ਹਰਿਆਣਾ ਖ਼ਬਰਾਂ

ਸਿਟੀ ਬਿਯੂਟੀਫੁਲ ਚੰਡੀਗੜ੍ਹ ਵਿੱਚ ਨਸ਼ੇ ਜਿਹਾ ਦਾਗ ਨਹੀਂ ਹੋਣਾ ਚਾਹੀਦਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨਸ਼ੇ ਵਿਰੁਧ ਚੰਡੀਗੜ੍ਹ ਵਿੱਚ ਕੱਡੇ ਗਏ ਪੈਦਲ ਮਾਰਚ ਵਿੱਚ ਕੀਤੀ ਸ਼ਿਰਕਤ

ਚੰਡੀਗੜ੍ਹ   (   ਜਸਟਿਸ ਨਿਊਜ਼ )ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦੇ ਵਿਜਨ ਵਿੱਚ ਨੌਜੁਆਨਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਸ ਦੇ ਲਈ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਹੋਵੇਗਾ। ਨੌਜੁਆਨਾਂ ਦਾ ਸ਼ਰੀਰ ਤੰਦਰੁਸਤ ਹੋਵੇਗਾ ਤਾਂ ਹੀ ਉਹ ਪੂਰੀ ਊਰਜਾ ਨਾਲ ਵਿਕਸਿਤ ਭਾਰਤ ਬਣਾਏ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦੇ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਪੂਰੇ ਦੇਸ਼ ਵਿੱਚ ਨਸ਼ੇ ਵਿਰੁਧ ਅਭਿਆਨ ਚਲਾਏ ਜਾ ਰਹੇ ਹਨ। ਇਸ ਲੜੀ ਵਿੱਚ ਅੱਜ ਸਿਟੀ ਬਿਯੂਟੀਫੁਲ ਚੰਡੀਗੜ੍ਹ ਵਿੱਚ ਨਸ਼ੇ ਵਿਰੁਧ ਪੈਦਲ ਮਾਰਚ ਕੱਡੇ ਜਾਣ ਦਾ ਪੋ੍ਰਗਰਾਮ ਆਯੋਜਿਤ ਕੀਤਾ ਗਿਆ,ਜਿਸ ਵਿੱਚ ਟ੍ਰਾਈ ਸਿਟੀ ਦੇ ਨੌਜੁਆਨਾਂ ਅਤੇ ਉਨ੍ਹਾਂ ਦੇ ਮਾਂ-ਪਿਓ ਨੇ ਵੱਧ ਚੜ ਕੇ ਹਿੱਸਾ ਲਿਆ ਹੈ, ਜੋ ਇਹ ਸੰਦੇਸ਼ ਦਿੰਦਾ ਹੈ  ਕਿ ਜਦੋਂ ਇੱਕ ਬਾਰ ਕੁੱਝ ਕਰਨ ਦੀ ਠਾਲ ਲੈਂਦੇ ਹਨ ਤਾਂ ਉਹ ਉਸ ਨੂੰ ਪੂਰਾ ਕਰਕੇ ਹੀ ਸਾਹ ਲੈਂਦੇ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜੁਆਨਾਂ ਦਾ ਜੋਸ਼ ਇਸ ਗੱਲ ਨੂੰ ਦਰਸ਼ਾਉਂਦਾ ਹੈ ਕਿ ਉਹ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਖੜੇ ਹਨ। ਇਸ ਪੈਦਲ ਯਾਤਰਾ ਦਾ ਸੰਦੇਸ਼ ਹੈ ਕਿ ਹਰ ਘਰ ਅਤੇ ਹਰ ਵਿਅਕਤੀ ਨਾਲ ਨਸ਼ਾ ਖਤਮ ਹੋਵੇ। ਉਨ੍ਹਾਂ ਨੇ ਕਿਹਾ ਕਿ ਸਿਟੀ ਬਿਯੂਟੀਫੁਲ ਚੰਡੀਗੜ੍ਹ ਵਿੱਚ ਨਸ਼ੇ ਜਿਹਾ ਦਾਗ ਨਹੀਂ ਹੋਣਾ ਚਾਹੀਦਾ। ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਇਸ ਸ਼ਹਿਰ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਵੀ ਸਰਕਾਰ ਨੇ ਨਸ਼ੇ ਵਿਰੁਧ ਜਨ ਜਾਗਰਣ ਅਭਿਆਨ ਚਲਾਇਆ ਹੋਇਆ ਹੈ, ਜਿਸ ਦਾ ਲੋਕਾਂ ਨੂੰ ਖੂਬ ਸਮਰਥਨ ਮਿਲ ਰਿਹਾ ਹੈ। ਨਸ਼ੇ ਵਿੱਚ ਕਾਰੋਬਾਰਿਆਂ ਵਿਰੁਧ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ‘ਤੇ ਕੜੀ ਨਜਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਤੋਂ ਅਪੀਲ ਕੀਤੀ ਕਿ ਨਸ਼ੇ ਵਿਰੁਧ ਇਸ ਅਭਿਆਨ ਨੂੰ ਹੋਰ ਮਜਬੂਤ ਬਨਾਉਣ ਲਈ ਯੋਗਦਾਨ ਦੇਣ।

ਉਨ੍ਹਾਂ ਨੇ ਕਿਹਾ ਕਿ ਨਸ਼ੇ ਵਿਰੁਧ ਅਭਿਆਨ ਸਿਰਫ ਇੱਕ ਪੋ੍ਰਗਰਾਮ ਨਹੀਂ ਹੈ, ਸਗੋਂ ਇੱਕ ਸਾਮੂਹਿਕ ਸੰਕਲਪ ਹੈ, ਜੋ ਸਾਡੇ ਸਮਾਜ ਨੂੰ ਨਸ਼ੇ ਦੀ ਬੁਰਾਇਆਂ ਨੂੰ ਮੁਕਤ ਕਰਨ ਦਾ, ਸਾਡੀ ਨੌਜੁਆਨ ਪੀਢੀ ਨੂੰ ਉੱਜਵੱਲ ਭਵਿੱਖ ਦੇਣ ਦਾ ਅਤੇ ਆਪਣੇ ਦੇਸ਼ ਨੂੰ  ਸਿਹਤ ਅਤੇ ਵਿਕਸਿਤ ਬਨਾਉਣ ਦਾ ਹੈ।

ਨਸ਼ੇ ਵਿਰੁਧ ਪੈਦਲ ਮਾਰਚ ਵਿੱਚ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰਿਆ ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਮੇਤ ਕਈ ਰਾਜਨੇਤਾਵਾਂ ਨੇ ਭਾਗ ਲਿਆ।

ਚਿਰਾਗ ਯੋਜਨਾ ਤਹਿਤ ਜਮਾਤ ਪੰਜਵੀ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣੀ ਹੈ ਮੁਫਤ ਸਿੱਖਿਆ

ਚੰਡੀਗੜ੍ਹ   -(   ਜਸਟਿਸ ਨਿਊਜ਼   )ਮੁੱਖ ਮੰਤਰੀ ਹਰਿਆਣਾ ਸਮਾਨ ਸਿੱਖਿਆ ਰਾਹਤ, ਸਹਾਇਤਾ ਅਤੇ ਅਨੁਦਾਨ ਚਿਰਾਗ ਸਕੀਮ ਤਹਿਤ ਅਕਾਦਮੀ ਸਾਲ 2025-26 ਵਿੱਚ ਜਮਾਤ ਪੰਜਵੀ ਤੋਂ ਬਾਰ੍ਹਵੀਂ ਵਿੱਚ ਮਾਨਤਾ ਪ੍ਰਾਪਤ 689 ਪ੍ਰਾਇਵੇਟ ਸਕੂਲਾਂ ਵਿੱਚ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਣੀ ਹੈ। ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਢਲੀ ਸਿੱਖਿਆ ਡਾਇਰੈਕੋਟਰੇਟ ਵੱਲੋਂ ਪ੍ਰਾਇਵੇਟ ਸਕੂਲਾਂ ਵੱਲੋਂ ਦਰਸ਼ਾਈ ਗਈ ਸੀਟਾਂ ‘ਤੇ ਦਾਖਲਾ ਵਿਦਿਆਰਥੀਆਂ ਦਾ ਬਿਯੌਰਾ ਵਿਭਾਗੀਅ ਵੇਬਸਾਇਟ ‘ਤੇ ਅਪਲੋਡ ਕਰਵਾਉਣ ਲਈ ਲਿੰਕ ੀਵਵਬਯੇੇ117।239।183।208ੇਫੀਕਕਗ.ਪ2925-26ੇ ਨੂੰ 15 ਮਈ 2025 ਤੱਕ ਲਾਇਵ ਕਰ ਦਿੱਤਾ ਗਿਆ ਹੈ। ਦਿੱਤੇ ਗਏ ਲਿੰਕ ਅਤੇ ਐਮਆਈਐਸ ‘ਤੇ ਵਿਦਿਆਰਥੀਆਂ ਦਾ ਬਿਯੌਰਾ 15 ਮਈ ਤੱਕ ਅਪਡੇਟ ਕਰਵਾਉਣ ਬਾਰੇ ਸਬੰਧਤ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਬਾਰੇ ਵਿੱਚ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਲਿੱਖ ਕੇ ਜਾਣੂ ਕਰਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਸਕੂਲਾਂ ਤੋਂ ਡਾਟਾ ਅਪਡੇਸ਼ਨ ਅਨੁਸਾਰ ਦਾਖਲ ਵਿਦਿਆਰਥਿਆਂ ਦੀ ਫੀਸ ਪ੍ਰਤੀਪੂਰਤੀ ਰਕਮ ਦਾ ਕਲੇਮ ਸਕੂਲਾਂ ਨੂੰ ਜਾਰੀ ਕੀਤਾ ਜਾ ਸਕੇ।

ਬੁਲਾਰੇ ਨੇ ਦੱਸਿਆ ਕਿ ਚਿਰਾਗ ਯੋਜਨਾ ਤਹਿਤ ਜਮਾਤ ਪੰਜਵੀ ਤੋਂ ਬਾਰ੍ਹਵੀਂ ਵਿੱਚ ਸਹਿਮਤੀ ਪ੍ਰਾਪਤ ਮਾਨਤਾ ਪ੍ਰਾਪਤ ਪ੍ਰਾਇਵੇਟ ਸਕੂਲਾਂ ਵੱਲੋਂ 15 ਮਾਰਚ 2025 ਤੋਂ 31 ਮਾਰਚ 2025 ਤੱਕ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਕਰਨ ਬਾਰੇ ਅਤੇ 1 ਅਪ੍ਰੈਲ 2025 ਤੋਂ 30 ਅਪ੍ਰੈਲ ਤੱਕ ਦਾਖਲੇ ਦੀ ਪ੍ਰਕਿਰਿਆ ਪੂਰੀ ਕੀਤੀ ਜਾਣੀ ਸੀ।

ਡਾਇਰੈਕਟਰ ਜਨਰਲ ਕੇਐਮ ਪਾਂਡੂਰੰਗ ਨੇ ਭੇਂਟ ਕੀਤੀ ਹਰਿਆਣਾ ਫਿਲਮ ਪੋਲਿਸੀ ਦੀ ਕਾਪੀ

ਚੰਡੀਗਡ੍ਹ (   ਜਸਟਿਸ ਨਿਊਜ਼ ) ਮੁੰਬਈ ਸਥਿਤ ਜੀਓ ਵਲਡ ਕਨਵੇਂਸ਼ਨ ਸੈਂਟਰ ਵਿੱਚ ਚੱਲ ਰਹੀ ਚਾਰ ਦਿਨਾਂ ਦੀ ਵੈਕਸ ਸਮਿਟ (ਵਲਡ ਓਡਿਓ-ਵੀਡੀਓ ਐਂਡ ਏਂਟਰਟੇਨਮੈਂਟ ਸਮਿਟ) ਵਿੱਚ ਅੱਜ ਦਿੱਲੀ ਦੇ ਕਲਾ ਅਤੇ ਸਭਿਆਚਾਰ ਵਿਭਾਗ ਦੇ ਮੰਤਰੀ ਸ੍ਰੀ ਕਪਿਲ ਮਿਸ਼ਰਾ ਨੇ ਹਰਿਆਣਾ ਪੈਵੇਲਿਅਨ ਦਾ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ, ਹਰਿਆਣਾ ਦੇ ਡਾਇਰੈਕਟਰ ਜਨਰਲ ਸ੍ਰੀ ਕੇਐਮ ਪਾਂਡੂਰੰਗ ਨਾਲ ਮੁਲਾਕਾਤ ਕੀਤੀ। ਸ੍ਰੀ ਪਾਂਡੂਰੰਗ ਨੇ ਉਨ੍ਹਾਂ ਨੂੰ ਹਰਿਆਣਾ ਫਿਲਮ ਪੋਲਿਸੀ ਦੀ ਕਾਪੀ ਭੇਂਟ ਕੀਤੀ।

          ਕੈਬੀਨੇਟ ਮੰਤਰੀ ਸ੍ਰੀ ਕਪਿਲ ਮਿਸ਼ਰਾ ਨੇ ਹਰਿਆਣਾ ਪੈਵੇਲਿਅਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹਰਿਆਣਾ ਅੱਜ ਹਰ ਖੇਤਰ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪਹਿਲ ਹੋਰ ਸੂਬਿਆਂ ਲਈ ਪ੍ਰੇਰਣਾ ਬਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੈਵੇਲਿਅਨ ਵਿੱਚ ਸਰਕਾਰੀ ਯੋਜਨਾਵਾਂ ਦੇ ਨਾਲ-ਨਾਲ ਹਰਿਆਣਾ ਫਿਲਮ ਪੋਲਿਸੀ ਦਾ ਬਿਹਤਰੀਨ ਪੇਸ਼ਗੀਕਰਣ ਕੀਤਾ ਗਿਆ ਹੈ।

          ਸ੍ਰੀ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਦੀ ਨਵੀਂ ਫਿਲਮ ਪੋਲਿਸੀ ਨਾਲ ਨਾ ਸਿਰਫ ਹਰਿਆਣਾ ਦੇ ਕਲਾਕਾਰਾਂ ਅਤੇ ਨੌਜੁਆਨਾਂ ਨੂੰ ਲਾਭ ਮਿਲੇਗਾ ਸਗੋ ਫਿਲਮ ਉਦਯੋਗ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਦੀ ਸਾਰ ਮਹਤੱਵਪੂਰਣ ਸਾਈਟਸ ‘ਤੇ ਫਿਲਮ ਸ਼ੂਟ ਕਰਨ ਲਈ ਸਮੇਂ ਬੱਧ ਢੰਗ ਨਾਲ ਮੰਜੂਰੀ ਦਿੱਤੀ ਜਾ ਰਹੀ ਹੈ ਅਤੇ ਹਰਿਆਣਾ ਵਿੱਚ ਫਿਲਮ ਸ਼ੂਟ ਕਰਨ ਵਾਲੇ ਨਿਰਮਾਤਾ-ਨਿਰਦੇਸ਼ਕ ਦੀ ਸਬਸਿਡੀ ਦੇਣ ਦੀ ਜੋ ਫਿਲਮ ਪੋਲਿਸੀ ਬਣਾਈ ਗਈ ਹੈ ਉਹ ਬਹੁਤ ਸ਼ਲਾਘਾਯੋਗ ਹੈ।

          ਇਸ ਮੌਕੇ ‘ਤੇ ਵਿਭਾਗ ਦੇ ਸੰਯੁਕਤ ਨਿਦੇਸ਼ਕ ਸ੍ਰੀ ਨੀਰਜ, ਉੱਪ ਨਿਦੇਸ਼ਕ ਡਾ. ਪਵਨ ਸਮੇਤ ਹੋਰ ਮਾਣਯੋਗ ਮੌਜੂਦ ਰਹੇ।

ਮਹਾਰਾਨੀ ਪਦਮਾਵਤੀ ਗਲਜ ਕਾਲੇਜ ਤੋਂ ਮਿਲੇਗੀ ਨੌਜੁਆਨ ਪੀਢੀ ਨੂੰ ਮਿਲੇਗੀ ਪ੍ਰੇਰਣਾ- ਖੇਡ ਮੰਤਰੀ ਗੌਰਵ ਗੌਤਮ

ਚੰਡੀਗੜ੍ਹ-(  ਜਸਟਿਸ ਨਿਊਜ਼  )ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਵਿੱਚ ਲਾਗੂ ਕੀਤੀ ਗਈ ਸਿੱਖਿਆ ਨੀਤੀ ਭਾਰਤੀ ਪਰੰਪਰਾ ਅਤੇ ਸਭਿਆਚਾਰ ਅਨੁਸਾਰ ਹੈ ਅਤੇ ਇਹ ਭਾਰਤ ਨੂੰ ਸਵੈ-ਨਿਰਭਰ ਅਤੇ ਵਿਕਸਿਤ ਬਨਾਉਣ ਨਾਲ ਨਾਲ ਵਿਸ਼ਵ ਗੁਰੂ ਭਾਰਤ ਬਨਾਉਣ ਲਈ ਮਹੱਤਵਪੂਰਨ ਹੈ।

ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਸ਼ਨਿਵਾਰ ਨੂੰ ਜ਼ਿਲ੍ਹਾ ਪਲਵਲ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮਹਾਰਾਨੀ ਪਦਮਾਵਤੀ ਮਹਿਲਾ ਯੂਨਿਵਰਸਿਟੀ ਇਮਾਰਤ ਦੇ ਪਲਾਨ ਅਤੇ ਪ੍ਰਤੀਕ ਚਿਨ੍ਹੰ ਦਾ ਲੋਕਾਰਪਣ ਕਰਨ ਉਪਰਾਂਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।

ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਮਹਾਰਾਨੀ ਪਦਮਾਵਤੀ ਗਲਜ ਕਾਲੇਜ ਗਿਆਨ ਦਾ ਮੰਦਰ ਬਣੇਗਾ ਜਿੱਥੇ ਸਾਡੀ ਭੈਣ-ਬੇਟਿਆਂ ਚੰਗੀ ਸਿੱਖਿਆ ਪ੍ਰਾਪਤ ਕਰਣਗੀ। ਇਸ ਕਾਲੇਜ ਅੰਦਰ ਦੇਸ਼ ਦੀ ਅਜਿਹੀ ਪੀਢੀ ਦਾ ਨਿਰਮਾਣ ਹੋਵੇਗਾ ਜੋ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਵੇਗੀ ਅਤੇ ਅੱਗੇ ਚਲ ਕੇ ਭਾਰਤ ਨੂੰ ਵਿਕਸਿਤ ਅਤੇ ਸਵੈ-ਨਿਰਭਰ ਬਨਾਉਣ ਲਈ ਆਪਣਾ ਯੋਗਦਾਨ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਮਹਾਰਾਨੀ ਪਦਮਾਵਤੀ ਦਾ ਜੀਵਨ ਸਾਡੀ ਭੈਣ-ਬੇਟਿਆਂ ਲਈ ਪ੍ਰੇਰਣਾ ਸਰੋਤ ਹੈ। ਇਸ ਕਾਲੇਜ ਦਾ ਨਾਂ ਵੀਰਾਂਗਨਾ ਮਹਾਰਾਨੀ ਪਦਮਾਵਤੀ  ਦੇ ਨਾਂ ‘ਤੇ ਰੱਖਣ ਨਾਲ ਇੱਥੇ ਪਢਣ ਵਾਲੀ ਭੈਣ-ਬੇਟਿਆਂ ਨੂੰ ਹਮੇਸ਼ਾ ਪ੍ਰੇਰਣਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਯਤਨ ਹੈ ਕਿ ਸੂਬੇ ਦੇ ਹਰ 30 ਕਿਲ੍ਹੋਮੀਟਰ ਵਿੱਚ ਭੈਣ-ਬੇਟਿਆਂ ਲਈ ਯੂਨਿਵਰਸਿਟੀ ਦਾ ਨਿਰਮਾਣ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਦੂਰ ਨਾ ਜਾਣਾ ਪਵੇ। ਉਨ੍ਹਾਂ ਨੇ ਕਿਹਾ ਕਿ ਇਹ ਕਾਲੇਜ ਮੁੱਖ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ।

ਭੈਣ-ਬੇਟਿਆਂ ਲਈ ਵਰਦਾਨ ਸਾਬਿਤ ਹੋਵੇਗਾ ਮਹਾਰਾਨੀ ਪਦਮਾਵਤੀ ਮਹਿਲਾ ਯੂਨਿਵਰਸਿਟੀ  ਰਾਜੇਸ਼ ਨਾਗਰ

ਹਰਿਆਣਾ ਸਰਕਾਰ ਦੇ ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਵਿਭਾਗ ਦੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਮਹਾਰਾਨੀ ਪਦਮਾਵਤੀ ਮਹਿਲਾ ਯੂਨਿਵਰਸਿਟੀ ਦਾ ਨਿਰਮਾਣ ਮਹਾਰਾਣਾ ਪ੍ਰਤਾਪ ਭਵਨ ਅਤੇ ਸ੍ਰੀ ਸੀਤਾਰਾਮ ਕਮੇਟੀ ਪਲਵਲ ਵੱਲੋਂ ਲਗਭਗ 5 ਏਕੜ ਭੂਮਿ ਵਿੱਚ ਬਣਾਇਆ ਜਾ ਰਿਹਾ ਹੈ। ਇਹ ਗਲਜ ਕਾਲੇਜ ਸਾਡੀ ਭੈਣ-ਬੇਟਿਆਂ ਲਈ ਵਰਦਾਨ ਸਾਬਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਸਿੱਖਿਅਤ ਕਰਨਾ ਸਲਾਂਘਾਯੋਗ ਕੰਮ ਹੈ ਜਿਸ ਵਿੱਚ ਸਮਾਜਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕਾਲੇਜ ਦੇ ਨਿਰਮਾਣ ਨੂੰ ਪੂਰਾ ਕਰਵਾਉਣ ਵਿੱਚ ਜਿੱਥੇ ਵੀ ਉਨ੍ਹਾਂ ਦੀ ਲੋੜ ਹੋਵੇਗੀ ਉਹ ਪੂਰੀ ਮਦਦ ਕਰਣਗੇ।

ਮਹਾਰਾਨੀ ਪਦਮਾਵਤੀ ਗਲਜ ਕਾਲੇਜ ਤੋਂ ਮਿਲੇਗੀ ਨੌਜੁਆਨ ਪੀਢੀ ਨੂੰ ਮਿਲੇਗੀ ਪ੍ਰੇਰਣਾ- ਗੌਰਵ ਗੌਤਮ

ਹਰਿਆਣਾ ਦੇ ਯੁਵਾ ਅਧਿਕਾਰਿਤਾ ਅਤੇ ਉਧਮਿਤਾ, ਖੇਡ ਅਤੇ ਕਾਨੂੰਨ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮਹਾਰਾਨੀ ਪਦਮਾਵਤੀ ਦੇ ਸਾਹਸ ਅਤੇ ਬਲਿਦਾਨ ਦੀ ਗੌਰਵ ਗਾਥਾ ਇਤਿਹਾਸ ਵਿੱਚ ਅਰਮ ਹੈ। ਪਲਵਲ ਵਿੱਚ ਮਹਾਰਾਨੀ ਪਦਮਾਵਤੀ ਗਲਜ ਕਾਲੇਜ ਬਨਣ ਨਾਲ ਨੌਜੁਆਨ ਪੀਢੀ ਨੂੰ ਪ੍ਰੇਰਣਾ ਮਿਲੇਗੀ। ਇਸ ਕਾਲੇਜ ਦੇ ਨਿਰਮਾਣ ਨਾਲ ਪਲਵਲ ਜ਼ਿਲ੍ਹੇ ਦੀ ਕੁੜੀਆਂ ਨੂੰ ਸਿੱਖਿਆ ਲਈ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੇ ਕਾਲੇਜ ਦੀ ਇਮਾਰਤ ਦੇ ਨਿਰਮਾਣ ਲਈ 31 ਲੱਖ ਰੁਪਏ ਦੀ ਮਦਦ ਰਕਮ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਵੀ ਪੂਰੀ ਮਦਦ ਕਰਣਗੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin