ਬਠਿੰਡਾ
(ਡਾ.ਸੰਦੀਪਘੰਡ):
ਬਠਿੰਡਾ ਵਿੱਚ ਹੋ ਰਹੇ ਮੇਲਾ ਜਾਗਦੇ ਜੰਗਨੂਆ ਦੌਰਾਨ ਕਰਵਾਏ ਗਏ ਕਵੀ ਦਰਬਾਰ ਵਿੱਚ ਡਾ. ਸੰਦੀਪ ਘੰਡ ਵੱਲੋਂ ਮਾਨਸਿਕ ਤਣਾਅ ਤੇ ਚਿੰਤਾ ਰਹਿਤ ਜ਼ਿੰਦਗੀ ਬਾਰੇ ਲਿਖੀ ਨਵੀਂ ਕਿਤਾਬ ਦਾ ਮੇਲੇ ਦੇ ਸਮੂਹ ਪ੍ਰਬੰਧਕਾਂ ਅਤੇ ਕਵੀਆਂ ਵੱਲੋਂ ਲੋਕ–ਅਰਪਣ ਕੀਤਾ ਗਿਆ। ਮੇਲੇ ਦੇ ਪ੍ਰਬੰਧਕਾਂ ਰਣਬੀਰ ਸਿੰਘ ਬਰਾੜ ਐਡਵੋਕੇਟ ਸੁਖਵਿੰਦਰ ਸਿੰਘ ਸੁਖਾ ਜਿਲਾ ਮੈਨੇਜਰ ਅਜੀਵਕਾ ਮਿਸ਼ਨ ਅਤੇ ਜਗਤਾਰ ਅਣਜਾਣ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਕਾਰਨ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਮਾਨਸਿਕ ਤਣਾਅ ਜਾਂ ਚਿੰਤਾ ਦਾ ਸ਼ਿਕਾਰ ਹੈ। ਇਸ ਪ੍ਰਸੰਗ ਵਿੱਚ ਡਾ. ਸੰਦੀਪ ਘੰਡ ਵੱਲੋਂ ਲਿਖੀ ਇਹ ਕਿਤਾਬ ਲੋਕਾਂ ਨੂੰ ਤਣਾਅ ਤੋਂ ਮੁਕਤ ਕਰਨ ਅਤੇ ਸਕਾਰਾਤਮਕ ਜੀਵਨ ਦੀ ਪ੍ਰੇਰਣਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਕਵੀ ਦਰਬਾਰ ਵਿੱਚ ਸ਼ਾਮਲ ਕਵੀਆਂ ਸੁਰਿੰਦਰ ਪ੍ਰੀਤ ਘਣੀਆ ਅਤੇ ਬਲਵੰਤ ਭਾਟੀਆ,ਜਗਸੀਰ ਜੀਦਾ,ਪ੍ਰਭਜੋਤ ਗੁਰਪ੍ਰੀਤ ਸਿੰਘ ਪ੍ਰੀਤ ਕੈਥ ਨੇ ਵੀ ਡਾ. ਘੰਡ ਦੀ ਕਿਤਾਬ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਮਨੁੱਖ ਵਿੱਚ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ ਅਤੇ ਉਹ ਅੰਦਰੂਨੀ ਤੌਰ ‘ਤੇ ਮਜ਼ਬੂਤ ਬਣਦਾ ਹੈ।
ਇਸ ਮੌਕੇ ਡਾ. ਸੰਦੀਪ ਘੰਡ ਨੇ ਦੱਸਿਆ ਕਿ ਇਹ ਉਹਨਾਂ ਵੱਲੋਂ ਲਿਖੀ ਚੌਥੀ ਕਿਤਾਬ ਹੈ। ਇਸ ਤੋਂ ਪਹਿਲਾਂ ਉਹਨਾਂ ਦੀਆਂ ਕਿਤਾਬਾਂ ‘ਕਨੇਡਾ ਸਫਰਨਾਮਾ’, ‘ਜਿੰਦਗੀ ਜਿਉਣ ਦਾ ਤਰੀਕਾ’ ਅਤੇ ਹੋਰ ਰਚਨਾਵਾਂ ਪਾਠਕਾਂ ਵੱਲੋਂ ਕਾਫ਼ੀ ਪਸੰਦ ਕੀਤੀਆਂ ਗਈਆਂ ਹਨ। ਉਹਨਾਂ ਨੇ ਆਸ ਜਤਾਈ ਕਿ ਜਿਸ ਤਰ੍ਹਾਂ ਪਹਿਲਾਂ ਦੀਆਂ ਕਿਤਾਬਾਂ ਨੂੰ ਪਾਠਕਾਂ ਨੇ ਬਹੁਤ ਪਿਆਰ ਦਿੱਤਾ ਹੈ, ਉਸੇ ਤਰਾਂ ਇਹ ਨਵੀਂ ਕਿਤਾਬ ਵੀ ਪਾਠਕਾਂ ਦੀ ਕਸੌਟੀ ਤੇ ਖਰਾ ਉਤਰੇਗੀ।
ਇਸ ਮੋਕੇ ਮੇਲੇ ਦੇ ਆਯੋਜਨ ਕਰਤਾ ਹਰਵਿੰਦਰ ਬਰਾੜ,ਹਰਜਿੰਦਰ ਸਿੰਘ ਹਰਮਿਲਾਪ ਗਰੇਵਾਲ,ਗੁਰਨੇਬ ਸਾਜਣ,ਬਲਵਿੰਦਰ ਧਾਲੀਵਾਲ ਅਤੇ ਸਭਿਆਚਾਰਕ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।
Leave a Reply