August 17, 2026

Justice News

ਅਵਾਮ ਦੀ ਆਵਾਜ਼

ਏਡੀਸੀਪੀ ਟ੍ਰੈਫ਼ਿਕ ਅਮਨਦੀਪ ਕੌਰ ਭੁੱਲਰ ਆਏ ਆਪਣੇ ਰੋਂਅ ਵਿੱਚ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ,  ////////ਬੀਤੇ ਸਮੇਂ ਵਿੱਚ ਅੰਮ੍ਰਿਤਸਰ ਦੀ ਟ੍ਰੈਫ਼ਿਕ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਹਮੇਸ਼ਾ ਤਤਪਰ ਰਹੀ ਅੰਮ੍ਰਿਤਸਰ ਸ਼ਹਿਰੀ ਦੇ  ਏਡੀਸੀਪੀ ਟ੍ਰੈਫ਼ਿਕ ਮੈਡਮ ਅਮਨਦੀਪ ਕੌਰ ਵੱਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਵੱਖ-ਵੱਖ ਬਜ਼ਾਰਾਂ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਂਦੇ ਹੋਏ ਗ਼ਲਤ ਪਾਰਕ ਕੀਤੇ ਵਾਹਨਾਂ ਦੇ ਈ-ਚਲਾਨ ਕੱਟੇ ਗਏ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੀ ਸਹਾਇਕ ਡਿਪਟੀ ਕਮਿਸ਼ਨਰ ਪੁਲਿਸ (ਟ੍ਰੈਫ਼ਿਕ) ਮੈਡਮ ਅਮਨਦੀਪ ਕੌਰ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਟ੍ਰੈਫ਼ਿਕ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਬਹੁਤ ਜਲਦ ਅੰਮ੍ਰਿਤਸਰ ਵਿੱਚ ਲੱਗਣ ਵਾਲੇ ਟ੍ਰੈਫ਼ਿਕ ਜਾਮਾ ਤੋਂ ਸ਼ਹਿਰੀ ਲੋਕਾਂ ਨੂੰ ਨਿਜ਼ਾਤ ਮਿਲੇਗੀ। ਅਮਨਦੀਪ ਕੌਰ ਏਡੀਸੀਪੀ ਟ੍ਰੈਫ਼ਿਕ ਆਪਣੇ ਸ਼ਿੰਘਮ ਲੇਡੀਜ਼ ਦੇ ਅੰਦਾਜ਼ ‘ਚ ਵਾਪਿਸ ਆਉਂਦੇ ਹੋਏ ਨਗਰ ਨਿਗਮ ਅੰਮ੍ਰਿਤਸਰ ਦੀ ਟੀਮ ਦੇ ਨਾਲ ਟ੍ਰੈਫ਼ਿਕ ਪੁਲਿਸ ਵੱਲੋਂ ਪੁਤਲੀਘਰ ਬਜ਼ਾਰ, ਲਿਬਰਟੀ ਮਾਰਕੀਟ ਬਜ਼ਾਰ, ਰੇਲਵੇ ਸਟੇਸ਼ਨ ਬਜ਼ਾਰ, ਹਾਲ ਗੇਟ ਬਜ਼ਾਰ, ਅਤੇ ਰਾਮ ਬਾਗ ਬਜ਼ਾਰ ਵਿੱਚ ਹੋਏ ਨਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਟ੍ਰੈਫ਼ਿਕ ਨੂੰ ਸੁਚਾਰੂ ਰੂਪ ਵਿੱਚ ਚਾਲੂ ਕੀਤਾ ਗਿਆ।
ਇਸ ਮੌਕੇ ਉਹਨਾਂ ਦੱਸਿਆਂ ਕਿ
ਸੜਕਾਂ ਕਿਨਾਰੇ ਗ਼ਲਤ ਪਾਰਕ ਕੀਤੇ ਵਾਹਨਾਂ ਦੇ ਅੱਜ 50 ਤੋਂ ਵੱਧ ਈ-ਚਲਾਨ ਕੱਟੇ ਗਏ।
ਇਸ ਮੌਕੇ ਉਹਨਾਂ ਨਾਲ ਇੰਸਪੈਕਟਰ ਰਾਮ ਦਵਿੰਦਰ ਸਿੰਘ, ਸਬ ਇੰਸਪੈਕਟਰ ਮੰਗਲ ਸਿੰਘ ਘਣੂਪੁਰ, ਸਬ ਇੰਸਪੈਕਟਰ ਤਜਿੰਦਰ ਸਿੰਘ ਅਤੇ ਟ੍ਰੈਫ਼ਿਕ ਪੁਲਿਸ ਅਤੇ ਨਗਰ ਨਿਗਮ ਦੇ ਕਰਮਚਾਰੀ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.