ਲੁਧਿਆਣਾ ਰੂਰਲ ਅਰਬਨ ਹੈਰਿਟੇਜ ਫੈਸਟਿਵਲ ਦੀ ਪਹਿਲੀ ਸ਼ਾਮ ਕਬੀਰ ਦੇ ਦੋਹਿਆਂ ਦੇ ਨਾਮ

ਲੁਧਿਆਣਾ,( ਪੱਤਰ ਪ੍ਰੇਰਕ   ) “ਐ ਜੀ ਰਾਮ ਨਾਮ ਦੀ ਲੂਟ ਹੈ…” ਅਤੇ “ਧੀਰੇ-ਧੀਰੇ ਰੇ ਮਨਾ, ਧੀਰੇ ਸਭ ਕੁਝ ਹੋਏ…” ਵਰਗੇ ਅਮਰ ਦੋਹਿਆਂ ਦੀ ਗੂੰਜ ਨਾਲ ਰੂਰਲ ਅਰਬਨ ਹੈਰਿਟੇਜ ਫੈਸਟਿਵਲ ਦੀ ਪਹਿਲੀ ਸ਼ਾਮ ਇੱਕ ਆਧਿਆਤਮਿਕ ਤਜਰਬੇ ’ਚ ਬਦਲ ਗਈ। ਪ੍ਰਸਿੱਧ ਕਲਾਕਾਰ ਮੁਕੇਸ਼ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕਬੀਰ ਦੇ ਦੋਹਿਆਂ ਨੂੰ ਸੁਰਾਂ ਵਿੱਚ ਪਿਰੋ ਕੇ, ਲੁਧਿਆਣਾ ਦੇ ਦਰਸ਼ਕਾਂ ਨੂੰ ਭਾਰਤੀ ਸਭਿਆਚਾਰ ਅਤੇ ਸੰਤ ਪਰੰਪਰਾ ਨਾਲ ਜਾਣੂ ਕਰਵਾਇਆ।

ਕਬੀਰ ਦੇ ਦੋਹਿਆਂ ਦੀ ਸਾਦਗੀ ਅਤੇ ਗਹਿਰਾਈ ਨੇ ਸ਼੍ਰੋਤਾਵਾਂ ਨੂੰ ਆਤਮ-ਮੰਥਨ ਕਰਨ ’ਤੇ ਮਜਬੂਰ ਕਰ ਦਿੱਤਾ। “ਮੇਰਾ ਮੈਂ ਵਿੱਚ ਕੁਝ ਨਹੀਂ, ਜੋ ਕੁਝ ਹੈ ਸੋ ਤੇਰਾ…” ਵਰਗੇ ਦੋਹਿਆਂ ਰਾਹੀਂ ਕਲਾਕਾਰਾਂ ਨੇ ਤਿਆਗ, ਸਮਰਪਣ ਅਤੇ ਭਗਤੀ ਦਾ ਸੁਨੇਹਾ ਦਿੱਤਾ। ਦਰਸ਼ਕਾਂ ਨੇ ਪੂਰੇ ਭਾਵ ਨਾਲ ਇਸ ਪ੍ਰਸਤੁਤੀ ਦਾ ਆਨੰਦ ਮਾਣਿਆ ਅਤੇ ਕਬੀਰ ਵਾਣੀ ਦੇ ਗਿਆਨ ਦਾ ਰਸ ਪੀਆ।

ਅੱਜ ਹੋਵੇਗੀ ਸੂਫ਼ੀਆਨਾ ਸ਼ਾਮ – ਸੁਲਤਾਨਾ ਨੂਰਾਂ ਕਰਣਗੀਆਂ ਮੰਤਰਮੁਗਧ

Leave a Reply

Your email address will not be published.


*