August 17, 2026

Justice News

ਅਵਾਮ ਦੀ ਆਵਾਜ਼

ਪੰਜਾਬੀ ਹਿੰਦੂ ਗਰੁੱਪ ਦੇ ਵਫ਼ਦ ਨੇ ਡੀਜੀਪੀ ਏ ਐਸ ਰਾਏ ਨਾਲ ਕੀਤੀ ਮੁਲਾਕਾਤ–ਪੰਜਾਬ ਵਿੱਚ ਅਣਪਛਾਤੇ ਲੋਕਾਂ ਦੀ ਤਸਦੀਕ ਲਈ ਵਿਆਪਕ ਮੰਗ ਪੱਤਰ ਸੌਂਪਿਆ

ਫਗਵਾੜਾ

(ਸ਼ਿਵ ਕੌੜਾ)

ਪੰਜਾਬੀ ਹਿੰਦੂ ਗਰੁੱਪ (ਹਿੰਦੂ ਵੈਲਫੇਅਰ ਬੋਰਡ) ਦੇ ਚੇਅਰਪਰਸਨ, ਮਹੰਤ ਰਵੀ ਕਾਂਤ ਮੁਨੀ ਦੀ ਅਗੁਵਾਈ ਹੇਠ ਇੱਕ ਉੱਚ ਪੱਧਰੀ ਵਫ਼ਦ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਏ ਐਸ ਰਾਏ ਆਈ.ਪੀ.ਐਸ ਨਾਲ ਮੁਲਾਕਾਤ ਕੀਤੀ ਵਫ਼ਦ ਨੇ ਸੂਬੇ ਵਿੱਚ ਅਣਪਛਾਤੇ ਵਸਨੀਕਾਂ,ਪ੍ਰਵਾਸੀ ਕਾਮਿਆਂ ਅਤੇ ਸ਼ੱਕੀ ਵਿਦੇਸ਼ੀ ਘੁਸਪੈਠੀਆਂ ਦੀ ਇੱਕ ਵੱਡੇ ਪੱਧਰ ‘ਤੇ ਅਤੇ ਸਮਾਂਬੱਧ ਤਸਦੀਕ (ਵੈਰੀਫਿਕੇਸ਼ਨ) ਡਰਾਈਵ ਸ਼ੁਰੂ ਕਰਨ ਦੀ ਅਤਿ ਲੋੜ ਨੂੰ ਉਜਾਗਰ ਕਰਦਾ ਇੱਕ ਵਿਸਥਾਰਪੂਰਵਕ ਮੈਮੋਰੈਂਡਮ ਪੇਸ਼ ਕੀਤਾ ਗਰੁੱਪ ਦੇ ਜਲੰਧਰ ਜ਼ੋਨਲ ਇੰਚਾਰਜ ਰਮਨ ਨੇਹਰਾ ਨੇ ਦੱਸਿਆ ਕਿ ਮੈਮੋਰੈਂਡਮ ਵਿੱਚ ਸਪਸ਼ਟ ਤੌਰ ‘ਤੇ ਦੱਸਿਆ ਗਿਆ ਹੈ ਕਿ ਪੰਜਾਬ ਇੱਕ ਸੰਵੇਦਨਸ਼ੀਲ ਸਰਹੱਦੀ ਸੂਬਾ ਹੋਣ ਕਰਕੇ, ਜਿੱਥੇ ਅੱਤਵਾਦ ਅਤੇ ਅਸਥਿਰਤਾ ਦੀਆਂ ਚੁਣੌਤੀਆਂ ਰਹੀਆਂ ਹਨ, ਉੱਥੇ ਹੁਣ ਸੁਰੱਖਿਆ ਨੂੰ ਲੈ ਕੇ ਵੱਧ ਰਹੇ ਖ਼ਤਰੇ ਹਨ ਵਫ਼ਦ ਨੇ ਡਕੈਤੀ, ਲੁੱਟ-ਖੋਹ, ਜਬਰ-ਵਸੂਲੀ, ਗਊ-ਹੱਤਿਆ,ਗਾਂ-ਤਸਕਰੀ ਦੀਆਂ ਘਟਨਾਵਾਂ,ਧਾਰਮਿਕ ਤਣਾਅ, ਜਬਰਨ ਧਰਮ ਪਰਿਵਰਤਨ ਅਤੇ ਮਹਿਲਾਵਾਂ ਵਿਰੁੱਧ ਅਪਰਾਧਾਂ ਵਿੱਚ ਤੇਜ਼ੀ ਨਾਲ ਹੋਏ ਵਾਧੇ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਮੁੱਖ ਦਲੀਲ ਇਹ ਪੇਸ਼ ਕੀਤੀ ਗਈ ਕਿ ਇਹਨਾਂ ਅਪਰਾਧਾਂ ਵਿੱਚੋਂ ਬਹੁਤ ਸਾਰੇ ਅਜਿਹੇ ਲੋਕਾਂ ਦੁਆਰਾ ਕੀਤੇ ਜਾ ਰਹੇ ਹਨ ਜੋ ਬਿਨਾਂ ਕਿਸੇ ਪਛਾਣ,ਰਜਿਸਟ੍ਰੇਸ਼ਨ ਜਾਂ ਪ੍ਰਸ਼ਾਸਨਿਕ ਜਾਂਚ ਦੇ ਪੰਜਾਬ ਵਿੱਚ ਦਾਖਲ ਹੋਏ ਹਨ[

ਉਹਨਾਂ ਕਿਹਾ ਕਿ ਖਾਸ ਤੌਰ ‘ਤੇ ਅਣਪਛਾਤੇ ਬਾਹਰੀ ਤੱਤਾਂ ਦੁਆਰਾ ਕੀਤੀਆਂ ਜਾ ਰਹੀਆਂ ਸ਼ੱਕੀ ਗਤੀਵਿਧੀਆਂ ਦਾ ਜ਼ਿਕਰ ਕੀਤਾ ਗਿਆ, ਜਿਨ੍ਹਾਂ ਵਿੱਚ ਜਾਅਲੀ ਦਸਤਾਵੇਜ਼ (ਆਧਾਰ,ਪੈਨ,ਵੋਟਰ ਕਾਰਡ ਆਦਿ) ਤਿਆਰ ਕਰਵਾਉਣਾ, ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਨਾਜਾਇਜ਼ ਧਾਰਮਿਕ ਢਾਂਚੇ ਖੜ੍ਹੇ ਕਰਨਾ, ਕੁਝ ਖਾਸ ਥਾਵਾਂ ‘ਤੇ ਵੱਡੀ ਗਿਣਤੀ ਵਿੱਚ ਸ਼ੱਕੀ ਹਫ਼ਤਾਵਾਰੀ ਇਕੱਠ ਕਰਨਾ ਅਤੇ ਸੂਬੇ ਦੀ ਜਨਸੰਖਿਆ (ਡੇਮੋਗ੍ਰਾਫੀ) ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ,ਹਾਈਵੇਅ ਅਤੇ ਰੇਲਵੇ ਲਾਈਨਾਂ ਦੇ ਨੇੜੇ ਗੈਰ-ਕਾਨੂੰਨੀ ਝੁੱਗੀਆਂ, ਸ਼ੱਕੀ ਵਿਦੇਸ਼ੀ ਫੰਡਿੰਗ, ਅਤੇ ਹਵਾਲਾ ਜਾਂ ਕਾਲੇ ਧਨ ਦੀ ਵਰਤੋਂ ਨਾਲ ਜਾਇਦਾਦਾਂ ਦੀ ਖਰੀਦੋ-ਫਰੋਖਤ ਜਿਹੇ ਮਾਮਲਿਆਂ ‘ਤੇ ਵੀ ਚਾਨਣਾ ਪਾਇਆ ਗਿਆ ਉਹਨਾਂ ਕਿਹਾ ਕਿ ਇਨ੍ਹਾਂ ਖਤਰਿਆਂ ਨੂੰ ਰੋਕਣ ਲਈ, ਵਫ਼ਦ ਨੇ ‘ਫੌਰੀਨਰਜ਼ ਐਕਟ, 1946’, ‘ਸਿਟੀਜ਼ਨਸ਼ਿਪ ਐਕਟ, 1955’, ਅਤੇ ਸੰਵਿਧਾਨ ਦੀਆਂ ਧਾਰਾਵਾਂ 5-11, 19, ਅਤੇ 355 ਸਮੇਤ ਵੱਖ-ਵੱਖ ਕਾਨੂੰਨਾਂ ਤਹਿਤ ਪੁਲਿਸ ਦੀਆਂ ਮੌਜੂਦਾ ਸੰਵਿਧਾਨਕ ਅਤੇ ਕਾਨੂੰਨੀ ਸ਼ਕਤੀਆਂ ਦਾ ਹਵਾਲਾ ਦਿੱਤਾ। ਉਹਨਾਂ ਨੇ ਜ਼ੋਰ ਦਿੱਤਾ ਕਿ ਨਾਗਰਿਕਤਾ ਸਾਬਤ ਕਰਨ ਵਿੱਚ ਅਸਫਲ ਰਹਿਣ ਵਾਲੇ ਲੋਕਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡੀਜੀਪੀ ਏ ਐਸ ਰਾਏ ਨੇ ਵਫ਼ਦ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮੈਮੋਰੈਂਡਮ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਸਮੂਹ ਨੂੰ ਭਰੋਸਾ ਦਿਵਾਇਆ ਕਿ ਉਠਾਏ ਗਏ ਸਾਰੇ ਮੁੱਦਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਸੂਬੇ ਵਿੱਚ ਅਣਪਛਾਤੇ ਵਿਅਕਤੀਆਂ ਅਤੇ ਸ਼ੱਕੀ ਇਕੱਠਾਂ ਦੀ ਤਸਦੀਕ ਲਈ ਤੁਰੰਤ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਵਫ਼ਦ ਵਿੱਚ ਚੇਤਨ ਦੇਵ ਜੋਗੀ,ਜੈਵਰਧਨ ਸੰਗਰੂਰ,ਸਤਪਾਲ ਸ਼ਰਮਾ ਰਾਮਪੁਰਾ,ਵਿਕਰਮਜੀਤ ਗੁਰਦਾਸਪੁਰ, ਪੰਕਜ ਸ਼ਰਮਾ ਰੋਪੜ, ਪਵਨ ਸ਼ਰਮਾ ਲੁਧਿਆਣਾ, ਰਿੰਕੂ ਦੇਵਾ ਫਿਰੋਜ਼ਪੁਰ, ਅਰਵਿੰਦ ਧੰਮਾ ਪਟਿਆਲਾ, ਰਮਨ ਨਹਿਰਾ ਫਗਵਾੜਾ, ਇੰਦਰਪਾਲ ਗੋਲਡੀ ਰਾਏਕੋਟ, ਸੰਜੀਵ ਅਬਰੋਲ ਐਡਵੋਕੇਟ ਫਤਹਿਗੜ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.