October 25, 2026

Justice News

ਅਵਾਮ ਦੀ ਆਵਾਜ਼

ਨਗਰ ਨਿਗਮ ਵੱਲੋਂ ਕੋਰਟ ਰੋਡ ਅਤੇ ਰੇਲਵੇ ਲਿੰਕ ਰੋਡ ’ਤੇ ਨਜ਼ਾਇਜ ਕਬਜ਼ੇ ਖ਼ਿਲਾਫ਼ ਮੁਹਿੰਮ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,
ਸੁਚੱਜੇ ਟ੍ਰੈਫ਼ਿਕ ਪ੍ਰਬੰਧ, ਲੋਕ ਸੁਰੱਖਿਆਂ ਅਤੇ ਸੜਕਾਂ ਨੂੰ ਕਬਜ਼ਾ-ਮੁਕਤ ਬਣਾਉਣ ਦੇ ਮਕਸਦ ਨਾਲ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੋਰਟ ਰੋਡ ਅਤੇ ਰੇਲਵੇ ਲਿੰਕ ਰੋਡ ’ਤੇ ਵਿਸ਼ੇਸ਼ ਨਜ਼ਾਇਜ ਕਬਜ਼ਾ ਹਟਾਉ ਮੁਹਿੰਮ ਚਲਾਈ ਗਈ।ਇਹ ਮੁਹਿੰਮ ਨਗਰ ਨਿਗਮ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਜਾਇੰਟ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨਸ਼ੁਰੂਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਨਗਰ ਨਿਗਮ ਸਕੱਤਰ ਸ਼੍ਰੀ ਸੁਸ਼ਾਂਤ ਭਾਟੀਆ ਵੱਲੋਂ ਕੀਤੀ ਗਈ, ਜਿਸ ਦਾ ਮਕਸਦ ਸਰਕਾਰੀ ਸੜਕਾਂ ਅਤੇ ਫੁੱਟਪਾਥਾਂ ਤੋਂ ਗੈਰਕਾਨੂੰਨੀ ਕਬਜ਼ੇ ਹਟਾਉਣਾ ਸੀ।
ਮੁਹਿੰਮ ਦੌਰਾਨ ਐਨਫੋਰਸਮੈਂਟ ਟੀਮਾਂ ਨੇ ਟ੍ਰੈਫ਼ਿਕ ਵਿੱਚ ਰੁਕਾਵਟ ਬਣ ਰਹੇ ਅਤੇ ਪੈਦਲ ਯਾਤਰੀਆਂ ਨੂੰ ਪ੍ਰੇਸ਼ਾਨੀ ਪਹੁੰਚਾਉਣ ਵਾਲੇ ਅਸਥਾਈ ਅਤੇ ਸਥਾਈ ਕਬਜ਼ੇ ਹਟਾਏ। ਸੜਕਾਂ ਅਤੇ ਫੁੱਟਪਾਥਾਂ ’ਤੇ ਗੈਰਕਾਨੂੰਨੀ ਤੌਰ ’ਤੇ ਰੱਖਿਆ ਸਮਾਨ ਨਗਰ ਨਿਗਮ ਦੇ ਨਿਯਮਾਂ ਅਨੁਸਾਰ ਮੌਕੇ ’ਤੇ ਹੀ ਜ਼ਬਤ ਕੀਤਾ ਗਿਆ।
ਇਸ ਕਾਰਵਾਈ ਦੀ ਅਗਵਾਈ ਇੰਸਪੈਕਟਰ ਅਮਨ ਸ਼ਰਮਾ ਨੇ ਹੋਰ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਕੀਤੀ। ਟੀਮ ਵੱਲੋਂ ਨਿਰਧਾਰਤ ਖੇਤਰਾਂ ਦੀ ਪੂਰੀ ਜਾਂਚ ਕਰਕੇ ਜਨਤਕ ਸਥਾਨਾਂ ਨੂੰ ਕਬਜ਼ਾ-ਮੁਕਤ ਬਣਾਇਆ ਗਿਆ।ਕਬਜ਼ੇਦਾਰਾਂ ਨੂੰ ਭਵਿੱਖ ਵਿੱਚ ਮੁੜ ਕਬਜ਼ਾ ਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਮਾਨ ਜ਼ਬਤੀ ਅਤੇ ਜ਼ੁਰਮਾਨੇ ਸਮੇਤ ਸਖ਼ਤ ਕਾਰਵਾਈ ਜਾਰੀ ਰਹੇਗੀ।ਨਗਰ ਨਿਗਮ ਅਧਿਕਾਰੀਆਂ ਨੇ ਦੋਹਰਾਇਆ ਕਿ ਸ਼ਹਿਰ ਵਿੱਚ ਟ੍ਰੈਫ਼ਿਕ ਅਨੁਸ਼ਾਸਨ, ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸੁਧਰੇ ਸ਼ਹਿਰੀ ਵਾਤਾਵਰਣ ਲਈ ਅਜਿਹੀਆਂ ਮੁਹਿੰਮਾਂ ਨਿਰੰਤਰ ਤੌਰ ’ਤੇ ਚਲਾਈਆਂ ਜਾਣਗੀਆਂ।

Leave a Reply

Your email address will not be published. Required fields are marked *

Copyright © All rights reserved. | Newsphere by AF themes.