August 17, 2026

Justice News

ਅਵਾਮ ਦੀ ਆਵਾਜ਼

ਬੇਅਦਬੀਆਂ ਖਿਲਾਫ਼ 24 ਘੰਟੇ ਪਹਿਰੇਦਾਰੀ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਸਖ਼ਤੀ ਨਾਲ ਕੀਤਾ ਜਾਏਗਾ ਲਾਗੂ- ਜੱਥੇਦਾਰ ਗੜਗੱਜ

ਸ੍ਰੀ ਅਨੰਦਪੁਰ ਸਾਹਿਬ  (  ਰਣਜੀਤ ਸਿੰਘ ਮਸੌਣ  )ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਜੋ ਕਿ ਆਪਣੇ ਅਹੁੱਦਾ ਸੰਭਾਲਣ ਵਾਲੇ ਦਿਨ ਤੋਂ ਹੀ ਪੰਥ ਨੂੰ ਬੇਅਦਬੀਆਂ ਖਿਲਾਫ਼ ਲਾਮਬੰਦ ਅਤੇ ਜਾਗਰੂਕ ਕਰ ਰਹੇ ਹਨ, ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਵਫ਼ਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਕਰੀਬ ਇੱਕ ਘੰਟਾ ਚੱਲੀ ਮੀਟਿੰਗ ਦੌਰਾਨ ਉਹਨਾਂ 15 ਜੁਲਾਈ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਬੇਅਦਬੀਆਂ ਖਿਲਾਫ਼ ਹੁਕਮਨਾਮੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਗੱਲ ਕਹੀ ਹੈ। ਇਸ ਮੌਕੇ ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖੀ ਭਾਈ ਗੁਰਪ੍ਰੀਤ ਸਿੰਘ ਨੇ ਜੱਥੇ ਸਮੇਤ ਸਿੰਘ ਸਾਹਿਬ ਨੂੰ ਸਨਮਾਨਿਤ ਕੀਤਾ ਅਤੇ ‘ਗੁਰਦਵਾਰਾ ਸਾਹਿਬਾਨ ਵਿੱਚ 24 ਘੰਟੇ ਲਾਜ਼ਮੀ ਪਹਿਰੇਦਾਰੀ ਯਕੀਨੀ ਬਣਾਉਣ’ ਦੇ ਹੁਕਮਨਾਮੇ ਦੀ ਕਾਪੀ ਸਿੰਘ ਸਾਹਿਬ ਨੂੰ ਭੇਂਟ ਕੀਤੀ, ਉਸਦੇ ਨਾਲ ਹੀ ਖਾਲਸਾ ਪੰਥ ਦੇ ਸਾਰੇ ਮਹਾਂਪੁਰਖਾਂ, ਸੰਪਰਦਾਵਾਂ ਦੇ ਮੁੱਖੀ ਸਾਹਿਬਾਨ, ਨਿਹੰਗ ਸਿੰਘ ਦਲਾਂ ਦੇ ਮੁੱਖੀ ਸਾਹਿਬਾਨ, ਸਿੱਖ ਮਿਸ਼ਨਰੀ ਸੰਸਥਾਵਾਂ ਦੇ ਮੁੱਖੀ ਸਾਹਿਬਾਨ, ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ ਦੇ ਮੁੱਖੀ ਸਾਹਿਬਾਨ ਵੱਲੋਂ ਇੱਕ-ਮੱਤ ਹੋ ਕੇ ਦਸਤਖ਼ਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਨ ਲਈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੇ ਗਏ ਬੇਨਤੀ ਪੱਤਰ ਦੇ ਦਸਤਾਵੇਜ਼ ਵੀ ਸਿੰਘ ਸਾਹਿਬ ਨੂੰ ਸੌਂਪੇ। ਇਸ ਮੌਕੇ ਸਿੰਘ ਸਾਹਿਬ ਨੇ ਜਿੱਥੇ ਟਹਿਲ ਸੇਵਾ ਲਹਿਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ, ਉੱਥੇ ਹੀ 24 ਘੰਟੇ ਪਹਿਰੇਦਾਰੀ ਨੂੰ ਲਾਜ਼ਮੀ ਬਣਾਉਣ ਲਈ ਪ੍ਰਬੰਧਕਾਂ ਨੂੰ ਸਖ਼ਤੀ ਨਾਲ ਆਦੇਸ਼ ਵੀ ਦਿੱਤਾ। ਉਹਨਾਂ ਲਹਿਰ ਤੇ ਸੇਵਾਦਾਰਾਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਹੁਕਮਨਾਮੇ ਦੀ ਤਾਮੀਲ ਹਰ ਗੁਰਦੁਆਰਾ ਸਾਹਿਬ ਵਿੱਚ ਕਰਵਾਈ ਜਾਏਗੀ।
         ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੋਈ ਬੇਅਦਬੀ ਦੀ ਘਟਨਾ ਮੌਕੇ ਸਿੰਘ ਸਾਹਿਬ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਦਿਨ ਅਤੇ ਰਾਤ ਵੇਲੇ ਦੋ-ਦੋ ਸੇਵਾਦਾਰ ਗੁਰੂ ਘਰਾਂ ਵਿੱਚ ਪਹਿਰੇ ਤੇ ਰੱਖਣ ਦੀ ਆਦੇਸ਼ ਕੀਤਾ ਸੀ ਅਤੇ ਨਾਲ ਹੀ ਇਹ ਗੱਲ ਜੋਰ ਦੇ ਕੇ ਕਹੀ ਸੀ ਕਿ ਜਿੱਥੇ ਪਹਿਰੇਦਾਰਾਂ ਦਾ ਪ੍ਰਬੰਧ ਨਹੀਂ ਹੋਏਗਾ, ਉੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੇੜਲੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਲੈ ਜਾ ਕੇ ਸੁਭਾਇਮਾਨ ਕੀਤੇ ਜਾਣਗੇ। ਟਹਿਲ ਸੇਵਾ ਲਹਿਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਨੂੰ ਦੇਖ ਕੇ ਜੱਥੇਦਾਰ ਗੜਗੱਜ ਨੇ ਕਿਹਾ, ਲਹਿਰ ਵੱਲੋਂ ਕਰਵਾਏ ਗਏ ਸਮੂਹ ਪੰਥਕ ਹਸਤੀਆਂ ਦੇ ਦਸਤਖ਼ਤ ਇਹ ਸਿੱਧ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਲੈ ਕੇ ਸਾਰਾ ਪੰਥ ਇੱਕ ਮੱਤ ਹੈ ਅਤੇ ਸੱਚੇ ਪਾਤਸ਼ਾਹ ਦੇ ਸਤਿਕਾਰ ਲਈ, ਢਿੱਲੇ ਪ੍ਰਬੰਧ ਵਾਲੇ ਅਸਥਾਨਾਂ ਤੋਂ ਪਾਵਨ ਸਰੂਪ ਲੈ ਜਾਕੇ 24 ਘੰਟੇ ਪਹਿਰੇਦਾਰੀ ਵਾਲੇ ਅਸਥਾਨਾਂ ਤੇ ਸੁਭਾਏਮਾਨ ਕਰਨ ਦੀ ਹਾਮੀ ਭਰਦਾ ਹੈ। ਟਹਿਲ ਸੇਵਾ ਲਹਿਰ ਦੇ ਸੇਵਾਦਾਰਾਂ ਨਾਲ ਵਿਚਾਰ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਸਾਡੀ ਮਨਸ਼ਾ ਗੁਰਦੁਆਰਾ ਸਾਹਿਬ ਬੰਦ ਕਰਾਉਣ ਦੀ ਕਦਾਚਿਤ ਨਹੀਂ ਹੈ, ਪਰ ਪ੍ਰਬੰਧਕਾਂ ਦਾ ਅਵੇਸਲਾਪਨ ਦੂਰ ਕਰਨ ਲਈ ਸਾਨੂੰ ਇਹ ਕਦਮ ਵੀ ਮਜ਼ਬੂਰੀ ਵੱਸ ਚੁੱਕਣਾ ਪੈ ਸਕਦਾ ਹੈ।
 ਸਮਾਣਾ ਟਾਵਰ ਮੋਰਚੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ, ਇਸ ਲਈ ਸਰਕਾਰ ਨੂੰ ਤੁਰੰਤ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਵੀ ਰਾਜੀ ਖੁਸ਼ੀ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਸਕੇ। ਉ

Leave a Reply

Your email address will not be published. Required fields are marked *

Copyright © All rights reserved. | Newsphere by AF themes.