August 17, 2026

Justice News

ਅਵਾਮ ਦੀ ਆਵਾਜ਼

“ਮਿਸ਼ਨ ਇੱਕ ਜੱਜ, ਇੱਕ ਰੁੱਖ”- ਜ਼ਿਲ੍ਹਾ ਕਚਹਿਰੀਆਂ ਲੁਧਿਆਣਾ ‘ਚ ਮੁਹਿੰਮ ਤਹਿਤ ਸਮੂਹ ਜੁਡੀਸ਼ੀਅਲ ਜੱਜ ਸਹਿਬਾਨਾਂ ਵੱਲੋਂ ਬੂਟੇ ਲਗਾਏ

ਲੁਧਿਆਣਾ, ( ਜਸਟਿਸ ਨਿਊਜ਼   ) – ਅੱਜ ਮਿਤੀ 05.07.2025 ਨੂੰ ਮਾਨਯੋਗ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਪੰਜਾਬ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਦੁਆਰਾ ਜਿਲ੍ਹਾ ਕਚਹਿਰੀਆਂ ਲੁਧਿਆਣਾ ਦੇ ਸਮੂਹ ਜੱਜ ਸਹਿਬਾਨਾਂ ਵੱਲੋਂ ਇਸ ਮੁਹਿੰਮ ਤਹਿਤ ਅਤੇ ਮਿਸ਼ਨ “ਇੱਕ ਜੱਜ, ਇੱਕ ਰੁੱਖ” ਤਹਿਤ ਇੱਕ-ਇੱਕ ਪੌਦਾ ਲਗਾਇਆ ਗਿਆ।

ਇਹ ਪੌਦੇ ਜੱਜ ਸਹਿਬਾਨਾਂ ਦੇ ਰਿਹਾਇਸ਼ੀ ਖੇਤਰ ਵਿੱਚ ਵਿੱਚ ਲਗਾਏ ਗਏ। ਜਾਣਕਾਰੀ ਅਨੁਸਾਰ ਪੂਰੇ ਪੰਜਾਬ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਸੀਂ ਆਪਣੇ ਵਾਤਾਵਰਨ ਨੂੰ ਸੁਰੱਖਿਅਤ ਅਤੇ ਵੱਧ ਤੋਂ ਵੱਧ ਸਾਫ ਸੁਥਰਾ ਰੱਖ ਸਕੀਏ। ਇਸ ਪ੍ਰੋਗਰਾਮ ਦੌਰਾਨ ਪੌਦੇ ਲਗਾਉਣ ਮੌਕੇ ਸਮੂਹ ਜੱਜ ਸਹਿਬਾਨਾਂ ਵੱਲੋਂ ਹੇਠ ਲਿਖੇ ਅਨੁਸਾਰ ਵਚਨ ਲਿਆ ਗਿਆ –

“ਕਾਨੂੰਨ ਦੇ ਰਖਵਾਲੇ ਅਤੇ ਨਿਆਂ ਦੇ ਰਖਵਾਲੇ ਹੋਣ ਦੇ ਨਾਤੇ, ਅਸੀਂ ਨਾ ਸਿਰਫ਼ ਲੋਕਾਂ ਦੇ ਅਧਿਕਾਰਾਂ, ਸਗੋਂ ਕੁਦਰਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਦਾ ਪ੍ਰਣ ਕਰਦੇ ਹਾਂ। ਅੱਜ, ਇਸ ਰੁੱਖ ਨੂੰ ਲਗਾ ਕੇ, ਅਸੀਂ ਮਿੱਟੀ ਵਿੱਚ ਨਿਆਂ ਨੂੰ ਪਾਲਣ-ਪੋਸ਼ਣ ਕਰਨ ਦੀ ਵਚਨਬੱਧਤਾ ਨੂੰ ਉਭਾਰਦੇ ਹਾਂ। ਭਾਵ ਹਰਾ, ਨਿਰਪੱਖ ਅਤੇ ਸਥਾਈ। ਇਸ ਰੁੱਖ ਨੂੰ ਸਾਡੇ ਸਾਂਝੇ ਫਰਜ਼, ਏਕਤਾ ਅਤੇ ਧਰਤੀ ਪ੍ਰਤੀ ਸਾਡੇ ਵਾਅਦੇ ਦੇ ਜੀਵਤ ਪ੍ਰਤੀਕ ਵਜੋਂ ਵੱਧਣ ਦਿਓ “।

ਇਸ ਤੋਂ ਇਲਾਵਾ ਸਬ-ਡਵੀਜ਼ਨ ਸਮਰਾਲਾ, ਖੰਨਾ, ਪਾਇਲ ਅਤੇ ਜਗਰਾਓਂ ਵਿਖੇ ਜੱਜ ਸਾਹਿਬਾਨਾਂ ਵੱਲੋਂ ਕੋਰਟ ਕੰਪਲੈਕਸ ਵਿੱਚ ਵੀ ਬੂਟੇ ਲਗਾਏ ਗਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.