ਰਾਏਕੋਟ
ਗੁਰਭਿੰਦਰ ਗੁਰੀ
ਸੀ ਪੀ ਆਈ ਐਮ ਦੀ ਤਹਿਸੀਲ ਰਾਏਕੋਟ ਦੀ ਮੀਟਿੰਗ ਪਾਰਟੀ ਦਫਤਰ ਵਿਖੇ ਕੀਤੀ ਗਈ। ਜਿਸ ਵਿੱਚ 7 ਦਸੰਬਰ ਨੂੰ ਪਿੰਡ ਬੁੰਡਾਲਾ ਜਿਲਾ ਜਲੰਧਰ ਵਿਖੇ ਅੰਤਰਰਾਸ਼ਟਰੀ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ ਸਲਾਨਾ ਬਰਸੀ ਮਨਾਈ ਜਾ ਰਹੀ ਹੈ। ਉਸ ਵਿੱਚ ਤਹਿਸੀਲ ਰਾਏਕੋਟ ਦੇ ਵੱਖ-ਵੱਖ ਪਿੰਡਾਂ ਵਿੱਚੋਂ ਬੁੰਡਾਲਾ ਵਿਖੇ ਪਹੁੰਚਣ ਲਈ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਜਾਣ ਲਈ ਸਾਧਨ ਦੇ ਤੌਰ ਤੇ ਵਹੀਕਲ ਕੀਤੇ ਗਏ ਇਸ ਮੀਟਿੰਗ ਦੀ ਪ੍ਰਧਾਨਗੀ ਸਾਥੀ ਲਾਭ ਸਿੰਘ ਭੈਣੀ ਰੋੜਾ ਨੇ ਕੀਤੀ ਮੀਟਿੰਗ ਵਿੱਚ ਸੂਬਾ ਸਕੱਤਰੇਤ ਮੈਂਬਰ ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਕਾਮਰੇਡ ਸੁਰਜੀਤ ਦੀ ਬਰਸੀ ਮੌਕੇ ਸੀਪੀ ਆਈ ਐਮ ਦੇ ਜਨਰਲ ਸਕੱਤਰ ਐਮਏ ਬੇਬੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਜੋ ਕਿ ਦੇਸ਼ ਦੇ ਹਾਲਾਤਾਂ ਬਾਰੇ ਅਤੇ ਕੇਂਦਰ ਸਰਕਾਰ ਜੋ ਲਗਾਤਾਰ ਲੋਕ ਮਾਰੂ ਨੀਤੀਆਂ ਲਾਗੂ ਕਰਕੇ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਵੱਖ-ਵੱਖ ਤਰ੍ਹਾਂ ਦੇ ਐਕਟ ਲਿਆ ਰਹੀ ਹੈ ਜਿਵੇਂ ਕਿ ਲੇਬਰ ਕੋਡ ਬਿਜਲੀ ਸੋਧ ਬਿਲ2025ਲਾਗੂ ਕਰਨਾ ਸੀਡ ਬਿਲ ਵਰਗੇ ਕਾਰਪੋਰੇਟ ਪੱਖੀ ਫੈਸਲੇ ਲੈ ਰਹੀ ਹੈ।
ਉਸ ਦੇ ਵਿਰੋਧ ਵਿੱਚ ਸੀਪੀਆਈਐਮ ਲਗਾਤਾਰ ਲੜ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੀ ਲੜਾਈ ਸਬੰਧੀ ਸੇਧਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਸਾਥੀ ਹਰਪਾਲ ਸਿੰਘ ਨੇ ਬਰਸੀ ਦੀ ਤਿਆਰੀ ਸਬੰਧੀ ਦੱਸਿਆ ਕਿ ਤਹਿਸੀਲ ਵਿੱਚੋਂ 200ਸਾਥੀ ਹਾਜ਼ਰ ਹੋਣਗੇ ਸਾਥੀ ਹਰਭਜਨ ਸਿੰਘ ਰਾਇਕੋਟ ਨੇ ਬਿਜਲੀ ਬਿੱਲ 2025 ਜੋ ਕਿ ਕੇਂਦਰ ਸਰਕਾਰ ਕਾਰਪੋਰੇਟ ਪੱਖੀ ਲੋਕ ਮਾਰੂ ਐਕਟ ਲਿਆ ਰਹੀ ਹੈ ਸੰਬੰਧੀ ਦੱਸਿਆ ਮੀਟਿੰਗ ਵਿੱਚ ਹਰਪਾਲ ਸਿੰਘ ਤਹਿਸੀਲ ਸਕੱਤਰ ਬਲਜੀਤ ਸਿੰਘ ਗਰੇਵਾਲ ਸੂਬਾ ਸਕੱਤਰੇਤ ਮੈਂਬਰ ਹਰਭਜਨ ਸਿੰਘ ਰਾਇਕੋਟ ਮਾਸਟਰ ਮੁਖਤਿਆਰ ਸਿੰਘ ਜਲਾਲ ਦੀਵਾਲ ਮਾਸਟਰ ਫਕੀਰ ਚੰਦ ਦਦਾਹੂਰ ਕੁਲਦੀਪ ਸਿੰਘ ਜੌਹਲਾ ਗੁਰਮੀਤ ਸਿੰਘ ਜੌਹਲਾ ਸਿਆਮ ਸਿੰਘ ਸੁਖਦੀਪ ਸਿੰਘ ਬੁਰਜ ਹਰੀ ਸਿੰਘ ਕਰਨੈਲ ਸਿੰਘ ਬਲਵੀਰ ਸਿੰਘ ਜਲਾਲ ਦੀਵਾਲ ਪਰਮਿੰਦਰ ਸਿੰਘ ਪਿੰਟੂ ਰਾਏਕੋਟ ਨਾਥ ਸਿੰਘ ਰਣਧੀਰ ਸਿੰਘ ਰਾਏਕੋਟ ਗਣੇਸ਼ ਬਹਾਦਰ ਸੁਰਿੰਦਰ ਸਿੰਘ ਸੀਲੋਆਣੀ ਸੁਖਚੈਨ ਸਿੰਘ ਸਿਲੋਆਣੀ ਆਦਿ ਹਾਜ਼ਰ ਸਨ
Leave a Reply