ਤੀਜੇ ਵਿਸ਼ਵ ਯੁੱਧ ਨੂੰ ਸੱਦਾ ਤਾਂ ਨਹੀਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦੂਜਾ ਕਾਰਜਕਾਲ ਲਗਾਤਾਰ ਵਿਵਾਦਾਂ ਵਿੱਚ ਘਿਿਰਆ ਹੋਇਆ ਹੈ। ਉਸਦੀ ਹਮਲਾਵਰ ਵਿਦੇਸ਼ ਨੀਤੀ ਨੇ ਅਮਰੀਕਾ ਦੇ ਸਹਿਯੋਗੀਆਂ ਨੂੰ ਉਲਝਣ ਵਿੱਚ ਪਾ ਦਿੱਤਾ ਹੈ। ਕਿਹਾ ਜਾਦਾਂ ਕਿ ਮਾੜੇ ਦਾ ਸੱਤੀਂ ਵੀਹੀ ਸੋ ਜਾਂ ਜਿਸ ਕੀ ਲਾਠੀ ਉਸ ਕੀ ਭੈਂਸ ਜਦੋਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਯੂਕਰੇਨ ਰਾਸ਼ਟਰਪਤੀ ਜ਼ੇਲੇਂਸਕੀ ਵਿਚਕਾਰ ਕੂਟਨੀਤਕ ਪੱਧਰ ਦੀ ਗੁਪਤ ਗੱਲਬਾਤ ਕਿਵੇਂ ਵਿਸ਼ਵ ਪੱਧਰ ਤੇ ਚਰਚਾ ਦਾ ਵਿਸ਼ਾਂ ਬਣੇਗੀ ਅਜਿਹਾ ਸ਼ਾਇਦ ਕਿਸੇ ਨੇ ਨਹੀਂ ਸੀ ਸੋਚਿਆ ਨਾਂ ਹੀ ਅੱਜ ਤੋਂ ਪਹਿਲਾਂ ਅਜਿਹਾ ਦ੍ਰਿਸ਼ ਕਦੇ ਮੀਡੀਆ ਤੇ ਇੰਝ ਚੱਲਿਆ ਸੀ।
ਧੰਨ ਹੈ ਸੋਸ਼ਲ ਮੀਡੀਆ ਖਾਸਤੋੋਰ ਤੇ ਭਾਰਤ ਦਾ ਸੋਸ਼ਲ ਮੀਡੀਆ ਜਿਸ ਨੂੰ ਪੂਰਨ ਤੋਰ ਤੇ ਜਾਣਕਾਰੀ ਹੈ ਕਿ ਵੀਡੀੳ ਕਿਵੇਂ ਵਾਇਰਲ ਕਰਨੀ ਅਸੀ ਤਾਂ ਮੋਨਾਲਿਜਾ ਨੂੰ ਰਾਤੋ ਰਾਤ ਬ੍ਰਿਟੇਨ ਦੀ ਮਹਾਂਰਾਣੀ ਵਾਂਗ ਮਸ਼ਹੂਰ ਕਰ ਦਿੰਦੇ ਹਾਂ। ਲੋਕਾਂ ਨੂੰ ਜਾਣਕਾਰੀ ਹੈ ਕਿ ਸਾਡਾ ਅੰਗਰੇਜਾਂ ਵਾਂਗ ਅੰਗਰੇਜੀ ਨਾਲ ਵੀ ਵਿਰੋਧ ਹੈ।ਇਸ ਲਈ ਸੋਸ਼ਲ ਮੀਡੀਆ ਵਾਲਿਆਂ ਨੇ ਨਾਲ ਨਾਲ ਉਸ ਦਾ ਪੰਜਾਬੀ ਹਿੰਦੀ ਵਿੱਚ ਅੁਨਵਾਦ ਕਰਕੇ ਵੀ ਪੋਸਟ ਵਾਇਰਲ ਕਰਨ ਲਈ ਪਾ ਦਿਤੀ।ਹੁਣ ਲੋਕਾਂ ਦੇ ਕੁੰਮੇਂਟ ਵੀ ਪੜਨਯੋਗ ਹਨ ਕੋਈ ਯੂਕਰੇਨ ਦੇ ਰਾਸ਼ਟਰਪਤੀ ਦੀ ਵਿੱਤੀ ਮਦਦ ਲਈ ਕਿਊਆਰ ਕੋਡ ਮੰਗ ਰਿਹਾ ਜਾਂ ਗੂਗਲ ਪੈ ਲਈ ਮੋਬਾਈਲ ਨੰਬਰ।ਕੋਈ ਕਹਿ ਰਿਹਾ ਸੀ ਜੇਲੇਸਕੀ ਬਾਈ ਬਿਲਕੁਲ ਵੀ ਦਬੀ ਨਾਂ ਜਿਹੜੇ ਅਮਰੀਕਾ ਨੇ ਸਾਡੇ ਬੰਦੇ ਵਾਪਸ ਭੇਜੇ ਉਹ ਸਾਰੇ ਤੇਰੀ ਮਦਦ ਕਰਨ ਲਈ ਆ ਰਹੇ ਹਨ।ਚਲੋ ਅਸੀ ਹਮਦਰਦੀ ਲੋਕ ਹਾਂ ਧੱਕਾ ਨਹੀ ਕਰਨ ਦਿੰਦੇ।
ਓਵਲ ਆਫਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਤਿੱਖੀ ਬਹਿਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਹੀਰੋ ਬਣ ਗਏ ਹਨ। ਪੂਰਾ ਯੂਰਪ ਉਸਦੇ ਸਮਰਥਨ ਵਿੱਚ ਖੜ੍ਹਾ ਹੈ। ਸੋਸ਼ਲ ਮੀਡੀਆ ‘ਤੇ ਵੀ, ਲੋਕ ਜ਼ੇਲੇਂਸਕੀ ਦੀ ਹਿੰਮਤ ਅਤੇ ਸਬਰ ਅਤੇ ਟਰੰਪ ਨੂੰ ਤਿੱਖਾ ਜਵਾਬ ਦੇਣ ਲਈ ਉਸਦੀ ਪ੍ਰਸ਼ੰਸਾ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ‘ਓਵਲ ਆਫਿਸ’ ਵਿੱਚ ਟਰੰਪ ਅਤੇ ਜ਼ੇਲੇਂਸਕੀ ਵਿਚਕਾਰ ਹੋਈ ਗਰਮਾ-ਗਰਮ ਬਹਿਸ ਤੋਂ ਬਾਅਦ, ਯੂਕਰੇਨ ਦੇ ਯੂਰਪੀ ਭਾਈਵਾਲਾਂ ਅਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੇ ਜ਼ੇਲੇਂਸਕੀ ਦਾ ਸਮਰਥਨ ਕੀਤਾ ਹੈ।
ਫੇਰ ਅਮਰੀਕਾ ਨੂੰ ਤਾਂ ਵਿਸ਼ਵ ਦੀ ਸੁਪਰ ਪਾਵਰ ਕਿਹਾ ਜਾਦਾਂ।ਕੁਦਰਤ ਨੇ ਹਰ ਇੱਕ ਦੇਸ਼ ਨੂੰ ਕੋਈ ਨਾ ਕੋਈ ਖਣਿਜ ਪਦਾਰਥਾਂ ਜਾਂ ਹੋਰ ਕਈ ਸਾਧਨਾਂ ਨਾਲ ਨਿਵਾਜਿਆ ਜਿਸ ਉਪਰ ਤਕੜੇ ਦੇਸ਼ ਦੀ ਹਮੇਸ਼ਾ ਮਾੜੀ ਨਜਰ ਰਹਿੰਦੀ।ਤਾਕਤਵਾਰ ਦੇਸ਼ ਪਹਿਲਾਂ ਤਾਂ ਆਪਣੇ ਵੱਲੋਂ ਮਦਦ ਦੇਕੇ ਦੋ ਦੇਸ਼ਾਂ ਵਿਚਕਾਰ ਯੁੱਧ ਕਰਵਾ ਦਿੰਦੇ ਹਨ ਅਤੇ ਜਦੋਂ ਉਹ ਯੁੱਧ ਚਲੇ ਨੂੰ ਲੰਮਾਂ ਸਮਾ ਹੋ ਜਾਦਾਂ ਤਾਂ ਉਸ ਦੇਸ਼ ਦੇ ਕੁਦਰਤੀ ਪਦਾਰਥ ਲੁੱਟਣ ਲਈ ਉਸ ਖਰਚੇ ਨੂੰ ਸਣਾਉਣ ਲੱਗਦੇ ਅਤੇ ਉਹਨਾਂ ਨੂੰ ਉਸ ਦੇਸ਼ ਦੀ ਕੰਮਜੋਰ ਵਿੱਤੀ ਸਥਿਤੀ ਦਾ ਮਿਹਨਾ ਮਾਰ ਕੇ ਸ਼ਰਿਮਦਾਂ ਕਰਨ ਲੱਗਦੇ।ਜਿਵੇਂ ਅਸੀ ਸੁਣਿਆ ਕਿ ਅਮਰੀਕਾ ਦਾ ਰਾਸ਼ਟਰਪਤੀ ਵੀ 150 ਬਿਲੀਅਨ ਦਾ ਤਾਹਨਾ ਮਾਰਦਾ।ਅਤੇ ਅਹਿਸਾਸ ਕਰਵਾਇਆ ਕਿ ਜੇਕਰ ਅਮਰੀਕਾ ਉਸ ਦੀ ਮਦਦ ਨਾ ਕਰੇ ਤਾਂ ਰੂਸ ਇੱਕ ਹਫਤੇ ਵਿੱਚ ਉਸ ਤੇ ਕਬਜਾ ਕਰ ਲਵੇਗਾ।ਜਦੋ ਦੂਜਾ ਦੇਸ਼ ਯੁੱਧ ਦੇ ਅਸਲ ਕਾਰਨਾਂ ਅਤੇ ਉਸ ਦੇਸ਼ ਵੱਲੋਂ ਪਹਿਲ ਕਰਨ ਬਾਰੇ ਦੱਸਦਾ ਤਾਂ ਜਲਦੀ ਇਹ ਆਪੇ ਤੋਂ ਬਾਹਰ ਚਲੇ ਜਦੇੋ ਪਹਿਲੀ ਵਾਰ ਹੋਇਆ ਕਿ ਬੰਦ ਕਮਰਾ ਹੁੰਦੀ ਗੱਲਬਾਤ ਆਮ ਜੰਤਾਂ ਵਿੱਚ ਵਾਇਰਲ ਹੋ ਰਹੀ ਹੈ।
ਗੱਲਬਾਤ ਤੋਂ ਹੀ ਅੰਦਾਜਾ ਲੱਗਜਾਦਾਂ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜੈਲੇਸਕੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੋ ਰਹੀ ਗੱਲਬਾਤ ਇੰਜ ਲੱਗਦੀ ਜਿਵੇ ਕੋਈ ਸਕੂਲ ਦਾ ਪ੍ਰਿਸੀਪਲ ਕਿਸੇ ਅਧਿਆਪਕ ਦੀ ਕਲਾਸ ਲੇ ਰਿਹਾ ਹੋਵੇ।ਜੇਕਰ ਦੇਖਿਆ ਜਾਵੇ ਤਾਂ ਅਮਰੀਕਾ ਦੀ ਪ੍ਰੈਸ ਵੱਲੋਂ ਯੂਕਰੇਨ ਦੇ ਰਾਸ਼ਟਰਪਤੀ ਦੇ ਕਪੜਿਆਂ ਬਾਰੇ ਨੁਕਤਾਚੀਨੀ ਕਰਨਾ ਬੇਹੱਦ ਮੰਤਦਭਾਗਾ ਹੈ।ਅਮਰੀਕਾ ਦੇ ਰਾਸ਼ਟਰਪਤੀ ਨੂੰ ਮੀਡੀਆਂ ਨੂੰ ਅਜਿਹੇ ਸਵਾਲ ਕਰਨ ਤੋਂ ਰੋਕਣਾ ਚਾਹੀਦਾ ਸੀ।ਪਰ ਜੈਲੇਸੰਕੀ ਵੱਲੋਂ ਜਿਸ ਤਾਰੀਕੇ ਨਾਲ ਮੀਡੀਆਂ ਨੂੰ ਜਵਾਬ ਦਿੱਤਾ ਗਿਆ ਉਹ ਅਮਰੀਕਾ ਦੇ ਹਾਊਮੇ ਤੇ ਚਪੇੜ ਮਾਰਨ ਵਾਂਗ ਸੀ।ਜਦੋਂ ਉਸ ਨੇ ਕਿਹਾ ਕਿ ਮੇਰਾ ਦੇਸ਼ ਯੂੱਧ ਦਾ ਸਾਹਮਣਾ ਕਰ ਰਿਹਾ ਜਿਵੇਂ ਹੀ ਯੁੱਧ ਖਤਮ ਹੁੰਦਾ ਮੈਂ ਤੁਹਾਡੇ ਵਰਗੇ ਕਪੜੇ ਖਰੀਦਾਗਾਂ।ਅਸਲ ਵਿੱਚ ਇਹ ਗੱਲ ਸਪੱਸ਼ਟ ਹੈ ਅਤੇ ਲੋਕ ਵੀ ਜਾਣਦੇ ਹਨ ਕਿ ਵਿਕਸਤ ਦੇਸ਼ ਆਪਣੇ ਲਾਲਚ ਅਤੇ ਆਪਣੇ ਹਥਿਆਰਾਂ ਨੂੰ ਵੇਚਣ ਕਾਰਣ ਹੀ ਯੁੱਧ ਸ਼ੁਰੂ ਕਰਵਾਉਦੇਂ ਹਨ।ਫੇਰ ਕੁਝ ਸਮਾਂ ਉਨਾਂ ਦੀ ਮਦਦ ਕਰਦੇ ਹਨ ਅਤੇ ਉਸ ਦੇਸ਼ ਦੇ ਖਣਿਜ ਪਦਾਰਥਾਂ ਤੇ ਕਬਜਾ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਯੂਕਰੇਨ ਵਿੱਚ ਯੂੂਰੇਨੀਅਮ ਜਿਸ ਦੀ ਵਰਤੋਂ ਐਟਮੀ ਬੰਬ ਅਤੇ ਐਟਮੀ ਬਿਜਲੀ ਲਈ ਕੀਤੀ ਜਾਦੀ।
ਵਾਲਦੀਮੀਰ ਜੈਲੇਸੰਕੀ ਵੱਲੋਂ ਜੰਗ ਖਤਮ ਹੋਣ ਬਾਰੇ ਸਪੱਸ਼ਟ ਕਿਹਾ ਗਿਆ ਕਿ ਯੁੱਧ ਰੂਸ ਵੱਲੋਂ ਪਹਿਲਾਂ ਸੁਰੂ ਕੀਤਾ ਗਿਆ ਸੀ ਇਸ ਲਈ ਬੰਦ ਕਰਨ ਸਮੇਂ ਵੀ ਉਸ ਵੱਲੋਂ ਪਹਿਲ ਕਰਨੀ ਚਾਹੀਦੀ ਅਤੇ ਉਸ ਤੋਂ ਯੁੱਧ ਵਿੱਚ ਹੋਏ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ।ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਇਹ ਕਹਿਣਾ ਕਿ ਜੇ ਅਸੀ ਤੁਹਾਡੀ ਮਦਦ ਨਾ ਕੀਤੀ ਤਾਂ ਰੂਸ ਦੋ ਹਫਿਤਆਂ ਵਿੱਚ ਜੰਗ ਜਿੱਤ ਜਾਵੇਗਾ।ਜਦੋਂ ਦੋ ਦੇਸ਼ਾਂ ਵਿੱਚ ਯੁੱਧ ਚਲ ਰਿਹਾ ਹੋਵੇ ਉਸ ਸਮੇਂ ਉਸ ਦੇ ਹੋਸਲੇਂ ਨੂੰ ਢਾਹ ਲਾਉਣੀ ਸ਼ੋਭਾ ਨਹੀ ਦਿੰਦਾਂ।
ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ ਪਿੱਛਲੇ ਦਿਨੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿੱਲ ਕੇ ਆਏ ਹਨ ਉਨਾਂ ਦਰਿਿਮਆਨ ਕੀ ਗੱਲਬਾਤ ਹੋਈ ਇਸ ਬਾਰੇ ਕੀ ਗੱਲਬਾਤ ਹੋਈ ਇਸ ਬਾਰੇ ਤਾਂ ਕੁਝ ਜਿਆਦਾ ਨਹੀ ਕਿਹਾ ਜਾ ਸਕਦਾ ਪਰ ਗੱਲਬਾਤ ਬਹੁਤ ਸੁਖਾਵੇ ਅਤੇ ਖੁਸ਼ਨਾਮਾ ਮਾਹੋਲ ਵਿੱਚ ਹੋਈ ਮੀਡੀਆਂ ਵਿੱਚ ਦੇਖਣ ਤੋਂ ਇਹ ਹੀ ਅੰਦਾਜਾ ਲੱਗਦਾ।ਡੋਨਲਡ ਟਰੰਪ ਰਾਸ਼ਟਰਪਤੀ ਵੱਜੋਂ ਇਹ ਦੂਜਾ ਕਾਰਜਕਾਲ ਹੈ ਉਹਨਾਂ ਦੇ ਕੰਮ ਕਰਨ ਦਾ ਆਪਣਾ ਤਾਰੀਕਾ ਅਤੇ ਪਿੱਛਲੇ ਥੋੜੇ ਦਿੰਨਾਂ ਵਿੱਚ ਅਸੀ ਦੇਖਿਆ ਕਿ ਉਹ ਆਪਣੇ ਫੈਸਲੇ ਨੂੰ ਕਿਵੇਂ ਲਾਗੂ ਕਰ ਰਹੇ ਹਨ।ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਤਾਰੁੰਤ ਵਾਪਸ ਭੇਜਣਾ ਉਹ ਵੀ ਫੋਜੀ ਜਹਾਜ ਵਿੱਚ ਹੱਥਕੜੀਆਂ ਲਾਕੇ ਅਤੇ ਭਾਰਤ ਵੱਲੋਂ ਇਸ ਬਾਰੇ ਵਿਰੋਧ ਨਾ ਕਰਣਾ ਅਮਰੀਕਾ ਦੀ ਸੁਪਰ ਸ਼ਕਤੀ ਨੂੰ ਦਰਸਾਉਦਾਂ।ਇਸ ਲਈ ਭਾਰਤ ਨੂੰ ਵੀ ਆਪਣੀ ਵਿਦੇਸ਼ ਨੀਤੀ ਵਿੱਚ ਤਬਦੀਲੀ ਕਰਨੀ ਪਵੇਗੀ ਅਤੇ ਅਮਰੀਕਾ ਨੂੰ ਇਹ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਜੇਕਰ ਭਾਰਤੀ ਏਜੰਟਾਂ ਦੇ ਬਹਿਕਾਵੇ ਵਿੱਚ ਆਕੇ ਗਲਤ ਤਾਰੀਕੇ ਨਾਲ ਗਏ ਹਨ ਤਾਂ ਉਨਾਂ ਨੂੰ ਜੇ ਵਾਪਸ ਭੇਜਣਾ ਤਾਂ ਆਮ ਨਾਗਿਰਕਾਂ ਵਾਂਗ ਭੇਜਿਆਂ ਜਾਵੇ ਨਾ ਕਿ ਕੇਦੀਆਂ ਵਾਂਗ।ਇਸ ਸਬੰਧੀ ਸਾਡੇ ਦੇਸ਼ ਨੂੰ ਵੀ ਵਿਰੋਧ ਪ੍ਰਗਟ ਕਰਨਾ ਚਾਹੀਦਾ ਅਤੇ ਦਸ ਦੇਣਾ ਚਾਹੀਦਾ ਕਿ ਹੁਣ ਸੁਪਰ ਪਾਵਰ ਬਣਨ ਵੱਲ ਜਾ ਰਹੇ ਹਾਂ।ਅਸਲੀਅਤ ਵਿੱਚ ਅਮਰੀਕਾ ਅਤੇ ਰੂਸ ਦੋਨਾਂ ਦੀਆਂ ਨਜਰਾਂ ਯੂਕਰੇਨ ਦੇ ਖਣਿਜ ਪਦਾਰਥਾਂ ਤੇ ਹਨ।ਜਿਵੇਂ ਈਰਾਨ ਅਤੇ ਇਰਾਕ ਦੀਲੜਾਈ ਦਾ ਕਾਰਣ ਵੀ ਤੇਲ ਦੇ ਖੂਹ ਹਨ।
ਡੋਨਲਡ ਟਰੰਪ ਜਦੋਂ ਦਾ ਦੂਜੀ ਵਾਰ ਰਾਸ਼ਟਰਪਤੀ ਬਣਿਆ ਹੈ ਵਾਦ ਵਿਵਾਦ ਦੇ ਫੈਸਲੇ ਕੀਤੇ ਜਾ ਰਹੇ ਹਨ।ਪਰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੇਸੰਕੀ ਵੱਲੋਂ ਦਿਖਾਈ ਗਈ ਬਹਾਦਰੀ ਦੀ ਹਰ ਪਾਸੇ ਚਰਚਾ ਹੈ।ਯੂਰਪੀਨ ਦੇਸ਼ਾਂ ਦੀ ਮੁੱਖੀ ਪ੍ਰਧਾਨ ਉਰਸਲਾ ਡਾਰ ਲੇਅਨ ਨੇ ਐਕਸਤੇ ਲਿਿਖਆ ਹੈ ਪਿਆਰੇ ਵਲਾਦੀਮੀਰ ਜੈਲੇਸੰਕੀ ਮਜਬੂਤ ਬਹਾਦਰ ਅਤੇ ਨਿਡਰ ਰਹੋ ਅਸੀਂ ਤੁਹਾਡੇ ਨਾਲ ਇੱਕ ਨਿਆਂਪੂਰਨ ਅਤੇ ਸਥਾਈ ਸ਼ਾਤੀ ਲਈ ਕੰਮ ਕਰਨਾ ਜਾਰੀ ਰੱਖਾਂਗੇ।ਫਰਾਸ ਵੀ ਜੈਲੇਸੰਕੀ ਦੇ ਸਮਰਥਨ ਵਿੱਚ ਅੱਗੇ ਆਇਆ ।
ਫਰਾਂਸ ਵੀ ਜ਼ੇਲੇਂਸਕੀ ਦੇ ਸਮਰਥਨ ਵਿੱਚ ਸਾਹਮਣੇ ਆਇਆ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ‘ਯ’ ‘ਤੇ ਲਿਿਖਆ: “ਇੱਕ ਹਮਲਾਵਰ ਹੈ: ਰੂਸ। ਇੱਕ ਪੀੜਤ ਹੈ: ਯੂਕਰੇਨ। ਅਸੀਂ ਤਿੰਨ ਸਾਲ ਪਹਿਲਾਂ ਯੂਕਰੇਨ ਦੀ ਮਦਦ ਕਰਨ ਅਤੇ ਰੂਸ ‘ਤੇ ਪਾਬੰਦੀਆਂ ਲਗਾਉਣ ਦੇ ਹੱਕ ਵਿੱਚ ਸੀ – ਅਤੇ ਅਸੀਂ ਅਜਿਹਾ ਕਰਦੇ ਰਹਿਣ ਦੇ ਹੱਕ ਵਿੱਚ ਹਾਂ। “ਸਾਡੇ ਤੋਂ ਮੇਰਾ ਮਤਲਬ ਅਮਰੀਕੀ, ਯੂਰਪੀ, ਕੈਨੇਡੀਅਨ, ਜਾਪਾਨੀ ਅਤੇ ਹੋਰ ਬਹੁਤ ਸਾਰੇ ਹਨ,” ਮੈਕਰੋਨ ਨੇ ਕਿਹਾ। ਉਸਨੇ ਕਿਹਾ, “ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ ਅਤੇ ਮਦਦ ਕਰ ਰਹੇ ਹਨ। “ਮੈਂ ਉਨ੍ਹਾਂ ਲੋਕਾਂ ਨੂੰ ਆਪਣਾ ਸਤਿਕਾਰ ਦਿੰਦਾ ਹਾਂ ਜੋ ਸ਼ੁਰੂ ਤੋਂ ਹੀ ਲੜ ਰਹੇ ਹਨ – ਕਿਉਂਕਿ ਉਹ ਆਪਣੀ ਇੱਜ਼ਤ, ਆਪਣੀ ਆਜ਼ਾਦੀ, ਆਪਣੇ ਬੱਚਿਆਂ ਅਤੇ ਯੂਰਪ ਦੀ ਸੁਰੱਖਿਆ ਲਈ ਲੜ ਰਹੇ ਹਨ।”
ਜਰਮਨੀ ਦੇ ਅਗਲੇ ਸੰਭਾਵੀ ਚਾਂਸਲਰ, ਫ੍ਰੈਡਰਿਕ ਮਰਜ਼ ਨੇ ‘ਐਕਸ’ ‘ਤੇ ਲਿਿਖਆ: “ਪਿਆਰੇ ਵਲਾਦੀਮੀਰ ਜ਼ੇਲੇਂਸਕੀ, ਅਸੀਂ ਚੰਗੇ ਅਤੇ ਔਖੇ ਸਮੇਂ ਵਿੱਚ ਯੂਕਰੇਨ ਦੇ ਨਾਲ ਖੜ੍ਹੇ ਹਾਂ। ਸਾਨੂੰ ਇਸ ਭਿਆਨਕ ਯੁੱਧ ਵਿੱਚ ਕਦੇ ਵੀ ਹਮਲਾਵਰ ਅਤੇ ਪੀੜਤ ਨੂੰ ਉਲਝਾਉਣਾ ਨਹੀਂ ਚਾਹੀਦਾ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਟਰੰਪ ਦੇ ਖਿਲਾਫ ਮੌਕਾ ਮਿਿਲਆ ਜਿਨ੍ਹਾਂ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ, ਲਾਤਵੀਅਨ ਰਾਸ਼ਟਰਪਤੀ ਐਡਗਰਸ ਰਿੰਕੇਵਿਕਸ, ਲਕਸਮਬਰਗ ਦੇ ਪ੍ਰਧਾਨ ਮੰਤਰੀ ਲੂਕ ਫ੍ਰਾਈਡਨ, ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ, ਨੀਦਰਲੈਂਡ ਦੇ ਪ੍ਰਧਾਨ ਮੰਤਰੀ ਕੈਸਪਰ ਵੇਲਡਕੈਂਪ ਨੇ ਯੂਕਰੇਨ ਅਤੇ ਜ਼ੇਲੇਂਸਕੀ ਲਈ ਸਮਰਥਨ ਪ੍ਰਗਟ ਕੀਤਾ ਹੈ।
ਇਸ ਘਟਨਾ ਤੋਂ ਬਾਅਦ, ਅਮਰੀਕੀ ਮਾਹਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਕੁਸ਼ਲਤਾ ਨਾਲ ਸੰਭਾਲਿਆ ਅਤੇ ਕਿਸੇ ਵੀ ਟਕਰਾਅ ਤੋਂ ਬਚਦੇ ਹੋਏ ਭਾਰਤ ਦੇ ਹਿੱਤਾਂ ਦੀ ਰੱਖਿਆ ਕੀਤੀ।
ਜ਼ੇਲੇਂਸਕੀ ਸ਼ਨੀਵਾਰ ਨੂੰ ਮਿਊਨਿਖ ਵਿੱਚ ਉਨ੍ਹਾਂ ਕਿਹਾ , ” ਮੈਂ ਮੰਤਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਬੰਧਤ ਸਮਝੌਤੇ ‘ਤੇ ਦਸਤਖਤ ਨਾ ਕਰਨ ਕਿਉਂਕਿ ਮੇਰੇ ਵਿਚਾਰ ਵਿੱਚ ਇਹ ਸਾਡੀ ਅਤੇ ਸਾਡੇ ਹਿੱਤਾਂ ਦੀ ਰੱਖਿਆ ਲਈ ਨਹੀਂ ਹੈ ।” ਮੌਜੂਦਾ ਅਤੇ ਸਾਬਕਾ ਸੀਨੀਅਰ ਯੂਕਰੇਨੀ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਪ੍ਰਸਤਾਵ ਇਸ ਗੱਲ ‘ਤੇ ਕੇਂਦ੍ਰਿਤ ਸੀ ਕਿ ਕਿਵੇਂ ਸੰਯੁਕਤ ਰਾਜ ਅਮਰੀਕਾ ਕੀਵ ਦੇ ਦੁਰਲੱਭ ਖਣਿਜਾਂ ਨੂੰ ਬਿਡੇਨ ਪ੍ਰਸ਼ਾਸਨ ਦੁਆਰਾ ਯੂਕਰੇਨ ਨੂੰ ਦਿੱਤੀ ਗਈ ਸਹਾਇਤਾ ਲਈ “ਮੁਆਵਜ਼ੇ” ਵਜੋਂ ਅਤੇ ਭਵਿੱਖ ਦੀ ਸਹਾਇਤਾ ਲਈ ਭੁਗਤਾਨ ਵਜੋਂ ਵਰਤ ਸਕਦਾ ਹੈ ।
ਦੂਜੇ ਪਾਸੇ, ਵ੍ਹਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਰਾਸ਼ਟਰਪਤੀ ਟਰੰਪ ਅਤੇ ਉਪ ਰਾਸ਼ਟਰਪਤੀ ਵੈਂਸ ਦੀ ‘ਅਮਰੀਕਾ ਫਸਟ ਸਟ੍ਰੈਂਥ’ ਨੂੰ ਸਮਰਥਨ ਮਿਲ ਰਿਹਾ ਹੈ। ਟਰੰਪ ਅਤੇ ਵੈਂਸ ਨੇ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਦਾ ਫਾਇਦਾ ਨਹੀਂ ਉਠਾਇਆ ਜਾਵੇਗਾ। ਦੇਸ਼ ਭਰ ਦੇ ਕੈਬਨਿਟ ਅਤੇ ਸੰਸਦ ਮੈਂਬਰਾਂ ਨੇ ਇਹ ਭਾਵਨਾ ਪ੍ਰਗਟ ਕੀਤੀ ਹੈ। ਇਸ ਬਿਆਨ ਵਿੱਚ ਕਈ ਕਾਨੂੰਨਸਾਜ਼ਾਂ ਦੇ ਹਵਾਲੇ ਸ਼ਾਮਲ ਸਨ, ਜਿਨ੍ਹਾਂ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਸ਼ਾਮਲ ਸਨ।ਟਰੰਪ-ਜ਼ੇਲੇਂਸਕੀ ਟਕਰਾਅ ਤੋਂ ਬਾਅਦ, ਅਮਰੀਕਾ ਵਿੱਚ ਪੀਐਮ ਮੋਦੀ ਦੀ ਕੂਟਨੀਤੀ ਸੁਰਖੀਆਂ ਵਿੱਚ ਹੈ, ਮੀਡੀਆ ਵਿੱਚ ਬਹੁਤ ਪ੍ਰਸ਼ੰਸਾ ਹੋ ਰਹੀ ਹੈ।ਇੰਝ ਅਸੀ ਕਹਿ ਸਕਦੇ ਹਾਂ ਕਿ ਭਾਰਤ ਨੂੰ ਵੀ ਆਪਣੀ ਵਿਦੇਸ਼ ਨੀਤੀ ਡੋਨਲਾਡ ਟਰੰਪ ਵੱਲੋਂ ਅਪਨਾਈ ਜਾ ਰਹੀ ਰਣਨੀਤੀ ਅੁਨਸਾਰ ਹੋਣੀ ਚਾਹੀਦੀ ਹੈ।
ਲੇਖਕ ਡਾ ਸੰਦੀਪ ਘੰਡ ਲਾਈਫ ਕੋਚ
ਕਾਲਮ ਨਵੀਸ ਸੇਵਾ ਮੁਕਤ ਜਿਲ੍ਹਾ ਅਧਿਕਾਰੀ
ਮਾਨਸਾ-9815139576
Leave a Reply