August 17, 2026

Justice News

ਅਵਾਮ ਦੀ ਆਵਾਜ਼

ਘਰੇਲੂ ਵਸਤਾਂ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ- ਜਿਲ੍ਹਾ ਮੈਜਿਸਟ੍ਰੇਟ 

ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ//////////ਕੁੱਝ ਸਟਾਕਿਸਟਾਂ ਵੱਲੋਂ ਅਤਿ ਜ਼ਰੂਰੀ ਵਸਤਾਂ ਜਿਵੇਂ ਕਿ ਖਾਂਣ ਪੀਣ ਦੀਆਂ ਚੀਜਾਂ, ਪੈਟਰੋਲ, ਡੀਜ਼ਲ, ਚਾਰਾ ਅਤੇ ਹੋਰ ਰੋਜ਼ਾਨਾਂ ਦੀ ਵਰਤੋਂ ਵਾਲੀਆਂ ਵਸਤਾਂ ਦਾ ਭੰਡਾਰ ਇਕੱਠਾ ਕਰਕੇ ਗ਼ੈਰ ਨੈਤਿਕ ਢੰਗ ਨਾਲ ਕੀਮਤਾਂ ਵਿੱਚ ਵਾਧਾ ਕਰਕੇ ਕਾਲਾਬਾਜ਼ਾਰੀ ਅਤੇ ਸਪਲਾਈ ਦੀ ਕਮੀ ਵੱਲ ਜਾ ਰਹੇ ਹਨ। ਅਜਿ
ਹਾ ਕਰਨ ਨਾਲ ਆਮ ਲੋਕਾਂ ਨੂੰ ਖਾਸ ਕਰਕੇ ਕਮਜ਼ੋਰ ਵਰਗਾਂ ਤੇ ਗੰਭੀਰ ਪ੍ਰਭਾਵ ਪੈ ਰਿਹਾ ਹੈ।
  ਆਮ ਜਨਤਾ ਦੇ ਹਿੱਤਾਂ ਦੀ ਰਾਖੀ ਲਈ ਅਤਿ ਜ਼ਰੂਰੀ ਵਸਤਾਂ ਦੀ ਸਹੀ ਉਪਲਬੱਧਤਾ ਬਣਾਈ ਰੱਖਣ ਲਈ ਮੈਂ ਸਾਕਸ਼ੀ ਸਾਹਨੀ ਜਿਲ੍ਹਾ ਮੈਜਿਸਟ੍ਰੇਟ ਭਾਰਤੀ ਨਾਗਰਿਕ ਸੁਰੱਖਿਆਂ ਸਹਿੰਤਾ ਐਕਟ 2023 ਦੀ ਧਾਰਾ 163 ਅਤੇ ਅਤਿ ਅਵਸ਼ਯਕ ਵਸਤੂਆਂ ਐਕਟ 1955 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ ਜਾਰੀ ਕਰਦੀ ਹਾਂ ਕਿ ਕੋਈ ਵੀ ਵਿਅਕਤੀ, ਵਪਾਰੀ ਜਾਂ ਸੰਸਥਾਂ ਖ਼ਾਦ, ਅਨਾਜ ਅਤੇ ਹੋਰ ਖਾਂਣ ਪੀਣ ਦੀਆਂ ਵਸਤਾਂ, ਚਾਰਾ, ਦੁੱਖ ਅਤੇ ਡੇਅਰੀ ਉਤਪਾਦ, ਪੈਟਰੋਲ ਅਤੇ ਹੋਰ ਈਧਨ ਅਤੇ ਹੋਰ ਰੋਜ਼ਾਨਾਂ ਦੀਆਂ ਜ਼ਰੂਰੀ ਵਸਤਾਂ ਦਾ ਭੰਡਾਰ ਨਹੀਂ ਕਰੇਗਾ।
      ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਪਾਸ ਕਿਸੇ ਤਰ੍ਹਾਂ ਦੀ ਭੰਡਾਰਨ ਜਾਂ ਕੀਮਤਾਂ ਵਿੱਚ ਜਾਣ ਬੁੱਝ ਕੇ ਹੇਰ ਫੇਰ ਦੀ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਤਾਂ ਉਹ ਅਤਿ ਜ਼ਰੂਰੀ ਵਸਤੂਆਂ/ਡੀਜ਼ਲ, ਪੈਟਰੋਲ ਆਦਿ ਲਈ 0183-22564966, ਵੈਟਨਰੀ ਸੇਵਾਵਾਂ ਲਈ ਪਸ਼ੂ ਪਾਲਣ ਵਿਭਾਗ ਦੇ ਮਨਦੀਪ ਸਿੰਘ ਦੇ ਮੋਬਾਇਲ ਨੰ: 97803-00111 ਅਤੇ ਰਵਿੰਦਰ ਸਿੰਘ ਕੰਗ ਦੇ ਮੋਬਾਇਲ ਨੰ: 98147-02028, ਸਬਜ਼ੀ ਆਦਿ ਲਈ ਮੰਡੀ ਬੋਰਡ ਦੇ ਨੰਬਰ 0183-2527459 ਅਤੇ ਪਸ਼ੂਆਂ ਦੇ ਚਾਰੇ ਲਈ ਮਾਰਕਫ਼ੈਡ ਅਤੇ ਮਿਲਕਫ਼ੈਡ ਦੇ ਨੰਬਰ 0183-2506669 ਅਤੇ ਡਾ. ਨਰਿੰਦਰ ਸ਼ਰਮਾ ਦੇ ਮੋਬਾਇਲ ਨੰ: 98154-96304 ਤੇ ਸੰਪਰਕ ਕੀਤਾ ਜਾ ਸਕਦਾ ਹੈ।
  ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਹੁਕਮ ਇੱਕ ਤਰਫ਼ਾ ਪਾਸ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.