August 17, 2026

Justice News

ਅਵਾਮ ਦੀ ਆਵਾਜ਼

ਹਾਲ ਗੇਟ ਦੀ ਸ਼ਾਨ ਬਣਿਆ  “ਅੰਮ੍ਰਿਤਸਰ ਸਿਫਤੀ ਦਾ ਘਰ” ਸਲੋਕ  ਲੰਮੇ ਸਮੇਂ ਤੋਂ ਬੰਦ ਪਈ ਘੜੀ ਵੀ ਕੀਤੀ ਚਾਲੂ 

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ,
ਅੰਮ੍ਰਿਤਸਰ ਸ਼ਹਿਰ ਦੀ ਸ਼ਾਨ ਹਾਲ ਗੇਟ, ਜੋ ਕਿ ਕਈ ਸਾਕਿਆਂ ਦਾ ਗਵਾਹ ਹੈ, ਉੱਪਰ ਲਿਖਿਆਂ ਸਲੋਕ,” ਅੰਮ੍ਰਿਤਸਰ ਸਿਫਤੀ ਦਾ ਘਰ” ਕਾਫ਼ੀ ਲੰਬੇ ਸਮੇਂ ਤੋਂ  ਆਪਣੇ ਸਥਾਨ ਤੋਂ ਗਾਇਬ ਸੀ, ਨੂੰ ਮਿਊਸੀਪਲ ਕਾਰਪੋਰੇਸ਼ਨ ਨੇ ਦੁਬਾਰਾ ਉਸੇ ਸਥਾਨ ਉੱਤੇ ਸਜ਼ਾ ਦਿੱਤਾ ਹੈ। ਇਸ ਦੇ ਨਾਲ ਹੀ ਹਾਲ ਗੇਟ ਉੱਪਰ ਲੱਗੀ ਮਕੈਨੀਕਲ ਘੜੀ ਜੋ ਕਿ ਅੰਗਰੇਜ਼ ਕਾਲ ਤੋਂ ਸ਼ਹਿਰ ਵਾਸੀਆਂ ਨੂੰ ਸਮੇਂ ਦੀ ਸੂਚਨਾਂ ਦਿੰਦੀ ਆ ਰਹੀ ਹੈ, ਵੀ ਬੰਦ ਸੀ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ।
 ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਇੱਛਾ ਸੀ ਕਿ ਇਸ ਸਲੋਕ ਨੂੰ ਮੁੜ ਹਾਲ ਗੇਟ ਉਪਰ ਸਜ਼ਾਇਆ ਜਾਵੇ। ਸੋ ਸ਼ਹਿਰ ਵਾਸੀਆਂ ਦੀ ਇੱਛਾ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ  ਨੇ ਨਿੱਜ਼ੀ ਦਿਲਚਸਪੀ ਲੈ ਕੇ  ਕਾਰਪੋਰੇਸ਼ਨ ਅੰਮ੍ਰਿਤਸਰ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਸਹਿਯੋਗ ਨਾਲ ਇਹ ਸਲੋਕ ਮੁੜ ਹਾਲ ਗੇਟ ਉੱਪਰ ਸਜ਼ਾਇਆ ਹੈ ਅਤੇ ਇਸ ਨੂੰ ਪੁਰਾਣੀ ਰਵਾਇਤ ਦੀ ਤਰ੍ਹਾਂ ਚਿੱਟਾ ਰੰਗ ਹੀ ਦਿੱਤਾ ਗਿਆ ਹੈ।
    ਇਸ ਤੋਂ ਇਲਾਵਾ ਹਾਲ ਗੇਟ ਉੱਪਰ ਲੱਗੀ ਮਕੈਨੀਕਲ ਘੜੀ ਕਾਫ਼ੀ ਸਮੇਂ ਤੋਂ ਬੰਦ ਸੀ, ਨੂੰ ਵੀ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੀ ਮੱਦਦ ਨਾਲ ਮੁੜ ਚਾਲੂ ਕਰਾ ਦਿੱਤਾ ਹੈ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼
ਸੁਥਰਾ ਰੱਖਣ ਲਈ ਸਹਿਯੋਗ ਦੇਣ ਤਾਂ ਜੋ ਆਪਾਂ ਸਾਰੇ ਮਿਲ ਕੇ ਸ਼ਹਿਰ ਦੀ ਸ਼ਾਨ ਨੂੰ ਮੁੜ ਬਹਾਲ ਕਰ ਸਕੀਏ।

Leave a Reply

Your email address will not be published. Required fields are marked *

Copyright © All rights reserved. | Newsphere by AF themes.