August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ -ਯੋਗ ਉਮੀਦਵਾਰ 11 ਫਰਵਰੀ ਤੱਕ ਭੇਜ ਸਕਦੇ ਹਨ  ਅਰਜੀਆਂ

 

ਮੋਗਾ
(  ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਵੱਲੋਂ ਆਪਣੇ ਫਲਾਇੰਗ ਟ੍ਰੇਨਿੰਗ ਆਰਗੇਨਾਈਜੇਸ਼ਨ, ਪਟਿਆਲਾ ਅਤੇ ਅੰਮ੍ਰਿਤਸਰ ਅਤੇ ਪੰਜਾਬ ਏਅਰਕ੍ਰਾਫਟ ਮੈਂਟੀਨੈਂਸ ਇੰਜੀਨੀਅਰਿੰਗ ਕਾਲਜ ਪਟਿਆਲਾ ਵਿੱਚ ਵੱਖ ਵੱਖ ਆਸਾਮੀਆਂ ਠੇਕੇ ਤੇ ਆਧਾਰਿਤ ਭਰਨ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ 2 ਪਾਇਲਟ ਇੰਸਟ੍ਰਕਟਰ, 2 ਅਸਿਸਟੈਂਟ ਪਾਇਲਟ ਇੰਸਟ੍ਰਕਟਰ, 2 ਅਕਾਉਂਟੈਂਟ, 2 ਇੰਸਟ੍ਰਕਟਰ (ਏਅਰਫ੍ਰੇਮ) ਅਤੇ 1 ਗਰਾਉਂਡ ਇੰਸਟ੍ਰੇਕਟਰ (ਏਅਰ ਰੈਗੂਲੇਸ਼ਨਜ) ਦੀਆਂ ਆਸਾਮੀਆਂ ਭਰੀਆਂ ਜਾਣਗੀਆਂ। ਇਹਨਾਂ ਸਾਰੀਆਂ ਆਸਾਮੀਆਂ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਅਤੇ ਹੋਰ ਜਾਣਕਾਰੀ ਵੈਬਸਾਈਟ www.pamecpatiala.com ਉਪਰ ਉਪਲੱਬਧ ਹੈ।
ਇਹ ਸਾਰੀਆਂ ਨਿਯੁਕਤੀਆਂ ਇੱਕ ਸਾਲ ਦੀ ਮਿਆਦ ਲਈ ਸਿਰਫ ਠੇਕੇ ਤੇ ਆਧਾਰਿਤ ਭਰੀਆਂ ਜਾਣੀਆਂ ਹਨ, ਜਿਹਨਾਂ ਨੂੰ ਉਮੀਦਵਾਰਾਂ ਦੀ ਕਾਰਗੁਜਾਰੀ ਦੇ ਆਧਾਰ ਤੇ ਅੱਗੇ ਵਧਾਇਆ ਜਾ ਸਕਦਾ ਹੈ। ਅਰਜੀ ਦੇਣ ਵਾਲੇ ਉਮੀਦਵਾਰਾਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਭਰਤੀ ਪ੍ਰਕਿਰਿਆ ਦੌਰਾਨ ਪੰਜਾਬ ਵਸਨੀਕ ਅਤੇ ਪੰਜਾਬੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਛੁੱਕ ਅਤੇ ਯੋਗ ਉਮਦੀਵਾਰ ਅਪਣੀ ਅਰਜੀ ਨਿਰਧਾਰਿਤ ਫਾਰਮ ਤੇ ਭਰ ਕੇ 500 ਰੁਪਏ ਦੀ ਡਿਮਾਂਡ ਡਰਾਫਟ ਸਮੇਤ 11 ਫਰਵਰੀ ਨੂੰ ਸ਼ਾਮ 03 ਵਜੇ ਤੱਕ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਲ ਪਟਿਆਲਾ ਦੇ ਦਫਤਰ ਵਿਖੇ ਭੇਜ ਸਕਦੇ ਹਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.