August 17, 2026

Justice News

ਅਵਾਮ ਦੀ ਆਵਾਜ਼

ਸੰਵਿਧਾਨ ਦਿਵਸ ‘ਤੇ ਮੋਲਿਕ ਅਧਿਕਾਰਾਂ ਅਤੇ ਕਰੱਤਵਾਂ ਬਾਰੇ ਕੀਤਾ ਗਿਆ ਜਾਗਰੂਕ

ਕਪੂਰਥਲ਼ਾ
(ਜਸਟਿਸ ਨਿਊਜ਼)
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਅਤੇ ਮਾਨਯੋਗ ਸ੍ਰੀ ਹਰਪਾਲ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਨਿਰਦੇਸ਼ਾਂ ਅਨੁਸਾਰ ਏ.ਡੀ.ਆਰ. ਸੈਂਟਰ ਕਪੂਰਥਲਾ ਵਿਖੇ ਸੰਵਿਧਾਨ ਦਿਵਸ ਮੌਕੇ ‘ਤੇ ਕਰਵਾਏ ਗਏ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਲੀਗਲ ਏਡ ਡਿਫੈਂਸ ਕਾਊਂਸਲ ਕਪੂਰਥਲਾ ਦੇ ਅਫਸਰ/ਕਰਮਚਾਰੀ, ਪੈਨਲ ਦੇ ਸਮੂਹ ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰਸ ਅਤੇ ਜਿ਼ਲ੍ਹਾ ਅਥਾਰਟੀ ਦੇ ਸਮੂਹ ਸਟਾਫ ਮੈਂਬਰਾਨ ਵਲੋਂ ਭਾਗ ਲਿਆ ਗਿਆ।
 ਮਾਨਯੋਗ ਸ੍ਰੀ ਹਿਰਦੇਜੀਤ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਵੱਲੋਂ ਲੀਗਲ ਏਡ ਡਿਫੈਂਸ ਕਾਊਂਸਲ ਕਪੂਰਥਲਾ ਦੇ ਅਫਸਰ/ਕਰਮਚਾਰੀ, ਪੈਨਲ ਦੇ ਸਮੂਹ ਵਕੀਲ ਸਾਹਿਬਾਨ ਅਤੇ ਜਿ਼ਲ੍ਹਾ ਅਥਾਰਟੀ ਦੇ ਸਮੂਹ ਸਟਾਫ ਮੈਂਬਰਾਨ ਨੂੰ ਸਵਿਧਾਨ ਦੇ ਪ੍ਰਤੀ ਵਫਾਦਾਰ ਰਹਿਣ ਲਈ ਸੰਹੁ ਚੁਕਾਈ ਗਈ।
ਮਾਨਯੋਗ ਸ੍ਰੀ ਹਿਰਦੇਜੀਤ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀਆਂ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਵਿਧਾਨ ਦਿਵਸ ਦੇ ਮੌਕੇ ਤੇ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਲੀਗਲ ਲਿਟਰੇਸੀ ਕੱਲਬਾਂ ਦੇ ਸਹਿਯੋਗ ਨਾਲ  ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਹਨ।
ਸੰਵਿਧਾਨ ਦਿਵਸ ਦੇ ਮੋਕੇ ਤੇ ਕਰਵਾਏ ਗਏ ਪ੍ਰੋਗਰਾਮ ਦੋਰਾਨ ਮਾਨਯੋਗ ਸ੍ਰੀ ਹਿਰਦੇਜੀਤ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ—ਕਮ—ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਕਪੂਰਥਲਾ ਜੀ ਨੇ ਦੱਸਿਆ ਕਿ ਸਾਨੂੰ ਆਪਣੇ ਸੰਵਿਧਾਨ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗਾਣ ਦਾ ਸਨਮਾਨ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਆਜਾਦੀ ਲਈ ਪ੍ਰੇਰਿਤ ਕਰਨ ਵਾਲੇ ਉਚ ਆਦਰਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਭਾਰਤੀ ਪ੍ਰਭੂਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ।
ਸੰਵਿਧਾਨ ਦਿਵਸ ਦੇ ਮੋਕੇ ਤੇ  ਹਾਜਰ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ  ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਪੰਜਾਬ ਨਸ਼ਾ ਮੁਕਤੀ ਮੁਹਿੰਮ ਤਹਿਤ ਮਿਤੀ 6—12—2025 ਤੋਂ ਮਿਤੀ 6—1—2025 ਦੋਰਾਨ ਨਸਿ਼ਆਂ ਦੇ ਬੁਰੇ ਪ੍ਰਭਾਵਾਂ ਸੰਬੰਧੀ ਜਾਗਰੁਕ ਕਰਨ ਦੇ ਮਨੋਰਥ ਨਾਲ ਜਿ਼ਲ੍ਹੇ ਦੇ ਸਮੂਹ ਪਿੰਡਾਂ, ਅਰਬਨ ਏਰੀਏ, ਨਸ਼ਾਂ ਛਡਾਓ ਕੇਂਦਰਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ  ਵਿੱਚ ਸੈਮੀਨਾਰਾਂ ਦੇ ਆਯੋਜਨ ਕੀਤੇ ਜਾਣਗੇ।
ਸੰਵਿਧਾਨ ਦਿਵਸ ਦੇ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਚਾਚੋਕੀ, ਤਹਿ: ਫਗਵਾੜਾ, ਵਿਖੇ ਸ਼੍ਰੀਮਤੀ ਰਜਨੀ ਬਾਲਾ ਵਕੀਲ ਫਗਵਾੜਾ ਵੱਲੋਂ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਸ਼੍ਰੀਮਤੀ ਸੀਮਾ ਸੇਠੀ ਵਕੀਲ ਸੁਲਤਾਨਪੁਰ ਲੋਧੀ ਵੱਲੋਂ ਸੈਮੀਨਾਰਾਂ ਦੇ ਆਯੋਜਨ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.