August 17, 2026

Justice News

ਅਵਾਮ ਦੀ ਆਵਾਜ਼

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮਿਆਂ ‘ਚ ਬ੍ਰਾਮਦ ਮਾਲ ਕੀਤਾ ਗਿਆ ਨਸ਼ਟ 

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ (ਚੇਅਰਮੈਨ), ਰਵਿੰਦਰ ਪਾਲ ਸਿੰਘ ਸੰਧੂ ਡੀ.ਸੀ.ਪੀ ਇੰਨਵੈਸਟੀਗੇਸ਼ਨ ਅੰਮ੍ਰਿਤਸਰ (ਮੈਬਰ), ਜਗਬਿੰਦਰ ਸਿੰਘ ਏ.ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ (ਮੈਬਰ) ਅਤੇ ਹਰਮਿੰਦਰ ਸਿੰਘ ਏ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ (ਮੈਂਬਰ) ਵੱਲੋਂ ਅੱਜ ਮਿਤੀ 6-2-2026 ਨੂੰ ਖੰਨਾ ਪੇਪਰ ਮਿੱਲ ਵਿੱਖੇ ਪਹੁੰਚ ਕੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਦਰਜ਼ ਐਨ.ਡੀ.ਪੀ.ਐਸ ਐਕਟ ਦੇ 188 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।
ਨਸ਼ਟ ਕੀਤੇ ਗਏ ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਹੈਰੋਇੰਨ 63 ਕਿੱਲੋ 442 ਗ੍ਰਾਮ 554 ਮਿਲੀਗ੍ਰਾਮ
2. ਆਈਸ ਡਰੱਗ 7 ਕਿੱਲੋ 773 ਗ੍ਰਾਮ
3. ਨਸ਼ੀਲੇ ਕੈਪਸੂਲ 230
4. ਨਸ਼ੀਲੀਆਂ ਗੋਲੀਆਂ  6709
5. ਨਸ਼ੀਲੇ ਇੰਨਜ਼ੈਕਸ਼ਨ5
6. ਨਸ਼ੀਲਾ ਪਾਊਡਰ 143 ਗ੍ਰਾਮ 6 ਮਿਲੀਗ੍ਰਾਮ
7. ਚਰਸ 14 ਕਿੱਲੋ 833 ਗ੍ਰਾਮ
8.ਗਾਂਜ਼ਾ 0.020 ਗ੍ਰਾਮ

Leave a Reply

Your email address will not be published. Required fields are marked *

Copyright © All rights reserved. | Newsphere by AF themes.