August 17, 2026

Justice News

ਅਵਾਮ ਦੀ ਆਵਾਜ਼

ਤੀਜਾ ਅੰਤਰ ਰਾਸ਼ਟਰੀ ਸਿੱਖਿਆ ਸੰਮੇਲਨ—ਮਲੇਸ਼ੀਆ ਸਫਲਤਾਪੂਰਵਕ ਸੰਪੰਨ

 

 ਭਵਾਨੀਗੜ੍ਹ  ( ਹੈਪੀ ਸ਼ਰਮਾ ) : ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਪ ਵੱਲੋਂ ਅੰਤਰ ਰਾਸ਼ਟਰੀ ਸਿੱਖਿਆ ਸੰਮੇਲਨਾਂ ਦੀ ਲੜੀ ਵਜੋਂ ਤੀਜਾ ਸੰਮੇਲਨ ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ। ਜਾਣਕਾਰੀ ਦਿੰਦੇ ਹੋਏ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਮੇਲਨ ਵਿਚ ਭਾਰਤ ਅਤੇ ਬਾਹਰਲੇ ਦੇਸ਼ਾਂ ਤੋਂ ਆਏ 75 ਡੈਲੀਗੇਟਾਂ ਨੇ ਕੁਆਲਾਲੰਪੁਰ ਵਿਖੇ ਹੋਏ ਇਸ ਸੰਮੇਲਨ ਵਿੱਚ ਭਾਗ ਲਿਆ। ਸੰਮੇਲਨ ਦੇ ਸ਼ੁਰੂਆਤ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਾਨਫਰੰਸ ਦੇ ਵਿਸ਼ੇ ਉੱਪਰ ਚਾਨਣਾ ਪਾਇਆ। ਡਾ. ਜਗਜੀਤ ਸਿੰਘ ਧੂਰੀ ਇਸ ਸੰਮੇਲਨ ਦੇ ਮੁੱਖ ਬੁਲਾਰੇ ਸਨ ਜਿਹਨਾਂ ਨੇ ਸੰਮੇਲਨ ਦੇ ਵਿਸ਼ੇ ਐਜੂਪਰਿਨਿਓਰਲ ਈਕੋਸਿਸਟਮ—ਫਿਊਚਰ ਪਰੂਫਿੰਗ ਦ ਐਜੂਕੇਸ਼ਨ ਦੇ ਸਬੰਧ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਐਚ.ਐਸ. ਧਾਲੀਵਾਲ ਨੇ ਸਕਿੱਲ ਐਜੂਕੇਸ਼ਨ ਉੱਪਰ ਜ਼ੋਰ ਦਿੱਤਾ। ਬੁਲਾਰਿਆਂ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਡਾਲੀ ਸਿੰਘ, ਅਨਿਲ ਮਿੱਤਲ, ਬਲਦੇਵ ਬਾਵਾ, ਸੰਜੈ ਗੁਪਤਾ, ਸੁਖਦੇਵ ਸਿੰਘ ਜੱਜ, ਤਰਸੇਮ ਜੋਸ਼ੀ, ਸੰਦੀਪ ਬਾਂਸਲ, ਸਤਨਾਮ ਸਿੰਘ ਬੁੱਟਰ, ਸ਼ਿਵ ਕੁਮਾਰ ਜਿੰਦਲ, ਗੁਰਮੀਤ ਕੌਰ ਨੇ ਆਪਣੇ-ਆਪਣੇ ਸੁਝਾਅ ਦਿੱਤੇ।
ਇਹਨਾਂ ਬੁਲਾਰਿਆਂ ਤੋਂ ਬਿਨਾਂ ਡੈਲੀਗੇਟ ਦੇ ਤੌਰ ਤੇ ਪਹੁੰਚੇ ਜਤਿੰਦਰ ਸਿੰਘ ਆਸਟਰੇਲੀਆ, ਸ਼ੀਰੂ ਬੇਦੀ, ਸਰਗਮ ਥਿੰਦ, ਦਿਵਿਆ ਜੁਲਕਾ, ਪ੍ਰਗਟ ਸਿੰਘ, ਸ਼ੁਭਕਰਮਨ ਸਿੰਘ, ਵਿਸ਼ਾਲੀ ਗੁਪਤਾ, ਕ੍ਰਿਸ਼ਾ ਮਿੱਤਲ ਅਤੇ ਵਰਿੰਦਾ ਮਿੱਤਲ ਨੇ ਇਸ ਸੰਮੇਲਨ ਨੂੰ ਕਾਮਯਾਬ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਓਪਨ ਮਾਇਕ ਡਿਸਕਸ਼ਨ ਦੌਰਾਨ ਗੁਰਵਿੰਦਰ ਕੌਰ, ਨੀਰੂ ਮਹਿਤਾ, ਮਨੋਰਮਾ ਸਮਾਗ, ਯਸ਼ਪਾਲ ਆਹੂਜਾ, ਤੇਜਿੰਦਰ ਗੁਪਤਾ ਨੇ ਵਧੀਆ ਸੁਝਾਅ ਦੇ ਕੇ ਇਸ ਸੰਮੇਲਨ ਦੇ ਵਿਸ਼ੇ ਨੂੰ ਅਰਥ ਭਰਪੂਰ ਬਣਾਇਆ। ਸਮੂਹ ਡੈਲੀਗੇਟਾਂ ਨੇ ਇਸ ਸੰਮੇਲਨ ਨੂੰ ਸਫਲ ਕਰਾਰ ਦਿੰਦੇ ਹੋਏ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਇਸ ਸੰਮੇਲਨ ਵਿੱਚੋਂ ਨਿਕਲੇ ਸੁਝਾਵਾਂ ਨੂੰ ਸੰਸਥਾਵਾਂ ਤੱਕ ਪਹੁੰਚਾਇਆ ਜਾਵੇਗਾ। ਅੰਤ ਵਿੱਚ ਏ.ਪੀ.ਐਫ. ਦੇ ਡਾਇਰੈਕਟਰ ਸੰਦੀਪ ਮਹਿਤਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਸਫਲ ਪ੍ਰਬੰਧਾਂ ਲਈ ਸਾਰੇ ਅੰਤਰ ਰਾਸ਼ਟਰੀ ਸੰਮੇਲਨ ਕਮੇਟੀ ਦੇ ਡਾਇਰੈਕਟਰਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਚੌਥੇ ਅੰਤਰ ਰਾਸ਼ਟਰ ਸੰਮੇਲਨ ਲਈ ਕੈਨੇਡਾ ਦੀ ਧਰਤੀ ਨੂੰ ਚੁਣਿਆ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.