September 3, 2026

Justice News

ਅਵਾਮ ਦੀ ਆਵਾਜ਼

ਲੁਧਿਆਣਾ ਵਿੱਚ ਖੇਤੀਬਾੜੀ ਵਿਭਾਗ ਦੀ ਵਿਸ਼ੇਸ਼ ਮੀਟਿੰਗ, ਕੁਤਾਹੀ ਬਰਦਾਸ਼ਤ ਨਹੀਂ: ਡਾ. ਗੁਰਨਾਮ ਸਿੰਘ ਵਲੋਂ ਅਧਿਕਾਰੀਆਂ ਨੂੰ ਸਖ਼ਤ ਤਾੜਨਾ

ਲੁਧਿਆਣਾ
(ਜਸਟਿਸ ਨਿਊਜ਼)
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਲੁਧਿਆਣਾ ਦੇ ਇੰਚਾਰਜ ਡਾ. ਗੁਰਨਾਮ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ, (ਇਨਪੁੱਟਸ) ਨੇ ਦਫਤਰ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ, ਸਾਰੇ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਵਿਸਥਾਰ ਅਫਸਰ ਮੌਜੂਦ ਸਨ।
ਸੰਯੁਕਤ ਡਾਇਰੈਕਟਰ ਖੇਤੀਬਾੜੀ, (ਇਨਪੁੱਟਸ) ਡਾ. ਗੁਰਨਾਮ ਸਿੰਘ ਨੇ ਮੀਟਿੰਗ ਦੌਰਾਨ ਫੀਲਡ ਸਟਾਫ਼ ਨੂੰ ਸੋਇਲ ਹੈਲਥ ਕਾਰਡਾਂ ਦੀ ਪ੍ਰਗਤੀ, ਖੇਤੀਬਾੜੀ ਇੰਨਪੁਟਸ ਦੀ ਗੁਣਵੱਤਾ, ਸਬਸਿਡੀ ਵਾਲੀ ਮਸ਼ੀਨਰੀ ਦੀ ਬਕਾਇਆ ਈ.ਪੀ.ਵੀ, ਜਿਪਸਮ ਦੀ ਪੋਰਟਲ ‘ਤੇ ਵੇਰੀਫਿਕੇਸ਼ਨ, ਕ੍ਰਿਸ਼ੀ ਮੈਪਰ ਐਪ ‘ਤੇ ਫ਼ਸਲ ਡਾਟਾ ਅਪਡੇਸ਼ਨ ਦੀ ਪ੍ਰਗਤੀ, ਮਾਈਨਰ ਇਰੀਗੇਸ਼ਨ ਸਰਵੇਖਣਾਂ ਆਦਿ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਅਤੇ ਸਮੂਹ ਸਟਾਫ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਿਸਾਨਾਂ ਤੱਕ ਇਹ ਸਾਰੀਆਂ ਸਕੀਮਾਂ ਦੇ ਲਾਭ ਪੁਹੰਚਾਉਣ ਲਈ ਸਖਤ ਹਦਾਇਤ ਕੀਤੀ ਗਈ ।
ਉਨ੍ਹਾਂ ਵਲੋਂ ਸਮੂਹ ਸਟਾਫ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਵਿਭਾਗ ਦੇ ਕੰਮ ਵਿੱਚ ਕਿਸੇ ਅਧਿਕਾਰੀ ਅਤੇ ਕਰਮਚਾਰੀ ਵਲੋਂ ਕੁਤਾਹੀ ਵਰਤੀ ਗਈ ਤਾਂ ਉਸ ਅਧਿਕਾਰੀ ਅਤੇ ਕਰਮਚਾਰੀ ਤੇ ਸਖਤ ਕਾਰਵਾਈ ਕੀਤੀ ਜਾਏਗੀ।
ਅੰਤ ਵਿੱਚ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਗੁਰਦੀਪ ਸਿੰਘ ਨੇ ਸੰਯੁਕਤ ਡਾਇਰੈਕਟਰ ਖੇਤੀਬਾੜੀ, (ਇਨਪੁੱਟਸ) ਡਾ. ਗੁਰਨਾਮ ਸਿੰਘ ਭਰੋਸਾ ਦਿਵਾਇਆ ਕਿ ਵਿਭਾਗ ਵੱਲੋਂ ਪ੍ਰਭਾਵਸ਼ਾਲੀ ਅਤੇ ਕੁਸ਼ਲ ਤਰੀਕੇ ਨਾਲ ਕੰਮ ਕੀਤਾ ਜਾਵੇਗਾ ਤਾਂ ਜੋ ਖੇਤੀਬਾੜੀ ਇਨਪੁੱਟਸ ਦੀ ਸੰਯਮਿਤ ਵਰਤੋਂ ਅਤੇ ਕਿਸਾਨਾਂ ਨੂੰ ਉਚਿਤ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ।

More Stories

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.