August 17, 2026

Justice News

ਅਵਾਮ ਦੀ ਆਵਾਜ਼

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਲੰਗਰ ਮਰਿਆਦਾ ਨੂੰ ਸ਼ਰਮਸ਼ਾਰ ਕਰਣ ਵਾਲੀ ਘਟਨਾ ਨੇ ਪਹੁੰਚਾਈ ਸਿੱਖ ਹਿਰਦਿਆਂ ਨੂੰ ਭਾਰੀ ਠੇਸ: ਵੀਰਜੀ 

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):
-ਬੀਤੇ ਦਿਨੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅੰਨਿਨ ਸਿੱਖ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੀਵਾਨ ਸਜਾਏ ਗਏ ਸਨ । ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲਗੇ ਸਟਾਲਾਂ ਵਿਚ ਇਕ ਸਟਾਲ ਗਜਰੇਲੇ ਦਾ ਵੀਂ ਸੀ ਤੇ ਇਸ ਸਟਾਲ ਉਪਰ ਗਜਰੇਲਾ ਮੁੱਲ ਵੇਚਿਆ ਜਾ ਰਿਹਾ ਸੀ ਜਿਸ ਦਾ ਸੰਗਤ ਵਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ । ਇਸ ਬਾਰੇ ਸਰਦਾਰ ਪਰਮਜੀਤ ਸਿੰਘ ਵੀਰਜੀ ਚੇਅਰਮੈਨ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਨੇ ਕਿਹਾ ਕਿ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਣ ਨੂੰ ਮਿਲ਼ ਰਿਹਾ ਹੈ ਕਿ ਓਥੇ ਖਾਣ ਦਾ ਸਮਾਨ ਮੁੱਲ ਵੇਚਿਆ ਜਾ ਰਿਹਾ ਹੈ ਜਦਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲਗਦੇ ਖਾਣ ਪੀਣ ਦੇ ਸਟਾਲ ਲੰਗਰ ਮਰਿਆਦਾ ਤਹਿਤ ਆਂਦੇ ਹਨ ਤੇ ਉਨ੍ਹਾਂ ਨੂੰ ਵਰਤਾਇਆ ਜਾ ਸਕਦਾ ਹੈ ਨਾ ਕਿ ਮੁੱਲ ਵੇਚਿਆ ਜਾ ਸਕਦਾ ਹੈ ਜ਼ੇਕਰ ਉਨ੍ਹਾਂ ਖਾਣ ਪੀਣ ਦਾ ਸਮਾਨ ਵੇਚਣਾ ਹੀ ਹੈ ਤਾਂ ਓਹ ਗੁਰਦੁਆਰਾ ਸਾਹਿਬ ਦੀ ਹਦੂਦ ਤੋਂ ਬਾਹਰ ਸਟਾਲ ਲਗਾ ਸਕਦੇ ਸਨ ।
ਉਨ੍ਹਾਂ ਕਿਹਾ ਵੀਡੀਓ ਵਿਚ ਸੰਗਤਾਂ ਹੈਰਾਨ ਹੋ ਰਹੀਆਂ ਹਨ ਤੇ ਕਹਿ ਰਹੀਆਂ ਹਨ ਕਿ ਅਸੀਂ ਆਪਣੀ ਜਿੰਦਗੀ ਅੰਦਰ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਲਗੇ ਖਾਣ ਪੀਣ ਦੇ ਸਟਾਲ ਤੇ ਪਹਿਲੀ ਵਾਰ ਸਮਾਨ ਮੁੱਲ ਵਿਕਦਾ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਜੀ ਵਲੋਂ ਵਪਾਰ ਕਰਣ ਲਈ ਦਿੱਤੇ 20 ਰੁਪਏ ਨਾਲ ਸਾਧੂ ਸੰਤਾ ਨੂੰ ਭੋਜਨ ਖੁਆ ਕੇ ਲੰਗਰ ਪ੍ਰਥਾ ਆਰੰਭ ਕੀਤੀ ਸੀ ਜੋ ਕਿ ਬਾ ਦਸਤੂਰ ਹੁਣ ਵੀਂ ਚਲ ਰਹੀ ਹੈ । ਉਨ੍ਹਾਂ ਕਿਹਾ ਦਿੱਲੀ ਕਮੇਟੀ ਪ੍ਰਬੰਧਕਾਂ ਵਲੋਂ ਸ਼ੁਰੂ ਕੀਤੀ ਗਈ ਨਵੀਂ ਰੀਤ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਆਣ ਵਾਲੇ ਸਮੇਂ ਵਿਚ ਸਿੱਖ ਪੰਥ ਦੀ ਸ਼ਾਨ ਵਿਚ ਵੱਡਾ ਨੁਕਸਾਨ ਕਰ ਸਕਦੀ ਹੈ । ਉਨ੍ਹਾਂ ਕਿਹਾ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਨਾ ਸਮਝੀ ਕਰਕੇ ਇਸ ਨਵੀਂ ਰਵਾਇਤ ਨਾਲ ਪੰਥ ਅੰਦਰ ਇਕ ਹੋਰ ਗੰਭੀਰ ਮੁੱਦਾ ਜੁੜ ਗਿਆ ਹੈ ਜਿਸ ਲਈ ਸੰਗਤ ਅਤੇ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਮੁੱਦੇ ਉਪਰ ਤੁਰੰਤ ਧਿਆਨ ਦੇਣ ਦੀ ਲੋੜ ਹੈ ।

Leave a Reply

Your email address will not be published. Required fields are marked *

Copyright © All rights reserved. | Newsphere by AF themes.