ਅਜੇਪਾਲ ਸਿੰਘ ਮੀਰਾਕੋਟ ਪੀ.ਏ.ਸੀ. ਕਮੇਟੀ ਦੇ ਨਵ ਨਿਯੁਕਤ ਮੈਂਬਰ ਨਿਯੁਕਤ
ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ 25 ਮੈਂਬਰੀ ਕਮੇਟੀ ਪੀ.ਏ.ਸੀ. ਦਾ ਐਲਾਨ ਕੀਤਾ ਗਿਆ।
ਜਿਸ ਵਿੱਚ ਮਾਂਝੇ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਵਿਧਾਇਕ, ਪਾਰਟੀ ਜੱਥੇਬੰਦਕ ਸਕੱਤਰ ਅਜੇਪਾਲ ਸਿੰਘ ਮੀਰਾਂਕੋਟ ਨੂੰ ਪੀ.ਏ.ਸੀ. ਕਮੇਟੀ ਦਾ ਨਵ-ਨਿਯੁਕਤ ਮੈਂਬਰ ਬਨਾਉਣ ਤੇ ਅੰਮ੍ਰਿਤਸਰ ਮੁੱਖ ਦਫ਼ਤਰ ਸ਼੍ਰੋਮਣੀ ਅਕਾਲੀ ਦਲ ਵਿੱਚ ਵਿਸੇਸ਼ ਤੌਰ ਤੇ ਮਧੂਪਾਲ ਸਿੰਘ ਗੋਗਾ ਵਰਕਿੰਗ ਕਮੇਟੀ ਮੈਂਬਰ ਅਤੇ ਪ੍ਰਧਾਨ ਮਨਿੰਦਰ ਸਿੰਘ ਧੁੰਨਾ ਅਤੇ ਸਮੂਹ ਅਕਾਲੀ ਜੱਥੇ ਨੂੰ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਸਿੰਘ ਮੈਂਬਰ ਵਰਕਿੰਗ ਕਮੇਟੀ, ਜਰਨਲ ਸਕੱਤਰ ਸ਼ਹਿਰੀ ਕਵਲਜੀਤ ਸਿੰਘ, ਐਸਡੀਓ ਹਰਜੀਤ ਸਿੰਘ, ਦਵਿੰਦਰ ਸਿੰਘ ਗਰਚਾ, ਜਪਿੰਦਰ ਸਿੰਘ, ਭੁਪਿੰਦਰ ਸਿੰਘ ਰਣਜੀਤ ਸਿੰਘ ਤਲਵੰਡੀ, ਰਾਜਿੰਦਰ ਸਿੰਘ, ਕਰਨਦੀਪ ਸਿੰਘ ਅਤੇ ਬਹੁਤ ਸਾਰੇ ਵਰਕਰ ਹਾਜ਼ਰ ਸਨ।