August 17, 2026

Justice News

ਅਵਾਮ ਦੀ ਆਵਾਜ਼

ਬਾਰਿਸ਼ਾਂ ਤੋਂ ਬਾਅਦ ਫ਼ਸਲ ਨੂੰ ਭੂਰੇ  ਟਿੱਡੇ ਦੇ ਹਮਲੇ ਤੋਂ ਸੁਰੱਖਿਅਤ ਰੱਖਣ ਲਈ ਕਿਸਾਨ ਕਰਨ ਖੇਤ ਦਾ ਲਗਾਤਾਰ ਸਰਵੇਖਣ

ਮੋਗਾ (ਮਨਪ੍ਰੀਤ ਸਿੰਘ/ ਗੁਰਜੀਤ ਸੰਧੂ  )

 ਬਾਰਸ਼ ਤੋਂ ਬਾਅਦ ਵਧੀ ਹੋਈ ਹੁੰਮਸ ਨਾਲ ਕਿਸਾਨਾਂ ਦੇ ਖੇਤਾਂ ਵਿਚ ਕੀੜੇ ਅਤੇ ਉੱਲੀ ਦਾ ਹਮਲਾ ਸ਼ੁਰੂ ਹੋ ਗਿਆ ਹੈ, ਇਸ ਸਮੇਂ ਕਈ ਖੇਤਾਂ ਵਿਚ ਭੂਰੇ ਟਿੱਡੇ ਦਾ ਹਮਲਾ ਵੇਖਣ ਨੂੰ ਮਿਲਿਆ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਕਿਸਾਨਾਂ ਨੂੰ ਇਹ ਅਪੀਲ ਹੈ ਕਿ ਇਸ ਟਿੱਡੇ ਤੋਂ ਫਸਲ ਨੂੰ ਸੁਰੱਖਿਅਤ ਰੱਖਣ ਲਈ ਉਹ ਲਗਾਤਾਰ ਆਪਣੇ ਖੇਤਾਂ ਦਾ ਮੁਆਇਨਾ ਕਰਦੇ ਰਹਿਣ

               ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਨੇ ਦੱਸਿਆ ਕਿ ਝੋਨੇ ਦੇ ਬੂਟੇ ਨੂੰ ਹਲਕੇ ਜਿਹਾ ਹਿਲਾਉਣ ਨਾਲ ਭੂਰੇ ਟਿੱਡੇ ਹੇਠਾਂ ਡਿੱਗ ਪੈਂਦੇ ਹਨਜੇਕਰ ਭੂਰੇ ਟਿੱਡਿਆਂ ਦੀ ਗਿਣਤੀ ਪੰਜ ਟਿੱਡੇ ਪ੍ਰਤੀ ਬੂਟੇ ਤੋਂ ਵੱਧ ਜਾਣ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ 80 ਗ੍ਰਾਮ ਓਸ਼ੀਨ/ਟੋਕਿਨ/ਡੋਮੀਨੇਂਟ, 20 ਐਸ.ਜੀ ਡਾਇਨੋਟੈਫੂਰਾਨ ਜਾਂ 120 ਗ੍ਰਾਮ ਚੈਸ 50 ਡਬਲਿਊ.ਜੀ ਪਾਇਮੈਟਰੋਜ਼ਿਨ ਜਾਂ 94 ਮਿਲੀਲਿਟਰ ਪੈਕਸਾਲੋਨ 10 ਐਸ.ਸੀ ਕੀਟਨਾਸ਼ਕ ਦਵਾਈ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕੀਤਾ ਜਾ ਸਕਦਾ ਹੈ ਇਨ੍ਹਾਂ ਦਵਾਈਆਂ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਛਿੜਕਾਅ ਨੈਪਸੈਕ ਸਪਰੇਅ ਪੰਪ ਨਾਲ ਬੂਟਿਆਂ ਦੇ ਮੁੱਢਾਂ ਵੱਲ ਕੀਤੀ ਜਾਵੇ

               ਉਹਨਾਂ ਅੱਗੇ ਦੱਸਿਆ ਕਿ ਝੋਨੇ ਦੀ ਫਸਲ ਨੂੰ ਤਣੇ ਦੁਆਲੇ ਪੱਤੇ ਦੇ ਝੁਲਸ ਰੋਗਭੂਰੇ ਧੱਬਿਆਂ ਦੇ ਰੋਗਬਲਾਸਟਝੂਠੀ ਕਾਂਗਿਆਰੀ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਕਿਸਾਨ ਖੇਤੀਬਾੜੀ ਮਾਹਿਰਾਂ ਨਾਲ ਸਲਾਹ ਕਰਨ ਉਪਰੰਤ ਉੱਲੀਨਾਸ਼ਕ ਦਵਾਈਆਂ ਦਾ ਸਪਰੇਅ ਕਰਨ ਤਾਂ ਜੋ ਫਸਲ ਦੇ ਝਾੜ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ

 

Leave a Reply

Your email address will not be published. Required fields are marked *

Copyright © All rights reserved. | Newsphere by AF themes.