August 17, 2026

Justice News

ਅਵਾਮ ਦੀ ਆਵਾਜ਼

ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਨੂੰ ਹਾਈ ਕਮਾਂਡ ਵੱਲੋਂ ਇੰਚਾਰਜ਼ ਨਿਯੁਕਤ

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ,
ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਸ੍ਰੀ ਭੁਪੇਸ਼ ਬਘੇਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਹਿਮਤੀ ਨਾਲ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਾਂਗਰਸ ਪਾਰਟੀ ਦੇ ਆਗੂਆਂ, ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਹ ਬੜੀ ਬੇਸਬਰੀ ਨਾਲ ਇਸ ਜ਼ਿਮਨੀ ਚੋਣ ਦਾ ਇੰਤਜ਼ਾਰ ਕਰ ਰਹੇ ਹਨ, ਤਾਂ ਜੋ ਵਿਧਾਇਕ ਸਰਕਾਰੀਆ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਰਿਕਾਰਡ ਤੋੜ ਵੋਟਾਂ ਨਾਲ ਜਿਤਾਕੇ ਵਿਧਾਨ ਸਭਾ ਭੇਜਿਆ ਜਾਵੇ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਦੇ ਮੀਡੀਆ ਸਲਾਹਕਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੁੱਖ ਬੁਲਾਰੇ ਅਮਨਦੀਪ ਸਿੰਘ ਕੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਪੰਜਾਬ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਸਰਕਾਰ ਨੇ ਅਜੇ ਤੱਕ ਬੀਬੀਆਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ। ਖ਼ਰਾਬ ਹੋਈਆਂ ਕਣਕਾਂ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ। ਕੱਕੜ ਨੇ ਕਿਹਾ ਕਿ ਵਿਧਾਨ ਸਭਾ ਤਰਨ‌ ਤਾਰਨ ਦੀ ਇਸ ਜ਼ਿਮਨੀ ਚੋਣ ਵਿੱਚ ਇਸ ਹਲਕੇ ਦੀ ਸੂਝਵਾਨ ਜਨਤਾ ਪੰਜਾਬ ਸਰਕਾਰ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਵਾਕੇ ਇਸ ਸਰਕਾਰ ਨੂੰ ਕਰਾਰਾ ਸਬਕ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਕੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਦਾ ਮੁੱਢ ਇਸ ਹਲਕੇ ਦੀ ਜਨਤਾ ਬੰਨੇਂਗੀ।
  ਇਸ ਮੌਕੇ ਉਨ੍ਹਾਂ ਨਾਲ ਜਸਪਾਲ ਸਿੰਘ ਭੱਟੀ ਪ੍ਰਧਾਨ ਰਾਜਾਸਾਂਸੀ, ਜਸਕਰਨ ਸਿੰਘ ਕੋਹਰੀ, ਗੁਰਭੇਜ ਸਿੰਘ ਵਣੀਂਏਕੇ ਬਲਾਕ ਪ੍ਰਧਾਨ ਚੌਗਾਵਾਂ, ਲਖਵਿੰਦਰ ਸਿੰਘ ਝੰਜੋਟੀ ਬਲਾਕ ਪ੍ਰਧਾਨ ਹਰਸ਼ਾ ਛੀਨਾਂ, ਅਮਰਜੀਤ ਸਿੰਘ ਨੇਪਾਲ, ਅਜੇਬੀਰ ਸਿੰਘ ਲੋਪੋਕੇ ਮੀਤ ਪ੍ਰਧਾਨ, ਸ਼ਮਸ਼ੇਰ ਸਿੰਘ ਚੌਗਾਵਾਂ ਜਨਰਲ ਸਕੱਤਰ, ਸਰਪੰਚ ਸੋਨਾ ਸਿੱਧੂ ਬਲੱਗਣ, ਗੁਰਮੇਜ ਸਿੰਘ ਬੱਬਲਾ ਕੋਟਲਾ, ਹਰਜੀਤ ਸਿੰਘ ਕੋਟਲਾ, ਲਖਬੀਰ ਸਿੰਘ ਕੋਹਾਲੀ, ਰਿੰਕੂ ਕੋਹਾਲੀ, ਹਰਕੰਵਲਜੀਤ ਸਿੰਘ ਹੈਪੀ ਅਦਲੀਵਾਲ, ਬੱਬਲੂ ਰਾਜਾਸਾਂਸੀ, ਰਿੰਕੂ ਚੌਗਾਵਾਂ, ਸਰਪੰਚ ਦਲਜੀਤ ਸਿੰਘ ਜੋਹਾ ਠੱਠਾ, ਗਿੰਦਰ ਸਿੰਘ ਲੋਪੋਕੇ, ਸੁਖਦੇਵ ਸਿੰਘ ਨੱਥੂਪੁਰ, ਨਰਿੰਦਰ ਸਿੰਘ ਹੇਤਮਪੁਰਾ, ਸੂਬਾ ਸਿੰਘ ਪੰਜੂਰਾਏ, ਸ਼ਮਸ਼ੇਰ ਸਿੰਘ ਸਾਰੰਗੜਾ, ਸੁਖਬੀਰ ਸਿੰਘ, ਗੁਰਮੀਤ ਸਿੰਘ ਡਾਲਾ, ਬਾਬਾ ਦਲਬੀਰ ਸਿੰਘ ਪੱਧਰੀ, ਰਣਜੀਤ ਸਿੰਘ ਬੰਟੀ ਜੱਸਰਾਊਰ, ਗੁਰਜੰਟ ਸਿੰਘ ਮੁੱਧ, ਸਾਹਬੀ ਚੈਨਪੁਰ, ਸੁਖਬੀਰ ਸਿੰਘ ਸ਼ਾਹ ਭਿੱਟੇਵੱਡ, ਦਿਲਬਾਗ ਸਿੰਘ ਖਿਆਲਾ ਕਲਾਂ, ਲਖਵਿੰਦਰ ਸਿੰਘ ਭਿੱਟੇਵੱਡ, ਅਮਨ ਕੋਹਾਲਾ, ਲਖਵਿੰਦਰ ਸਿੰਘ ਵਣੀਂਏਕੇ, ਕੁਲਦੀਪ ਸਿੰਘ ਔਲਖ ਚੌਗਾਵਾਂ, ਡਾ.ਪ੍ਰਗਟ ਸਿੰਘ ਭੁੱਲਰ, ਨਿਸ਼ਾਨ ਸਿੰਘ ਮੰਝ, ਬਲਦੇਵ ਸਿੰਘ ਮੰਝ, ਸੁਰਜੀਤ ਸਿੰਘ ਰਾਣੀਆਂ, ਬਲਜੀਤ ਸਿੰਘ ਪੰਡੋਰੀ, ਰੇਸ਼ਮ ਸਿੰਘ ਬੱਚੀਵਿੰਡ, ਰੇਸ਼ਮ ਸਿੰਘ ਲੋਧੀਗੁੱਜਰ, ਸਿਮਰ ਔਲਖ ਲੋਧੀਗੁੱਜਰ, ਨਿਸ਼ਾਨ ਸਿੰਘ ਲੋਧੀਗੁੱਜਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.