August 17, 2026

Justice News

ਅਵਾਮ ਦੀ ਆਵਾਜ਼

15 ਗਰਾਮ ਹੈਰੋਇਨ/ਚਿੱਟੇ ਸਮੇਤ ਪੁਲਿਸ ਵੱਲੋਂ ਔਰਤ ਕਾਬੂ  

ਭਵਾਨੀਗੜ੍ਹ  ( ਹੈਪੀ ਸ਼ਰਮਾ)      ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਭਵਾਨੀਗੜ੍ਹ ਪੁਲਸ ਨੇ 15 ਗਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਪੁਲਸ ਨੇ fir ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ
    ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ Sho ਗੁਰਨਾਮ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸੁਰੇਸ਼ ਕੁਮਾਰ ਆਪਣੇ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਜਦੋੰ ਇੱਥੇ ਨਾਭਾ ਕੈੰਚੀਆਂ ਪੁਲ ਦੇ ਹੇਠਾਂ ਮੌਜੂਦ ਸਨ ਤਾਂ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਸੁਨੀਤਾ ਰਾਣੀ ਵਾਸੀ ਖੇੜੀ ਗਿੱਲਾਂ ਹਾਲ ਅਬਾਦ ਭਵਾਨੀਗੜ੍ਹ ਕਥਿਤ ਰੂਪ ਵਿਚ ਨਸ਼ਾ ਵੇਚਣ ਦੀ ਆਦੀ ਹੈ ਜਿਸਦੇ ਘਰ ਰੇਡ ਕੀਤੀ ਜਾਵੇ ਤਾਂ ਉਹ ਹੈਰੋਇਨ ਸਮੇਤ ਕਾਬੂ ਆ ਸਕਦੀ ਹੈ।
Sho ਗੁਰਨਾਮ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਸ ਟੀਮ ਨੇ ਉਕਤ ਸੁਨੀਤਾ ਰਾਣੀ ਦੇ ਘਰ ਛਾਪਾਮਾਰੀ ਕੀਤੀ ਤਾਂ ਪੁਲਸ ਨੂੰ ਉਹ ਆਪਣੇ ਘਰ ਦੇ ਬਾਹਰ ਖੜੀ ਦਿਖਾਈ ਦਿੱਤੀ ਜਿਸਨੇ ਪੁਲਸ ਨੂੰ ਦੇਖ ਕੇ ਆਪਣੇ ਹੱਥ ਵਿਚ ਫੜੇ ਨਸ਼ੀਲੇ ਪਦਾਰਥ ਵਾਲੇ ਲਿਫਾਫੇ ਨੂੰ ਨੀਚੇ ਸੁੱਟ ਦਿੱਤਾ, ਲਿਫਾਫੇ ਨੂੰ ਚੈੱਕ ਕੀਤਾ ਤਾਂ ਪੁਲਸ ਨੂੰ ਉਸ ਵਿਚੋੰ 15 ਗਰਾਮ ਹੈਰੋਇਨ/ਚਿੱਟਾ ਬਰਾਮਦ ਹੋਇਆ। ਪੁਲਸ ਨੇ ਮਾਮਲੇ ‘ਚ ਕਾਰਵਾਈ ਤਹਿਤ ਉਕਤ ਸੁਨੀਤਾ ਰਾਣੀ ਨੂੰ ਗ੍ਰਿਫ਼ਤਾਰ ਕਰਦਿਆਂ ਉਸਦੇ ਖਿਲਾਫ਼ ਐਨਡੀਪੀਐੱਸ ਐਕਟ ਅਧੀਨ ਥਾਣਾ ਭਵਾਨੀਗੜ੍ਹ ਵਿਖੇ fir ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

Leave a Reply

Your email address will not be published. Required fields are marked *

Copyright © All rights reserved. | Newsphere by AF themes.