67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕ੍ਰਿਕੇਟ ਅੰਡਰ 14 ਸਾਲ (ਲੜਕੇ)

ਬਰਨਾਲਾ, – ਟਰਾਈਡੈਂਟ ਗਰੱਪ ਅਤੇ ਆਰੀਆ ਭੱਟ ਕੈਂਪਸ ਵਿੱਚ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕ੍ਰਿਕੇਟ ਅੰਡਰ 14 ਸਾਲ (ਲੜਕੇ) ਵਿੱਚ ਅੱਜ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਅੱਜ ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ ਅਤੇ ਜਿਲ੍ਹਾ ਕ੍ਰਿਕੇਟ ਐਸੋਸ਼ੀਏਸ਼ਨ ਬਰਨਾਲਾ ਦੇ ਸਕੱਤਰ ਰੁਪਿੰਦਰ ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਡੀ.ਐਮ. ਸਪੋਰਟਸ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਸਮਸ਼ੇਰ ਸਿੰਘ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਅੱਜ ਹੋਏ ਪ੍ਰੀਕੁਆਰਟਰ ਫਾਈਨਲ ਮੈਚਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਨੇ ਫਿਰੋਜ਼ਪੁਰ ਨੂੰ 47 ਦੌੜਾਂ ਨਾਲ ਹਰਾਇਆ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ‘ਤੇ 94 ਦੌੜਾਂ ਬਣਾਈਆਂ ਸਨ ਜਦਕਿ ਫਿਰੋਜ਼ਪੁਰ ਦੀ ਟੀਮ 47 ਦੌੜਾਂ ‘ਤੇ ਸਿਮਟ ਗਈ। ਅੰਮ੍ਰਿਤਸਰ ਵੱਲੋਂ ਸੁਖਮਨ ਸਹੋਤਾ ਨੇ 4 ਵਿਕਟਾਂ ਲਈਆਂ ਅਤੇ ਅਦਿਤਯ ਭਗਤ ਨੇ 54 ਦੌੜਾਂ ਬਣਾਈਆਂ। ਤਰਨਤਾਰਨ ਤੇ ਰੂਪਨਗਰ ਵਿਚਕਾਰ ਹੋਏ ਮੈਚ ਵਿੱਚੋਂ ਰੂਪਨਗਰ ਦੀ ਟੀਮ 10 ਵਿਕਟਾਂ ਨਾਲ ਜੇਤੂ ਰਹੀ। ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਵਿਚਕਾਰ ਹੋਏ ਮੈਚ ਵਿੱਚੋਂ ਪਟਿਆਲਾ ਦੀ ਟੀਮ 8 ਵਿਕਟਾਂ ਨਾਲ ਜੇਤੂ ਰਹੀ। ਮਾਨਸਾ ਅਤੇ ਲੁਧਿਆਣਾ ਵਿਚਕਾਰ ਹੋਏ ਮੈਚ ਵਿੱਚੋਂ ਮਾਨਸਾ ਦੀ ਟੀਮ 14 ਦੌੜਾਂ ਨਾਲ ਜੇਤੂ ਰਹੀ। ਮਾਨਸਾ ਵੱਲੋਂ ਅਰਜਨ ਨੇ 35  ਦੌੜਾਂ ਬਣਾਈਆਂ। ਸ਼ਹੀਦ ਭਗਤ ਸਿੰਘ ਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚਕਾਰ ਹੋਏ ਮੈਚ ਵਿੱਚੋਂ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ 10 ਵਿਕਟਾਂ ਨਾਲ ਜੇਤੂ ਰਹੀ। ਬਠਿੰਡਾ ਤੇ ਜਲੰਧਰ ਵਿਚਕਾਰ ਹੋਏ ਮੈਚ ਵਿੱਚੋਂ ਜਲੰਧਰ ਦੀ ਟੀਮ 8 ਵਿਕਟਾਂ ਨਾਲ ਜੇਤੂ ਰਹੀ। ਬਠਿੰਡਾ ਦੇ ਰੁਦਰਾਂਸ਼ ਨੇ 35 ਦੌੜਾਂ ਬਣਾਈਆਂ। ਹੁਸ਼ਿਆਰਪੁਰ ਤੇ ਮਾਲੇਰਕੋਟਲਾ ਦਰਮਿਆਨ ਹੋਏ ਮੈਚ ਵਿੱਚੋਂ ਮਾਲੇਰਕੋਟਲਾ 10 ਵਿਕਟਾਂ ਨਾਲ ਜੇਤੂ ਰਿਹਾ। ਮਾਲੇਰਕੋਟਲਾ ਦੇ ਬੱਲੇਬਾਜ ਸੁਖਜੋਤ ਸਿੰਘ ਚਹਿਲ ਨੇ 30 ਦੌੜਾਂ ਦਾ ਯੋਗਦਾਨ ਪਾਇਆ। ਇਸ ਮੌਕੇ ਹੈਡ ਮਾਸਟਰ ਜਸਵਿੰਦਰ ਸਿੰਘ, ਤਰਪਿੰਦਰ ਸਿੰਘ, ਪੁਸ਼ਪਦੀਪ, ਜਗਦੀਪ ਸਿੰਘ, ਸੁਰਜੀਤ ਸਿੰਘ, ਸੰਦੀਪ ਸਿੰਘ, ਰੋਹਤਾਸ਼ ਸ਼ਰਮਾ, ਦਿਨੇਸ਼ ਕੁਮਾਰ, ਅਮਨ ਸ਼ਰਮਾ, ਸੁਖਦੀਪ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ, ਲਵਲੀਨ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਸੁਰਜੀਤ ਕੌਰ, ਬਲਜਿੰਦਰ ਕੌਰ, ਸਵਰਨ ਕੌਰ, ਧਰਮਪਾਲ, ਅਮਨ ਸ਼ਰਮਾ, ਅਮਿਤ ਗੋਇਲ, ਪਰਮਜੀਤ ਕੌਰ, ਜਸਪਿੰਦਰ ਕੌਰ, ਅਮਨਦੀਪ ਕੌਰ, ਰਾਜਵਿੰਦਰ ਕੌਰ, ਰਵਿੰਦਰ ਕੌਰ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਟੀਮ ਇੰਚਾਰਜ, ਕੋਚ, ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin