August 17, 2026

Justice News

ਅਵਾਮ ਦੀ ਆਵਾਜ਼

ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਸ਼ਾਂਤੀ ਕਾਨਫਰੰਸ ਅੱਜ 10 ਵਜੇ ਸ਼ੁਰੂ

ਲੁਧਿਆਣਾ 🙁 ਵਿਜੇ ਭਾਂਬਰੀ )-
ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ.ਡੀ.ਪੀ.ਡੀ.) ਅਤੇ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਵਲੋਂ 3 ਅਗਸਤ , 2025 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ
ਪੰਜਾਬੀ ਭਵਨ ਲੁਧਿਆਣਾ ਵਿਖੇ ਸ਼ਾਂਤੀ, ਸਦਭਾਵਨਾ, ਨਿਸ਼ਸਤਰੀਕਰਨ ਅਤੇ ਪ੍ਰਮਾਣੂ ਹਥਿਆਰਾ
ਦੇ ਖਾਤਮੇ ਦੇ ਵਿਚਾਰ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਸ਼ਾਂਤੀ ਕਾਨਫਰੰਸ ਕਰਵਾਈ ਜਾ ਰਹੀ
ਹੈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਬਲਬੀਰ ਸਿੰਘ, ਸਿਹਤ ਮੰਤਰੀ, ਪੰਜਾਬ ਸ਼ਾਮਿਲ
ਹੋ ਰਹੇ ਹਨ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬਲਬੀਰ ਸ਼ਾਹ ਕਨਵੀਨਰ ਕਾਨਫਰੰਸ ਨੇ
ਦੱਸਿਆ ਕਿ ਇਸ ਕਾਨਫਰੰਸ ਵਿੱਚ ਸ. ਅਮਰਜੀਤ ਸਿੰਘ ਟਿੱਕਾ ਵਿਸ਼ੇਸ਼ ਮਹਿਮਾਨ ਵਜੋਂ ਪਹੰਚ
ਰਹੇ ਹਨ ਅਤੇ ਇਸ ਦੀ ਪ੍ਰਧਾਨਗੀ ਡਾ. ਸੁਖਦੇਵ ਸਿਰਸਾ ਜਨਰਲ ਸਕੱਤਰ ਪ੍ਰਗਤੀਸ਼ੀਲ
ਲੇਖਕ
ਸੰਘ, ਭਾਰਤ ਕਰਨਗੇ।ਡਾ. ਹਰੀਸ਼ ਪੁਰੀ ਪ੍ਰੋਫੈਸਰ ਰਾਜਨੀਤੀ ਵਿਿਗਆਨ ਮੱੁਖ ਬੁਲਾਰੇ ਇਸ
ਵਿਸ਼ੇ ਤੇ ਆਪਣੇ ਵਿਚਾਰ ਰਖਣਗੇ।ਇਸ ਮੌਕੇ ਤੇ ਡਾ. ਗੁਰਚਰਨ ਕੌਰ ਕੋਚਰ ਅਤੇ ਡਾ. ਹਰੀ
ਸਿੰਘ ਜਾਚਕ ਦੀ ਦੇਖ ਰੇਖ ਹੇਠ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ।ਇਸਦੇ ਨਾਲ ਹੀ
ਯੁੱਧ ਦੇ ਮਾਨਸਿਕ ਪ੍ਰਭਾਵ ਬਾਰੇ ਡਾ. ਪਰਮ ਸੈਣੀ ਅਤੇ ਪਰਮਾਣੂ ਯੁੱਧ ਦੀ ਪਰਿਆਵਰਣ ਤੇ
ਪ੍ਰਭਾਵ ਬਾਰੇ ਡਾ. ਅੰਕੁਸ਼ ਕੁਮਾਰ, ਡਾ. ਗੁਰਵੀਰ ਸਿੰਘ ਤੂਰ, ਡਾ. ਸੀਰਤ ਸੇਖੋਂ ਡਾ.
ਤੇਜਿੰਦਰ ਸਿੰਘ ਤੂਰ ਅਤੇ ਡਾ. ਰਜਤ ਗਰੋਵਰ ਦੁਆਰਾ ਪ੍ਰੋਜੈਕਟਰ ਰਾਹੀਂ ਸਾਂਝੀ ਪੇਸ਼ਕਾਰੀ
ਕੀਤੀ ਜਾਵੇਗੀ।ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਦੀ ਅਗਵਾਈ ਵਿੱਚ ਮੋਹੀ ਅਮਰਜੀਤ
ਸਿੰਘ, ਮੀਤ ਅਨਮੋਲ, ਜਨਮੇਜਾ ਸਿੰਘ ਜੌਹਲ ਅਤੇ ਹੋਰਾਂ ਨੇ ਇਸ ਕਾਨਫਰੰਸ ਦੀਆਂ ਤਿਆਰੀਆਂ
ਮਕੰਮਲ ਕਰ ਲਈਆਂ ਹਨ।ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ.
ਗੁਲਜ਼ਾਰ ਸਿੰਘ ਪੰਧੇਰ, ਸੀਨੀ. ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਇੰਡੀਅਨ ਡਾਕਟਰਜ਼ ਫਾਰ
ਪੀਸ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਡਾ. ਅਰੁਣ ਮਿਤਰਾ ਤੇ ਵਿੱਤ ਸਕੱਤਰ ਡਾ. ਭਾਰਤੀ
ੳੱਪਲ ਅਤੇ ਸਮੁੱਚੀ ਟੀਮ ਵਲੋਂ ਸਾਰੇ ਵਿਦਵਾਨਾਂ ਅਤੇ ਪਤਵੰਤੇ ਸੱਜਣਾ ਅਤੇ ਸ਼ਾਂਤੀ ਪਸੰਦ
ਨਾਗਰਿਕਾਂ ਨੂੰ ਇਸ ਕਾਨਫਰੰਸ ਵਿੱਚ ਭਰਵੀ ਸ਼ਮੂੁਲੀਅਤ ਕਰਨ ਲਈ ਬੇਨਤੀ ਕੀਤੀ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.