ਸਿੰਘ, ਭਿਵਾਨੀ ਦੇ ਡਿਪਟੀ ਕਮਿਸ਼ਨਰ ਸ੍ਰੀ ਸਾਹਿਲ ਗੁਪਤਾ ਅਤੇ ਹਿਸਾਰ ਦੇ ਡਿਪਟੀ ਕਮਿਸ਼ਨਰ ਸ੍ਰੀ ਮਹੇਂਦਰਪਾਲ ਨੇ ਵੀ ਹਿੱਸਾ ਲਿਆ।
ਇਸ ਤੋਂ ਇਲਾਵਾ, ਪੰਚਕੂਲਾ ਦੀ ਵਧੀਕ ਡਿਪਟੀ ਕਮਿਸ਼ਨਰ ਸੁਸ੍ਰੀ ਨਿਸ਼ਾ ਯਾਦਵ, ਸਿਵਲ ਏਵੀਏਸ਼ਨ ਵਿਭਾਗ ਦੇ ਵਧੀਕ ਨਿਦੇਸ਼ਕ ਸ੍ਰੀ ਮਨੀਸ਼ ਕੁਮਾਰ ਲੋਹਾਨ, ਯੋਜਨਾ ਸਲਾਹਕਾਰ ਸ੍ਰੀ ਐਮਐਸ ਦੁਹਨ, ਏਅਰਪੋਰਟ ਅਥਾਰਿਟੀ ਆਫ ਇੰਡੀਆ, ਹਿਸਾਰ ਦੇ ਏਅਰਪੋਰਅ ਨਿਦੇਸ਼ਕ ਸ੍ਰੀ ਓ ਪੀ ਸੈਣੀ ਅਤੇ ਲੋਕ ਨਿਰਮਾਣ ਵਿਭਾਗ (ਭਵਨ) ਦੇ ਇੰਜੀਨੀਅਰ-ਇਨ-ਚੀਫ-ਕਮ-ਵਿਭਾਗ ਪ੍ਰਮੁੱਖ ਸ੍ਰੀ ਅਨਿਲ ਕੁਮਾਰ ਦਹੀਆ ਵੀ ਮੀਟਿੰਗ ਵਿੱਚ ਮੌਜੂਦ ਰਹੇ।
ਹਰਿਆਣਾ ਬਣਿਆ ਖੇਡਾਂ ਦਾ ਪਾਵਰ ਹਾਊਸ ਹੱਬ, ਮਿੱਟੀ ਵਿੱਚ ਫਸਲ ਹੀ ਨਹੀਂ ਮੈਦਾਨ ਵਿੱਚ ਚੈਂਪੀਅਨ ਵੀ ਕਰ ਰਿਹਾ ਪੈਦਾ – ਮੁੱਖ ਮੰਤਰੀ ਨਾਇਬ ਸਿੰਘ
ਮੁੱਖ ਮੰਤਰੀ ਨੇ ਵੱਖ-ਵੱਖ ਮੁਕਾਬਲਿਆਂ ਦੇ 417 ਖਿਡਾਰੀਆਂ ਨੂੰ 24 ਕਰੋੜ ਰੁਪਏ ਦੀ ਪੁਰਸਕਾਰ ਰਕਮ ਕੀਤੀ ਪ੍ਰਦਾਨ
ਚੰਡੀਗੜ੍ਹ
( ਜਸਟਿਸ ਨਿਊਜ਼ )
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ, ਜਿਸ ਦੀ ਮਿੱਟੀ ਫਸਲ ਹੀ ਨਈਂ ਉਂਗਾਉਂਦੀ ਸਗੋ ਮੈਦਾਨ ਵਿੱਚ ਚੈਂਪੀਅਨ ਵੀ ਪੈਦਾ ਕਰਦੀ ਹੈ। ਹੁਣ ਹਰਿਆਣਾ ਸਿਰਫ ਕਿਸਾਨਾਂ ਅਤੇ ਜਵਾਨਾਂ ਦੀ ਭੁਮੀ ਹੀ ਨਹੀਂ, ਸਗੋ ਖੇਡਾਂ ਦੀ ਧਰਤੀ ਵਜੋ ਪੂਰੇ ਦੇਸ਼ ਵਿੱਚ ਆਪਣੀ ਪਹਿਚਾਣ ਬਣਾ ਚੁੱਕਾ ਹੈ। ਅੱਜ ਕੌਮੀ ਖੇਡਾਂ ਤੋਂ ਲੈ ਕੇ ਓਲੰਪਿਕ ਤੱਕ ਹਰਿਆਣਾ ਦੀ ਗੂੰਜ ਸੁਣਾਈ ਦਿੰਦੀ ਹੈ। ਸਰਕਾਰ ਦਾ ਉਦੇਸ਼ ਹੈ ਸੂਬੇ ਦਾ ਕੋਈ ਵੀ ਪ੍ਰਤਿਭਾਸ਼ਾਲੀ ਖਿਡਾਰੀ ਸਰੋਤਾਂ ਦੇ ਅਭਾਵ ਵਿੱਚ ਪਿੱਛੇ ਨਾ ਰਹੇ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਗੁਰੂਗ੍ਰਾਮ ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਮੁੱਖ ਮੰਤਰੀ ਕੱਪ ਦਾ ਉਦਘਾਟਨ ਅਤੇ 38ਵੇਂ ਕੌਮੀ ਖੇਡਾਂ ਦੇ ਮੈਡਲ ਜੇਤੂਆਂ ਨੂੰ ਪੁਰਸਕਾਰ ਵੰਡਣ ਦੇ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਹਨ। ਉਨ੍ਹਾਂ ਨੇ ਕੌਮੀ ਖੇਡਾਂ ਦੇ 417 ਮੈਡਲ ਜੇਤੂ ਅਤੇ ਪ੍ਰਤੀਭਾਗੀ ਖਿਡਾਰੀਆਂ ਨੂੰ ਲਗਭਗ 24 ਕਰੋੜ ਰੁਪਏ ਦੀ ਰਕਮ ਪੁਰਸਕਾਰ ਸਵਰੂਪ ਪ੍ਰਦਾਨ ਕੀਤੀ। ਉਨ੍ਹਾਂ ਨੇ ਹਾਕੀ ਖਿਡਾਰੀ ਪਦਮਸ਼੍ਰੀ ਸਵਿਤਾ ਪੁਨਿਆ ਨੂੰ ਵੀ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਆਯੋਜਨ ਹਰਿਆਣਾ ਦੀ ਖੇਡ ਪ੍ਰਤਿਭਾ, ਅਨੁਸਾਸ਼ਨ, ਮਿਹਨਤ ਅਤੇ ਸੰਕਲਪ ਦਾ ਉਤਸਵ ਹੈ ਅਤੇ ਅੱਜ ਗੁਰੂਗ੍ਰਾਮ ਦੀ ਇਹ ਪਵਿੱਤਰ ਧਰਤੀ ਦੋ ਖੇਡ ਉਤਸਵਾਂ ਦੇ ਰੰਗ ਵਿੱਚ ਰੰਗੀ ਹੈ। ਹਰਿਆਣਾ ਦੀ ਮਿੱਟੀ ਸਿਰਫ ਫਸਲ ਹੀ ਨਹੀਂ ਸਗੋ ਚੈਂਪੀਅਨ ਵੀ ਪੈਦਾ ਕਰਦੀ ਹੈ। ਇਸ ਭੂਮੀ ‘ਤੇ ਪਸੀਨਾ ਵਹਾ ਕੇ ਖੇਡਾਂ ਵਿੱਚ ਇਤਿਹਾਸ ਰਚਿਆ ਜਾਂਦਾ ਹੈ। ਪ੍ਰੋਗਰਾਮ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਤੋਂ ਵਿਧਾਇਕ ਬਿਮਲਾ ਚੌਧਰੀ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੈ ਸਿੰਘ ਦਹੀਆ ਅਤੇ ਖੇਡ ਵਿਭਾਗ ਦੇ ਨਿਦੇਸ਼ਕ ਪਾਰਥ ਗੁਪਤਾ ਮੌਜੂਦ ਸਨ।
ਮੁੱਖ ਮੰਤਰੀ ਸ੍ਰੀ ਨਾਹਿਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਮੰਚ ਸਾਡੇ ਨੌਜੁਆਨਾਂ ਦੇ ਸਪਨਿਆਂ ਨੁੰ ਪੰਖ ਦਿੰਦੇ ਹਨ ਅਤੇ ਖਿਡਾਰੀ ਰਾਸ਼ਟਰ ਦੇ ਮਾਣ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣ ਦਾ ਸੰਕਲਪ ਲੈਂਦੇ ਹਨ। ਸੂਬੇ ਦੇ ਖਿਡਾਰੀਆਂ ਨੇ ਉਤਰਾਖੰਡ ਵਿੱਚ ਆਯੋਜਿਤ 38ਵੇਂ ਰਾਸ਼ਟਰੀ ਖੇਡਾਂ ਵਿੱਚ ਵਿਲੱਖਣ ਪ੍ਰਦਰਸ਼ਨ ਕਰਦੇ ਹੋਏ ਪੂਰੇ ਦੇਸ਼ ਵਿੱਚ ਆਪਣੀ ਪਹਿਚਾਣ ਬਣਾਈ ਹੈ। ਸੂਬੇ ਦੇ 689 ਖਿਡਾਰੀਆਂ ਨੇ 33 ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈ ਕੇ ਆਪਣੇ ਦਮਖਮ, ਸਮਰਪਣ ਅਤੇ ਪ੍ਰਤਿਭਾ ਦਾ ਪਰਿਚੈ ਦਿੰਦੇ ਹੋਏ 153 ਮੈਡਲ ਜਿੱਤ ਕੇ ਇਹ ਸਾਬਤ ਕਰ ਦਿੱਤਾ ਕਿ ਹਰਿਆਣਾ ਅੱਜ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ। ਇੰਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਨੇ ਆਪਣੀ ਸਾਲਾਂ ਦੀ ਮਿਹਨਤ, ਤਿਆਗ ਤੇ ਸੰਘਰਸ਼ ਨਾਲ 48 ਗੋਲਡ, 47 ਸਿਲਵਰ ਅਤੇ 58 ਬ੍ਰਾਂਜ ਮੈਡਲ ਪ੍ਰਾਪਤ ਕੀਤੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖਿਡਾਰੀ ਸੂਬੇ ਲਈ ਪੇ੍ਰਰਣਾਸਰੋਤ ਹਨ। ਸਰਕਾਰ ਵੱਲੋਂ ਕੌਮੀ ਖੇਡਾਂ ਦੇ ਗੋਲਡ ਮੇਡਲ ਜੇਤੂ ਨੂੰ 7 ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 5 ਲੱਖ ਰੁਪਏ ਅਤੇ ਬ੍ਰਾਂਜ ਮੈਡਲ ਜੇਤੂ ਨੂੰ 3 ਲੱਖ ਰੁਪਏ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ। ਨਾਲ ਹੀ ਪ੍ਰਤੀਭਾਗੀਆਂ ਨੁੰ ਵੀ 51-51 ਹਜਾਰ ਰੁਪਏ ਦੀ ਰਕਮ ਵੀ ਪ੍ਰੋਤਸਾਹਨ ਸਵਰੂਪ ਪ੍ਰਦਾਨ ਕੀਤੀ ਗਈ ਹੈ। ਮੁੱਖ ਮੰਤਰੀ ਨੇ ਖਿਡਾਰੀਆਂ ਦੇ ਮਾਤਾ-ਪਿਤਾ ਤੇ ਕੋਚਾਂ ਦਾ ਵੀ ਧੰਨਵਾਦ ਵਿਅਕਤ ਕੀਤਾ, ਜਿਨ੍ਹਾਂ ਦੀ ਪੇ੍ਰਰਣਾ ਨਾਲ ਹੀ ਇਹ ਖਿਡਾਰੀ ਦੇਸ਼ ਅਤੇ ਸੂਬੇ ਦਾ ਮਾਣ ਬਣ ਕੇ ਖੜੇ ਹਨ।
ਮੁੱਖ ਮੰਤਰੀ ਕੱਪ ਦੇ ਪ੍ਰਤੀਭਾਗੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਿੰਨ ਦਿਨਾਂ ਦੇ ਮੁੱਖ ਮੰਤਰੀ ਕੱਪ ਦੀ 6 ਖੇਡ ਮੁਕਾਬਲਿਆਂ ਵਿੱਚ 3600 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਕੱਪ ਵਿੱਚ ਗੋਲਡ ਮੈਡਲ ਜੇਤੂ ਨੂੰ 1 ਲੱਖ ਰੁਪਏ, ਸਿਲਵਰ ਮੈਡਲ ਜੇਤੂ ਨੂੰ 70 ਹਜਾਰ ਰੁਪਹੇ ਅਤੇ ਬ੍ਰਾਂਜ ਮੈਡਲ ਜੇਤੂ ਨੂੰ 50 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਕੱਪ ਦਾ ਆਯੋਜਨ ਸੂਬਾ ਸਰਕਾਰ ਦੀ ਉਸ ਸੋਚ ਦਾ ਪ੍ਰਤੀਕ ਹੈ, ਜਿਸ ਵਿੱਚ ਹਰ ਪਿੰਡ ਤੇ ਹਰ ਸ਼ਹਿਰ ਤੋਂ ਪ੍ਰਤਿਭਾ ਨੂੰ ਪਹਿਚਾਣ ਕਰ ਅੱਗੇ ਵਧਾਇਆ ਜਾ ਰਿਹਾ ਹੈ। ਸੂਬੇ ਦੇ ਪਹਿਲਵਾਨ, ਮੁੱਕੇਬਾਜ, ਏਥਲੀਟ, ਨਿਸ਼ਾਨੇਬਾਜ, ਹਾਕੀ ਅਤੇ ਅਨੇਕ ਹੋਰ ਖੇਡਾਂ ਦੇ ਖਿਡਾਰੀ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਖੇਲੋ ਇੰਡੀਆ ਅਤੇ ਫਿੱਟ ਇੰਡੀਆ ਵਰਗੇ ਪ੍ਰੋਗਰਾਮਾਂ ਨੇ ਦੇਸ਼ ਵਿੱਚ ਖੇਡ ਸਭਿਆਚਾਰ ਨੂੰ ਨਵੀਂ ਦਿਸ਼ਾ ਦਿੱਤੀ ਹੈ। ਅੱਜ ਖੇਡ ਸਿਰਫ ਮੁਕਾਬਲੇ ਨਹੀਂ, ਸਗੋ ਰਾਸ਼ਟਰ ਨਿਰਮਾਣ ਦਾ ਮਾਧਿਅਮ ਬਣ ਚੁੱਕੇ ਹਨ। ਸਿਹਤ ਯੁਵਾ, ਵਿਕਸਿਤ ਭਾਰਤ ਦੀ ਨੀਂਹ ਹਨ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਾਂ ਦਾ ਆਂਚਰਣ, ਮਿਹਨਤ ਭਾਵੀ ਪੀੜੀਆਂ ਨੂੰ ਦਿਸ਼ਾ ਦਵੇਗੀ। ਖਿਡਾਰੀ ਸਦਾ ਅਨੁਸਾਸ਼ਨ, ਨਿਮਰਤਾ ਅਤੇ ਦੇਸ਼ਭਗਤੀ ਨੂੰ ਆਪਣੇ ਜੀਵਨ ਦਾ ਆਧਾਰ ਬਨਾਉਣ। ਹਾਰ ਤੋਂ ਕਦੀ ਨਿਰਾਸ਼ ਨਾ ਹੋਣ ਅਤੇ ਜਿੱਤ ‘ਤੇ ਕਦੀ ਘਮੰਡ ਨਾ ਕਰਨ, ਇਹ ਦੋਨੋਂ ਹੀ ਸਮਾਨ ਰੂਪ ਨਾਲ ਅੱਗੇ ਵੱਧਣ ਦਾ ਮੌਕਾ ਦਿੰਦੇ ਹਨ।
ਹਰਿਆਣਾ ਵਿੱਚ ਖੇਡਾਂ ਲਈ ਦੁਗਣਾ ਕੀਤਾ ਬਜਟ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰਿਆਣਾ ਵਿੱਚ ਖਿਡਾਰੀਆਂ ਦੀ ਭਲਾਈ ਤੇ ਪ੍ਰੋਤਸਾਹਨ ਲਈ ਪੂਰੀ ਤਰ੍ਹਾ ਨਾਲ ਪ੍ਰਤੀਬੱਧ ਹੈ। ਸਰਕਾਰ ਨੇ ਪੂਰੇ ਸੂਬੇ ਵਿੱਚ ਖੇਡ ਸਹੂਲਤਾਂ ਵਿਕਸਿਤ ਕਰਨ ‘ਤੇ ਪਿਛਲੇ 11 ਸਾਲਾਂ ਵਿੱਚ 989 ਕਰੋੜ ਰੁਪਏ ਖਰਚ ਕੀਤੇ ਹਨ। ਖੇਡ ਵਿਭਾਗ ਦਾ ਬਜਟ ਵੀ ਵਧਾ ਕੇ ਦੁਗਣਾ ਤੋਂ ਵੱਧ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2014-15 ਵਿੱਚ ਇਹ 275 ਕਰੋੜ ਰੁਪਏ ਸੀ। ਬੀਜੇਪੀ ਸਰਕਾਰ ਨੇ ਇਸ ਨੂੰ ਵਧਾ ਕੇ ਚਾਲੂ ਵਿੱਤ ਸਾਲ ਵਿੱਚ 602 ਕਰੋੜ 18 ਲੱਖ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਓਲੰਪਿਕ, ਪੈਰਾਪੰਪਿਕ ਤੇ ਹੋਰ ਕੌਮਾਂਤਰੀ ਮੈਡਲ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦਾ ਨਗਦ ਪੁਰਸਕਾਰ ਦੇ ਰਹੀ ਹੈ।
ਖੇਡ ਸਹੂਲਤਾਂ ਦਾ ਕੀਤਾ ਜਾ ਰਿਹਾ ਵਿਸਤਾਰ – ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਰਾਈ ਜਿਲ੍ਹਾ ਸੋਨੀਪਤ ਵਿੱਚ ਖੇਡ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ। ਮੌਜੂਦਾ ਵਿੱਚ ਰਾਜ ਵਿੱਚ 3 ਰਾਜ ਪੱਧਰੀ ਖੇਡ ਪਰਿਸਰ, 21 ਜਿਲ੍ਹਾ ਪੱਧਰ ਖੇਡ ਸਟੇਡੀਅਮ, 25 ਸਬ-ਡਿਵੀਜਨਲ ਸਟੇਡੀਅਮ, 163 ਰਾਜੀਵ ਗਾਂਧੀ ਗ੍ਰਾਮੀਣ ਖੇਡ ਪਰਿਸਰ, 245 ਗ੍ਰਾਮੀਣ ਸਟੇਡੀਅਮ ਅਤੇ ਪਿੰਡਾਂ ਵਿੱਚ 382 ਇਨਡੋਰ ਜਿਮ ਉਪਲਬਧ ਹਨ। ਇਸ ਤੋਂ ਇਲਾਵਾ, 10 ਸਵੀਮਿੰਗ ਪੂਲ, 11 ਸਿੰਥੇਟਿਕ ਏਥਲੈਟਿਕਸ ਟ੍ਰੈਕ, 14 ਹਾਕੀ ਏਸਟ੍ਰਾਟਰਫ , 2 ਫੁੱਟਬਾਲ ਸਿੰਥੇਟਿਕ ਸਤਹ ਅਤੇ 9 ਬਹੁ ਉਦੇਸ਼ੀ ਹਾਲ ਵੀ ਬਣਾਏ ਗਏ ਹਨ। ਨਾਲ ਹੀ ਸੂਬੇ ਦੇ 16 ਜਿਲ੍ਹਿਆਂ ਵਿੱਚ ਜਿਲ੍ਹਾ ਖੇਡ ਅਤੇ ਯੁਵਾ ਪ੍ਰੋਗਰਾਮ ਅਧਿਕਾਰੀ ਦੇ ਦਫਤਰ ਵਿੱਚ ਸਹੂਲਤ ਕੇਂਦਰਾਂ ਦਾ ਨਿਰਮਾਣ 3 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਖੇਡ ਸਮੱਗਰੀ ਵੀ ਉਪਲਬਧ ਕਰਵਾ ਰਹੀ ਹੈ। ਇਸ ਦੇ ਲਈ ਹਰਿਆਣਾ ਖੇਡ ਸਮੱਗਰੀ ਪ੍ਰਾਵਧਾਨ ਯੋਜਨਾ ਬਣਾਈ ਹੈ। ਇਸ ਦੇ ਤਹਿਤ 15 ਹਜਾਰ 634 ਖਿਡਾਰੀਆਂ ਨੂੰ ਸਮੱਗਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਸੂਬੇ ਵਿੱਚ ਮੌਜੂਦਾ ਵਿੱਚ 1 ਹਜਾਰ 472 ਖੇਡ ਨਰਸਰੀਆਂ ਸੰਚਾਲਿਤ ਹਨ। ਇੰਨ੍ਹਾਂ ਵਿੱਚ 37 ਹਜਾਰ ਤੋਂ ਵੱਧ ਬੱਚੇ ਨਿਯਮਤ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇੰਨ੍ਹਾਂ ਨਰਸਰੀਆਂ ਵਿੱਚ 8 ਤੋਂ 14 ਸਾਲ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੇ ਖਿਡਾਰੀਆਂ ਨੂੰ 2 ਹਜਾਰ ਰੁਪਏ ਪ੍ਰਤੀ ਮਹੀਨੇ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀਆਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਕਰਨ ਲਈ ਸਰਕਾਰ ਨੇ ਹਰਿਆਣਾ ਐਕਸੀਲੈਂਸ ਖਿਡਾਰੀ ਸੇਵਾ ਨਿਯਮ, 2021 ਲਾਗੂ ਕੀਤੇ ਹਨ। ਇੰਨ੍ਹਾਂ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਸ੍ਰਿਜਤ ਕੀਤੇ ਗਏ ਹਨ ਅਤੇ 231 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਨਾਲ ਹੀ ਖਿਡਾਰੀਆਂ ਦੇ ਲਈ ਤਾਊ ਦੇਵੀ ਲਾਲ ਖੇਡ ਪਰਿਸਰ ਪੰਚਕੂਲਾ ਵਿੱਚ ਰਿਹੈਬਿਲਿਟੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ।
ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ 800 ਤੋਂ ਵੱਧ ਖਿਡਾਰੀਆਂ ਦਾ ਸਨਮਾਨ – ਗੌਰਵ ਗੌਤਮ
ਹਰਿਆਣਾ ਦੇ ਖੇਡ ਅਤੇ ਯੁਵਾ ਅਧਿਕਾਰਤਾ ਮੰਤਰੀ ਗੌਰਵ ਗੌਤਮ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਦਿਨ ਦੇਸ਼ ਦੇ ਖੇਡ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਵਿੱਚ ਦਰਜ ਹੋਇਆ ਹੈ, ਜਿਸ ਵਿੱਚ ਸੈਂਕੜਿਆਂ ਖਿਡਾਰੀਆਂ ਨੂੰ ਇੱਕ ਹੀ ਮੌਕੇ ‘ਤੇ ਸਨਮਾਨਿਤ ਕੀਤਾ ਗਿਆ ਹੈ। 38ਵੇਂ ਕੌਮੀ ਖੇਡਾਂ ਵਿੱਚ ਹਰਿਆਣਾ ਦੇ 689 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 153 ਖਿਡਾਰੀਆਂ ਨੇ ਮੈਡਲ ਜਿੱਤ ਕੇ ਸੂਬੇ ਅਤੇ ਦੇਸ਼ ਦਾ ਮਾਨ ਵਧਾਇਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਇੱਕ ਕਲਿਕ ਰਾਹੀਂ ਕਰੋੜਾਂ ਰੁਪਏ ਦੀ ਪ੍ਰੋਤਸਾਹਨ ਰਕਮ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਹੈ, ਜੋ ਖਿਡਾਰੀਆਂ ਦੇ ਸੰਘਰਸ਼, ਅਨੁਸਾਸ਼ਨ ਅਤੇ ਸਮਰਪਣ ਦਾ ਸਨਮਾਨ ਹੈ। ਇਹ ਪਹਿਲ ਨਾ ਸਿਰਫ ਖਿਡਾਰੀਆਂ ਦਾ ਹੌਂਸਲਾ ਵਧਾਏਗੀ, ਸਗੋ ਆਉਣ ਵਾਲੀ ਪੀੜੀ ਨੂੰ ਵੀ ਖੇਡਾਂ ਦੇ ਵੱਲ ਪੇ੍ਰਰਿਤ ਕਰੇਗੀ।
ਹਰਿਆਣਾ ਦਾ ਮਤਲਬ ਖੇਡ, ਖੇਡ ਦਾ ਮਤਲਬ ਹਰਿਆਣਾ
ਗੌਰਵ ਗੌਤਮ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਵਿੱਚ ਖੇਡਾਂ ਦੀ ਪਹਿਚਾਣ ਬਣ ਚੁੱਕਾ ਹੈ। ਚਾਹੇ ਕੁਸ਼ਤੀ ਦਾ ਅਖਾੜਾ ਹੋਵੇ, ਖੇਡ ਮਹਾਕੁੰਭ ਹੋਣ ਜਾਂ ਸੀਐਮ ਕੱਪ ਵਰਗੇ ਵੱਡੇ ਆਯੋਜਨ-ਸੂਬੇ ਦੇ 50 ਹਜਾਰ ਤੋਂ ਵੱਧ ਖਿਡਾਰੀ ਲਗਾਤਾਰ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਹਨ। ਘੱਟ ਆਬਾਦੀ ਵਾਲਾ ਹਰਿਆਣਾ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਮੈਡਲਾਂ ‘ਤੇ ਸੱਭ ਤੋਂ ਵੱਧ ਕਬਜਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਦੀ ਖੋਲੇਗੇ ਕੁੱਦੋਗੇ ਬਣੋਗੇ ਖਰਾਬ ਵਰਗੇ ਕਹਾਵਤ ਪ੍ਰਚਲਿਤ ਸੀ, ਪਰ ਹਰਿਆਣਾ ਦੇ ਖਿਡਾਰੀਆਂ ਨੇ ਇਸ ਨੁੰ ਬਦਲ ਕੇ ਖੇਲੋਗੇ ਕੁੱਦੋਗੇ ਬਣੋਗੇ ਲਾਜਵਾਬ ਸਾਬਤ ਕਰ ਦਿੱਤਾ ਹੈ।
ਮਿਸ਼ਨ ਓਲੰਪਿਕ 2036 ਤੋਂ ਖਿਡਾਰੀਆਂ ਦੇ ਭਵਿੱਚ ਨੂੰ ਨਵੀਂ ਦਿਸ਼ਾ
ਖੇਡ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਸੰਯੁਕਤ ਵਿਜਨ ਨਾਲ ਅੱਜ ਹਰਿਆਣਾ ਖੇਡਾਂ ਦੀ ਮਹਾਸ਼ਕਤੀ ਵਜੋ ਉਭਰ ਰਿਹਾ ਹੈ। ਕੇਂਦਰ ਸਰਕਾਰ ਦੀ ਖੇਲੋ ਇੰਡੀਆ ਅਤੇ ਟਾਪਸ ਵਰਗੀ ਯੋਜਨਾਵਾਂ ਨਾਲ ਖਿਡਾਰੀਆਂ ਨੂੰ ਕੋਮਾਂਤਰੀ ਪੱਧਰ ਦੀ ਟ੍ਰੇਨਿੰਗ ਅਤੇ ਆਧੁਨਿਕ ਸਹੂਲਤਾਂ ਉਪਲਬਧ ਹੋ ਰਹੀਆਂ ਹਨ, ਉੱਥੇ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸੀਐਮ ਕੱਪ, ਖੇਡ ਨਰਸਰੀ, ਖੇਡ ਅਕਾਦਮੀ ਅਤੇ ਮਿਸ਼ਨ ਓਲੰਪਿਕ 2036 ਵਿਜਯੀ ਭਵ ਵਰਗੀ ਯੋਜਨਾਵਾ ਰਾਹੀਂ ਖਿਡਾਰੀਆਂ ਨੂੰ ਮਜਬੂਤ ਅਤੇ ਸਥਾਈ ਮੰਚ ਪ੍ਰਦਾਨ ਕਰ ਰਹੀ ਹੈ। ਸਰਕਾਰ ਦਾ ਸਪਸ਼ਅ ਟੀਚਾ ਹੈ ਕਿ ਸਾਲ 2036 ਦੇ ਓਲੰਪਿਕ ਖੇਡਾਂ ਵਿੱਚ ਹਰਿਆਣਾਂ ਦੇ ਖਿਡਾਰੀ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ। ਵਿਜਯੀ ਭਵ ਯੋਜਨਾ ਤਹਿਤ ਖੇਡ ਅਕਾਦਮੀਆਂ, ਐਕਸੀਲੈਂਸ ਕੇਂਦਰਾਂ ਅਤੇ ਕੌਮਾਂਤਰੀ ਪੱਧਰ ਦੀ ਸਿਖਲਾਈ ਸਹੂਲਤਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਜਖਮੀ ਖਿਡਾਰੀਆਂ ਲਈ 20 ਲੱਖ ਰੁਪਏ ਤੱਕ ਦਾ ਮੁਫਤ ਇਲਾਜ, ਬੀਮਾ ਕਵਰ, ਘੱਟ ਵਿਆਜ ਦਰ ‘ਤੇ ਲੋਨ ਅਤੇ ਵਧੀਆ ਕੋਚਿੰਗ ਦੀ ਵਿਵਸਥਾ ਯਕੀਨੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਡ ਬਜਟ ਵਿੱਚ 33 ਫੀਸਦੀ ਤੋਂ ਵੱਧ ਦਾ ਵਾਧਾ ਇਹ ਦਰਸ਼ਾਉਂਦਾ ਹੈ ਕਿ ਅੱਜ ਖੇਡ ਰਾਸ਼ਟਰ ਨਿਰਮਾਣ ਦਾ ਅਹਿਮ ਆਧਾਰ ਬਣ ਚੁੱਕੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 2047 ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਦੇ ਖਿਡਾਰੀ ਮੋਹਰੀ ਭੁਕਿਮਾ ਨਿਭਾ ਰਹੇ ਹਨ ਅਤੇ ਕੇਂਦਰ ਤੇ ਸੂਬਾ ਸਰਕਾਰ ਮਿਲ ਕੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਅਤੇ ਮੌਕਾ ਪ੍ਰਦਾਨ ਕਰ ਰਹੀ ਹੈ।
ਇਸ ਮੌਕੇ ‘ਤੇ ਡੀਸੀ ਅਜੈ ਕੁਮਾਰ, ਹਰਿਆਣਾ ਖੇਡ ਯੂਨੀਵਰਸਿਟੀ ਰਾਈ ਦੇ ਵਾਇਸ ਚਾਂਸਲਰ ਅਸ਼ੋਕ ਕੁਮਾਰ ਸਮੇਤ ਹੋਰ ਅਧਿਕਾਰੀ ਅਤੇ ਮਾਣਯੋਗ ਵਿਅਕਤੀ ਮੌਜੂਦ ਰਹੇ।
Leave a Reply