ਥਾਣਾ ਏ-ਡਵੀਜ਼ਨ ਵੱਲੋਂ ਆਈ-20 ਕਾਰ ਤੇ ਸਵਾਰ ਹੋ ਕੇ ਪਿਸਟਲ ਦੀ ਨੋਕ ਤੇ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਖੋਹ ਕਰਨ ਵਾਲਾ ਕਾਬੂ

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਅਤੇ ਮਨਿੰਦਰ ਪਾਲ ਸਿੰਘ ਏ.ਸੀ.ਪੀ ਈਸਟ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫ਼ਸਰ ਥਾਣਾਂ ਏ-ਡਵੀਜ਼ਨ ਅੰਮ੍ਰਿਤਸਰ ਦੇ ਇੰਸਪੈਕਟਰ ਬਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਆਈ-20 ਕਾਰ ਤੇ ਸਵਾਰ ਹੋ ਕੇ ਖੋਹ ਕਰਨ ਵਾਲੇ ਕਾਬੂ ਅਤੇ ਖੋਹਸੁਦਾ ਮੋਬਾਇਲ ਫ਼ੋਨ ਤੇ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਰਾਮ ਸਿੰਘ ਦੇ ਬਿਆਨ ਪਰ ਦਰਜ਼ ਕੀਤਾ ਗਿਆ ਕਿ ਉਹ ਮੋਟਰਸਾਇਕਲ ਤੇ ਸਵਾਰ ਹੋ ਕੇ ZOMATO ਦੀ ਡਿਲੀਵਰੀ ਦਾ ਆਰਡਰ ਲੈ ਕੇ ਸਿਟੀ ਸੈਂਟਰ ਤੋਂ ਰਾਮਬਾਗ ਨੇੜੇ ਪਾਣੀ ਵਾਲੀ ਟੈਂਕੀ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤਾਂ ਜਦ ਉਹ ਬਾਂਸਾ ਵਾਲਾ ਬਜ਼ਾਰ ਦੇ ਸਾਹਮਣੇਂ ਪੁੱਜਾ ਤਾਂ ਇੱਕ ਕਾਰ ਮਾਰਕਾ ਆਈ-20 ਜੋ ਉਸਦਾ ਪਹਿਲਾਂ ਤੋਂ ਪਿੱਛਾ ਕਰ ਰਹੀ ਸੀ ਤਾਂ ਕਾਰ ਚਾਲਕ ਨੇ ਕਾਰ ਮੇਰੇ ਮੋਟਰਸਾਇਕਲ ਵਿੱਚ ਮਾਰ ਦਿੱਤੀ। ਉਹ ਮੋਟਰਸਾਇਕਲ ਸਮੇਂਤ ਜ਼ਮੀਨ ਪਰ ਡਿੱਗ ਪਿਆ ਅਤੇ ਕਾਰ ਵਿੱਚੋਂ ਕ੍ਰੀਬ 4 ਨੌਜ਼ਵਾਨ ਲੜਕੇ ਉੱਤਰੇ, ਜਿੰਨਾਂ ਨੇ ਉਸ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾਂ ਵਿੱਚ ਤਿੰਨ ਨੌਜ਼ਵਾਨਾਂ ਪਾਸ ਬੇਸਬਾਲ ਅਤੇ ਇੱਕ ਨੋਜ਼ਵਾਨ ਪਾਸ ਪਿਸਤੋਲ ਨੁਮਾ ਹਥਿਆਰ ਸੀ। ਜਿਸਨੇ ਪਿਸਤੋਲ ਉਸ ਵੱਲ ਸਿੱਧਾ ਕੀਤਾ ਅਤੇ ਉਸਦਾ ਮੋਟਰਸਾਇਕਲ ਸਮੇਤ ਮੋਬਾਇਲ ਫ਼ੋਨ ਮਾਰਕਾ ਰੈਡਮੀ-12 ਖੋਹ ਕਰਕੇ ਲੈ ਗਏ । ਜਿਸ ਤੇ ਉਕਤ ਮੁਕੱਦਮਾਂ ਨੰਬਰ 14 ਮਿਤੀ 2.2.2025 ਜ਼ੁਰਮ 304(2), 191(3),190 ਬੀਐਨਐਸ,  25/54/59 ਆਰਮਜ਼ ਐਕਟ ਅਧੀਨ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ  ਦੋਸ਼ੀ ਵੰਸ਼ ਉਰਫ਼ ਦੇਬੂ ਉਕਤ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਖੋਹ ਕੀਤਾ ਗਿਆ ਮੋਬਾਇਲ ਫ਼ੋਨ ਅਤੇ ਮੋਟਰਸਾਇਕਲ ਅਤੇ ਖੋਹ ਦੋਰਾਨ ਵਰਤੀ ਗਈ ।-20 ਕਾਰ ਬ੍ਰਾਮਦ ਕੀਤੀ ਗਈ ਹੈ। ਇਸਦੇ ਬਾਕੀ ਸਾਥੀਆਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin