August 17, 2026

Justice News

ਅਵਾਮ ਦੀ ਆਵਾਜ਼

ਆਈ.ਟੀ.ਆਈ. ‘ਚ ਇੰਸਟ੍ਰਕਟਰਾਂ ਦੀ ਭਰਤੀ31 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਅਰਜ਼ੀਆਂ

ਲੁਧਿਆਣਾ ( ਜਸਟਿਸ ਨਿਊਜ਼)
– ਸਰਕਾਰੀ ਆਈ.ਟੀ.ਆਈ. ਲੁਧਿਆਣਾ, ਕੇਂਦਰੀ ਤੇ ਮਹਿਲਾ ਜੇਲ੍ਹ ਆਈ.ਟੀ.ਆਈ. ਤਾਜਪੁਰ ਰੋਡ ਵਿਖੇ ਸ਼ੈਸ਼ਨ 2025-26 ਤਹਿਤ ਵੱਖ-ਵੱਖ ਟਰੇਡਾਂ ਵਿੱਚ ਨਿਰੋਲ ਆਰਜੀ ਆਸਾਮੀਆਂ ਲਈ ਗੈਸਟ ਫੈਕਲਟੀ ਠੇਕੇ ਦੇ ਆਧਾਰ ‘ਤੇ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਰਕਾਰੀ ਆਈ.ਟੀ.ਆਈ. ਲੁਧਿਆਣਾ ਵਿੱਚ ਭਰਤੀ ਲਈ ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਮਿਤੀ 31-10-2025 ਤੱਕ ਦਸਤੀ/ਰਜਿਸਟਰਡ ਡਾਕ ਰਾਹੀਂ ਸੰਸਥਾ ਵਿਖੇ ਭੇਜ ਸਕਦੇ ਹਨ।
ਸਰਕਾਰੀ ਆਈ.ਟੀ.ਆਈ., ਲੁਧਿਆਣਾ ਵਿਖੇ 03 ਨਵੰਬਰ, 2025 ਨੂੰ ਇੰਟਰਵਿਉ ਲਈ ਜਾਣੀ ਹੈ ਜਿੱਥੇ ਅਸਲ ਦਸਤਾਵੇਜ ਤੇ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੈ।
ਇਸ ਤੋਂ ਇਲਾਵਾ, ਮਹਿਲਾ ਜੇਲ੍ਹ ਆਈ.ਟੀ.ਆਈ., ਤਾਜਪੁਰ ਰੋਡ ਵਿੱਚ ਟਰੇਡ ਸੀਇੰਗ ਟੈਕਨੋਲੋਜੀ-2 ਅਤੇ ਟਰੇਡ ਕੋਸਮੈਟੋਲੋਜੀ-2 ਅਤੇ ਕੇਂਦਰੀ ਜੇਲ੍ਹ, ਆਈ.ਟੀ.ਆਈ. ਤਾਜਪੁਰ ਰੋਡ ਵਿਖੇ ਬੇਕਰ ਤੇ ਕੰਨਫੇਕਸਨਰ-2 ਅਤੇ ਟਰੇਡ ਵੁੱਡ ਵਰਕ ਟੈਕਨੀਸ਼ੀਅਨ-2 ਲਈ ਵੀ ਨਿਰੋਲ ਆਰਜੀ ਆਸਾਮੀਆਂ ਦੀ ਗੈਸਟ ਫੈਕਲਟੀ ਠੇਕੇ ਦੇ ਆਧਾਰ ‘ਤੇ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ।
ਚਾਹਵਾਨ ਉਮੀਦਵਾਰ ਆਪਣੀਆਂ ਅਰਜੀਆਂ ਅਤੇ ਅਸਲ ਦਸਤਾਵੇਜ ਨਾਲ ਮਿਤੀ 31-10-2025 (ਸ਼ੁਕਰਵਾਰ) ਨੂੰ ਇੰਟਰਵਿਉ ਸਥਾਨ ਕੇਂਦਰੀ ਤੇ ਮਹਿਲਾ ਜੇਲ੍ਹ ਆਈ.ਟੀ.ਆਈ., ਤਾਜਪੁਰ ਰੋਡ, ਲੁਧਿਆਣਾ ਵਿਖੇ ਸੰਪਰਕ ਕਰ ਸਕਦੇ ਹਨ.
ਇਨ੍ਹਾਂ ਆਈ.ਟੀ.ਆਈਜ ਵਿੱਚ ਨਿਯੁਕਤੀ ਤੋਂ ਬਾਅਦ ਮਾਨਭੇਟਾ ਫਿਕਸ 15000/- ਰੁਪਏ ਮਹੀਨਾ ਦਿੱਤੀ ਜਾਵੇਗੀ।
ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਵੱਲੋਂ ਯੋਗ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ ਤਜਰਬੇ ਅਤੇ ਹੋਰ ਵੇਰਵਿਆ ਲਈ ਵੈਬਸਾਈਟ http://dgt.gov.in/en/cts-details ‘ਤੇ ਦੇਖਿਆ ਜਾਵੇ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.