???????

ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ‘ਚ ਇੱਕ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ

ਬਰਨਾਲਾ

  ( ਜਸਟਿਸ ਨਿਊਜ਼ ):

 ਸੁਤੰਤਰਤਾ ਸੰਗਰਾਮੀ ਖਜ਼ਾਨ ਸਿੰਘ ਸਰਕਾਰੀ ਹਾਈ ਸਕੂਲ ਬਦਰਾ ਵਿਖੇ ਇੱਕ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਵੱਖ–ਵੱਖ ਈਵੈਂਟਾਂ ਵਿੱਚ ਜੇਤੂ ਰਹੇ ਖਿਡਾਰੀਆਂ ਦਾ ਸਨਮਾਨ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀਪੀਈ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ਦੌਰਾਨ ਦੌੜਾਂ, ਲੰਬੀ ਛਾਲ, ਗੋਲਾ ਸੁੱਟਣਾ ਅਤੇ ਰੱਸਾਕਸੀ ਸਮੇਤ ਹੋਰ ਵੀ ਮਨੋਰੰਜਕ ਖੇਡ ਕਿਰਿਆਵਾਂ ਦਾ ਆਯੋਜਨ ਕੀਤਾ ਗਿਆ। ਅੰਡਰ 12 ਸਾਲ ਦੇ ਲੰਬੀ ਛਾਲ (ਲੜਕੇ) ਵਿੱਚੋਂ ਅਰਸ਼ਦੀਪ ਸਿੰਘ ਤੇ ਭਰਤ ਸਿੰਘ ਨੇ ਪਹਿਲਾ, ਗੁਰਤੀਰਥ ਸਿੰਘ ਨੇ ਦੂਜਾ ਤੇ ਲਭਜੀਤ ਸਿੰਘ ਨੇ ਤੀਜਾ, ਲੰਬੀ ਛਾਲ (ਲੜਕੀਆਂ) ਵਿੱਚੋਂ ਸੁਮਨ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ ਤੇ ਜੋਤ ਕੌਰ ਨੇ ਤੀਜਾ, ਅੰਡਰ 14 ਸਾਲ ਦੇ ਗੋਲਾ ਸੁੱਟਣ (ਲੜਕੇ) ਵਿੱਚ ਅਜੈਵੀਰ ਸਿੰਘ ਨੇ ਪਹਿਲਾ, ਸੁਖਵੀਰ ਸਿੰਘ ਨੇ ਦੂਜਾ ਤੇ ਜਸ਼ਨਦੀਪ ਸਿੰਘ ਨੇ ਤੀਜਾ, ਲੜਕੀਆਂ ਵਿੱਚੋਂ ਕੋਮਲਦੀਪ ਕੌਰ ਤੇ ਅਮਨਪ੍ਰੀਤ ਕੌਰ ਨੇ ਪਹਿਲਾ, ਮਹਿਕਦੀਪ ਕੌਰ ਨੇ ਦੂਜਾ ਤੇ ਮੁਸਕਾਨ ਨੇ ਤੀਜਾ, ਅੰਡਰ 17 ਸਾਲ 100 ਮੀਟਰ ਦੌੜ (ਲੜਕੇ) ਵਿੱਚੋਂ ਲਖਵਿੰਦਰ ਸਿੰਘ ਨੇ ਪਹਿਲਾ, ਹੈਪੀ ਸਿੰਘ ਨੇ ਦੂਜਾ ਤੇ ਜਸਕਰਨ ਸਿੰਘ ਨੇ ਤੀਜਾ, ਜਦਕਿ ਲੜਕੀਆਂ ਦੇ 100 ਮੀਟਰ ਦੌੜ ਵਿੱਚੋਂ ਕਮਲਜੋਤ ਕੌਰ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ ਤੇ ਹਰਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਰੱਸਾਕਸੀ ਦੇ ਰੌਚਕ ਮੁਕਾਬਲੇ ਵਿੱਚ ਅੰਡਰ 17 ਸਾਲ (ਲੜਕੇ ਅਤੇ ਲੜਕੀਆਂ) ਵਿੱਚੋਂ ਸਾਹਿਬਜਾਦਾ ਅਜੀਤ ਸਿੰਘ ਹਾਊਸ ਤੇ ਸਾਹਿਬਜਾਦਾ ਜੁਝਾਰ ਸਿੰਘ ਹਾਊਸ ਅਤੇ ਅੰਡਰ 14 ਸਾਲ (ਲੜਕੇ ਤੇ ਲੜਕੀਆਂ) ਵਿੱਚੋਂ ਸਾਹਿਬਜਾਦਾ ਫਤਿਹ ਸਿੰਘ ਹਾਊਸ ਤੇ ਜੋਰਾਵਰ ਸਿੰਘ ਹਾਊਸ ਨੇ ਕ੍ਰਮਵਾਰ ਪਹਿਲ ਤੇ ਦੂਜਾ ਸਥਾਨ ਹਾਸਲ ਕੀਤਾ ਹੈ। ਜੇਤੂ ਵਿਦਿਆਰਥੀਆਂ ਦਾ ਮੈਡਲ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਜਸਵਿੰਦਰ ਕੌਰ, ਡੀਪੀਈ ਹਰਜੀਤ ਸਿੰਘ ਜੋਗਾ, ਕੁਲਵਿੰਦਰ ਸਿੰਘ ਅਤੇ ਕੁਲਵੰਤ ਸਿੰਘ ਸਮੇਤ ਸਮੂਹ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link 1xbet 1xbet az 1xbet azerbaycan hi88 188bet 777PUB mega888 1xbet 1xbet plinko Tigrinho Interwin