ਫਸਿਆ ਪੇਚ!ਡੀ.ਐਫ.ਐਸ.ਸੀ. ਨੇ ਕਮਿਸ਼ਨ ਦੇ ਨੋਟਿਸ ਨੂੰ ਕੀਤਾ ਬੇਅਸਰ !
{"remix_data":[],"remix_entry_point":"challenges","source_tags":[],"origin":"unknown","total_draw_time":0,"total_draw_actions":0,"layers_used":0,"brushes_used":0,"photos_added":0,"total_editor_actions":{},"tools_used":{"addons":1,"curves":1},"is_sticker":false,"edited_since_last_sticker_save":true,"containsFTESticker":false}
ਬਿਆਸ
( ਜਸਟਿਸ ਨਿਊਜ਼ )
ਪੰਜਾਬ-ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਪੱਤਰ ਤੇ ਅੰਮ੍ਰਿਤਸਰ ਜ਼ਿਲ੍ਹੇ ‘ਚ ਨਹੀਂ ਹੋਇਆ ਅਜੇ ਤੱਕ ਕੋਈ ਅਮਲ।
ਨੋਟਿਸ ਬਾਰੇ ਚਾਨਣਾ ਪਾਉਂਦੇ ਹੋਏ ਪਟੀਸ਼ਨਰ ਸ੍ਰ ਸਤਨਾਮ ਸਿੰਘ ਗਿੱਲ ਨੇ ਵਿਸਥਾਰਪੂਰਵਕ ਦੱਸਿਆ ਹੈ ਕਿ ‘ਕਣਕ’ ਦੀ ਸਰਕਾਰੀ ਰਾਸ਼ਨ ਡੀਪੂਆਂ ਤੋਂ ਹੋਣ ਵਾਲੀ ਸੰਭਾਵਿਤ ਸਪਲਾਈ ਨੂੰ ਖਪਤਕਾਰਾਂ ਤੱਕ ਘਰੋਂ-ਘਰੀ ਪੁੱਜਦਾ ਕਰਨ ਲਈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ਬੀਤੇ ਦਿਨੀਂ ਇੱਕ ਨੋਟਿਸ ਜਾਰੀ ਕਰਕੇ ਜ਼ਿਲਾ ਖੁਰਾਕ ਸਪਲਾਈ ਕੰਟਰੌਲਰ ਅੰਮ੍ਰਿਤਸਰ ਦੀ ਜ਼ਿੰਮੇਵਾਰੀ ਤੈਅ ਕੀਤੀ ਸੀ,ਪਰ ਖੁਰਾਕ ਸਪਲਾਈ ਵਿਭਾਗ ਅਜੇ ਤੱਕ ਨੋਟਿਸ ਤੇ ਅਮਲ ਨਹੀਂ ਕਰ ਸਕਿਆ ਹੈ।
ਉਨ੍ਹਾ ਨੇ ਦੱਸਿਆ ਕਿ ਕਣਕ ਦੀ ‘ਪਰਚੀ’ ਕੱਟਵਾਉਂਣ ਅਤੇ ਕਣਕ ਲੈਣ ਲਈ ਵੱਖ-ਵੱਖ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਘੰਟਿਆਂ ਬੱਧੀ ਕਤਾਰਾਂ ਵਿੱਚ ਖੜਾ ਕੀਤਾ ਜਾਂਦਾ ਹੈ।ਜਿਸ ਦੇ ਨਾਲ ਸ਼ੂਗਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਲੋਕ ਜ਼ਿਆਦਾ ਦੇਰ ਤੱਕ ਪਿਸ਼ਾਬ ਨਹੀਂ ਰੋਕ ਸਕਦੇ ਹਨ,ਪਰ ਇੱਕ ਵਾਰ ਲਾਈਨ ਚੋਂ ਨਿਕਲਣ ਵਾਲੇ ਖਪਤਕਾਰ ਨੂੰ ਦੁਬਾਰਾ ਉਸੇ ਸਥਨ ਤੇ ਖੜਨ ਨਹੀਂ ਦਿੱਤਾ ਜਾਂਦਾ ਹੈ ਜਿਥੇ ਉਹ ਘੰਟਿਆਂ ਬੱਧੀ ਖਲੌਤਾ ਹੁੰਦਾ ਹੈ।
ਉਨ੍ਹਾ ਨੇ ਦੱਸਿਆ ਕਿ ਲੋਕਾਂ ਦੀ ਮੁਸ਼ਕਿਲ ਨੂੰ ਲੈਕੇ ਉਨਾ ਨੇ ਕਮਿਸ਼ਨ ਦੇ ਮੂਹਰੇ ਕਈ ਸਵਾਲ ਖੜੇ ਕੀਤੇ ਸਨ।ਜਿਸ ਤੋਂ ਬਾਅਦ ਕਮਿਸ਼ਨ ਨੇ ਫੌਰੀ ਤੌਰ ‘ਤੇ ਐਕਸ਼ਨ ਲੈਂਦਿਆਂ ਨੋਟਿਸ ਜਾਰੀਕਰ ਦਿੱਤਾ ਸੀ।
ਉਨ੍ਹਾ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਕਣਕ ਲੈਣ ਦੇ ਚੱਕਰ ਜੇਕਰ ਕਿਸੇ ਮਰੀਜ਼ ਨੂੰ ਅਟੈਕ ਆ ਜਾਂਦਾ ਹੈ ਜਾਂ ਉਸ ਦੀ ਰਾਸ਼ਨ ਡੀਪੂ ਦੇ ਅੱਗੇ ਮੌਤ ਹੋ ਜਾਂਦੀ ਹੈ ਤਾਂ ਖੁਰਾਕ ਸਪਲਾਈ ਵਿਭਾਗ ਜਾਂ ਡੀਪੂ ਹੋਲਡਰ ਕਲੇਮ ਦਾ ਪੈਸਾ ਵਾਰਿਸਾਂ ਨੂੰ ਦੇ ਸਕਦਾ ਹੈ ਤਾਂ ਫਿਰ ਤਾਂ ਕਤਾਰ ਵਿੱਚ ਖੜੇ ਹੋਣ ਦੀ ਕੋਈ ਫਿਕਰਮੰਦੀ ਨਹੀਂ ਹੈ ?
ਪਰ ਜੇਕਰ ਮਹਕਿਮਾਂ ਅਤੇ ਡੀਪੂ ਹੋਲਡਰ ਅਜਿਹੀ ਜ਼ਿੰਮੇਵਾਰੀ ਚੁੱਕਣ ਲਈ ਰਜ਼ਾਮੰਦ ਨਹੀਂ ਹੈ ਤਾਂ ਫਿਰ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਂਨੀ ਬਣਾਉਂਣ ਅਤੇ ਖਪਤਕਾਰਾਂ ਦੀ ਇੱਜ਼ਤ ਅਤੇ ‘ਅਣਖ’ ਨੂੰ ਬਹਾਲ ਕਰਨ ਲਈ ਮੈਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪੱਤਰ ਵਿਹਾਰ ਕੀਤਾ ਸੀ।ਮਾਮਲਾ ਜਨਤਕ ਹਿੱਤ ਦਾ ਹੋਣ ਕਰਕੇ ਕਮਿਸ਼ਨ ਨੇ ਜ਼ਿਲਾ ਅੰਮ੍ਰਿਤਸਰ ਵਿੱਚ ਕਣਕ ਅਤੇ ਪਰਚੀਆਂ ਘਰੋਂ ਘਰੀ ਜਾ ਕੇ ਕੱਟਣ ਲਈ ਡੀ.ਐਫ.ਐਸ.ਸੀ. ਨੂੰ ਨੋਟਿਸ ਜਾਰੀ ਕੀਤਾ ਹੈ।
ਨੋਟਿਸ ਦੀ ਕਾਪੀ ਪ੍ਰੈਸ ਨੂੰ ਦਿਖਾਉਂਦੇ ਹੋਏ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲਾ ਖੁਰਾਕ ਵਿਭਾਗ ਦੇ ਅਫਸਰਾਂ ਨੇ ਕਮਿਸ਼ਨ ਦੇ ਨੋਟਿਸ ਤੇ ਕੋਈ ਅਸਰ ਨਾ ਕਰਕੇ ਜਿਥੇਂ ਫਰਜ਼ ‘ਚ ਕੌਤਾਹੀ ਕੀਤੀ ਹੈ ਉਥੇਂ ਪਟੀਸ਼ਨਰ ਦੀ ਪਟੀਸ਼ਨ ਨੂੰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਕਿਹਾ ਕਿ ਹੁਣ ਉਹ ਉਕਤ ਅਪੀਲ਼ ਦੇ ਨਿਪਟਾਰੇ ਨੂੰ ਯਕੀਂਨੀ ਬਣਾਉਂਣ ਲਈ ਸ੍ਰ ਜਤਿੰਦਰ ਸਿੰਘ ਸ਼ੰਟੀ ਨੂੰ ਜਲਦੀ ਮਿਲਣਗੇ।