August 17, 2026

Justice News

ਅਵਾਮ ਦੀ ਆਵਾਜ਼

ਯੁਵਾ ਆਪਦਾ ਮਿੱਤਰ’ ਸਿਖਲਾਈ ਦਾ ਪੰਜਵਾਂ ਦਿਨ: NDRF ਦੀ ਟੀਮ ਵੱਲੋਂ ਬਚਾਅ ਕਾਰਜਾਂ ਦਾ ਪ੍ਰੈਕਟੀਕਲ ਅਭਿਆਸ; ਵਲੰਟੀਅਰਾਂ ਨੇ CBRN ਆਫ਼ਤਾਂ ਬਾਰੇ ਲਿਆ ਲੈਕਚਰ

ਲੁਧਿਆਣਾ
( ਜਸਟਿਸ ਨਿਊਜ਼  )
ਲੁਧਿਆਣਾ ਵਿਖੇ ਚੱਲ ਰਹੇ 7-ਰੋਜ਼ਾ ‘ਯੁਵਾ ਆਪਦਾ ਮਿੱਤਰ’ ਸਿਖਲਾਈ ਕੈਂਪ ਦੇ ਪੰਜਵੇਂ ਦਿਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਦੀ ਟੀਮ ਨੇ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ ਦੀਆਂ ਬਾਰੀਕੀਆਂ ਅਤੇ ਪ੍ਰੈਕਟੀਕਲ ਸਿਖਲਾਈ ਦਿੱਤੀ। ਇਹ ਟ੍ਰੇਨਿੰਗ MGSIPA ਵੱਲੋਂ ਕੋਰਸ ਡਾਇਰੈਕਟਰ ਪ੍ਰੋ. (ਡਾ.) ਜੋਗ ਸਿੰਘ ਭਾਟੀਆ ਦੀ ਨਿਗਰਾਨੀ ਹੇਠ ਕਰਵਾਈ ਜਾ ਰਹੀ ਹੈ।
ਇੰਸਪੈਕਟਰ ਆਸ਼ਿਤ ਦੀ ਅਗਵਾਈ ਹੇਠ NDRF ਦੀ ਬਟਾਲੀਅਨ, ਜਿਸ ਵਿੱਚ ਹਵਲਦਾਰ ਅਨਿਲ ਕੁਮਾਰ ਤੇ ਮਨੋਜ ਕਸ਼ਯਪ, ਕਾਂਸਟੇਬਲ ਅਨਿਲ, ਵਿਕਾਸ, ਰਾਕੇਸ਼, ਸੁਜੀਤ, ਸੁਨੀਲ, ਕਿਸ਼ੋਰ ਅਤੇ ਸੋਮਵੀਰ ਸ਼ਾਮਲ ਸਨ, ਨੇ ਵਲੰਟੀਅਰਾਂ ਨੂੰ ਕਿਸੇ ਵੀ ਕੁਦਰਤੀ ਜਾਂ ਗੈਰ-ਕੁਦਰਤੀ ਆਫ਼ਤ ਨਾਲ ਨਜਿੱਠਣ ਦੇ ਪ੍ਰੈਕਟੀਕਲ ਤਰੀਕੇ ਸਿਖਾਏ। ਉਨ੍ਹਾਂ ਨੇ ਅਧੁਨਿਕ ਯੰਤਰਾਂ ਦੀ ਵਰਤੋਂ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਗੁਰ ਸਾਂਝੇ ਕੀਤੇ।
ਇਸ ਦੌਰਾਨ ਪ੍ਰੋ. (ਡਾ.) ਜੋਗ ਸਿੰਘ ਭਾਟੀਆ (ਸੀਨੀਅਰ ਸਲਾਹਕਾਰ, MGSIPA) ਵੱਲੋਂ ਕੈਮੀਕਲ, ਬਾਇਓਲੋਜੀਕਲ, ਰੇਡੀਓਲੋਜੀਕਲ ਅਤੇ ਨਿਊਕਲੀਅਰ (CBRN) ਆਫ਼ਤਾਂ ਬਾਰੇ ਵਿਸ਼ੇਸ਼ ਲੈਕਚਰ ਦਿੱਤਾ ਗਿਆ। ਉਨ੍ਹਾਂ ਨੇ ਅਜਿਹੀਆਂ ਖ਼ਤਰਨਾਕ ਸਥਿਤੀਆਂ ਵਿੱਚ ਬਚਾਅ ਦੇ ਤਰੀਕਿਆਂ ਬਾਰੇ ਵਲੰਟੀਅਰਾਂ ਨੂੰ ਜਾਗਰੂਕ ਕੀਤਾ।ਇਸ ਮੌਕੇ MGSIPA ਦੇ ਇੰਸਟ੍ਰਕਟਰ ਹਰਕੀਰਤ ਸਿੰਘ ਅਰੋੜਾ (ਟ੍ਰੇਨਿੰਗ ਕੋਆਰਡੀਨੇਟਰ), ਮਨਜੋਤ ਕੌਰ, ਸੁਖਚੈਨ ਸਿੰਘ, ਕੋਮਲ, ਦੀਨਾਕਸ਼ੀ, ਪੂਜਾ, ਦਵਿੰਦਰ ਕੌਰ, ਜੌਹਨਸਨ, ਮਨਦੀਪ ਕੁਮਾਰ, ਰਣਜੀਤ ਸਿੰਘ ਭਾਟੀਆ ਅਤੇ ਸਲੋਨੀ ਸ਼ਰਮਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.