August 17, 2026

Justice News

ਅਵਾਮ ਦੀ ਆਵਾਜ਼

ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ, ਪੰਜਾਬ ਵੱਲੋਂ ਧੱਕੇਸ਼ਾਹੀ ਵਿਰੁੱਧ ਰੋਸ ਮੁਜਾਹਰਾ

ਲੁਧਿਆਣਾ (  ਜਸਟਿਸ ਨਿਊਜ਼   )

ਅੱਜ ਮਿਤੀ 06-08-2025 ਨੂੰ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਖਜ਼ਾਨਾ ਦਫਤਰ ਦੇ ਕਰਮਚਾਰੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ ਵਿੱਚ ਰੋਸ ਮੁਜਾਹਰਾ ਕਰਦੇ ਹੋਏ ਪੱਦ ਉੱਨਤੀ ਦੇ ਹੁਕਮਾਂ ਦੀਆਂ ਕਾਪੀਆਂ ਸਾੜੀਆਂ।

ਸਰਕਾਰ ਵੱਲੋਂ ਕੀਤੇ ਗਏ ਹੁਕਮ, ਜਿਨ੍ਹਾਂ ਵਿੱਚ ਖਜ਼ਾਨਾ ਵਿਭਾਗ ਦੇ ਕਰਮਚਾਰੀਆਂ ਨੂੰ ਜੂਨੀਅਰ ਸਹਾਇਕ ਲੈਵਲ-7 ਤੋਂ ਸਹਾਇਕ ਖਜ਼ਾਨਚੀ ਲੈਵਲ -6 ਅਧੀਨ ਪੱਦਉੱਨਤ ਕਰ ਦਿੱਤਾ ਗਿਆ ਹੈ, ਪ੍ਰੰਤੂ ਇਸ ਪੱਦ ਉੱਨਤੀ ਨੂੰ ਪੱਦ ਉੱਨਤੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਮੁਲਾਜ਼ਮਾਂ ਨੂੰ ਲੈਵਲ-7 ਤੋਂ ਲੈਵਲ-6 ਵਿੱਚ ਲੈ ਕੇ ਆਉਣਾ ਸਰਾਸਰ ਧੱਕਾ ਹੈ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਨੇ ਇਸ ਸਬੰਧ ਵਿੱਚ ਦੱਸਿਆ ਕਿ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ,  ਪੰਜਾਬ ਵੱਲੋਂ ਉਪਰੋਕਤ ਹੁਕਮਾਂ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਪਰੋਕਤ ਪੱਦ ਉਨਤੀ ਇੱਕ ਕੋਝਾ ਮਜਾਕ ਹੈ ਕਿਉਂਕਿ ਜੂਨੀਅਰ ਸਹਾਇਕਾਂ ਨੂੰ ਸਹਾਇਕ ਖਜਾਨਚੀ ਦੀ ਬਜਾਏ, ਜ਼ਿਲ੍ਹਾ ਖਜਾਨਚੀ ਅਤੇ ਸੀਨੀਅਰ ਸਹਾਇਕ ਵਜੋਂ ਤਰੱਕੀ ਦੇਣੀ ਬਣਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਯੋਗ ਤਰੱਕੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਦੌਰਾਨ ਖਜ਼ਾਨਾ ਵਿਭਾਗ ਸਟੇਟ ਬਾਡੀ ਦੇ ਫੈਸਲੇ ਅਨੁਸਾਰ ਤਿਖੇ ਸੰਘਰਸ਼ ਉਲੀਕੇ ਜਾਣਗੇ।

ਪੰਜਾਬ ਸਟੇਟ ਮਨਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੀ ਅੱਜ ਖਜ਼ਾਨਾ ਦਫਤਰ ਦੇ ਕਰਮਚਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਡੱਟਕੇ ਖੜ੍ਹੀ ਹੋਈ ਜਿਸਦੇ ਤਹਿਤ ਪੀ.ਐਸ.ਐਮ.ਐਸ.ਯੂ. ਵੱਲੋਂ ਅਮਿਤ ਅਰੋੜਾ ਸੂਬਾ ਐਡੀਸ਼ਨਲ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ. ਪੰਜਾਬ ਅਤੇ ਸੰਦੀਪ ਭੁਬੰਕ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਜਨਰਲ ਸਕੱਤਰ ਗੁਰਚਰਨ ਸਿੰਘ ਪੰਧੇਰ ਦੀ ਅਗਵਾਈ ਵਿੱਚ ਪੀ.ਐਸ.ਐਮ.ਐਸ.ਯੂ. ਦੀ ਸਮੁੱਚੀ ਟੀਮ ਉਪਰੋਕਤ ਰੋਸ ਮੁਜਾਹਰੇ ਵਿੱਚ ਸਾਮਲ ਹੋਏ ਅਤੇ ਖਜ਼ਾਨਾ ਵਿਭਾਗ ਨੂੰ ਵਿਸ਼ਵਾਸ਼ ਦੁਆਇਆ ਕਿ ਜਿਲ੍ਹਾ ਪੀ.ਐਸ.ਐਮ.ਐਸ.ਯੂ. ਲੁਧਿਆਣਾ ਹਰ ਸੰਘਰਸ਼ ਵਿੱਚ ਖਜ਼ਾਨਾ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗਾ।

ਇਸ ਰੋਸ ਮੁਜ਼ਾਹਰੇ ਮੌਕੇ, ਦਵਿੰਦਰ ਸਿੰਘ ਪੀ.ਡਬਲਿਊ ਡੀ ਵਿਭਾਗ, ਜਗਦੇਵ ਸਿੰਘ ਖੇਤੀਬਾੜੀ ਵਿਭਾਗ, ਸਤਪਾਲ ਸਿੱਖਿਆ ਵਿਭਾਗ, ਗੁਰਪ੍ਰੀਤ ਸਿੰਘ ਖੱਟੜਾ ਸਿੱਖਿਆ ਵਿਭਾਗ, ਅਮਰਜੀਤ ਸਿੰਘ, ਬਲਜਿੰਦਰ ਸਿੰਘ ਰੋਡਵੇਜ਼, ਹਰਮਿੰਦਰ ਸਿੰਘ ਸਿਹਤ ਵਿਭਾਗ, ਹਰਵਿੰਦਰ ਸਿੰਘ ਸਿਹਤ ਵਿਭਾਗ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਤੋਂ ਬਹੁਤ ਸਾਰੇ ਸਾਥੀ ਸ਼ਾਮਲ ਹੋਏ।

ਖਜ਼ਾਨਾ ਵਿਭਾਗ, ਜਿਲ੍ਹਾ ਲੁਧਿਆਣਾ ਤੋਂ ਕੁਲਦੀਪ ਕੁਮਾਰ, ਮਨਪ੍ਰੀਤ ਸਿੰਘ, ਨਵਦੀਪ ਸਿੰਘ, ਦਵਿੰਦਰ ਸਿੰਘ, ਲਵਲੀ, ਰਜਨੀ ਬਾਲਾ, ਮਨਿੰਦਰ ਕੌਰ ਅਤੇ ਸਮੂਹ ਸਟਾਫ ਵੱਲੋਂ ਹਾਜ਼ਰ ਹੋ ਕੇ ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published. Required fields are marked *

Copyright © All rights reserved. | Newsphere by AF themes.