ਹਰਿਆਣਾ ਖ਼ਬਰਾਂ

ਪਲਵਲ ਦੇ ਆਗਰਾ ਚੌਕ ਦਾ ਇੱਕ ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਸੁੰਦਰੀਕਰਣ,ਖੇਡ ਮੰਤਰੀ ਗੌਰਵ ਗੌਤਮ ਨੇ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪੱਥਰ

ਚੰਡੀਗੜ੍ਹ (  ਜਸਟਿਸ ਨਿਊਜ਼ )

ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਮੰਗਲਵਾਰ ਨੂੰ ਪਲਵਲ ਸ਼ਹਿਰ ਦੇ ਆਗਰਾ ਚੌਕ ‘ਤੇ ਇੱਕ ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਸੁੰਦਰੀਕਰਣ ਕੰਮਾਂ ਦਾ ਨੀਂਹ ਪੱਥਰ ਰੱਖਿਆ।

          ਇਸ ਮੋਕੇ ‘ਤੇ ਮੰਤਰੀ ਨੇ ਕਿਹਾ ਕਿ ਇਸ ਰਕਮ ਨਾਲ ਆਗਰਾ ਚੌਕ ‘ਤੇ ਵੱਖ-ਵੱਖ ਤਰ੍ਹਾ ਦੇ ਸੁੰਦਰੀਕਰਣ ਕੰਮ ਕਰਵਾਏ ਜਾਣਗੇ। ਆਉਣ ਵਾਲੇ ਸਮੇਂ ਵਿੱਚ ਪਲਵਲ ਲੋਕਾਂ ਲਈ ਮਿਸਾਲ ਬਣੇਗਾ।

          ਉਨ੍ਹਾਂ ਨੇ ਕਿਹਾ ਕਿ ਪਲਵਲ ਨੂੰ ਵੱਡਾ ਅਤੇ ਸ਼ਾਨਦਾਰ ਦੇ ਨਾਲ-ਨਾਲ ਸਾਫ ਅਤੇ ਸੁੰਦਰ ਬਨਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗਾ।

          ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਦਾ ਮੁੱਖ ਉਦੇਸ਼ ਪਲਵਲ ਨੂੰ ਸਾਫ ਅਤੇ ਸਵੱਛ ਬਣਾ ਕੇ ਪੂਰੇ ਦੇਸ਼ ਵਿੱਚ ਨੰਬਰ ਵਨ ਬਨਾਉਣਾ ਹੈ, ਇਸ ਦੇ ਲਈ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਲਵਲ ਦੇ ਸੁੰਦਰੀਕਰਣ ਦੇ ਤਹਿਤ ਸ਼ਹਿਰ ਦੀ ਸਫਾਈ, ਰੋਸ਼ਨੀ ਅਤੇ ਕਲਾਕ੍ਰਿਤੀ ਰਾਹੀਂ ਸੁੰਦਰਤਾ ਵਧਾਈ ਜਾ ਰਹੀ ਹੈ। ਨਗਰ ਪਰਿਸ਼ਦ ਵੱਲੋਂ ਮੁੱਖ ਬਾਜਾਰਾਂ, ਚੌਰਾਹਿਆਂ ਅਤੇ ਪਬਲਿਕ ਥਾਵਾਂ ਨੂੰ ਤਿਰੰਗਾ ਅਤੇ ਰੰਗੀਨ ਐਲਈਡੀ ਲਾਇਟਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਵੱਡੇ ਸ਼ਹਿਰਾਂ ਦੀ ਤਰਜ ‘ਤੇ ਫਲਾਈਓਵਰ ਅਤੇ ਦੀਵਾਰਾਂ ‘ਤੇ ਮਿਯੂਰਲ ਆਰਟ ਅਤੇ ਸ਼ਾਨਦਾਰ ਦਰਵਾਜੇ ਬਣਾਏ ਜਾ ਰਹੇ ਹਨ। ਸ਼ਹਿਰ ਨੂੰ ਸਾਫ ਅਤੇ ਰੋਸ਼ਨ ਬਨਾਉਣ ਲਈ ਨਿਯਮਤ ਸਫਾਈ ਮੁਹਿੰਮ ਚਲਾਏ ਜਾ ਰਹੀ ਹੈ।

          ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੇ ਮੁੱਖ ਦਰਵਾਜਿਆਂ ‘ਤੇ ਆਲੀਸ਼ਾਨ ਦਰਵਾਜੇ ਬਨਾਉਣ ਦੀ ਯੋਜਨਾ ਹੈ। ਸ਼ਹਿਰ ਵਿੱਚ ਸਾਡਾ ਪਲਵਲ ਨਾਮ ਤੋਂ ਆਕਰਸ਼ਕ ਸੈਲਫੀ ਪੁਆਇੰਅ ਵੀ ਬਣਾਏ ਗਏ ਹਨ। ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਣ ਦੇ ਨਾਲ-ਨਾਲ ਰੇਲਵੇ ਸਟੇਸ਼ਨ ਦਾ ਆਧੁਨੀਕੀਕਰਣ ਅਤੇ ਟ੍ਰਾਂਸਪੋਰਟ ਨਗਰ ਵਿੱਚ ਬੁਨਿਆਦੀ ਸਹੂਲਤਾਂ ਦੇ ਵਿਕਾਸ ਕੰਮ ਵੀ ਚਲ ਰਹੇ ਹਨ। ਉਨ੍ਹਾਂ ਨੇ ਸਵੱਛਤਾ ਨੂੰ ਲੈ ਕੇ ਨਗਰ ਪਰਿਸ਼ਦ ਦੇ ਅਧਿਕਾਰੀਆਂ ਨੂੰ ਜਰੂਰੀ ਹਿਦਾਇਤਾਂ ਵੀ ਦਿੱਤੀਆਂ।

          ਇਸ ਮੌਕੇ ‘ਤੇ ਨਗਰ ਪਰਿਸ਼ਦ ਦੇ ਚੇਅਰਮੈਨ ਡਾ. ਯੱਸ਼ਪਾਲ, ਡੀਐਮਸੀ ਮਨੀਸ਼ਾ ਸ਼ਰਮਾ ਤੇ ਮਾਣਯੋਗ ਲੋਕ ਮੌਜੂਦ ਰਹੇ।

ਦੀਵਾਲੀ ‘ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ,ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਪਹਿਲ ‘ਤੇ ਸਿਵਲ ਹਸਪਤਾਲ ਪੰਚਕੂਲਾ ਨੂੰ ਮਿਲੀ ਅੱਤਆਧੁਨਿਕ ਅਲਟਰਾਸਾਊਂਡ ਮਸ਼ੀਨ

ਚੰਡੀਗੜ੍ਹ ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਸੂਬਾਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹਨ। ਇਸੀ ਦਿਸ਼ਾ ਵਿੱਚ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਪਹਿਲ ‘ਤੇ ਪੰਚਕੂਲਾ ਜਿਲ੍ਹਾ ਦੇ ਨਾਗਰਿਕਾਂ ਨੂੰ ਇਸ ਦੀਵਾਲੀ ਮੌਕੇ ‘ਤੇ ਵੱਡਾ ਸਿਹਤ ਉਪਹਾਰ ਮਿਲਿਆ ਹੈ।

          ਰਾਜ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਵਿਸ਼ੇਸ਼ ਯਤਨਾਂ ਨਾਲ ਸਿਵਲ ਹਸਪਤਾਲ ਪੰਚਕੂਲਾ ਨੂੰ ਲਗਭਗ ਇੱਕ ਕਰੋੜ ਰੁਪਏ ਦੀ ਲਾਗਤ ਦੀ ਅੱਤਆਧੁਨਿਕ ਕਲਰ ਡਾਪਲਰ ਅਲਟਰਾਸਾਊਂਡ ਮਸ਼ੀਨ ਉਪਨਬਧ ਕਰਾਈ ਗਈ ਹੈ।

          ਸਿਹਤ ਮੰਤਰੀ ਨੇ ਦਸਿਆ ਕਿ ਇਸ ਆਧੁਨਿਕ ਮਸ਼ੀਨ ਦੇ ਲਗਣ ਨਾਲ ਪੰਚਕੂਲਾ ਜਿਲ੍ਹਾ ਦੇ ਮਰੀਜਾਂ ਨੂੰ ਹੁਣ ਹੋਰ ਵੱਧ ਸਟੀਕ ਤੇ ਉੱਚ ਗੁਣਵੱਤਾ ਵਾਲੀ ਡਾਇਗਨੋਸਟਿਕ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮਸ਼ੀਨ ਜਣੈਪਾ ਮਹਿਲਾਵਾਂ, ਦਿਲ ਦੇ ਰੋਗੀਆਂ ਅਤੇ ਹੋਰ ਗੰਭੀਰ ਬੀਮਾਰੀਆਂ ਦੇ ਸਮੇਂ ‘ਤੇ ਨਿਦਾਨ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਏਗੀ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹੈ ਕਿ ਸਿਵਲ ਹਸਪਤਾਲਾਂ ਨੂੰ ਆਧੁਨਿਕ ਸਮੱਗਰੀਆਂ ਅਤੇ ਮਾਹਰ ਡਾਕਟਰਾਂ ਨਾਲ ਲੈਸ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਰੀ ਜਰੂਰੀ ਸਹੂਲਤਾਂ ਆਪਣੇ ਹੀ ਜਿਲ੍ਹਾ ਵਿੱਚ ਮਿਲ ਸਕਣ।

          ਆਰਤੀ ਸਿੰਘ ਰਾਓ ਨੇ ਦਸਿਆ ਕਿ ਇਹ ਮਸ਼ੀਨ ਜਲਦੀ ਹੀ ਹਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਵੇਗੀ, ਜਿਸ ਨਾਲ ਖੇਤਰ ਦੇ ਹਜਾਰਾਂ ਲੋਕਾਂ ਨੂੰ ਤੁਰੰਤ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਗਾਮੀ ਸਮੇਂ ਵਿੱਚ ਵੀ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਆਧੁਨਿਕ ਮੈਡੀਕਲ ਸਮੱਗਰੀ ਅਤੇ ਹੱਲ ਉਪਲਬਧ ਕਰਵਾਏ ਜਾਣਗੇ, ਤਾਂ ਜੋ ਹਰ ਨਾਗਰਿਕ ਨੂੰ ਸਹੀ, ਸੁਰੱਖਿਅਤ ਅਤੇ ਸਰਲ ਸਿਹਤ ਸੇਵਾਵਾਂ ਉਨ੍ਹਾਂ ਦੇ ਨੇੜੇ ਸਿਹਤ ਕੇਂਦਰ ‘ਤੇ ਹੀ ਮਿਲ ਸਕਣ।

ਚੰਡੀਗੜ੍ਹ ( ਜਸਟਿਸ ਨਿਊਜ਼ )

ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਖਪਤਕਾਰਾਂ ਨੂੰ ਭਰੋਸੇਯੋਗ ਅਤੇ ਬਿਨ੍ਹਾ ਰੁਕਾਵਟ ਬਿਜਲੀ ਦੀ ਸਪਲਾਈ ਲਈ ਪ੍ਰਤੀਬੱਧ ਹੈ। ਖਪਤਕਾਰ ਸੰਤੁਸ਼ਟੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬਿਜਲੀ ਨਿਗਮ ਵੱਲੋਂ ਅਨੇਕ ਮਹਤੱਵਪੂਰਣ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਖਪਤਕਾਰਾਂ ਦੀ ਸਮਸਿਆਵਾਂ ਨੂੰ ਤੁਰੰਤ ਸੁਲਝਾਇਆ ਜਾ ਸਕੇ।

          ਬਿਜਲੀ ਨਿਗਮ ਦੇ ਬੁਲਾਰੇ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਪਤਕਾਰ ਸ਼ਿਕਾਇਤ ਹੱਲ ਮੰਚ ਰੈਗੂਲੇਸ਼ਨ 2.8.2 ਅਨੁਸਾਰ ਵਿੱਚ ਇੱਕ ਲੱਖ ਰੁਪਏ ਤੋਂ ਵੱਧ ਅਤੇ ਤਿੰਨ ਲੱਖ ਰੁਪਏ ਤੱਕ ਦੀ ਰਕਮ ਦੇ ਵਿੱਤੀ ਵਿਵਾਦਾਂ ਨਾਲ ਸਬੰਧਿਤ ਸ਼ਿਕਾਇਤਾਂ ਦੀ ਸੁਣਵਾਹੀ ਕਰੇਗਾ। ਰੋਹਤਕ ਜੋਨ ਤਹਿਤ ਆਉਣ ਵਾਲੇ ਜਿਲ੍ਹਿਆਂ ਨਾਮ: ਕਰਨਾਲ, ਪਾਣੀਪਤ, ਸੋਨੀਪਤ, ਝੱਜਰ ਅਤੇ ਰੋਹਤਕ ਦੇ ਖਪਤਕਾਰਾਂ ਦੀ ਸ਼ਿਕਾਇਤਾਂ ਦਾ ਵੇਰਵਾ ਰੋਹਤਕ ਜੋਨ ਦੀ ਖਪਤਕਾਰ ਸ਼ਿਕਾਇਤ ਹੱਲ ਮੰਚ ਦੀ ਕਾਰਵਾਈ 23 ਅਕਤੂਬਰ ਨੂੰ ਰੋਹਤਕ ਵਿੱਚ ਕੀਤੀ ਜਾਵੇਗੀ।

          ਉਨ੍ਹਾਂ ਨੇ ਦਸਿਆ ਕਿ ਰੋਹਤਕ ਜੋਨ ਤਹਿਤ ਆਵੁਣ ਵਾਲੇ ਜਿਲ੍ਹਿਆਂ ਦੇ ਖਪਤਕਾਰਾਂ ਦੇ ਗਲਤ ਬਿੱਲਾਂ, ਬਿਜਲੀ ਦੀ ਦਰਾਂ ਨਾਲ ਸਬੰਧਿਤ ਮਾਮਲਿਆਂ, ਮੀਟਰ ਸਿਕਓਰਿਟੀ ਨਾਲ ਜੁੜੇ ਮਾਮਲਿਆਂ, ਖਰਾਬ ਹੋਏ ਮੀਟਰਾਂ ਨਾਲ ਸਬੰਧਿਤ ਮਾਮਲਿਆਂ, ਵੋਲਟੇਜ ਨਾਲ ਜੁੜੇ ਹੋਏ ਮਾਮਲਿਆਂ ਦਾ ਨਿਪਟਾਨ ਵੀ ਕੀਤਾ ਜਾਵੇਗਾ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਚੰਡੀਗੜ੍ਹ ( ਜਸਟਿਸ ਨਿਊਜ਼ )

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਦੀਵਾਲੀ ਦੇ ਪਵਿੱਤਰ ਮੌਕੇ ‘ਤੇ ਪੰਚਕੂਲਾ ਦੇ ਸੈਕਟਰ-15 ਸਥਿਤ ਬਿਰਧ ਆਸ਼ਰਮ ਪਹੁੰਚ ਕੇ ਬਜੁਰਗਾਂ ਦੇ ਨਾਲ ਦੀਵਾਲੀ ਉਤਸਵ ਮਨਾਇਆ। ਇਸ ਮੌਕੇ ‘ਤੇ ਉਨ੍ਹਾਂ ਨੇ ਨਾਲ ਉਨ੍ਹਾਂ ਦੀ ਧਰਮ ਪਤੀ ਸ੍ਰੀਮਤੀ ਸੁਮਨ ਸੈਣੀ ਵੀ ਮੌਜੂਦ ਰਹੀ। ਮੁੱਖ ਮੰਤਰੀ ਨੇ ਬਜੁਰਗਾਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾ ਦਿੱਤੀਆਂ, ਉਨ੍ਹਾਂ ਨੂੰ ਮਿਠਾਈਆਂ ਵੰਡੀਆਂ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

          ਮੁੱਖ ਮੰਤਰੀ ਸ੍ਰੀ ਸੈਣੀ ਨੇ ਬਜੁਰਗਾਂ ਦੇ ਨਾਲ ਆਤਿਸ਼ਬਾਜੀ ਕਰ ਇਸ ਉਤਸਵ ਦੀ ਖੁਸ਼ੀਆਂ ਸਾਂਝਾ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਪੰਚਕੂਲਾ ਦੇ ਬਿਰਧ ਆਸ਼ਰਮ ਵਿੱਚ ਪਹੁੰਚ ਕੇ ਸਤਿਕਾਰਯੋਗ ਬਜੁਰਗਾਂ ਦੇ ਨਾਲ ਦੀਪੋਤਸਵ ਮਨਾਉਣਾ ਇੱਕ ਬਹੁਤ ਆਤਮਕ, ਪ੍ਰੇਰਣਾਦਾਇਕ ਅਤੇ ਆਨੰਦਮਈ ਤਜਰਬਾ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਉਤਸਵ ਪੇ੍ਰਮ, ਪਿਆਰ ਅਤੇ ਮਨੁੱਖੀ ਸੰਵੇਦਨਾਵਾਂ ਦਾ ਪ੍ਰਤੀਕ ਹੈ, ਜੋ ਸਾਨੂੰ ਇਹ ਸਿਖਾਉਂਦਾ ਹੈ ਕਿ ਸੱਚਾ  ਉਤਸਵ ਉਹੀ ਹੈ, ਜਿਸ ਵਿੱਚ ਹਰ ਚਿਹਰੇ ‘ਤੇ ਮੁਸਕਾਨ ਅਤੇ ਦਿਲ ਵਿੱਚ ਅਪਣਾਪਨ ਦਾ ਚਾਨਣ ਝਿਲਮਿਲਾਉਂਦਾ ਹੋਵੇ।

          ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਜਿਲ੍ਹਾ ਪ੍ਰਧਾਨ ਸ੍ਰੀ ਅਜੈ ਮਿੱਤਲ, ਜਿਲ੍ਹਾ ਰੈਡ ਕ੍ਰਾਸ ਸੋਸਾਇਟੀ ਪੰਚਕੂਲਾ ਦੀ ਸਕੱਤਰ ਸ੍ਰੀਮਤੀ ਸਵਿਤਾ ਅਗਰਵਾਲ ਸਮੇਤ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਰਹੇ।

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ  ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ  ਵਿਪੁਲ ਗੋਇਲ

ਚੰਡੀਗੜ੍ਹ  (  ਜਸਟਿਸ ਨਿਊਜ਼ )

ਚਾਨਣ ਦੇ ਵਿੱਤਰ ਉਤਸਵ ਦੀਵਾਲੀ ਦੇ ਪਵਿੱਤਰ ਮੌਕੇ ‘ਤੇ, ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਮਾਣਯੋਗ ਮੌਜੂਦਗੀ ਵਿੱਚ ਫਰੀਦਾਬਾਦ ਦੇ ਲੇਬਰ ਚੌਕ ‘ਤੇ 15 ਫੁੱਟ ਉੱਚੇ ਸ਼ਾਨਦਾਰ ਆਸ਼ਾਦੀਪ ਦੇ ਪ੍ਰਜਵਲਨ ਦਾ ਵੱਡਾ ਆਯੋਜਨ ਹੋਇਆ। ਇਹ ਦੀਵਾ ਨਾ ਸਿਰਫ ਇੱਕ ਪ੍ਰਤੀਕ ਹੈ, ਸਗੋ ਏਕਤਾ, ਭਾਈਚਾਰਾ ਅਤੇ ਆਸ ਦੇ ਅੰਮ੍ਰਿਤਮਈ ਚਾਨਣ ਦਾ ਸੰਦੇਸ਼ਵਾਹਕ ਬਣ ਕੇ ਸਮੂਚੇ ਫਰੀਦਾਬਾਦ ਨੂੰ ਰੋਸ਼ਨ ਕਰੇਗਾ।

          ਸ੍ਰੀ ਵਿਪੁਲ ਗੋਇਲ ਨੈ ਦੀਪ ਪ੍ਰਜਵਲਨ ਮੌਕੇ ‘ਤੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਕਿਹਾ ਕਿ ਦੀਵਾਲੀ ਦਾ ਉਤਸਵ ਹਨੇਰੇ ‘ਤੇ ਚਾਨਣ, ਝੂਠ ‘ਤੇ ਸੱਚ ਅਤੇ ਨਿਰਾਸ਼ਾ ‘ਤੇ ਆਸ਼ਾ ਦੀ ਜਿੱਤ ਦਾ ਪ੍ਰਤੀਕ ਹੈ। ਜਦੋਂ ਅਸੀਂ ਸਮਾਜ ਦੇ ਹਰੇਕ ਵਰਗ ਤੱਕ ਇਸ ਚਾਨਣ ਨੂੰ ਪਹੁੰਚਾਉਣ ਦਾ ਸੰਕਲਪ ਲੈਂਦੇ ਹਨ, ਤਾਂਹੀ ਇਹ ਉਤਸਵ ਆਪਣੇ ਸੱਚੇ ਅਰਥਾਂ ਵਿੱਚ ਸਾਰਥਕ ਹੁੰਦਾ ਹੈ। ਇਸ ਸ਼ਾਨਦਾਰ ਪ੍ਰਬੰਧ ਵਿੱਚ ਸਥਾਨਕ ਨਾਗਰਿਕਾਂ, ਮਹਿਲਾਵਾਂ, ਨੌਜੁਆਨਾਂ ਅਤੇ ਵੱਖ-ਵੱਖ ਮਸਾਜਿਕ ਸੰਗਠਨਾਂ ਨੇ ਉਤਸਾਹ ਨਾਲ ਹਿੱਸਾ ਲਿਆ। ਜਿਸ ਨੇ ਇਸ ਆਯੋਜਨ ਨੂੰ ਇੱਕ ਜਨਉਤਸਵ ਦਾ ਸਵਰੂਪ ਪ੍ਰਦਾਨ ਕੀਤਾ। ਦੀਪ ਜਲਾਓ, ਆਸ਼ਾ ਵਧਾਓ ਦੇ ਗੂੰਜਦੇ ਨਾਰਿਆਂ ਨੇ ਮਾਹੌਲ ਨੂੰ ਉਤਸ਼ਾਹ ਨਾਲ ਭਰ ਦਿੱਤਾ।

          ਇਹ 15 ਫੁੱਟ ਉੱਚੇ ਆਸ਼ਾਦੀਪ, ਰਿਵਾਇਤ ਅਤੇ ਵਾਤਾਵਰਣ ਚੇਤਨਾ ਦੇ ਵਿਲੱਖਣ ਤਾਲਮੇਲ ਦਾ ਪ੍ਰਤੀਕ ਹੈ। ਜਿਸ ਨੂੰ ਪੁਰਾਣੇ ਘਿਊ ਤੇ ਤੇਲ ਦੇ ਡੱਬਿਆਂ ਨਾਲ ਰਚਨਾਤਮਕ ਢੰਗ ਨਾਲ ਨਿਰਮਾਣਤ ਕੀਤਾ ਗਿਆ। ਆਯੋਜਨ ਥਾਂ ‘ਤੇ ਭਜਨਾਂ, ਸਭਿਆਚਾਰਕ ਪੇਸ਼ਗੀਆਂ ਅਤੇ ਦੀਪਦਾਨ ਰਾਹੀਂ ਪੇ੍ਰਮ, ਭਾਈਚਾਰੇ ਅਤੇ ਸਾਕਾਰਤਮਕਤਾ ਦਾ ਸੰਦੇਸ਼ ਪ੍ਰਸਾਰਿਤ ਹੋਇਆ। ਫਰੀਦਾਬਾਦ ਵਾਸੀਆਂ ਨੇ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਨਾ ਸਿਰਫ ਦੀਵਾਲੀ ਦਾ ਉਤਸਵ, ਸਗੋ ਅੰਮ੍ਰਿਤਕਾਲ ਦੀ ਭਾਵਨਾ ਅਤੇ ਨਵੇਂ ਭਾਰਤ ਦੀ ਆਸ ਦਾ ਪ੍ਰਤੀਕ ਹੈ।

          ਸ੍ਰੀ ਗੋਇਲ ਨੇ ਕਿਹਾ ਕਿ ਇਹ ਆਸ਼ਾਦੀਪ ਸਾਡੇ ਉਸ ਅਟੁੱਟ ਸੰਕਲਪ ਦਾ ਪ੍ਰਤੀਕ ਹੈ, ਜੋ ਹਰੇਕ ਫਰੀਦਾਬਾਦੀ ਦੇ ਦਿੱਲ ਵਿੱਚ ਧੜਕਦਾ ਹੈ। ਫਰੀਦਾਬਾਦ ਨੂੰ ਨਾ ਸਿਰਫ ਹਰਿਆਣਾ, ਸਗੋ ਪੂਬੇ ਦੇਸ਼ ਵਿੱਚ ਉਤਮਤਾ ਦਾ ਸਮਾਨਾਰਥੀ ਬਨਾਉਣਾ। ਦੀਵਾਲੀ ਦਾ ਅਰਥ ਸਿਰਫ ਘਰਾਂ ਨੂੰ ਰੋਸ਼ਨ ਕਰਨਾ ਨਹੀਂ, ਸੋਗ ਸਮਾਜ ਅਤੇ ਰਾਸ਼ਟਰ ਵਿੱਚ ਨਵੀਂ ਊਰਜਾ, ਪੇ੍ਰਰਣਾ ਅਤੇ ਮੌਕਿਆਂ ਦਾ ਚਾਨਣ ਫੈਲਾਉਣਾ ਹੈ। ਜਦੋਂ ਹਰ ਕੋਈ ਆਪਣੇ ਘਰ ਨੂੰ ਸਜਾਉਣ ਵਿੱਚ ਵਿਅਸਤ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸ਼ਹਿਰ ਨੂੰ ਰੋਸ਼ਨ ਕਰਨ ਦਾ ਮਹਾਨ ਕੰਮ ਕਰ ਰਹੇ ਹਨ। ਇਹੀ ਫਰੀਦਾਬਾਦ ਦੀ ਪਹਿਚਾਣ ਹੈ। ਇਹ ਸ਼ਹਿਰ ਉਤਸਵ ਵੀ ਮਨਾਉਂਦਾ ਹੈ ਅਤੇ ਵਿਕਾਸ ਦਾ ਦੀਪ ਵੀ ਪ੍ਰਜਵਲੱਤ ਕਰਦਾ ਹੈ।

          ਉਨ੍ਹਾਂ ਨੇ ਕਿਹਾ ਕਿ ਇਹ ਆਸ਼ਾਦੀਪ ਉਨ੍ਹਾਂ ਅਣਗਿਣਤ ਹੱਥਾਂ ਦੀ ਮਿਹਨਤ ਦੀ ਪ੍ਰਤੀਕ ਹੈ, ਜੋ ਦਿਨ-ਰਾਤ ਫਰੀਦਾਬਾਦ ਨੂੰ ਸੁੰਦਰ, ਮਜਬੂਤ ਅਤੇ ਆਧੁਨਿਕ ਬਨਾਉਣ ਵਿੱਚ ਜੁਟੇ ਹਨ। ਇਹ ਉਨ੍ਹਾਂ ਮਿਹਨਤੀ ਕਾਮੇ, ਪੇਸ਼ੇਵਰਾਂ, ਕਰਮਚਾਰੀਆਂ ਅਤੇ ਨਾਗਰਿਕਾਂ ਦਾ ਸਨਮਾਨ ਹੈ, ਜਿਨ੍ਹਾਂ ਨੇ ਇਸ ਸ਼ਹਿਰ ਨੂੰ ਸਵਾਰਣ ਵਿੱਚ ਅਮੁੱਲ ਯੋਗਦਾਨ ਦਿੱਤਾ ਹੈ। ਸ੍ਰੀ ਗੋਇਲ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਵਿਕਸਿਤ ਹਰਿਆਣਾ ਅਤੇ ਐਕਸੀਲੈਂਸ ਫਰੀਦਾਬਾਦ ਦੇ ਟੀਚੇ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਇਹ ਆਸ਼ਾਦੀਪ ਇੰਨ੍ਹਾਂ ਸੰਕਲਪਾਂ ਦੀ ਦਿਸ਼ਾ ਵਿੱਚ ਇੱਕ ਹੋਰ ਮਜਬੂਤ ਕਦਮ ਹੈ।

          ਉਨ੍ਹਾਂ ਨੇ ਅਗਲੀ ਦੀਵਾਲੀ ਤੱਕ ਫਰੀਦਾਬਾਦ ਨੂੰ ਇੱਕ ਨੇਕਸਟ ਲੇਵਲ ਡਿਵੇਲਪਮੈਂਟ ਸਿਟੀ ਬਨਾਉਣ ਦਾ ਸੰਕਲਪ ਦੋਹਰਾਇਆ। ਜਿਸ ਨਾਲ ਇੰਫ੍ਰਾਸਟਕਚਰ, ਸਿਖਿਆ, ਸਵੱਛਤਾ, ਵਾਤਾਵਰਣ ਅਤੇ ਸਮਾਰਟ ਸ਼ਹਿਰੀ ਸੇਵਾਵਾਂ ਦੇ ਹਰ ਮਾਨਕ ‘ਤੇ ਫਰੀਦਾਬਾਦ ਨੂੰ ਦੇਸ਼ ਦਾ ਸੱਭ ਤੋਂ ਵਧੀਆ ਸ਼ਹਿਰ ਸਥਾਪਿਤ ਕੀਤਾ ਜਾਵੇਗਾ। ਜਿਵੇਂ ਅਸੀਂ ਦੀਵਾਲੀ ਤੋਂ ਦੀਵਾਲੀ ਤੱਕ ਆਪਣੇ ਘਰਾਂ ਨੂੰ ਹੋਰ ਸੁੰਦਰ ਬਨਾਉਂਦੇ ਹੈ, ਉਦਾਂ ਹੀ ਅਸੀਂ ਆਪਣੇ ਫਰੀਦਾਬਾਦ ਨੁੰ ਹੋਰ ਵਧੀਆ ਬਨਾਉਣਾ ਹੈ। ਇਹ ਆਸ਼ਾਦੀਪ ਸਾਨੂੰ ਇਹੀ ਪੇ੍ਰਰਣਾ ਦਿੰਦਾ ਹੈ ਕਿ ਜਦੋਂ ਅਸੀਂ ਇੱਕਜੁੱਟ ਹੋ ਕੇ ਸਕੰਲਪ ਲੈਂਦੇ ਹਨ, ਤਾਂ ਕੋਈ ਵੀ ਹਨੇਰਾ ਸਾਨੂੰ ਰੋਕ ਨਹੀਂ ਸਕਦਾ। ਇਹੀ ਦੀਵਾਲੀ ਦਾ ਸੰਦੇਸ਼ ਹੈ, ਇਹੀ ਹਜਾਰਾਂ ਸੰਕਲਪ ਹਨ।

          ਇਹ ਆਯੋਜਨ ਫਰੀਦਾਬਾਦ ਲਈ ਇੱਕ ਇਤਿਹਾਸਕ ਲੰਮ੍ਹਾ ਬਣ ਗਿਆ, ਜੋ ਨਾ ਸਿਰਫ ਦੀਵਾਲੀ ਦੀ ਖੁਸ਼ੀ ਨੂੰ ਦਰਸ਼ਾਉਂਦਾ ਹੈ, ਸਗੋ ਇੱਕ ਉਜਵਲ, ਖੁਸ਼ਹਾਲ ਅਤੇ ਵਿਕਸਿਤ ਫਰੀਦਾਬਾਦ ਦੇ ਸਪਨੇ ਨੁੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਪੇ੍ਰਰਣਾਦਾਈ ਕਦਮ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin