ਰਾਕੇਸ਼ ਨਈਅਰ ਚੋਹਲਾ
ਤਰਨਤਾਰਨ
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਤੰਤਰ ਦਾ ਸ਼ਰੇਆਮ ਕਤਲ ਕਰਕੇ ਭਾਜਪਾ ਉਮੀਦਵਾਰਾਂ ਦੀਆਂ ਫਾਇਲਾਂ ਪੁਲਸ ਅਤੇ ਸਿਵਲ ਪ੍ਰਸਾਸ਼ਨ ਦੀ ਹਾਜਰੀ ਵਿੱਚ ਖੋਹ ਕੇ ਪਾੜੀਆਂ ਜਿਸ ਦਾ ਪੂਰਾ ਹਿਸਾਬ ਮਾਣਯੋਗ ਹਾਈਕੋਰਟ ਵਿੱਚ ‘ਆਪ’ ਸਰਕਾਰ ਅਤੇ ਸੰਬੰਧਤ ਪ੍ਰਸਾਸ਼ਨ ਕੋਲੋਂ ਲਿਆ ਜਾਵੇਗਾ।ਇਹ ਸ਼ਬਦ ਸਾਬਕਾ ਪੰਜਾਬ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਵੱਲੋਂ ਤਰਨਤਾਰਨ ਭਾਜਪਾ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪ੍ਰਗਟ ਕੀਤੇ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪ੍ਰਦੇਸ਼ ਪ੍ਰਵਕਤ ਤੇ ਸਹਿ ਪ੍ਰਭਾਰੀ ਨਰੇਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ,ਜ਼ਿਲ੍ਹੇ ਦੇ ਮਹਾਂ ਮੰਤਰੀ,ਉੱਪ ਪ੍ਰਧਾਨ,ਸਰਕਲ ਪ੍ਰਧਾਨ ਅਤੇ ਹੋਰ ਪ੍ਰਮੁੱਖ ਆਗੂ ਸਾਹਿਬਾਨ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।ਇਸ ਮੌਕੇ ‘ਤੇ ਉਨਾਂ ਕਿਹਾ ਕਿ ਹਾਲ ਹੀ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ‘ਤੇ ਧਾਂਦਲੀ ਕੀਤੀ ਗਈ ਅਤੇ ਸ਼ਰੇਆਮ ਪ੍ਰਸਾਸ਼ਨ ਦੀ ਹਾਜਰੀ ਵਿੱਚ ਬਦਮਾਸ਼ੀ ਕਰਦਿਆਂ ਉਮੀਦਵਾਰਾਂ ਦੀਆਂ ਫਾਇਲਾ ਖੋਹ ਕੇ ਸਾਬਤ ਕਰ ਦਿੱਤਾ ਕਿ ਇਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹੋਣ ਵਾਲੀ ਸੀ ਜੋ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਲੀਡਰਸ਼ਿਪ ਵੱਲੋਂ ਹਜਮ ਨਹੀਂ ਸੀ ਹੋ ਰਹੀ।ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਵਧ ਰਹੀ ਹਰਮਨ ਪਿਆਰਤਾ ਤੋਂ ਬੁਖਲਾਹਟ ਵਿੱਚ ਆ ਕੇ ‘ਆਪ’ ਦੇ ਗੁੰਡਾ ਅਨਸਰਾਂ ਅਤੇ ਤਰਨਤਾਰਨ ਦੇ ‘ਆਪ’ ਵਿਧਾਇਕ ਵੱਲੋਂ ਨਾਮਜਦਗੀ ਪੱਤਰ ਦਾਖਲ ਹੋਣ ਤੋਂ ਵੱਡੀ ਰੁਕਾਵਟ ਪਾਉਦਿਆਂ ਆਖਰੀ ਮਿਤੀ 4 ਦਸੰਬਰ ਵਾਲੇ ਦਿਨ ਜ਼ਿਲ੍ਹਾ ਪ੍ਰੀਸ਼ਦ ਨਾਮਜਦਗੀ ਕੇਂਦਰ ਵਿੱਚ ਦਾਖਲ ਹੋ ਕੇ ਗੁੰਡਾਗਰਦੀ ਕਰਦਿਆਂ ਫਾਇਲਾਂ ਖੋਹ ਕੇ ਪਾੜ ਦੇਣੀਆਂ ਆਪ ਸਰਕਾਰ ਦੀ ਵੱਡੀ ਹਾਰ ਦਾ ਸਬੂਤ ਸੀ।
ਇਸ ਮੌਕੇ ਵਿਸੇਸ਼ ਤੌਰ ‘ਤੇ ਮੌਜੂਦ ਪ੍ਰਦੇਸ਼ ਪ੍ਰਵਕਤ ਤੇ ਜ਼ਿਲ੍ਹਾ ਸਹਿ ਪ੍ਰਭਾਰੀ ਨਰੇਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਗੈਰ ਸੰਵਿਧਾਨਿਕ ਤਰੀਕੇ ਨਾਲ ਰੱਦ ਕਰਨਾ ਵੀ ‘ਆਪ’ ਸਰਕਾਰ ਦਾ ਵੱਡਾ ਫੇਲੀਅਰ ਹਨ,ਕਿਉਂਕਿ ‘ਆਪ’ ਸਰਕਾਰ ਦਿੱਲੀ ਦੇ ਮੰਤਰੀ ਮੁਨੀਸ਼ ਸਿਸ਼ੋਦੀਆਂ ਦੇ ਕਹਿਣ ਅਨੁਸਾਰ ਚੱਲ ਰਹੀ ਹੈ ਕਿਉਂਕਿ ਸਿਸੋਦੀਆਂ ਨੇ ਕਿਹਾ ਸੀ ਕਿ ਪੰਜਾਬ ਅੰਦਰ ਤਾਕਤ ਲੈਣ ਲਈ ਸਾਮ,ਦਾਮ ਦੰਡ ਭੇਦ,ਕੁੱਟ ਮਾਰ,ਬਦਮਾਸ਼ੀ, ਝੂਠ ਜੋ ਵੀ ਕਰਨਾ ਪਵੇ ਰਾਜਨੀਤੀ ਵਿੱਚ ਸਭ ਕੁਝ ਕਰਕੇ ਤਾਕਤ ਲੈਣੀ ਹੈ ਸੋ ਇਨਾਂ ਲੋਕਾਂ ਦੀ ਮਾਨਸਿਕਤ ਪੰਜਾਬ ਨੂੰ ਵੱਡੀ ਤਬਾਹੀ ਵੱਲ ਲੈ ਕੇ ਜਾਣ ਦੀ ਹੈ ਪ੍ਰੰਤੂ ਪੰਜਾਬ ਦੇ ਲੋਕ ਇਨਾਂ ਦੀਆਂ ਲੂੰਬੜਚਾਲਾਂ ਨੂੰ ਸਮਝ ਚੁੱਕੇ ਹਨ ਅਤੇ 2027 ਦੀਆਂ ਚੋਣਾਂ ਦੀ ਉਡੀਕ ਵਿੱਚ ਹਨ ਕਿ ਕਦੋਂ ਵੋਟ ਦੀ ਤਾਕਤ ਨਾਲ ‘ਆਪ’ ਸਰਕਾਰ ਦਾ ਤੀਲਾ ਤੀਲਾ ਕਰ ਸਕਣ। ਇਸ ਮੌਕੇ ‘ਤੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪਹੁੰਚੀ ਸਮੁੱਚੀ ਭਾਜਪਾ ਲੀਡਰਸ਼ਿਪ ਦਾ ਸਵਾਗਤ ਕਰਦਿਆਂ ਸਾਰੇ ਹੀ ਪਾਰਟੀ ਆਗੂ ਸਾਹਿਬਾਨਾਂ ਅਤੇ ਉਮੀਦਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੂਰਾ ਡਟ ਕੇ ਆਮ ਆਦਮੀ ਪਾਰਟੀ ਸਰਕਾਰ ਦੀ ਗੂੰਡਾਗਰਦੀ ਦੇ ਬਾਵਜੂਦ ਵੀ ਆਪਣੇ ਨਾਮਜਦਗੀ ਪੱਤਰ ਭਰੇ ਅਤੇ ਦਾਖਲ ਵੀ ਕਰਵਾਏ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਨਾਲ ਸੰਬੰਧਤ ਉਮੀਦਵਾਰਾਂ ਨੂੰ ਹੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਆਸਾਨੀ ਨਾਲ ਐਂਟਰੀ ਦਿੱਤੀ ਗਈ।ਸਿਸਟਮ ਨੂੰ ਪੂਰੀ ਤਰਾਂ ਨਾਲ ਹਾਈਜੈੱਕ ਕੀਤਾ ਗਿਆ।ਲੋਕਤੰਤਰ ਦਾ ਕਤਲ ਕਰਦਿਆਂ ਨਾਮਜਦਗੀ ਪੱਤਰ ਪਾੜਣ ਨਾਲ ਭਾਜਪਾ ਵਰਕਰਾਂ ਅਤੇ ਉਮੀਦਵਾਰਾਂ ਦੇ ਹੌਂਸਲੇ ਪਸਤ ਹੋਣ ਵਾਲੇ ਨਹੀਂ ਹਨ ਜਿੱਥੋਂ ਤੱਕ ਹੋ ਸਕਿਆਂ ਇੱਕ ਇੱਕ ਪਾਰਟੀ ਆਗੂ ਅਤੇ ਉਮੀਦਵਾਰ ਦੇ ਹੱਕ ਵਿੱਚ ਡਟ ਕੇ ਰਾਜਨੀਤੀ ਵਿੱਚ ਸਮੇਂ ਸਮੇਂ ਤੇ ਲੜਾਈ ਲੜੀ ਜਾਵੇਗੀ।
Leave a Reply